ਬੋਰਵੈੱਲ ਵਿੱਚ ਫਸੇ ਸੁਜੀਤ ਵਿਲਸਨ ਦੀ ਮੌਤ, ਸਰੀਰ ਹੋਣ ਲੱਗਿਆ ਸੀ ਖ਼ਰਾਬ - 5 ਅਹਿਮ ਖ਼ਬਰਾਂ

ਤਮਿਲ ਨਾਡੂ ਦੇ ਤ੍ਰਿਚੀ ਸ਼ਹਿਰ ਦੇ ਨਾਡੂਕਾਟੂਪੱਤੀ ਪਿੰਡ ਵਿੱਚ ਬੋਰਬੈੱਲ ਵਿੱਚ ਸ਼ੁਕਰਵਾਰ ਤੋਂ ਫਸੇ ਦੋ ਸਾਲਾ ਸੁਜੀਤ ਵਿਲਸਨ ਨੂੰ ਬਚਾਇਆ ਨਹੀਂ ਜਾ ਸਕਿਆ।

ਖ਼ਬਰ ਏਜੰਸੀ ਨੇ ਸਰਕਾਰੀ ਅਫ਼ਸਰ ਜੇ ਰਾਧਾਕ੍ਰਿਸ਼ਣਨ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਬੱਚੇ ਦਾ ਸਰੀਰ ਖ਼ਰਾਬ (ਡੀਕੰਪੋਜ਼) ਹੋਣ ਲੱਗ ਪਿਆ ਸੀ।

ਉਨ੍ਹਾਂ ਨੇ ਕਿਹਾ ਕਿ ਬੱਚਾ ਜਿਹੜੇ ਬੋਰਵੈੱਲ ਵਿੱਚ ਫ਼ਸਿਆ ਹੋਇਆ ਸੀ ਉੱਥੋਂ ਬਦਬੋ ਆਉਣ ਲੱਗ ਪਈ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ।

ਸੁਜੀਤ ਆਪਣੇ ਘਰ ਦੇ ਵਿਹੜੇ ਵਿੱਚ ਹਾਣੀਆਂ ਨਾਲ ਖੇਡ ਰਿਹਾ ਸੀ, ਜਦੋਂ ਉਹ ਇੱਕ ਬੋਰਵੈੱਲ ਵਿੱਚ ਡਿਗ ਪਿਆ ਸੀ। ਪੜ੍ਹੋ ਪੂਰੀ ਖ਼ਬਰ।

ਐੱਨਡੀਆਰਐੱਫ਼ ਦੇ ਅਧਿਕਾਰੀਆਂ ਮੁਤਾਬਕ ਜਦੋਂ ਉਨ੍ਹਾਂ ਨੇ ਰਾਹਤ ਕਾਰਜ ਸ਼ੁਰੂ ਕੀਤਾ ਸੀ ਤਾਂ ਬੱਚਾ 26 ਫੁੱਟ ਉੱਤੇ ਫਸਿਆ ਹੋਇਆ ਸੀ, ਪਰ ਬਾਅਦ ਵਿੱਚ ਖਿਸਕ ਕੇ 80 ਫੁੱਟ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ:

ਯੂਰਪੀ ਸੰਘ ਦੇ ਸੰਸਦ ਮੈਂਬਰ ਕਰਨਗੇ ਕਸ਼ਮੀਰ ਦਾ ਦੌਰਾ

ਯੂਰਪੀ ਸੰਘ ਦੇ ਸੰਸਦ ਮੈਂਬਰਾਂ ਦਾ ਇੱਕ 28 ਮੈਂਬਰੀ ਵਫ਼ਦ ਮੰਗਲਵਾਰ ਨੂੰ ਭਾਰਤ ਸਾਸ਼ਿਤ ਕਸ਼ਮੀਰ ਦਾ ਦੌਰਾ ਕਰੇਗਾ।

5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਤੋਂ ਬਾਅਦ ਕਿਸੇ ਵਿਦੇਸ਼ੀ ਕੂਟਨੀਤਕਾਂ ਦਾ ਵਾਦੀ ਦਾ ਇਹ ਪਹਿਲਾ ਦੌਰਾ ਹੋਵੇਗਾ। ਪੜ੍ਹੋ ਪੂਰੀ ਖ਼ਬਰ।

