ਹੈਰੀ ਤੇ ਮੇਘਨ ਨੇ ਤਿਆਗੇ ਸ਼ਾਹੀ ਖ਼ਿਤਾਬ, ਆਮ ਲੋਕਾਂ ਵਾਂਗ ਜਿਊਣਗੇ ਜ਼ਿੰਦਗੀ , ਬਕਿੰਘਮ ਪੈਲੇਸ ਵੱਲੋਂ ਬਿਆਨ ਜਾਰੀ

ਤਸਵੀਰ ਸਰੋਤ, KARWAI TANG
ਬਕਿੰਘਮ ਪੈਲੇਸ ਨੇ ਐਲਾਨ ਕੀਤਾ ਹੈ ਕਿ ਰਾਜਕੁਮਾਰ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਘਨ ਹੁਣ ਤੋਂ ਨਾ ਹੀ ਆਪਣੇ ਨਾਵਾਂ ਨਾਲ ਖਿਤਾਬ ਵਰਤਣਗੇ ਤੇ ਨਾ ਹੀ ਉਨ੍ਹਾਂ ਨੂੰ ਸ਼ਾਹੀ ਕੰਮਾਂ ਲਈ ਸਰਕਾਰੀ ਪੈਸਾ ਮਿਲੇਗਾ।
ਉਨ੍ਹਾਂ ਦੇ ਨਾਵਾਂ ਤੋਂ ਹਿਜ਼ ਹਾਈਨੈਸ ਤੇ ਹਰ ਹਾਈਨੈਸ ਹਟਾ ਲਏ ਗਏ ਹਨ। ਜਿਨ੍ਹਾਂ ਨੂੰ ਸੰਖੇਪ ਰੂਪ ਵਿੱਚ HRH ਕਿਹਾ ਜਾਂਦਾ ਹੈ। HRH ਸ਼ਾਹੀ ਪਰਿਵਾਰ ਦੀ ਉੱਚਤਾ ਦੇ ਸੰਖੇਪ ਰੂਪ ਹੈ। ਇਸ ਨੂੰ ਸ਼ਾਹੀ ਪਰਿਵਾਰ ਦੇ ਕੁਝ ਮੈਂਬਰਾਂ ਵੱਲੋਂ ਆਪਣੇ ਨਾਵਾਂ ਤੋਂ ਪਹਿਲਾਂ ਵਰਤਿਆ ਜਾਂਦਾ ਹੈ।
ਇਸ ਤੋਂ ਇਲਾਵਾ ਜੋੜਾ ਹੁਣ ਰਸਮੀ ਤੌਰ 'ਤੇ ਮਹਾਰਾਣੀ ਦਾ ਪ੍ਰਤੀਨਿਧੀ ਵੀ ਨਹੀਂ ਰਹੇਗਾ।
ਬਿਆਨ ਵਿੱਚ ਕਿਹਾ ਹੈ ਕਿ ਡਿਊਕ ਅਤੇ ਡਚੈਸ ਆਫ ਸੁਸੈਕਸ ਨੇ ਫਰਾਗਮੋਰ ਕੋਟੇਜ ਦੇ ਨਵੀਨੀਕਰਨ ਲਈ ਕਰਦਾਤਾਵਾਂ ਦੇ 2.4 ਮਿਲੀਅਨ ਪੌਂਡ ਵਾਪਸ ਕਰਨ ਦਾ ਇਰਾਦਾ ਬਣਾਇਆ ਹੈ। ਕੌਟੇਜ ਉਨ੍ਹਾਂ ਦੀ ਬ੍ਰਿਟੇਨ ਵਿਚਲੀ ਰਿਹਾਇਸ਼ ਬਣਿਆ ਰਹੇਗਾ।
ਇਹ ਵੀ ਪੜ੍ਹੋ:
ਪੈਲਸ ਨੇ ਅੱਗੇ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਨਵੇਂ ਪ੍ਰਬੰਧ ਇਸ ਸਾਲ ਦੇ ਬਸੰਤ ਤੋਂ ਲਾਗੂ ਹੋਣਗੇ।

