You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਫਤਹਿਬੀਰ ਵਾਂਗ ਬਣਦਾ ਜਾ ਰਿਹਾ ਹੈ ਤਮਿਲਨਾਡੂ ਦੇ ਸੁਜੀਤ ਜਾ ਮਾਮਲਾ
ਤਮਿਲ ਨਾਡੂ ਵਿੱਚ ਦੋ ਸਾਲਾ ਸੁਜੀਤ ਵਿਲਸਨ ਨੂੰ ਬੋਰਵੈੱਲ ਵਿਚੋਂ ਕੱਢਣ ਲਈ ਰਾਹਤ ਕਾਰਜ ਜਾਰੀ ਹੈ। ਸੁਜੀਤ ਆਪਣੇ ਘਰ ਦੇ ਵਿਹੜੇ ਵਿੱਚ ਹਾਣੀਆਂ ਨਾਲ ਖੇਡ ਰਿਹਾ ਸੀ, ਜਦੋਂ ਉਹ ਇੱਕ ਬੋਰਵੈੱਲ ਵਿੱਚ ਡਿਗ ਪਿਆ।
ਐੱਨਡੀਆਰਐੱਫ਼ ਦੇ ਅਧਿਕਾਰੀਆਂ ਮੁਤਾਬਕ ਜਦੋਂ ਉਨ੍ਹਾਂ ਨੇ ਰਾਹਤ ਕਾਰਜ ਸ਼ੁਰੂ ਕੀਤਾ ਸੀ ਤਾਂ ਬੱਚਾ 26 ਫੁੱਟ ਉੱਤੇ ਫਸਿਆ ਹੋਇਆ ਸੀ, ਪਰ ਬਾਅਦ ਵਿਚ ਇਹ ਖਿਸਕ ਕੇ 80 ਫੁੱਟ ਤੱਕ ਪਹੁੰਚ ਗਿਆ।
ਐੱਨਡੀਆਰਐੱਫ਼ ਨੇ ਸਭ ਤੋਂ ਪਹਿਲਾਂ ਬੱਚੇ ਤੱਕ ਆਕਸੀਜ਼ਨ ਸਪਲਾਈ ਪਹੁੰਚਾ ਅਤੇ ਬੱਚੇ ਦੀ ਗਤੀਵਿਧੀ ਤੇ ਨਜ਼ਰ ਰੱਖਣ ਲਈ ਬੋਰਵੈੱਲ ਵਿੱਚ ਇੱਕ ਸੀਸੀਟੀਵੀ ਕੈਮਰਾ ਵੀ ਪਾਇਆ।
ਘਟਨਾ ਵਾਲੇ ਸਥਾਨ ’ਤੇ ਐੱਨਡੀਆਰਐੱਫ ਦੀਆਂ ਛੇ ਟੀਮਾਂ ਸੂਬੇ ਦੀ ਡਿਜ਼ਾਸਟਰ ਰਿਸਪਾਂਸ ਟੀਮ ਨਾਲ ਮਿਲ ਕੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ।
ਸੂਬੇ ਦੇ ਸਿਹਤ ਮੰਤਰੀ ਵਿਜੇਭਾਸਕਰ ਨੇ ਦੱਸਿਆ ਕਿ ਪਹਿਲਾਂ ਬੱਚੇ ਦੇ ਹੱਥ ਦਿਖਾਈ ਦੇ ਰਹੇ ਸਨ। ਬਚਾਅ ਕਰਮੀਆਂ ਨੇ ਬੱਚੇ ਦੇ ਹੱਥਾਂ ਨੂੰ ਰੱਸੀ ਬੰਨ੍ਹ ਕੇ ਕੱਢਣ ਦੇ ਯਤਨ ਕੀਤੇ, ਜੋ ਕਿ ਸਫ਼ਲ ਨਹੀਂ ਹੋ
ਇਹ ਵੀ ਪੜ੍ਹੋ:
ਐੱਨਡੀਆਰਐੱਫ ਦੀ ਟੀਮ ਨੇ ਉਸ ਨੂੰ ਕੱਢਣ ਲਈ ਸੀਸੀਟੀਵੀ ਕੈਮਰੇ ਨਾਲ ਜੁੜੀ ਮਸ਼ੀਨ ਨਾਲ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ
ਬੋਰਵੈੱਲ ਕਰਨ ਦਾ ਕੰਮ ਜਾਰੀ
ਸੋਮਵਾਰ ਦੁਪਹਿਰ ਕਰੀਬ 2.30 ਵਜੇ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਐਨਡੀਆਰਐੱਫ਼ ਦੀ ਟੀਮ ਬੋਰਵੈੱਲ ਦੇ ਸਮਾਂਤਰ ਬੋਰ ਕਰ ਰਹੀ ਹੈ। ਬੱਚੇ ਦੀ ਪੁਜ਼ੀਸਨ ਮੁਤਾਬਕ 90 ਫੁੱਟ ਬੋਰ ਕੀਤਾ ਜਾਣਾ ਹੈ।
