ਏਅਰ ਇੰਡੀਆ ਵੱਲੋਂ ਜਹਾਜ਼ 'ਤੇ "ੴ" ਲਿਖੇ ਜਾਣ ਬਾਰੇ ਕੌਣ ਕੀ ਕਹਿ ਰਿਹਾ

ਏਅਰ ਇੰਡੀਆ ਨੇ ਆਪਣੇ ਮੁੰਬਈ-ਅੰਮ੍ਰਿਤਸਰ-ਸਟਾਸਟਡ ਦੇ ਰੂਟ 'ਤੇ ਉਡਾਣ ਭਰਨ ਵਾਲੇ ਬੋਇੰਗ 787 ਡਰੀਮ ਲੈਂਡਰ ਜਹਾਜ਼ ਦੀ ਪੂਛ 'ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਜਸ਼ਨਾਂ ਦੇ ਹਿੱਸੇ ਵਜੋਂ ਇੱਕ ਓਅੰਕਾਰ (ੴ) ਲਿਖਿਆ ਹੈ।

ਸੋਸ਼ਲ ਮੀਡੀਆ ’ਤੇ ਲੋਕ ਇਸ ਬਾਰੇ ਆਪਣੀ ਰਾਇ ਜ਼ਾਹਰ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਇਸ ਬਾਰੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ।

ਕੌਣ ਕੀ ਕਹਿ ਰਿਹਾ

ਹਰਸਿਮਰਤ ਕੌਰ ਬਾਦਲ ਨੇ ਲਿਖਿਆ, "ਖ਼ੁਸ਼ੀ ਹੈ ਕਿ ਏਅਰ ਇੰਡੀਆ ਗੁਰੂ ਨਾਨਾਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਆਪਣੇ ਜਹਾਜ਼ਾਂ ਉੱਪਰ ਇੱਕ ਓਅੰਕਾਰ ਲਿਖ ਕੇ ਮਨਾ ਰਹੀ ਹੈ। ਇਹ ਸਿੱਖ ਧਰਮ ਦੀ ਬੁਨਿਆਦੀ ਸਿੱਖਿਆ ਕਿ ਰੱਬ ਇੱਕ ਹੈ ਦੀ ਨੁਮਾਇੰਦਗੀ ਕਰਦਾ ਹੈ। ਸਾਰੀ ਸਿੱਖ ਬਿਰਾਦਰੀ ਨੂੰ ਇਸ ਸ਼ਰਧਾਂਜਲੀ ਤੇ ਮਾਣ ਹੈ।"

ਇਹ ਵੀ ਪੜ੍ਹੋ

ਇਹ ਵੀ ਪੜ੍ਹੋ:

ਮਨਜਿੰਦਰ ਸਿੰਘ ਸਿਰਸਾ ਨੇ ਜਹਾਜ਼ ਦੀਆਂ ਫੋਟੋਆਂ ਟਵੀਟ ਕਰਦਿਆਂ ਲਿਖਿਆ, "ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।"

"ਪ੍ਰਧਾਨ ਮੰਤਰੀ ਸ੍ਰੀ ਨਰਿੰਦਰਮੋਦੀ ਜੀ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਜੀ ਦਾ ਬਹੁਤ-ਬਹੁਤ ਧੰਨਵਾਦ। ਏਅਰਿੰਡੀਆ ਦੇ ਜਹਾਜ਼ਾਂ ਉੱਪਰ "ੴ" ਪੂਰੀ ਦੁਨੀਆਂ ਵਿੱਚ "ਪ੍ਰਮਾਤਮਾ ਇੱਕ ਹੈ" ਦਾ ਸੁਨੇਹਾ ਫੈਲਾਉਣ ਦਾ ਬਹੁਤ ਹੀ ਵਧੀਆ ਤਰੀਕਾ ਹੈ।"

