ਯੂਕੇ ਦੇ ਗੁਰਦੁਆਰੇ 'ਚ ਭੰਨਤੋੜ: ਅਕਾਲ ਤਖ਼ਤ ਵਲੋਂ ਨਸਲੀ ਹਿੰਸਾ ਖ਼ਿਲਾਫ਼ ਇਕਜੁਟਤਾ ਦਾ ਸੱਦਾ

ਸੋਮਵਾਰ ਸਵੇਰੇ ਯੂਕੇ ਦੇ ਡਰਬੀ ਸਥਿਤ ਗੁਰੂ ਅਰਜਨ ਦੇਵ ਗੁਰਦੁਆਰੇ ਵਿੱਚ ਭੰਨ-ਤੋੜ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਸਬੰਧ ਵਿੱਚ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਵਿਅਕਤੀ ਵਲੋਂ ਗੁਰਦੁਆਰੇ ਵਿੱਚ ਦਾਖ਼ਲ ਹੋ ਕੇ ਹੰਗਾਮਾ ਕਰਨ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਗੁਰਦੁਆਰੇ ਵਿੱਚ ਤੋੜਭੰਨ ਕਰਨ ਵਾਲਾ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਪਾਕਿਸਤਾਨੀ ਮੂਲ ਦਾ ਹੈ।

ਮੁਲਜ਼ਮ ਕੌਣ ਹੈ ਅਤੇ ਗੁਰਦੁਆਰੇ 'ਚ ਭੰਨ-ਤੋੜ ਕਰਨ ਪਿੱਛੇ ਉਸ ਦਾ ਕੀ ਮਕਸਦ ਸੀ, ਇਸ ਬਾਰੇ ਅਜੇ ਕੁਝ ਸਾਫ਼ ਨਹੀਂ ਹੋ ਪਾਇਆ ਹੈ।

ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਇਸ ਘਟਨਾ 'ਤੇ ਅਫਸੋਸ ਜ਼ਾਹਰ ਕੀਤਾ ਹੈ।

ਉਹਾਂ ਟਵੀਟ ਕੀਤਾ, " ਕਿਸੇ ਵੀ ਧਾਰਮਿਕ ਅਸਥਾਨ 'ਤੇ ਹੋਏ ਹਮਲੇ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਮੈਂ ਉਸ ਸੰਗਤ ਨਾਲ ਹਾਂ ਜੋ ਗੁਰੂ ਅਰਜਨ ਦੇਵ ਗੁਰਦੁਆਰੇ ਤੋਂ ਹਰ ਰੋਜ਼ 500 ਲੋਕਾਂ ਲਈ ਭੋਜਨ ਤਿਆਰ ਕਰਦੀ ਹੈ। "

ਇਸ ਘਟਨਾ 'ਤੇ ਬੋਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ, "ਇਹ ਬੜੀ ਮੰਦਭਾਗੀ ਗੱਲ ਹੈ। ਮੈਂ ਇੰਗਲੈਂਡ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕਰਦਾ ਹਾਂ ਕਿ ਜਿੱਥੇ ਅਸੀਂ ਨਸਲੀ ਹਮਲਿਆਂ ਖ਼ਿਲਾਫ਼ ਇਕਜੁੱਟ ਹੋਣਾ ਹੈ, ਉੱਥੇ ਹੀ ਅਸੀਂ ਆਪਣੀ ਪਹਿਚਾਣ ਨੂੰ ਉਭਾਰਨ ਦਾ ਯਤਨ ਕਰਨਾ ਹੈ। ਅਸੀਂ ਸਿੱਖ ਮਰਿਆਦਾ ਬਾਰੇ ਗੈਰ-ਸਿੱਖਾਂ ਨੂੰ ਵੀ ਦੱਸਣ ਦਾ ਯਤਨ ਕਰਨਾ ਹੈ ਤਾਂ ਜੋ ਅਜਿਹੇ ਨਸਲੀ ਹਮਲਿਆਂ ਨੂੰ ਬੱਚਿਆ ਜਾ ਸਕੇ।"

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)