ਵਾਇਰਸ ਦੇ ਪ੍ਰਕੋਪ ਤੋਂ ਡਰੇ ਚੀਨ ਨੇ ਰੱਦ ਕੀਤੇ ਨਵੇਂ ਸਾਲ ਦੇ ਜਸ਼ਨ

ਵਾਇਰਸ ਫੈਲਣ ਦਾ ਖ਼ਤਰਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬੀਜ਼ਿੰਗ, ਮਕਾਓ, ਹੌਂਗ-ਕੌਂਗ ਆਦਿ ਸ਼ਹਿਰਾਂ ਵਿੱਚ ਨਵੇਂ ਸਾਲ ਦੇ ਕਈ ਵੱਡੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਕਿਉਂਕਿ ਪ੍ਰਸ਼ਾਸਨ ਨੂੰ ਖ਼ਦਸ਼ਾ ਹੈ ਕਿ ਇਸ ਨਾਲ ਵਾਇਰਸ ਫੈਲਣ ਦਾ ਖ਼ਤਰਾ ਹੋਰ ਵੱਧ ਜਾਵੇਗਾ

ਚੀਨ 'ਚ ਨਵੇਂ ਸਾਲ ਦੇ ਜਸ਼ਨ ਹੁਣ ਨਹੀਂ ਹੋਣਗੇ। ਕੋਰੋਨਾਵਾਇਰਸ ਦੇ ਇਨਫ਼ੈਕਸ਼ਨ ਦੇ ਖ਼ਤਰੇ ਨੂੰ ਘਟਾਉਣ ਲਈ ਚੀਨ ਦੇ ਵੱਖ-ਵੱਖ ਸ਼ਹਿਰਾਂ 'ਚ ਪ੍ਰਸ਼ਾਸਨ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ।

ਬੀਜ਼ਿੰਗ, ਮਕਾਓ, ਹੌਂਗ-ਕੌਂਗ ਆਦਿ ਸ਼ਹਿਰਾਂ ਵਿੱਚ ਕਈ ਵੱਡੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਕਿਉਂਕਿ ਪ੍ਰਸ਼ਾਸਨ ਨੂੰ ਖ਼ਦਸ਼ਾ ਹੈ ਕਿ ਇਸ ਨਾਲ ਵਾਇਰਸ ਫੈਲਣ ਦਾ ਖ਼ਤਰਾ ਹੋਰ ਵੱਧ ਜਾਵੇਗਾ।

News image

ਚੀਨ ਦੇ ਲਗਭਗ ਇੱਕ ਕਰੋੜ ਦੀ ਅਬਾਦੀ ਵਾਲੇ ਵੁਹਾਨ ਸ਼ਹਿਰ ਵਿੱਚ ਵਾਇਰਸ ਫੈਲਣ ਕਰਕੇ ਜਨਤਕ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਲੋਕਾਂ ਨੂੰ ਸਫ਼ਰ ਨਾ ਕਰਨ ਲਈ ਕਿਹਾ ਗਿਆ ਹੈ। ਚੀਨ ਵਿੱਚ ਨਵੇਂ ਸਾਲ ਦੇ ਮੌਕੇ 'ਤੇ ਲੋਕਾਂ ਦੀ ਆਵਾਜਾਈ ਜ਼ਿਆਦਾ ਵਧ ਜਾਂਦੀ ਹੈ।

ਸ਼ਹਿਰ ਵਿੱਚ ਵਾਇਰਸ ਤੋਂ ਪ੍ਰਭਾਵਿਤ 500 ਕੇਸਾਂ ਦੀ ਪੁਸ਼ਟੀ ਹੋਈ ਹੈ ਤੇ 17 ਜਣਿਆਂ ਦੀ ਜਾਨ ਜਾ ਚੁੱਕੀ ਹੈ।

ਇਸ ਵਾਇਰਸ ਨੂੰ 2019-nCoV ਵਜੋਂ ਪਛਾਣਿਆ ਗਿਆ ਹੈ ਤੇ ਇਸ ਤੋਂ ਪਹਿਲਾਂ ਇਨਸਾਨਾਂ ਵਿੱਚ ਨਹੀਂ ਪਾਇਆ ਗਿਆ।

ਇਹ ਵੀ ਪੜ੍ਹੋ:

ਚੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੀਰਵਾਰ ਤੱਕ ਟੀਨ ਅੰਦਰ 17 ਲੋਕਾਂ ਦੀ ਮੌਤ ਦੀ ਖ਼ਬਰ ਹੈ

ਸਾਲ 2000 ਵਿੱਚ ਜਿਸ ਸਾਰਸ (SARS) ਵਾਇਰਸ ਨਾਲ ਦੁਨੀਆਂ ਭਰ ਵਿੱਚ 800 ਮੌਤਾਂ ਹੋਈਆਂ ਸਨ ਉਹ ਵੀ ਇਸੇ ਵਰਗ ਨਾਲ ਸੰਬਧਿਤ ਸੀ।

ਇਸ ਵਾਇਰਸ ਨਾਲ ਹੁਣ ਤੱਕ ਹੋਈਆਂ ਮੌਤਾਂ ਚੀਨ ਦੇ ਵੁਹਾਨ ਸ਼ਹਿਰ ਦੇ ਆਸਪਾਸ ਹੁਬੀ ਸੂਬੇ ਵਿੱਚ ਹੋਈਆਂ ਹਨ।

ਜਿਨੇਵਾ ਵਿੱਚ ਹੋਈ ਵਿਸ਼ਵ ਸਿਹਤ ਸੰਗਠਨ ਦੀ ਬੈਠਕ ਤੋਂ ਬਾਅਦ ਕਿਹਾ ਗਿਆ ਹੈ ਕਿ ਹਾਲੇ ਇਸ ਨੂੰ "ਵਿਸ਼ਵੀ ਐਮਰਜੈਂਸੀ" ਨਹੀਂ ਐਲਾਨਿਆ ਜਾਵੇਗਾ।