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਲਿਖਿਆ, "ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵਾਂ ਦੇ ਹਿੱਸੇ ਵਜੋਂ, ਸਿੱਖ ਧਰਮ ਦੀ ਮੁੱਢਲੀ ਸਿੱਖਿਆ ਇੱਕ ਓਅੰਕਾਰ ਸ੍ਰੀ ਅੰਮ੍ਰਿਤਸਰਾ ਸਾਹਿਬ ਤੋਂ 31 ਅਕਤੂਬਰ 2019 ਤੋਂ ਹਫ਼ਤੇ ਵਿੱਚ ਤਿੰਨ ਵਾਰ ਲੰਡਨ ਜਾਣ ਵਾਲੇ ਜਹਾਜ਼ 'ਤੇ ਲਿਖਿਆ ਗਿਆ ਹੈ।"

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ, "ਏਅਰ ਇੰਡੀਆ ਦੇ ਬੋਇੰਗ 787 ਡਰੀਮਲਾਈਨਰ ਉੱਤੇ ਇੱਕ ਉਅੰਕਾਰ ਲਿਖਿਆ ਦੇਖ ਕੇ ਬੜੀ ਖ਼ੁਸ਼ੀ ਹੋਈ।"

ਸੁਰਜੀਤ ਐੱਮ ਡਾਡੀਲਾਲਾ ਨੇ ਲਿਖਿਆ, "ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਦੇ ਉਤਸਵਾਂ ਦੇ ਹਿੱਸੇ ਵਜੋਂ ਆਪਣੇ ਜਹਾਜ਼ ਦੀ ਪੂਛ 'ਤੇ ਇੱਕ ਓਅੰਕਾਰ ਲਿਖਵਾਇਆ ਹੈ। ਏਅਰ ਇੰਡੀਆਂ ਇਸ ਜਹਾਜ਼ ਨੂੰ ਮੁੰਬਈ-ਅੰਮ੍ਰਿਤਸਰ-ਸਾਟਾਂਸਟਡ ਰੂਟ ਤੇ ਹਫ਼ਤੇ ਵਿੱਚ ਤਿੰਨ ਵਾਰ ਉਡਾਏਗੀ।

ਨਾਨਕ ਸ਼ਾਹ ਫਕੀਰ ਦੇ ਨਿਰਦੇਸ਼ਕ ਹਰਿੰਦਰ ਸਿੰਘ ਸਿੱਕਾ ਨੇ ਲਿਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਗੁਰੂ ਨਾਨਕ ਦੇ ਸੁਨੇਹੇ ਨੂੰ ਏਅਰ ਇੰਡੀਆ ਦੇ ਪੰਖ ਦੇਣ ਲਈ ਧੰਨਵਾਦ।

ਇੱਕ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਗਰੂ ਨਾਨਕ ਸਾਰੀ ਦੁਨੀਆਂ ਬਿਨਾਂ ਜਾਤ, ਨਸਲ ਤੇ ਧਰਮ ਦੇ ਵਿਤਕਰੇ ਦੇ ਪ੍ਰਮਾਤਮਾਂ ਦੀ ਸਿਫ਼ਤ ਦੇ ਗੀਤ ਗਾਉਂਦੇ ਆਪਣੇ ਮੁਸਲਮਾਨ ਸਾਥੀ ਨਾਲ ਸਾਰੀ ਉਮਰ ਘੁੰਮਦੇ ਰਹੇ।

ਇਸ ਤੋਂ ਪਹਿਲਾਂ ਵੀ ਏਅਰ ਇੰਡੀਆ ਨੇ ਮਹਾਤਮਾਂ ਗਾਂਧੀ ਦੇ 150ਵੇਂ ਜਨਮ ਦਿਨ ਮੌਕੇ ਮਹਾਤਮਾਂ ਗਾਂਧੀ ਦੀ ਤਸਵੀਰ ਆਪਣੇ ਜਹਾਜ਼ ਦੀ ਪੂਛ 'ਤੇ ਛਾਪੀ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)