ਤਸਵੀਰ ਸਰੋਤ, Getty Images
ਸ਼ਾਹੀ ਪਰਿਵਾਰ ਨੇ ਇਹ ਬਿਆਨ, ਮਹਾਰਾਣੀ ਵੱਲੋਂ ਦੋਵਾਂ ਨਾਲ ਉਨ੍ਹਾਂ ਦੇ ਭਵਿੱਖ ਬਾਰੇ ਸੋਮਵਾਰ ਨੂੰ ਹੋਈ ਗੱਲਬਾਤ ਤੋਂ ਬਾਅਦ ਜਾਰੀ ਕੀਤਾ ਹੈ।
ਮਹਾਰਾਣੀ ਨੇ ਕਿਹਾ, "ਕਈ ਮਹੀਨਿਆਂ ਦੀ ਵਿਚਾਰ-ਚਰਚਾ ਅਤੇ ਹਾਲ ਹੀ ਦੇ ਹੋਈ ਚਰਚਾ" ਤੋਂ ਬਾਅਦ ਉਹ ਖੁਸ਼ ਹਨ ਕਿ ਉਨ੍ਹਾਂ ਨੇ ਆਪਣੇ ਪੋਤਰੇ ਨੇ ਆਪਣੇ ਪਰਿਵਾਰ ਲਈ ਉਸਾਰੂ ਅਤੇ ਮਦਦਗਾਰ ਰਸਤਾ ਤਲਾਸ਼ ਲਿਆ ਹੈ।
ਬਿਆਨ 'ਚ ਅੱਗੇ ਲਿਖਿਆ ਹੈ, "ਹੈਰੀ, ਮੇਘਨ ਅਤੇ ਆਰਚੀ ਮੇਰੇ ਪਰਿਵਾਰ ਦੇ ਬੇਹੱਦ ਪਿਆਰੇ ਮੈਂਬਰ ਰਹਿਣਗੇ।"
ਉਨ੍ਹਾਂ ਨੇ ਉਨ੍ਹਾਂ ਦੇ 'ਸਮਰਪਿਤ ਕਾਰਜ' ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਇਸ ਗੱਲ 'ਤੇ ਵੀ ਮਾਣ ਜਤਾਇਆ ਮੇਘਨ ਕਿੰਨੀ ਜਲਦੀ ਪਰਿਵਾਰ ਦੀ ਮੈਂਬਰ ਬਣੀ ਗਈ ਹੈ।
ਇੱਕ ਹੋਰ ਬਿਆਨ ਵਿੱਚ ਬਕਿੰਘਮ ਪੈਲਸ ਨੇ ਕਿਹਾ ਹੈ, "(ਹੈਰੀ-ਮੇਘਨ) ਆਪਣੇ HRH ਖਿਤਾਬ ਦੀ ਵਰਤੋਂ ਨਹੀਂ ਕਰਨਗੇ ਕਿਉਂਕਿ ਉਹ ਹੁਣ ਸ਼ਾਹੀ ਪਰਿਵਾਰ ਦੇ ਮੈਂਬਰ ਨਹੀਂ ਹਨ।"
ਸ਼ਾਹੀ ਪਰਿਵਾਰ ਵਿੱਚ ਬੀਬੀਸੀ ਦੇ ਪੱਤਰਕਾਰ ਨਿਕੋਲਸ ਵਿਸ਼ਲ ਨੇ ਕਿਹਾ, "ਇੱਕ ਮੌਕਾ ਆਇਆ ਜਦੋਂ ਲੱਗਿਆ ਕਿ ਸ਼ਾਇਦ ਉਨ੍ਹਾਂ HRH ਸ਼ੈਲੀ ਗੁਆ ਲਈ। ਉਹ ਇਸ ਤੋਂ ਪਿੱਛੇ ਹਟੇ ਜਾਪਦੇ ਸਨ ਕਿਉਂਕਿ ਉਹ ਇਸ ਦੀ ਵਰਤੋਂ ਨਹੀਂ ਕਰਨਗੇ।"