ਰਾਹਤ ਟੀਮ ਬਾਅਦ ਦੁਪਹਿਰ 2.30 ਤੱਕ 55 ਫੁੱਟ ਗਹਿਰਾ ਪੁੱਟ ਚੁੱਕੀ ਸੀ। ਰਿਗ ਤੇ ਬੋਰਵੈੱਲ ਦੀ ਮਸ਼ੀਨ ਜਿਸ ਸਪੀਡ ਨਾਲ ਕੰਮ ਚੱਲ ਰਿਹਾ ਸੀ ਉਸ ਲਈ 16 ਘੰਟੇ ਦਾ ਸਮਾਂ ਚਾਹੀਦਾ ਸੀ
ਫਿਲਹਾਲ ਬੋਰਵੈੱਲ ਦੇ ਨਾਲ ਹੀ ਇੱਕ ਹੋਰ ਬੋਰ, ਇੱਕ ਮੀਟਰ ਵਿਆਸ ਦਾ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਕੋਈ ਜਣਾ ਜਾ ਕੇ ਇਸ ਰਾਹੀਂ ਬੱਚੇ ਨੂੰ ਕੱਢਣ ਵਿੱਚ ਕਾਮਯਾਬ ਹੋ ਜਾਵੇਗਾ।
ਪੰਜਾਬ ਦੇ ਫਤਹਿਬੀਰ ਵਰਗਾ ਹੈ ਮਾਮਲਾ
ਇਸ ਸਾਲ ਜੂਨ ਮਹੀਨੇ ਵਿਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਚ 2 ਸਾਲਾ ਫਤਹਿਬੀਰ ਆਪਣੇ ਘਰ ਦੇ ਬਾਹਰ ਬੋਰਵੈੱਲ ਵਿਚ ਡਿੱਗ ਗਿਆ ਸੀ।
ਮਾਪਿਆਂ ਦੇ ਇਕਲੌਤੇ ਪੁੱਤਰ ਨੂੰ ਬਾਹਰ ਕੱਢਣ ਲ਼ਈ ਐੱਨਡੀਆਰਐੱਫ ਤੇ ਸਥਾਨਕ ਸੰਸਥਾਵਾਂ ਦੀ ਮਦਦ ਨਾਲ ਪ੍ਰਸਾਸ਼ਨ ਨੇ ਕਈ ਦਿਨ ਲੰਬਾ ਰਾਹਤ ਕਾਰਜ ਆਪਰੇਸ਼ਨ ਚਲਾਇਆ ਪਰ ਬੱਤੇ ਦੇ 120 ਫੁੱਟ ਤੱਕ ਥੱਲ਼ੇ ਖਿਸਕਣ ਕਾਰਨ ਸਮਾਂਤਰ ਬੋਰਵੈੱਲ ਰਾਹੀ ਨੂੰ ਬੱਚੇ ਨੂੰ ਬਾਹਰ ਨਹੀਂ ਕੱਢਿਆ ਗਿਆ ਸੀ। ਬੱਚੇ ਦੀ ਆਪਰੇਸ਼ਨ ਦੌਰਾਨ ਹੀ ਮੌਤ ਹੋ ਗਈ ਸੀ।
ਫਤਿਹਬੀਰ ਦੀ ਕੇਸ ਦੀ ਤਰਜ਼ ਉੱਤੇ ਹੀ ਸੁਜੀਤ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਫਰਕ ਸਿਰਫ਼ ਇਹ ਹੈ ਜਿੱਥੇ ਫਤਿਹਬੀਰ ਡਿੱਗਿਆ ਸੀ ਉਹ ਰੇਤੀਲੀ ਜ਼ਮੀਨ ਸੀ ਉੱਥੇ ਬੋਰ ਮਸ਼ੀਨਾਂ ਨਾਲ ਸੰਭਵ ਨਹੀਂ ਹੋ ਸਕਿਆ ਸੀ । ਪਰ ਸੁਜੀਤ ਨੂੰ ਕੱਢਣ ਲਈ ਪਥਰੀਲੀ ਜ਼ਮੀਨ ਵਿਚ ਮਸ਼ੀਨਾਂ ਦੀ ਵਰਤੋਂ ਹੋ ਰਹੀ ਹੈ।
