ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ, 'ਸਰ ਇਹ ਖੇਡ ਹੈ, ਤੁਸੀਂ ਖੇਡ ਖ਼ਰਾਬ ਨਾ ਕਰੋ'

    • ਲੇਖਕ, ਰਿਆਜ਼ ਮਸਰੂਰ
    • ਰੋਲ, ਬੀਬੀਸੀ ਪੱਤਰਕਾਰ, ਸ਼੍ਰੀਨਗਰ
Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਅੱਤਵਾਦੀਆਂ ਦੀ ਮਦਦ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਜੰਮੂ-ਕਸ਼ਮੀਰ ਦੇ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਤੋਂ ਹੁਣ ਐਨਆਈਏ ਦੇ ਅਧਿਕਾਰੀ ਪੁੱਛਗਿਛ ਕਰਨਗੇ।

ਐਨਆਈਏ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਇਹ ਤੈਅ ਕਰਨਾ ਕਿ ਅਖੀਰ ਅੱਤਵਾਦੀਆਂ ਦਾ ਸਾਥ ਦੇਣ ਪਿੱਛੇ ਡੀਐਸਪੀ ਦਵਿੰਦਰ ਸਿੰਘ ਦਾ ਮਕਸਦ ਕੀ ਹੋ ਸਕਦਾ ਹੈ।

ਦਵਿੰਦਰ ਸਿੰਘ ਦੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੈਸਿਆਂ ਦਾ ਕਾਫ਼ੀ ਲਾਲਚ ਸੀ ਅਤੇ ਇਸੇ ਲਾਲਚ ਨੇ ਉਨ੍ਹਾਂ ਨੂੰ ਡਰੱਗ ਤਸਕਰੀ, ਜ਼ਬਰਨ ਉਗਾਹੀ, ਕਾਰ ਚੋਰੀ ਅਤੇ ਇੱਥੋਂ ਤੱਕ ਕਿ ਅੱਤਵਾਦੀਆਂ ਤੱਕ ਦੀ ਮਦਦ ਕਰਨ ਲਈ ਮਜਬੂਰ ਕਰ ਦਿੱਤਾ।

News image

ਕਈ ਤਾਂ ਦਵਿੰਦਰ ਸਿੰਘ 'ਤੇ ਪਿਛਲੇ ਸਾਲ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਵੀ ਸ਼ਾਮਿਲ ਹੋਣ ਦੇ ਇਲਜ਼ਾਮ ਲਾ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਹਮਲੇ ਦੇ ਵੇਲੇ ਦਵਿੰਦਰ ਸਿੰਘ ਪੁਲਿਸ ਹੈੱਡ ਆਫ਼ਿਸ ਵਿੱਚ ਤਾਇਨਤ ਸੀ। ਪੁਲਵਾਮਾ ਹਮਲੇ ਵਿੱਚ 40 ਤੋਂ ਵੱਧ ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ।

ਹਾਲਾਂਕਿ ਦਵਿੰਦਰ ਸਿੰਘ ਨੂੰ ਪੁਲਵਾਮਾ ਹਮਲੇ ਨਾਲ ਜੋੜਨ ਦਾ ਕੋਈ ਪੱਕਾ ਸਬੂਤ ਨਹੀਂ ਹੈ। ਐਨਆਈਏ ਹੁਣ ਇਨ੍ਹਾਂ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ।

ਇਹ ਵੀ ਪੜ੍ਹੋ:-

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਬੀਬੀਸੀ ਨੂੰ ਕਿਹਾ ਕਿ ਦਵਿੰਦਰ ਸਿੰਘ ਪਹਿਲਾਂ ਤੋਂ ਸਰਵੀਲੈਂਸ (ਨਜ਼ਰ) 'ਤੇ ਸੀ।

ਪੁਲਿਸ ਅਧਿਕਾਰੀ ਦਾ ਕਹਿਣਾ ਸੀ, "ਸਾਨੂੰ ਇਸ ਗੱਲ ਦੀ ਪੱਕੀ ਜਾਣਕਾਰੀ ਸੀ ਕਿ ਉਹ ਕੱਟੜਪੰਥੀਆਂ ਨੂੰ ਕਸ਼ਮੀਰ ਤੋਂ ਲਿਆਉਣ-ਲੈ ਜਾਣ ਵਿੱਚ ਮਦਦ ਕਰ ਰਹੇ ਸਨ।"