ਤਸਵੀਰ ਸਰੋਤ, YUI MOK/PA WIRE
"ਮੈਨੂੰ ਲਗਦਾ ਹੈ ਕਿ ਰਾਜ ਮਹਿਲਾਂ ਵਿੱਚ ਸਮਝਿਆ ਜਾ ਰਿਹਾ ਹੈ ਕਿ ਸ਼ਾਇਦ ਭਵਿੱਖ ਵਿੱਚ ਉਹ ਮੁੜ ਆਉਣ।"
ਬਕਿੰਘਮ ਪੈਲੇਸ ਨੇ ਕਿਹਾ ਕਿ ਡਿਊਕ ਤੇ ਡੱਚਸ ਨੇ ਇਹ ਸਮਝ ਲਿਆ ਸੀ ਕਿ ਉਨ੍ਹਾਂ ਨੂੰ ਸ਼ਾਹੀ ਕੰਮਾਂ ਤੋਂ ਲਾਂਭੇ ਹੋਣਾ ਪਵੇਗਾ।
ਬਿਆਨ ਵਿੱਚ ਕਿਹਾ ਗਿਆ, ਹਾਲਾਂਕਿ ਹੁਣ ਉਹ ਮਹਾਰਾਣੀ ਦੇ ਨੁਮਾਇੰਦਗੀ ਨਹੀਂ ਕਰ ਸਕਦੇ, ਪਰ ਉਨ੍ਹਾਂ ਨੇ ਭਰੋਸਾ ਦੁਆਇਆ ਹੈ ਕਿ ਉਹ ਜੋ ਵੀ ਕਰਨਗੇ ਉਹ ਮਹਾਰਾਣੀ ਦੀਆਂ ਕਦਰਾਂ-ਕੀਮਤਾਂ ਦੇ ਅਨੁਰੂਪ ਹੀ ਹੋਵੇਗਾ।
ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਜੋੜਾ ਆਪਣੇ ਨਿੱਜੀ ਕੰਮ ਜਾਰੀ ਰੱਖ ਸਕਦਾ ਹੈ।
ਰਾਇਨੋ ਕੰਜ਼ਰਵੇਸ਼ਨ ਬੋਤਸਵਾਨਾ ਦੇ ਨਿਰਦੇਸ਼ਕ ਤੇ ਮੋਢੀ ਮੈਪ ਈਵਸ ਨੇ ਦੱਸਿਆ ਕਿ ਉਨ੍ਹਾਂ ਨੂੰ ਹੈਰੀ ਦੇ ਦਫ਼ਤਰ ਤੋਂ ਪਹਿਲਾਂ ਹੀ ਇਤਲਾਹ ਮਿਲ ਚੁੱਕੀ ਹੈ ਕਿ ਹੈਰੀ ਸੰਸਥਾ ਨਾਲ ਜੁੜੇ ਰਹਿਣਾ ਚਾਹੁੰਦੇ ਹਨ।
ਵੀਡੀਓ: ਪ੍ਰਿੰਸ ਹੈਰੀ ਤੇ ਮੇਘਨ ਦਾ ਵਿਅਹ
ਉਨ੍ਹਾਂ ਕਿਹਾ ਕਿ ਸੰਸਥਾ ਤੇ ਹੈਰੀ ਦਾ ਰਿਸ਼ਤਾ ਹੋਰ ਗੂੜ੍ਹਾ ਹੀ ਹੋਵੇਗਾ।
ਇਸ ਬਾਰੇ ਵੀ ਚਰਚਾ ਚੱਲ ਰਹੀ ਸੀ ਕਿ ਇੱਕ ਵਾਰ ਸ਼ਾਹੀ ਪਰਿਵਾਰ ਤੋਂ ਵੱਖਰੇ ਹੋਣ ਤੋਂ ਬਾਅਦ ਜੋੜੇ ਨੂੰ ਸੁਰੱਖਿਆ ਕੌਣ ਮੁਹੱਈਆ ਕਰਵਾਏਗਾ। ਇਸ 'ਤੇ ਖਰਚਾ ਕਿੰਨਾ ਆਵੇਗਾ। ਰਾਜ ਮਹਿਲ ਨੇ ਫਿਲਹਾਲ ਇਸ ਬਾਰੇ ਕਿਸੇ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ।