ਅਧਿਕਾਰੀਆਂ ਨੂੰ ਆਸ ਹੈ ਕਿ ਇਹ ਆਪਰੇਸ਼ਨ ਜਲਦ ਕਾਮਯਾਬ ਹੋ ਜਾਵੇਗਾ। ਇਸੇ ਲਈ ਫਾਇਰ ਡਿਪਾਰਟਮੈਂਟ ਦੇ ਦੋ ਕਰਮੀ ਤਿਆਰ ਖੜ੍ਹੇ ਹਨ ਜੋ ਕਿ ਉਸ ਸਮਾਂਤਰ ਬੋਰਵੈੱਲ ਤੋਂ ਸੁਮੀਤ ਵਾਲੇ ਬੋਰਵੈੱਲ ਤੱਕ ਸੁਰੰਗ ਪੁੱਟ ਕੇ ਉਸ ਨੂੰ ਬਾਹਰ ਕੱਢਣਗੇ।
ਰਾਧਾ ਕ੍ਰਿਸ਼ਨ, ਮਾਲ ਮਹਿਕਮੇ ਦੇ ਕਮਿਸ਼ਨਰ ਰਾਧਾ ਕ੍ਰਿਸ਼ਨਨ ਨੇ ਸੋਮਵਾਰ ਸਵੇਰੇ ਮੀਡੀਆ ਨੂੰ ਦੱਸਿਆ, “ਬਚਾਅ ਕਾਰਜ ਰੋਕਣ ਦਾ ਕੋਈ ਪਲੈਨ ਨਹੀਂ ਹੈ। ਬਚਾਅ ਕਾਰਜ ਮੀਂਹ ਵਿੱਚ ਵੀ ਜਾਰੀ ਰਹਿਣਗੇ। ਹੁਣ ਸੁਜੀਤ 88 ਫੁੱਟ ’ਤੇ ਹੈ। ਹੁਣ ਤੱਕ 40 ਅਸੀਂ ਪੱਟ ਲਿਆ ਹੈ। ਮੌਜੂਦਾ ਗਤੀ ਨਾਲ ਸੁਜੀਤ ਤੱਕ ਪਹੁੰਚਣ ਵਿੱਚ 12 ਘੰਟੇ ਹੋਰ ਲੱਗਣਗੇ।
ਕਮਲ ਹਸਨ ਨੇ ਵੀ ਟਵੀਟ ਰਾਹੀਂ ਬੱਚੇ ਬਾਰੇ ਆਪਣੀ ਫਿਕਰ ਜ਼ਾਹਰ ਕੀਤੀ।
ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਆਪਣੇ ਟਵੀਟ ਵਿੱਚ ਬੱਚੇ ਬਾਰੇ ਫਿਕਰ ਜ਼ਾਹਰ ਕੀਤੀ,"ਚੰਦ 'ਤੇ ਪਾਣੀ, ਮੰਗਲ 'ਤੇ ਘਰ ਇਹ ਸਾਰੀਆਂ ਖੋਜਾਂ ਕਾਹਦੇ ਲਈ ਹਨ? ਅਸੀਂ (ਇਨਸਾਨ ਤੇ ਵਿਗਿਆਨ) ਇੱਥੇ ਕਿਉਂ ਹਾਂ ਜਦੋਂ ਇੱਕ ਬੱਚਾ 100 ਫੁੱਟ ਦੀ ਡੁੰਘਾਈ 'ਤੇ ਸੰਘਰਸ਼ ਕਰ ਰਿਹਾ ਹੈ? ਸੁਜੀਤ ਹੁਣ ਧਰਤੀ ਮਾਂ ਦੀ ਕੁੱਖ ਵਿੱਚ ਹੈ। ਬੱਚੇ ਜੰਮੜ ਪੀੜਾ ਹੁਣ ਸਾਡੀ ਧਰਤੀ ਮਾਂ ਦੀ ਨਹੀਂ ਸਗੋਂ ਤੇਰੇ ਲਈ ਹੈ। ਪੁੱਤ ਇਸ ਨੂੰ ਸਹਿ ਲੈ। ਜਾਗੋ ਦੇਸ਼।"
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਸਾਰਾ ਦੇਸ਼ ਦਿਵਾਲੀ ਮਨਾ ਰਿਹਾ ਸੀ ਤਾਂ ਤਮਿਲ ਨਾਡੂ ਸੁਜੀਤ ਨੂੰ ਬਚਾਉਣ ਲਈ ਸਮੇਂ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੈ ਜੋ ਸ਼ੁੱਕਰਵਾਰ ਤੋਂ ਬੋਰਵੈੱਲ ਵਿੱਚ ਫ਼ਸਿਆ ਹੋਇਆ ਹੈ। ਮੈਂ ਦੁਆ ਕਰਦਾ ਹਾਂ ਕਿ ਉਸ ਨੂੰ ਬਚਾ ਕੇ ਆਪਣੇ ਮਾਪਿਆਂ ਨਾਲ ਮਿਲਾ ਦਿੱਤਾ ਜਾਵੇਗਾ।"
ਇਹ ਵੀ ਪੜ੍ਹੋ:
ਇਹ ਵੀਡੀਓ ਜ਼ਰੂਰ ਦੇਖੋ-