ਪੁਲਿਸ ਵਿਭਾਗ ਵਿੱਚ ਸੂਤਰ ਦਵਿੰਦਰ ਸਿੰਘ ਦੇ ਡਰਾਮੇ ਭਰੇ ਅੰਦਾਜ਼ ਵਿੱਚ ਗ੍ਰਿਫ਼ਤਾਰੀ ਦੀ ਕਹਾਣੀ ਦੱਸਦੇ ਹਨ।

ਗੱਡੀ ਵਿੱਚੋਂ ਮਿਲੇ ਗ੍ਰਨੇਡ

ਦਵਿੰਦਰ ਸਿੰਘ ਨੂੰ ਸ਼੍ਰੀਨਗਰ-ਜੰਮੂ ਹਾਈਵੇ 'ਤੇ ਵਸੇ ਦੱਖਣ ਕਸ਼ਮੀਰ ਦੇ ਸ਼ਹਿਰ ਕਾਜ਼ੀਗੁੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦਵਿੰਦਰ ਜੰਮੂ ਜਾ ਰਹੇ ਸੀ।

ਉਨ੍ਹਾਂ ਦੀ ਕਾਰ ਵਿੱਚ ਹਿਜ਼ਬੁਲ ਕਮਾਂਡਰ ਸਈਅਦ ਨਵੀਦ, ਉਨ੍ਹਾਂ ਦੇ ਸਹਿਯੋਗੀ ਆਸਿਫ਼ ਰਾਥੇਰ ਅਤੇ ਇਮਰਾਨ ਵੀ ਉਸ ਵੇਲੇ ਉਨ੍ਹਾਂ ਦੀ ਗੱਡੀ ਵਿੱਚ ਮੌਜੂਦ ਸੀ।

ਪੁਲਿਸ ਸੂਤਰ ਦੱਸਦੇ ਹਨ ਕਿ ਪੁਲਿਸ ਚੈੱਕਪੁਆਇੰਟ 'ਤੇ ਡੀਆਈਜੀ ਅਤੁਲ ਗੋਇਲ ਅਤੇ ਦਵਿੰਦਰ ਸਿੰਘ ਦੇ ਵਿਚਾਲੇ ਬਹਿਸ ਵੀ ਹੋਈ ਸੀ ਅਤੇ ਹੁਣ ਇਸ ਦੀ ਵੀ ਜਾਂਚ ਹੋਵੇਗੀ।

ਡੀਜੀਪੀ ਦਿਲਬਾਗ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਡੀਜੀਪੀ ਦਿਲਬਾਗ ਸਿੰਘ

ਪੁਲਿਸ ਅਨੁਸਾਰ ਜਿਸ ਅਧਿਕਾਰੀ ਨੂੰ ਦਵਿੰਦਰ ਸਿੰਘ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਸੀ ਉਸ ਨੇ ਦੱਖਣ ਕਸ਼ਮੀਰ ਦੇ ਡੀਆਈਜੀ ਅਤੁਲ ਗੋਇਲ ਨੂੰ ਫ਼ੋਨ 'ਤੇ ਜਾਣਕਾਰੀ ਦਿੱਤੀ ਕਿ ਦਵਿੰਦਰ ਸਿੰਘ ਅੱਤਵਾਦੀਆਂ ਦੇ ਨਾਲ ਸ਼੍ਰੀਨਦਰ ਪਹੁੰਚ ਗਏ ਹਨ ਅਤੇ ਇੱਥੋਂ ਉਹ ਕਾਜ਼ੀਗੁੰਡ ਦੇ ਰਸਤਿਓਂ ਜੰਮੂ ਜਾਣਗੇ।

ਪੁਲਿਸ ਸੂਤਰ ਦੱਸਦੇ ਹਨ, "ਡੀਆਈਜੀ ਨੇ ਖੁਦ ਲੀਡ ਕੀਤਾ ਅਤੇ ਚੈੱਕਪੁਆਇੰਟ 'ਤੇ ਪਹੁੰਚ ਗਏ। ਜਦੋਂ ਉਨ੍ਹਾਂ ਦੀ ਗੱਡੀ ਰੋਕੀ ਗਈ ਤਾਂ ਦਵਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਆਪਣੇ ਬਾਡੀਗਾਰਡ ਦੇ ਤੌਰ 'ਤੇ ਪਛਾਣ ਕਰਵਾਈ ਪਰ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਹੈਂਡ ਗ੍ਰਨੇਡ ਬਰਾਮਦ ਹੋਏ। ਇੱਕ ਰਾਈਫ਼ਲ ਵੀ ਗੱਡੀ 'ਚੋਂ ਬਰਾਮਦ ਹੋਈ।"