ਇਸ ਬਿਆਨ ਤੋਂ ਬਾਅਦ ਹੈਰੀ ਤੇ ਮੇਘਨ ਦੀ ਅਧਿਕਾਰਿਤ ਵੈਬਸਾਈਟ (sussexroyal.com) ਉੱਪਰ ਇਸ ਬਾਰੇ ਜਾਣਕਾਰੀ ਪਾ ਦਿੱਤੀ ਗਈ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੈਰੀ ਤੇ ਮੇਘਨ ਨੇ ਕਿਹਾ ਸੀ ਕਿ ਉਹ ਆਪਣੇ ਲਈ ਇੱਕ ਪ੍ਰਗਤੀਸ਼ੀਲ ਨਵੀਂ ਭੂਮਿਕਾ ਚਾਹੁੰਦੇ ਹਨ। ਉਨ੍ਹਾਂ ਕਿਹਾ ਸੀ ਕਿ ਉਹ ਆਰਥਿਕ ਰੂਪ ਵਿੱਚ ਸੁਤੰਤਰ ਹੋਣਾ ਚਾਹੁੰਦੇ ਹਨ ਅਤੇ ਉਹ ਉੱਤਰੀ ਅਮਰੀਕਾ ਤੇ ਬ੍ਰਿਟੇਨ ਵਿੱਚ ਆਪਣੇ ਸਮਾਂ ਵੰਡ ਕੇ ਰਹਿਣਗੇ।
ਪਿਛਲੇ ਸਾਲ ਦੋਵਾਂ ਨੇ ਸ਼ਾਹੀ ਜੀਵਨ ਤੇ ਪ੍ਰੈੱਸ ਵੱਲੋਂ ਦਿੱਤੀ ਜਾਂਦੀ ਤਵੱਜੋ ਦੀਆਂ ਦਿੱਕਤਾਂ ਬਾਰੇ ਜ਼ਿਕਰ ਕੀਤਾ ਸੀ। ਡਿਊਕ ਨੇ ਆਪਣੀ ਫ਼ਿਕਰ ਜਤਾਇਆ ਸੀ ਕਿ ਉਨ੍ਹਾਂ ਦੀ ਪਤਨੀ ਵੀ 'ਉਨ੍ਹਾਂ ਸ਼ਕਤੀਆਂ ਦੀ ਸ਼ਿਕਾਰ ਬਣ ਸਕਦੀ ਹੈ ਜਿਨ੍ਹਾਂ ਦੀ ਸ਼ਿਕਾਰ ਉਨ੍ਹਾਂ ਦੀ ਮਾਂ ਬਣ ਗਈ ਸੀ।'

ਤਸਵੀਰ ਸਰੋਤ, PA Media
'ਇਸ ਤੋਂ ਵਧੀਆ ਤੋੜ ਵਛੋੜੇ ਬਾਰੇ ਨਹੀਂ ਸੀ ਸੋਚਿਆ ਜਾ ਸਕਦਾ'
ਮਹਾਰਾਣੀ ਨੇ ਲਿਖਿਆ ਕਿ ਦੋਵੇਂ ਜਣੇ ਉਨ੍ਹਾਂ ਦੇ ਪਰਿਵਾਰ ਦੇ ਬਹੁਤ ਪਿਆਰੇ ਮੈਂਬਰ ਰਹਿਣਗੇ।
ਫਿਰ ਵੀ ਹੁਣ ਉਹ ਸਰਕਾਰੀ ਕੰਮ ਨਹੀਂ ਕਰਨਗੇ, ਫੌਜੀ ਸਪੁਰਦਗੀਆਂ ਵੀ ਹੋਣਗੀਆਂ ਅਤੇ ਕੋਈ ਯਾਤਰਾਵਾਂ ਨਹੀਂ ਕਰਨਗੇ। ਹੁਣ ਉਨ੍ਹਾਂ ਦਾ ਬਹੁਤਾ ਸਮਾਂ ਕੈਨੇਡਾ ਵਿੱਚ ਹੀ ਬੀਤੇਗਾ।