ਗਲੋਬਲ ਐਮਰਜੈਂਸੀ ਕਿਸੇ ਬਿਮਾਰੀ ਬਾਰੇ ਸਭ ਤੋਂ ਸਿਖਰਲੇ ਪੱਧਰ ਦੀ ਚੇਤਾਵਨੀ ਹੁੰਦੀ ਹੈ ਜੋ ਵਿਸ਼ਵ ਸੰਗਠਨ ਵੱਲੋਂ ਜਾਰੀ ਕੀਤੀ ਜਾਂਦੀ ਹੈ। ਹਾਲੇ ਤੱਕ ਇਬੋਲਾ, ਸਵਾਈਨ ਫਲੂ ਤੇ ਜ਼ੀਕਾ ਵਾਇਰਸ ਬਾਰੇ ਬਾਰੀ ਜਾਰੀ ਕੀਤੀ ਗਈ ਸੀ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਦੁਨੀਆਂ ਵਿੱਚ ਕੀ ਹਾਲਾਤ ਹਨ

  • ਹਾਂਗਕਾਂਗ ਦੇ ਮੈਕਿਊ ਵਿੱਚ ਇੱਕ ਕਾਰੋਬਾਰੀ ਦੇ ਇਸ ਵਾਇਰਸ ਦੇ ਸੰਕਰਮਣ ਵਿੱਚ ਆਉਣ ਦੀ ਖ਼ਬਰ ਹੈ।
  • ਅਮਰੀਕਾ ਵਿੱਚ ਇਸ ਦਾ ਪਹਿਲਾ ਮਾਮਲਾ ਮੰਗਲਵਾਰ ਨੂੰ ਸਾਹਮਣੇ ਆਇਆ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ "ਹਾਲਾਤ ਕਾਬੂ ਹੇਠ" ਹਨ।
  • ਥਾਇਲੈਂਡ, ਕੋਰੀਆ ਵਿੱਚ ਵਾਇਰਸ ਦੇ ਤਿੰਨ-ਤਿੰਨ ਮਾਮਲੇ ਤੇ ਜਪਾਨ ਵਿੱਚ ਮਾਮਲਾ ਸਾਹਮਣੇ ਆ ਚੁੱਕਿਆ ਹੈ।
  • ਵੁਹਾਨ ਵਿੱਚ ਹਾਲਾਂਕਿ ਹਾਲੇ ਤੱਕ 500 ਕੇਸਾਂ ਦੀ ਹੀ ਪੁਸ਼ਟੀ ਹੋਈ ਹੈ।
  • ਇਮਪੀਰੀਅਲ ਕਾਲਜ ਲੰਡਨ ਦੇ ਸੈਂਟਰ ਫਾਰ ਗਲੋਬਲ ਇਨਫੈਕਸ਼ਸ ਡਿਜ਼ੀਜ਼ ਅਨੈਲਿਸਸ ਮੁਤਾਬਕ ਵੁਹਾਨ ਸ਼ਹਿਰ ਵਿੱਚ ਚਾਰ ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹਨ।
Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਵਾਇਰਸ ਬਾਰੇ ਸਾਨੂੰ ਕੀ ਪਤਾ ਹੈ?

  • ਵਾਇਰਸ ਵੁਹਾਨ ਦੇ ਮੱਛੀ ਬਜ਼ਾਰ ਵਿੱਚੋਂ ਨਿਕਲਿਆ। ਸੀਫੂਡ ਦੀ ਇਸ ਮੰਡੀ ਵਿੱਚ ਸਮੁੰਦਰੀ ਜੀਵਾਂ ਦਾ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਵਪਾਰ ਹੁੰਦਾ ਹੈ।
  • ਵਾਰਿਸ ਫ਼ੈਲਣ ਤੋਂ ਬਾਅਦ ਹੀ ਇਹ ਮੰਡੀ ਬੰਦ ਕਰ ਦਿੱਤੀ ਗਈ।
  • ਇਸ ਗੱਲ ਦੇ ਵੀ ਸਬੂਤ ਹਨ ਕਿ ਵਾਇਰਸ ਮਨੁੱਖ ਤੋਂ ਮਨੁੱਖ ਨੂੰ ਲਾਗ ਨਾਲ ਫੈਲਦਾ ਹੈ।
  • ਇਹ ਵਾਇਰਸ ਦੇ ਲੱਛਣ ਬੁਖ਼ਾਰ ਤੇ ਖੰਘ ਤੋਂ ਸ਼ੁਰੂ ਹੁੰਦੇ ਹਨ ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਤੋਂ ਬਾਅਦ ਸਾਹ ਉਖੜਣ ਲਗਦਾ ਹੈ ਸਾਲ ਲੈਣ ਵਿੱਚ ਦਿੱਕਤ ਹੁੰਦੀ ਹੈ।

ਇਹ ਵੀ ਪੜ੍ਹੋ:

ਵੀਡੀਓ: ਪਰਮਵੀਰ ਚੱਕਰ ਜੇਤੂ ਦੇ ਵਾਰਸਾਂ ਦਾ ਸ਼ਿਕਵਾ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਵੀਡੀਓ: ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਆਟੇ ਦੀ ਕਮੀ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਵੀਡੀਓ: ਅਕਾਲੀ ਦਲ, ਦਿੱਲੀ ਵਿੱਚ ਚੋਣਾਂ ਆਪਣੇ ਬੂਤੇ ਕਿਉਂ ਨਹੀ ਲੜ ਰਹੀ

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)