ਬਗ਼ਦਾਦੀ: ਕੁਰਾਨ ਪੜ੍ਹਨ ਵਾਲੇ ਮੁੰਡੇ ਦਾ ਖ਼ਲੀਫਾ ਬਣਨ ਤੱਕ ਦਾ ਸਫ਼ਰ

ਬਗ਼ਦਾਦੀ ਦਾ ਜਨਮ ਮੱਧ ਵਰਗੀ ਸੁੰਨੀ ਭਾਈਚਾਰੇ ਦੇ ਪਰਿਵਾਰ ਵਿੱਚ 1971 ਵਿੱਚ ਉੱਤਰੀ ਬਗ਼ਦਾਦ ਦੇ ਸਮਰਾ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਇਬਰਾਹਿਮ ਅਵਦ ਅਲ-ਬਦਰੀ ਸੀ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਬਗ਼ਦਾਦੀ ਨੂੰ ਅਮਰੀਕੀ ਸਪੈਸ਼ਲ ਫੋਰਸਜ਼ ਨੇ ਕਾਰਵਾਈ ਦੌਰਾਨ ਮਾਰ ਦਿੱਤਾ ਹੈ। ਪੜ੍ਹੋ ਇੱਕ ਕੁਰਾਨ ਪੜ੍ਹਨ ਵਾਲੇ ਮੁੰਡੇ ਦਾ ਖ਼ਲੀਫਾ ਬਣਨ ਤੱਕ ਦਾ ਸਫ਼ਰ।

ਪਾਕ ’ਚ ਧਰਨਿਆਂ ਵਿੱਚ ਕੰਟੇਨਰਾਂ ਦੀ ਲੋੜ ਕਿਉਂ ਪੈਂਦੀ ਹੈ?

ਪਾਕਿਸਤਾਨ ਦੀ ਵਿਰੋਧੀ ਸਿਆਸੀ ਤੇ ਧਾਰਮਿਕ ਪਾਰਟੀ ਜਮੀਅਤ ਉਲਮਾ-ਏ-ਇਸਲਾਮ ਦੇ ਹਜ਼ਾਰਾ ਵਰਕਰਾਂ ਨੇ ਕਰਾਚੀ ਤੋਂ ਇਰਮਾਨ ਖ਼ਾਨ ਸਰਕਾਰ ਖ਼ਿਲਾਫ਼ ਮਾਰਚ ਸ਼ੁਰੂ ਕਰ ਦਿੱਤਾ।

ਇਸ ਤੋਂ ਪਹਿਲਾਂ ਵੀ ਇਮਰਾਨ ਖਾਨ, ਤਾਹਿਰੁਲ ਕਾਦਰੀ ਅਤੇ ਮੌਲਾਨ ਫਜ਼ਲਉੱਲ ਰਹਿਮਾਨ ਨੇ ਪਾਕਿਸਤਾਨ ਵਿਚ ਜੋ ਵੀ ਲੰਬੇ ਮਾਰਚ ਕੱਢੇ, ਧਰਨੇ ਤੇ ਰੈਲੀਆਂ ਕੀਤੀਆਂ, ਉਨ੍ਹਾਂ ਵਿੱਚ ਕੇਂਦਰੀ ਭੂਮਿਕਾ ਕੰਟੇਨਰ ਦੀ ਰਹੀ ਹੈ।

ਪੜ੍ਹੋ ਪਾਕਿਸਤਾਨ 'ਚ ਧਰਨੇ-ਮੁਜ਼ਾਹਰਿਆਂ 'ਚ ਕੰਟੇਨਰ ਕੀ ਕਰਦੇ ਹਨ।

ਕੀ ਡਰੋਨ ਰਾਹੀਂ ਹਥਿਆਰ ਢੋਏ ਜਾ ਸਕਦੇ ਹਨ?

ਏਅਰੋ ਸਪੇਸ ਦੇ ਜਾਣਕਾਰ ਪ੍ਰੋਫੈਸਰ ਤੁਸ਼ਾਰ ਦਾ ਕਹਿਣਾ ਹੈ ਕਿ ਇਹ ਇੱਕ ਤਰ੍ਹਾਂ ਦਾ ਪਲੇਟਫਾਰਮ ਹੈ ਅਤੇ ਇਸ ਦਾ ਇਸਤੇਮਾਲ ਕਿਸੇ ਕੰਮ ਲਈ ਵੀ ਕੀਤਾ ਜਾ ਸਕਦਾ ਹੈ।

ਉਹ ਨੇ ਦੱਸਿਆ ਡੋਰਨ ਬਣਾਉਣ ਦੇ ਆਕਾਰ ਦੀ ਕੋਈ ਸੀਮਾ ਨਹੀਂ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)