ਇਹ ਤੋੜ ਵਿਛੋੜਾ ਇਸ ਤੋਂ ਵਧੀਆ ਨਹੀਂ ਹੋ ਸਕਦਾ ਸੀ। ਦੋਵੇਂ ਜਣੇ ਹਾਲੇ ਵੀ ਸ਼ਾਹੀ ਪਰਿਵਾਰ ਦੇ ਮੈਂਬਰ ਹਨ। ਹਾਲਾਂਕਿ ਹੁਣ ਉਹ ਸ਼ਾਹੀ ਨਹੀਂ ਰਹੇ।

ਤਸਵੀਰ ਸਰੋਤ, Reuters
ਜਦਕਿ ਇਸ ਤੋਂ ਪਹਿਲਾਂ ਸਮਝਿਆ ਜਾ ਰਿਹਾ ਸੀ ਕਿ ਹੈਰੀ ਤੇ ਮੇਘਨ ਸ਼ਾਹੀ ਪਰਿਵਾਰ ਦੇ ਕੰਮ ਵੀ ਕਰਦੇ ਰਹਿਣਗੇ ਤੇ ਆਪਣਾ ਸਮਾਂ ਬ੍ਰਿਟੇਨ ਤੇ ਕੈਨੇਡਾ ਵਿਚਾਲੇ ਵੰਡ ਕੇ ਰਹਿਣਗੇ।
ਇਸ ਵਿੱਚ ਬਹੁਤ ਸਾਰੀਆਂ ਗੁੰਝਲਾਂ ਸਨ ਹਾਲਾਂਕਿ ਹਾਲੇ ਵੀ ਬਹੁਤ ਸਾਰੇ ਵੇਰਵੇ ਸਾਹਮਣੇ ਆਉਣੇ ਬਾਕੀ ਹਨ। ਸਾਰੇ ਹਾਲਾਤ ਤੇ ਇੱਕ ਸਾਲ ਬਾਅਦ ਨਜ਼ਰਸਾਨੀ ਕੀਤੀ ਜਾਵੇਗੀ।
ਹੁਣ ਹੈਰੀ ਤੇ ਮੇਘਨ ਲਈ ਇੱਕ ਬਿਲਕੁਲ ਨਵੀਂ ਜ਼ਿੰਦਗੀ ਉਡੀਕ ਕਰ ਰਹੀ ਹੈ। ਜਿੱਥੇ ਉਹ ਸ਼ਾਹੀ ਵੀ ਹੋਣਗੇ ਤੇ ਆਮ ਲੋਕ ਵੀ।
ਅਣਸੁਲਝੇ ਸਵਾਲ
ਸ਼ਾਹੀ ਪਰਿਵਾਰ ਵਿੱਚ ਬੀਬੀਸੀ ਦੇ ਪੱਤਰਕਾਰ ਨਿਕੋਲਸ ਵਿਸ਼ਲ ਨੇ ਕਿਹਾ ਕਿ ਸ਼ਾਹੀ ਬਿਆਨ ਤੋਂ ਹਾਲੇ ਵੀ ਕੁਝ ਅਣਸੁਲਝੇ ਸਵਾਲ ਬਚ ਗਏ ਹਨ।
ਜਿਵੇਂ, ਜੋੜੇ ਦਾ ਟੈਕਸ ਅਤੇ ਉਨ੍ਹਾਂ ਦਾ ਬ੍ਰਿਟੇਨ ਤੇ ਕੈਨੇਡਾ ਵਿੱਚ ਪਰਵਾਸੀ ਦਰਜਾ ਕੀ ਹੋਵੇਗਾ।

ਤਸਵੀਰ ਸਰੋਤ, Getty Images
ਸਾਡੇ ਪੱਤਰਕਾਰ ਨੇ ਕਿਹਾ ਕਿ ਸ਼ਾਹੀ ਅਫ਼ਸਰਾਂ ਨੇ ਇਸ ਬਾਰੇ ਕੋਈ ਸਪਸ਼ਟ ਉੱਤਰ ਨਹੀਂ ਦਿੱਤਾ ਕਿ ਮੇਗਨ ਬ੍ਰਿਟੇਨ ਦੀ ਨਾਗਰਿਤਾ ਰੱਖਣਾ ਚਾਹੁੰਦੇ ਹਨ ਜਾਂ ਨਹੀਂ, ਜਿਸ ਲਈ ਉਨ੍ਹਾਂ ਨੂੰ ਉੱਥੇ ਕੁਝ ਸਮਾਂ ਵੀ ਬਿਤਾਉਂਦੇ ਰਹਿਣਾ ਪਵੇਗਾ।