ਇਸ ਪੂਰੇ ਆਪਰੇਸ਼ਨ ਨਾਲ ਜੁੜੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਕਿਹਾ ਕਿ ਡੀਆਈਜੀ ਨੇ ਦਵਿੰਦਰ ਦੀ ਗੱਲ ਨੂੰ ਨਕਾਰਦੇ ਹੋਏ ਆਪਣੇ ਸਾਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ।

ਇਸ ਤੇ ਦਵਿੰਦਰ ਨੇ ਕਿਹਾ, "ਸਰ ਇਹ ਗੇਮ ਹੈ। ਤੁਸੀਂ ਗੇਮ ਖ਼ਰਾਬ ਨਾ ਕਰੋ।"

ਡੀਆਈਜੀ ਨੇ ਦਵਿੰਦਰ ਨੂੰ ਮਾਰਿਆ ਥੱਪੜ?

ਪੁਲਿਸ ਸੂਤਰ ਦੱਸਦੇ ਹਨ ਕਿ ਇਸ ਗੱਲ 'ਤੇ ਡੀਆਈਜੀ ਗੋਇਲ ਗੁੱਸਾ ਹੋ ਗਏ ਅਤੇ ਉਨ੍ਹਾਂ ਨੇ ਡੀਐਸਪੀ ਦਵਿੰਦਰ ਸਿੰਘ ਨੂੰ ਇੱਕ ਥੱਪੜ ਮਾਰਿਆ 'ਤੇ ਉਨ੍ਹਾਂ ਨੂੰ ਪੁਲਿਸ ਵੈਨ ਵਿੱਚ ਬਿਠਾਉਣ ਦਾ ਹੁਕਮ ਦਿੱਤਾ।

57 ਸਾਲ ਦੇ ਦਵਿੰਦਰ ਸਿੰਘ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਲੜਾਈ ਵਿੱਚ ਹਮੇਸ਼ਾ ਅੱਗੇ ਰਹੇ ਹਨ। 90 ਦੇ ਦਹਾਕੇ ਵਿੱਚ ਕਸ਼ਮੀਰ ਵਾਦੀ ਵਿੱਚ ਅੱਤਵਾਦੀਆਂ ਨੇ ਭਾਰਤ ਸਰਕਾਰ ਦੇ ਖਿਲਾਫ਼ ਹਥਿਆਰਬੰਦ ਬਗਾਵਤ ਦੀ ਸ਼ੁਰੂਆਤ ਕੀਤੀ ਸੀ।

ਕਸ਼ਮੀਰ ਪੁਲਿਸ

ਤਸਵੀਰ ਸਰੋਤ, Getty Images

ਦਵਿੰਦਰ ਸਿੰਘ ਭਾਰਤ ਸ਼ਾਸਿਤ ਕਸ਼ਮੀਰ ਦੇ ਤਰਾਲ ਦੇ ਰਹਿਣ ਵਾਲੇ ਹਨ। ਤਰਾਲ ਕੱਟੜਪੰਥੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ।

21ਵੀਂ ਸਦੀ ਵਿੱਚ ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਜਿਸ ਦਾ ਚਿਹਰਾ ਬਣੇ ਬੁਰਹਾਨ ਵਾਨੀ ਦਾ ਸਬੰਧ ਵੀ ਤਰਾਲ ਨਾਲ ਸੀ।

ਦਵਿੰਦਰ ਸਿੰਘ ਦੇ ਕਈ ਸਾਥੀ ਪੁਲਿਸ ਮੁਲਾਜ਼ਮਾਂ ਨੇ ਬੀਬੀਸੀ ਨੂੰ ਦੱਸਿਆ ਕਿ ਸਿੰਘ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੇ ਖਿਲਾਫ਼ ਕਈ ਵਾਰੀ ਜਾਂਚ ਬੈਠੀ ਪਰ ਹਰ ਵਾਰੀ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਉਨ੍ਹਾਂ ਨੂੰ ਕਲੀਨ ਚਿਟ ਦੇ ਦਿੰਦੇ ਸੀ।

