ਹਾਂਗਕਾਂਗ : 70ਵੀਂ ਵਰ੍ਹੇਗੰਢ ਵਾਲਾ ਦਿਨ 'ਹਿੰਸਕ ਅਤੇ ਗੜਬੜੀ' ਵਾਲਾ ਦਿਨ ਰਿਹਾ

ਹਾਂਗਕਾਂਗ ਪੁਲਿਸ ਦੇ ਪ੍ਰਮੁਖ ਮੁਤਾਬਕ ਚੀਨ ਉੱਤੇ ਕਮਿਊਨਿਸਟ ਸ਼ਾਸਨ ਦੀ 70ਵੀਂ ਵਰ੍ਹੇਗੰਢ ਹਾਂਗਕਾਂਗ ਵਿਚ ਸਭ ਤੋਂ 'ਹਿੰਸਕ ਅਤੇ ਗੜਬੜੀ' ਵਾਲਾ ਦਿਨ ਰਿਹਾ ।

ਰੋਸ ਮੁਜ਼ਾਹਰੇ ਦੌਰਾਨ ਪੁਲਿਸ ਨੇ ਛੇ ਗੋਲੀਆਂ ਚਲਾਈਆਂ ਅਤੇ ਇੱਕ ਗੋਲੀ ਸਿੱਧੀ18 ਸਾਲਾ ਮੁਜ਼ਾਹਰਾਕਾਰੀ ਦੀ ਛਾਤੀ ਵਿਚ ਵੱਜੀ।

ਪੈਟਰੋਲ ਬੰਬਾਂ ਅਤੇ ਪੱਥਰ ਰੋੜਿਆਂ ਨਾਲ ਲੈੱਸ ਮੁਜ਼ਾਹਕਾਰੀਆਂ ਨੇ ਹਾਂਗਕਾਂਗ ਦੇ ਕਈ ਸ਼ਹਿਰਾਂ ਵਿਚ ਪੁਲਿਸ ਨਾ ਸਖ਼ਤ ਟੱਕਰ ਲਈ।

ਪੁਲਿਸ ਅਤੇ ਮੁਜ਼ਾਹਰਾਕਾਰੀਆਂ ਵਿਚਾਲੇ ਹੋਈਆਂ ਝੜਪਾਂ ਦੌਰਾਨ 180 ਜਣੇ ਹਿਰਾਸਤ ਵਿਚ ਲਏ ਗਏ ਅਤੇ 140 ਜਖ਼ਮੀ ਹੋਏ

ਪੁਲਿਸ ਮੁਖੀ ਸਟੀਫ਼ਨ ਲੀ ਮੁਤਾਬਕ 25 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।

ਭਾਵੇਂ ਕਿ ਹਰ ਸਾਲ ਵਰੇਗੰਢ ਮੌਕੇ ਰੋਸ ਮੁਜ਼ਾਹਰੇ ਹੁੰਦੇ ਹਨ ਪਰ ਇਸ ਵਾਰ ਇਹ ਕੁਝ ਜ਼ਿਆਦਾ ਹੀ ਹਿੰਸਕ ਸਨ।

ਇਹ ਵੀ ਪੜ੍ਹੋ :

ਇਸ ਸਾਲ ਹਵਾਲਗੀ ਬਿੱਲ ਦੇ ਸੋਧ ਮਤੇ ਦੇ ਖ਼ਿਲਾਫ਼ ਮੁਲਕ ਵਿਚ ਚਾਰ ਮਹੀਨੇ ਰੋਸ ਮੁਜ਼ਾਹਰੇ ਹਨ।

ਭਾਵੇਂ ਕਿ ਸਰਕਾਰ ਨੇ ਹਵਾਲਗੀ ਬਿੱਲ ਦੀ ਸੋਧ ਨੂੰ ਵਾਪਸ ਲੈ ਲਿਆ ਪਰ ਹੁਣ ਇਹ ਅੰਦੋਲਨ ਲੋਕਤੰਤਰ ਬਹਾਲੀ ਦੀ ਲੜਾਈ ਵਿਚ ਬਦਲ ਗਿਆ ਹੈ।

