ਬ੍ਰਿਟੇਨ ਵਿੱਚ 12 ਦਸੰਬਰ ਨੂੰ ਹੋਣਗੀਆਂ ਚੋਣਾਂ ਤੇ 13 ਨੂੰ ਆਉਣਗੇ ਨਤੀਜੇ-5 ਅਹਿਮ ਖ਼ਬਰਾਂ

ਬ੍ਰਿਟੇਨ ਦੇ ਸੰਸਦ ਮੈਂਬਰ ਨੇ 12 ਦਸੰਬਰ ਨੂੰ ਆਮ ਚੋਣਾਂ ਕਰਾਏ ਜਾਣ 'ਤੇ ਮੋਹਰ ਲਾ ਦਿੱਤੀ ਹੈ। ਬੀਬੀਸੀ ਪੱਤਰਕਾਰ ਗਗਨ ਸਭਰਵਾਲ ਨੇ ਦੱਸਿਆ ਕਿ ਬ੍ਰਿਟੇਨ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਵਿੱਚ 12 ਦਸੰਬਰ ਦੀਆਂ ਆਮ ਚੋਣਾਂ ਦੇ ਪੱਖ ਵਿੱਚ 438 ਅਤੇ ਵਿਰੋਧ ਵਿੱਚ 20 ਮੈਂਬਰਾਂ ਨੇ ਵੋਟਿੰਗ ਕੀਤੀ।

ਇਸ ਤੋਂ ਬਾਅਦ ਹੁਣ ਬ੍ਰਿਟੇਨ ਵਿੱਚ 12 ਦਸੰਬਰ ਨੂੰ ਚੋਣਾਂ ਹੋਣਗੀਆਂ ਤੇ ਅਗਲੇ ਦਿਨ ਨਤੀਜੇ ਵੀ ਆ ਜਾਣਗੇ।

ਇਸ ਤਰ੍ਹਾਂ 418 ਵੋਟਾਂ ਨਾਲ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਦੀ 12 ਦਸੰਬਰ ਨੂੰ ਚੋਣਾਂ ਕਰਵਾਉਣ ਦੀ ਯੋਜਨਾ ਸਫ਼ਲ ਹੋ ਗਈ ਹੈ।

ਇਸ ਦੇ ਨਾਲ ਹੀ ਪਿਛਲੇ ਪੰਜਾਂ ਸਾਲਾਂ ਦੌਰਾਨ ਇਹ ਪੰਜਵੀਆਂ ਅਤੇ 1923 ਤੋਂ ਬਾਅਦ ਪਹਿਲੀ ਵਾਰ ਦਸੰਬਰ ਵਿੱਚ ਆਮ ਚੋਣਾਂ ਹੋਣਗੀਆਂ।

ਇਹ ਵੀ ਪੜ੍ਹੋ:

ਕਸ਼ਮੀਰੀਆਂ ਵੱਲੋਂ EU ਵਫ਼ਦ ਦਾ ਵਿਰੋਧ

ਜਿਵੇਂ ਹੀ ਕਸ਼ਮੀਰ ਵਿੱਚ ਯੂਰਪੀ ਸੰਘ ਦੇ 28 ਮੈਂਬਰੀ ਵਫ਼ਦ ਦੇ ਗੈਰ ਸਰਕਾਰੀ ਦੌਰੇ ਉੱਤੇ ਆਉਣ ਬਾਰੇ ਜਾਣਕਾਰੀ ਮਿਲੀ ਤਾਂ ਲੋਕਾਂ ਨੇ ਮਸਜਿਦਾਂ ਤੋਂ ਐਲਾਨ ਕਰਵਾਇਆ ਕਿ ਮੰਗਲਵਾਰ ਦੀ ਸਵੇਰੇ ਕੋਈ ਵੀ 'ਸਵੇਰ ਦੀ ਖਰੀਦਦਾਰੀ' ਨਹੀਂ ਕਰੇਗਾ।

ਇਸ ਗਰਾਊਂਡ ਰਿਪੋਰਟ ਵਿੱਚ ਪੜ੍ਹੋ ਕਿ ਕਸ਼ਮੀਰੀਆਂ ਨੇ EU ਸੰਸਦ ਮੈਂਬਰਾਂ ਦੇ ਦੌਰੇ ਦਾ ਵਿਰੋਧ ਕਿਵੇਂ ਕੀਤਾ।