ਇੱਕ ਅਧਿਕਾਰੀ ਨੇ ਦੱਸਿਆ ਕਿ 90 ਵਿਆਂ ਵਿੱਚ ਦਵਿੰਦਰ ਸਿੰਘ ਨੇ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਸੀ ਪਰ ਪੈਸੇ ਲੇ ਕੇ ਮੁਲਜ਼ਮ ਨੂੰ ਛੱਡ ਦਿੱਤਾ ਤੇ ਅਫੀਮ ਵੇਚ ਦਿੱਤੀ। ਉਨ੍ਹਾਂ ਖਿਲਾਫ਼ ਜਾਂਚ ਕੀਤੀ ਗਈ ਸੀ ਪਰ ਫਿਰ ਮਾਮਲਾ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ।

ਪੁਲਿਸ ਅਧਿਕਾਰੀਆਂ 'ਤੇ ਵੀ ਸਵਾਲ ਉੱਠੇ

90 ਦੇ ਦਹਾਕੇ ਵਿੱਚ ਦਵਿੰਦਰ ਦੀ ਮੁਲਾਕਾਤ ਪੁਲਿਸ ਲਾਕਅਪ ਵਿੱਚ ਅਫ਼ਜ਼ਲ ਗੁਰੂ ਨਾਲ ਹੋਈ।

ਇਲਜ਼ਾਮ ਹੈ ਕਿ ਦਵਿੰਦਰ ਨੇ ਅਫਜ਼ਲ ਗੁਰੂ ਨੂੰ ਆਪਣਾ ਮੁਖ਼ਬਰ ਬਣਾਉਣ ਦੀ ਕੋਸ਼ਿਸ਼ ਕੀਤੀ। ਅਫਜ਼ਲ ਗੁਰੂ ਨੂੰ 13 ਦਸੰਬਰ 2001 ਨੂੰ ਸੰਸਦ ਉੱਤੇ ਹਮਲੇ ਦਾ ਦੋਸ਼ੀ ਪਾਇਆ ਗਿਆ ਅਤੇ 9 ਫਰਵਰੀ 2013 ਨੂੰ ਫਾਂਸੀ ਦੇ ਦਿੱਤੀ ਗਈ।

ਉਸੇ ਸਾਲ ਅਫਜ਼ਲ ਦੁਆਰਾ ਲਿਖਿਆ ਇੱਕ ਪੱਤਰ ਮੀਡੀਆ ਵਿੱਚ ਆਇਆ। ਸੁਪਰੀਮ ਕੋਰਟ ਵਿੱਚ ਆਪਣੇ (ਅਫ਼ਜ਼ਲ ਗੁਰੂ) ਵਕੀਲ ਨੂੰ ਲਿਖੇ ਇੱਕ ਪੱਤਰ ਵਿੱਚ ਅਫਜ਼ਲ ਨੇ ਕਿਹਾ ਸੀ ਕਿ ਜੇ ਅਫਜ਼ਲ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਤਾਂ ਵੀ ਦਵਿੰਦਰ ਸਿੰਘ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਦੇ ਰਹਿਣਗੇ।

ਦਵਿੰਦਰ ਸਿੰਘ

ਤਸਵੀਰ ਸਰੋਤ, PTI

ਉਸੇ ਪੱਤਰ ਵਿੱਚ ਅਫਜ਼ਲ ਨੇ ਲਿਖਿਆ ਸੀ, "ਦਵਿੰਦਰ ਨੇ ਮੈਨੂੰ ਇੱਕ ਵਿਦੇਸ਼ੀ ਕੱਟੜਪੰਥੀ ਨੂੰ ਦਿੱਲੀ ਨਾਲ ਲੈ ਕੇ ਜਾਣ ਲਈ ਮਜਬੂਰ ਕੀਤਾ। ਫਿਰ ਉਸਨੂੰ ਇੱਕ ਕਮਰਾ ਕਿਰਾਏ 'ਤੇ ਦਿਵਾਉਣ ਅਤੇ ਇੱਕ ਪੁਰਾਣੀ ਕਾਰ ਖਰੀਦਣ ਲਈ ਕਿਹਾ।"

ਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਸਵਾਲ ਉੱਠ ਰਹੇ ਹਨ। ਜੇ ਸਿੰਘ ਦਾ ਰਿਕਾਰਡ ਖ਼ਰਾਬ ਰਿਹਾ ਹੈ ਤਾਂ ਉਨ੍ਹਾਂ ਨੂੰ 'ਆਊਟ ਆਫ਼ ਟਰਨ ਪ੍ਰਮੋਸ਼ਨ' ਕਿਉਂ ਦਿੱਤਾ ਗਿਆ।

ਜੇ ਉਸ ਖ਼ਿਲਾਫ਼ ਜਾਂਚ ਚੱਲ ਰਹੀ ਸੀ ਤਾਂ ਉਹ ਕਈ ਸੰਵੇਦਨਸ਼ੀਲ ਥਾਵਾਂ 'ਤੇ ਕਿਉਂ ਤਾਇਨਾਤ ਸੀ। ਜੇ ਪੁਲਿਸ ਨੂੰ ਪਤਾ ਸੀ ਕਿ ਉਹ "ਲਾਲਚੀ ਹਨ ਅਤੇ ਅਸਾਨੀ ਨਾਲ ਸੌਦਾ ਕਰ ਸਕਦੇ ਹਨ", ਤਾਂ ਫਿਰ ਉਨ੍ਹਾਂ ਨੂੰ 2003 ਵਿੱਚ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਸੈਨਾ ਨਾਲ ਪੂਰਬੀ ਯੂਰਪ ਕਿਉਂ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ:

ਜੇ ਉੱਚ ਅਧਿਕਾਰੀ ਉਨ੍ਹਾਂ ਦੀਆਂ ਗਤੀਵਿਧੀਆਂ ਤੋਂ ਜਾਣੂ ਸਨ ਤਾਂ ਉਹ ਰੱਖਿਆ ਮੰਤਰਾਲੇ ਦੇ ਅਧੀਨ ਹਵਾਈ ਅੱਡੇ 'ਤੇ ਐਂਟੀ ਹਾਈਜੈਕਿੰਗ ਵਿੰਗ ਵਿੱਚ ਕਿਉਂ ਤਾਇਨਾਤ ਸਨ?

ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸ਼ੱਕ ਸੀ ਕਿ ਉਹ ਜਹਾਜ਼ ਰਾਹੀਂ ਵੀ ਜਾ ਸਕਦੇ ਹਨ ਇਸ ਲਈ ਹਵਾਈ ਅੱਡੇ 'ਤੇ ਵੀ ਇੱਕ ਟੀਮ ਤਾਇਨਾਤ ਸੀ।

ਇੱਕ ਅਧਿਕਾਰੀ ਨੇ ਕਿਹਾ ਕਿ ਜੇ ਹਰ ਕੋਈ ਜਾਣਦਾ ਸੀ ਕਿ ਉਹ ਇੱਕ ਖ਼ਰਾਬ ਪੁਲਿਸ ਮੁਲਾਜ਼ਮ ਹੈ ਤਾਂ ਉਸ ਨੂੰ ਪਿਛਲੇ ਸਾਲ ਸੂਬੇ ਦਾ ਸਭ ਤੋਂ ਵੱਡਾ ਬਹਾਦਰੀ ਸਨਮਾਨ ਸ਼ੇਰ-ਏ-ਕਸ਼ਮੀਰ ਪੁਲਿਸ ਮੈਡਲ ਕਿਉਂ ਦਿੱਤਾ ਗਿਆ।

ਜੇ ਉਨ੍ਹਾਂ ਨੇ ਸਹੀ ਕਿਹਾ ਹੈ ਕਿ ਉਹ ਇੱਕ ਖੇਡ ਨੂੰ ਚਲਾਉਣ ਵਿੱਚ ਲੱਗੇ ਹੋਏ ਸਨ, ਤਾਂ ਇਸਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਸਾਰੀ ਖੇਡ ਕੀ ਹੈ ਅਤੇ ਇਸ ਖੇਡ ਵਿੱਚ ਹੋਰ ਕੌਣ ਸ਼ਾਮਲ ਹਨ। ਐਨਆਈਏ ਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਤੇ ਇਸ ਨਾਲ ਜੁੜੇ ਸਵਾਲਾਂ ਦੇ ਜਵਾਬ ਲੱਭਣੇ ਪੈਣਗੇ।

ਇਹ ਵੀ ਦੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)