ਤਸ਼ਾਂਗ ਚੀ ਕਿਨ ਉੱਤੇ ਪੁਲਿਸ ਮੁਲਾਜ਼ਮ ਨੇ ਡਾਂਗ ਮਾਰੀ, ਉਸ ਦੀ ਵੀਡੀਓ ਔਨਲਾਇਨ ਸ਼ੇਅਰ ਕੀਤੀ ਹੈ। ਮੇਰੀ ਛਾਤੀ ਦੁਖ ਰਹੀ ਹੈ ਅਤੇ ਮੈਨੂੰ ਇਲਾਜ਼ ਦੀ ਲੋੜ ਹੈ।ਸਰਕਾਰ ਦਾ ਕਹਿਣ ਹੈ ਕਿ ਉਸਦੀ ਸਿਹਤ ਠੀਕ ਹੈ ।

ਪੁਲਿਸ ਮੁਖੀ ਲੋ ਦਾ ਕਹਿਣਾ ਸੀ ਕਿ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਲਈ ਗੋਲੀ ਚਲਾਉਣੀ ਜਰੂਰੀ ਹੋ ਗਈ ਹੈ।

ਹੁਣ ਗੁੱਸਾ ਕਿਸ ਗੱਲ ਦਾ

ਇਸ ਸਾਲ ਦੇ ਸ਼ੁਰੂ ਵਿਚ ਹਵਾਲਗੀ ਕਾਨੂੰਨ ਵਿਚ ਸੋਧ ਦੇ ਖ਼ਿਲਾਫ਼ ਸ਼ੁਰੂ ਹੋਇਆ ਸੀ। ਇਸ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣ ਸੀ ਕਿ ਇਸ ਨਾਲ ਹਾਂਗਕਾਂਗ ਦੇ ਲੋਕ ਗੈਰ ਜਰੂਰੀ ਕੇਸਾਂ ਵਿਚ ਫਸਣਗੇ।

ਚਾਰ ਮਹੀਨੇ ਦੇ ਵਿਰੋਧ ਤੋਂ ਬਾਅਦ ਹਾਂਗਕਾਂਗ ਸਰਕਾਰ ਨੇ ਸੋਧ ਬਿੱਲ ਤਾਂ ਵਾਪਸ ਲੈ ਲਿਆ । ਪੁਲਿਸ ਸਾਲਾਂ ਦੌਰਾਨ ਚੀਨ ਦਾ ਹਾਂਗਕਾਂਗ ਦੀ ਸਿਆਸਤ ਅਤੇ ਪ੍ਰਸ਼ਾਸ਼ਨ ਉੱਤੇ ਦਬਦਬਾ ਵਧ ਰਿਹਾ ਹੈ।

ਨੌਜਵਾਨਾਂ ਦਾ ਮੰਨਣਾ ਹੈ ਕਿ ਉਨ੍ਹਾਂ ਲਈ ਆਰਥਿਕ ਰੁਕਾਵਟਾਂ ਖੜੀਆਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਹਾਂਗਕਾਂਗ ਸੰਸਦੀ ਚੋਣਾਂ ਦੀ ਕੌਮਾਂਤਰੀ ਨਿਗਰਾਨੀ ਦੀ ਗੱਲ ਵੀ ਹੋ ਰਹੀ ਹੈ।

ਚੀਨ ਜਦੋਂ ਬੀਜਿੰਗ ਵਿਚ ਆਪਣੀ ਸੁਪਰ ਪਾਵਰ ਦਾ ਮੁਜ਼ਾਹਰਾ ਕਰ ਰਿਹਾ ਸੀ ਉਦੋਂ ਹਾਂਗਕਾਂਗ ਦੇ ਰੋਸ ਮੁਜ਼ਾਹਰੇ ਰੰਗ ਚ ਭੰਗ ਵਾਂਗ ਸੀ ।

4 ਮਹੀਨੇ ਕੀ ਸੀ ਮੁਜ਼ਾਹਰਿਆਂ ਦਾ ਕਾਰਨ

ਤਾਈਵਾਨ ਵਿਚ ਇੱਕ ਵਿਅਕਤੀ ਆਪਣੀ ਪ੍ਰੇਮਿਕਾ ਦਾ ਕਥਿਤ ਤੌਰ 'ਤੇ ਕਤਲ ਕਰਕੇ ਹਾਂਗ ਕਾਂਗ ਆ ਗਿਆ ਸੀ।

ਹਾਂਗ ਕਾਂਗ ਚੀਨ ਦਾ ਇੱਕ ਖ਼ੁਦਮੁਖ਼ਤਿਆਰ ਟਾਪੂ ਹੈ ਅਤੇ ਚੀਨ ਇਸ ਨੂੰ ਆਪਣੇ ਦੇਸ ਦਾ ਹਿੱਸਾ ਮੰਨਦਾ ਹੈ।