ਜਦੋਂ ਕਿਹਾ ਗਿਆ ਸੀ ਕਿ ਦੋਵੇਂ ਬ੍ਰਿਟੇਨ ਤੇ ਕੈਨੇਡਾ ਵਿੱਚ ਵੰਡ ਕੇ ਰਹਿਣਗੇ ਤਾਂ ਸਮਝਿਆ ਜਾ ਰਿਹਾ ਸੀ ਕਿ ਉਹ ਆਪਣਾ ਬਹੁਤਾ ਸਮਾਂ ਉੱਤਰੀ ਅਮਰੀਕਾ ਵਿੱਚ ਹੀ ਬਿਤਾਉਣਗੇ।
ਪ੍ਰਿੰਸ ਹੈਰੀ ਬਾਰੇ ਇੱਕ ਕਿਤਾਬ “ਪ੍ਰਿੰਸ ਹੈਰੀ: ਦਿ ਇਨਸਾਈਡ ਸਟੋਰੀ” ਲਿਖਣ ਵਾਲੇ ਡੰਕਨ ਲਾਰਕੋਮਬੇ ਨੇ ਦੱਸਿਆ ਕਿ ਹੈਰੀ ਵਿਸ਼ਵ ਵਿੱਚ ਆਪਣੇ ਰੁਤਬੇ ਤੋਂ ਪਿੱਛਾ ਨਹੀਂ ਛੁਡਾ ਸਕਣਗੇ। ਉਨ੍ਹਾਂ ਕੋਲ ਨਿਭਾਉਣ ਲਈ ਰਾਜ ਪਰਿਵਾਰ ਵਿੱਚ ਹਾਲੇ ਵੀ ਬਹੁਤ ਸਾਰੀਆਂ ਜ਼ਿੰਮੇਵਾਰੀ ਹਨ। ਸ਼ਾਇਦ ਇਸੇ ਕਾਰਨ ਇਹ ਚਰਚਾ ਉਮੀਦ ਨਾਲੋਂ ਜ਼ਿਆਦਾ ਲੰਬੀ ਚਲੀ ਗਈ।

ਤਸਵੀਰ ਸਰੋਤ, AFP/JUSTICE FOR GIRLS
ਸ਼ਾਹੀ ਪਰਿਵਾਰ ਦੇ ਮਾਹਰ ਪੈਨੀ ਜੂਨਰ ਦਾ ਕਹਿਣਾ ਹੈ ਕਿ ਸੰਭਾਵੀ ਤੋੜ ਵਿਛੋੜੇ ਨੂੰ ਰੋਕਣ ਦਾ ਇਹੀ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਸੀ।
ਉਨ੍ਹਾਂ ਕਿਹਾ ਉਹ ਆਪਣੇ ਕੰਮ ਜਾਰੀ ਰੱਖਣਗੇ ਕਿਉਂਕਿ ਦੋਵੇਂ ਜਣੇ ਦੁਨੀਆਂ ਨੂੰ ਇੱਕ ਬਿਹਤਰ ਸਥਾਨ ਬਣਾਉਣ ਦੇ ਬਹੁਤ ਜ਼ਿਆਦਾ ਇੱਛੁਕ ਹਨ।
ਹਾਲਾਂਕਿ ਜੂਨਰ ਨੇ ਅੱਗੇ ਕਿਹਾ ਕਿ 'ਬ੍ਰਿਟੇਨ ਦੇ ਲੋਕ ਦੁਬਿਧਾ 'ਚ ਹੈ ਕਿਉਂਕਿ ਇਹ ਦੋਵੇਂ ਬਹੁਤ ਵਧੀਆ ਇਨਸਾਨ ਹਨ, ਜੋ ਜਿੱਥੇ ਵੀ ਜਾਂਦੇ ਹਨ, ਲੋਕਾਂ ਉੱਤੇ ਜਾਦੂ ਕਰ ਦਿੰਦੇ ਹਨ ਤੇ ਅਸੀਂ ਇਸ ਦੀ ਘਾਟ ਮਹਿਸੂਸ ਕਰਾਂਗੇ। ਹਾਲਾਂਕਿ ਉਹ ਖ਼ੁਦ ਇਸ ਸਭ ਨਾਲ ਖ਼ੁਸ਼ ਨਹੀਂ ਸਨ।'