ਇਸ ਸੰਸਦ ਦਾ ਕਿਉਂ ਕੱਟਿਆ ਗਿਆ ਕੌਮਾਂਤਰੀ ਵਫ਼ਦ ਵਿੱਚੋਂ ਨਾਮ

ਬ੍ਰਿਟੇਨ ਦੀ ਲੇਬਰ ਡੈਮੋਕ੍ਰੇਟਸ ਪਾਰਟੀ ਦੇ ਸੰਸਦ ਮੈਂਬਰ ਕ੍ਰਿਸ ਡੇਵਿਸ ਦੇ ਹਨ, ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਯੂਰਪੀਅਨ ਸੰਸਦ ਮੈਂਬਰਾਂ ਦੇ ਭਾਰਤ ਸਾਸ਼ਿਤ ਕਸ਼ਮੀਰ ਦੌਰੇ ਨੂੰ ਨਰਿੰਦਰ ਮੋਦੀ ਸਰਕਾਰ ਦਾ ਪਬਲੀਸਿਟੀ ਸਟੰਟ ਦੱਸਿਆ।

ਯੂਰਪੀ ਯੂਨੀਅਨ ਦੇ ਸੰਸਦ ਮੈਂਬਰਾਂ ਦੇ ਕਸ਼ਮੀਰ ਦੌਰੇ ਤੇ ਆਉਣ ਵਾਲੇ ਵਫ਼ਦ ਵਿੱਚੋਂ ਉਨ੍ਹਾਂ ਦਾ ਨਾਮ ਕਿਉਂ ਹਟਾਇਆ ਗਿਆ, ਪੜ੍ਹੋ ਪੂਰੀ ਖ਼ਬਰ।

ਟਰੰਪ ਤੇ ਓਬਾਮਾ ਦਾ ਫ਼ਰਕ

ਬਗ਼ਦਾਦੀ ਅਤੇ ਬਿਨ ਲਾਦੇਨ ਦੋਵੇਂ ਹੀ ਲੰਬੇ ਸਮੇਂ ਤੱਕ ਅਮਰੀਕੀ ਨਿਸ਼ਾਨੇ ਤੇ ਰਹੇ ਅਤੇ ਅਖ਼ੀਰ ਅਮਰੀਕਾ ਹੱਥੋਂ ਮਾਰੇ ਗਏ। ਦੋਹਾਂ ਅਹਿਮ ਕਾਰਵਾਈਆਂ ਸਮੇਂ ਅਮਰੀਕਾ ਦੀ ਵਾਗਡੋਰ ਦੋ ਵੱਖ-ਵੱਖ ਰਾਸ਼ਟਰਪਤੀਆਂ ਦੇ ਹੱਥ ਸੀ।

ਜਾਣੋ ਕੀ ਕੁਝ ਭਿੰਨ ਹੈ ਡੌਨਲਡ ਟਰੰਪ ਦੀ ਅਤੇ ਬਰਾਕ ਓਬਾਮਾ ਦੀ ਕਾਰਜ ਸ਼ੈਲੀ ਵਿੱਚ ਜਦੋਂ ਉਨ੍ਹਾਂ ਨੇ ਅਮਰੀਕਾ ਦੇ ਦੋ ਸਭ ਤੋਂ ਵੱਡੇ ਦੁਸ਼ਮਣਾਂ ਨੂੰ ਖ਼ਤਮ ਕੀਤਾ। ਪੜ੍ਹੋ ਪੂਰੀ ਖ਼ਬਰ।

ਏਅਰ ਇੰਡੀਆ ਦੇ ਜਹਾਜ਼ ’ਤੇ “ੴ”

ਏਅਰ ਇੰਡੀਆ ਨੇ ਆਪਣੇ ਮੁੰਬਈ-ਅੰਮ੍ਰਿਤਸਰ-ਸਟਾਸਟਡ ਦੇ ਰੂਟ 'ਤੇ ਉਡਾਣ ਭਰਨ ਵਾਲੇ ਬੋਇੰਗ 787 ਡਰੀਮ ਲੈਂਡਰ ਜਹਾਜ਼ ਦੀ ਪੂਛ 'ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਜਸ਼ਨਾਂ ਦੇ ਹਿੱਸੇ ਵਜੋਂ ਇੱਕ ਓਅੰਕਾਰ (ੴ) ਲਿਖਿਆ ਹੈ।

ਪੜ੍ਹੋ ਸੋਸ਼ਲ ਮੀਡੀਆ 'ਤੇ ਲੋਕ ਇਸ ਬਾਰੇ ਕਿਹੋ-ਜਿਹੀ ਰਾਇ ਰੱਖ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)