ਮਹਾਰਾਣੀ ਤੇ ਪ੍ਰਿੰਸ ਆਫ਼ ਵੇਲਜ਼ ਤੇ ਡਿਊਕ ਆਫ਼ ਕੈਂਬਰਿਜ ਦੀ ਸਹਿਮਤੀ ਤੋਂ ਬਾਅਦ ਮੇਘਨ ਤੇ ਹੈਰੀ ਨੇ ਪਹਿਲਾਂ ਹੀ ਬ੍ਰਿਟੇਨ ਤੇ ਕੈਨੇਡਾ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ।
ਕੈਨੇਡਾ ਰਾਸ਼ਟਰਮੰਡਲ ਦਾ ਹਿੱਸਾ ਹੈ। ਮੰਗਲਵਾਰ ਨੂੰ ਮੇਗਨ ਵੈਨਕੂਵਰ ਵਿੱਚ ਗ਼ਰੀਬ ਅੱਲ੍ਹੜ ਕੁੜੀਆਂ ਲਈ ਕੰਮ ਕਰਨ ਵਾਲੀ ਇੱਕ ਚੈਰਿਟੀ ਸੰਸਥਾ ਵਿੱਚ ਗਏ ਸਨ।
ਸ਼ਾਹੀ ਜ਼ਿੰਦਗੀ ਤਿਆਗਣ ਤੋਂ ਬਾਅਦ ਹੈਰੀ (ਡਿਊਕ ਆਫ਼ ਸਸੈਕਸ) ਨੇ ਵੀਰਵਾਰ ਨੂੰ ਇੱਕ ਰਗਬੀ ਮੁਕਾਬਲਾ ਕਰਵਾਇਆ। ਜੋ ਕਿ ਉਸ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਜਨਤਕ ਗਤੀਵਿਧੀ ਸੀ।
ਇਹ ਵੀ ਪੜ੍ਹੋ:
ਵੀਡੀਓ: ਪਰਵਾਸੀਆਂ ਨੇ ਬਦਲੀ ਇਨ੍ਹਾਂ ਸਰਕਾਰੀ ਸਕੂਲਾਂ ਦੀ ਨੁਹਾਰ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵੀਡੀਓ: ਨਹਿਰੂ ਨੂੰ ਵਿਆਹ ਲਈ ਕਹਿਣ ਵਾਲੀ ਗੰਗੂਬਾਈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਵੀਡੀਓ: ਤਿਹਾੜ ਚੋਂ ਰਿਹਾਅ ਹੋਣ ਤੋਂ ਬਾਅਦ ਚੰਦਰਸ਼ੇਖਰ ਨੇ ਇਹ ਕਿਹਾ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