ਇਹ ਵੀ ਪੜ੍ਹੋ :

ਹਾਂਗ-ਕਾਂਗ ਦਾ ਤਾਈਵਾਨ ਦੇ ਨਾਲ ਹਵਾਲਗੀ ਸਮਝੌਤਾ ਨਹੀਂ ਹੈ ਜਿਸ ਕਰਕੇ ਉਸ ਵਿਅਕਤੀ ਨੂੰ ਕਤਲ ਦੇ ਮੁਕੱਦਮੇ ਕਰਕੇ ਤਾਈਵਾਨ ਭੇਜਣਾ ਔਖਾ ਹੈ।

ਇਸ ਕੇਸ ਲਈ ਹਾਂਗਕਾਂਗ ਸਰਕਾਰ ਨੇ ਮੁਲਕ ਦੇ ਹਵਾਲਗੀ ਕਾਨੂੰਨ ਵਿੱਚ ਸੋਧ ਦਾ ਮਤਾ ਲਿਆਉਂਦਾ। ਹਾਂਗ ਕਾਂਗ ਦੀ ਸਰਕਾਰ ਫਰਵਰੀ ਮਹੀਨੇ ਵਿੱਚ ਮੌਜੂਦਾ ਹਵਾਲਗੀ ਕਾਨੂੰਨ ਵਿੱਚ ਸੋਧ ਲੈ ਕੇ ਆਉਣ ਦਾ ਮਤਾ ਲੈ ਕੇ ਆਈ ਸੀ।

ਇਹ ਕਾਨੂੰਨ ਚੀਨ ਨੂੰ ਉਨ੍ਹਾਂ ਖੇਤਰਾਂ ਵਿੱਚੋਂ ਦੋਸ਼ੀਆਂ ਨੂੰ ਹਵਾਲਗੀ ਕਰਨ ਦੀ ਇਜਾਜ਼ਤ ਦੇਵੇਗਾ ਜਿਨ੍ਹਾਂ ਨਾਲ ਹਾਂਗ-ਕਾਂਗ ਦੇ ਸਮਝੌਤੇ ਨਹੀਂ ਹਨ।

ਹਾਂਗ ਕਾਂਗ ਵਿੱਚ ਅੰਗਰੇਜ਼ਾਂ ਦੇ ਸਮੇਂ ਦਾ 'ਕੌਮਨ ਲਾਅ ਸਿਸਟਮ' ਹੈ ਅਤੇ ਉਸਦਾ ਇੱਕ ਦਰਜਨ ਨਾਲੋਂ ਵੱਧ ਦੇਸ਼ਾਂ ਨਾਲ ਹਵਾਲਗੀ ਸਮਝੌਤਾ ਹੈ ਜਿਸ ਵਿੱਚ ਅਮਰੀਕਾ, ਬਰਤਾਨੀਆ ਅਤੇ ਸਿੰਗਾਪੁਰ ਵੀ ਸ਼ਾਮਲ ਹਨ।

ਸੋਧ ਮਤੇ 'ਤੇ ਵਿਵਾਦ ਕਿਉਂ ਸੀ ?

ਸਾਲ 1947 ਵਿੱਚ ਜਦੋਂ ਹਾਂਗ-ਕਾਂਗ ਨੂੰ ਚੀਨ ਦੇ ਹਵਾਲੇ ਕੀਤਾ ਗਿਆ ਤਾਂ ਬੀਜਿੰਗ ਨੇ 'ਇੱਕ ਦੇਸ਼-ਦੋ ਸਿਸਟਮ' ਦੀ ਧਾਰਨਾ ਹੇਠ ਘੱਟੋ-ਘੱਟ 2047 ਤੱਕ ਲੋਕਾਂ ਦੀ ਆਜ਼ਾਦੀ ਅਤੇ ਆਪਣੀ ਕਾਨੂੰਨੀ ਸਥਿਤੀ ਨੂੰ ਬਣਾਈ ਰੱਖਣ ਦੀ ਗਰੰਟੀ ਦਿੱਤੀ ਸੀ।

ਸਾਲ 2014 ਵਿੱਚ ਹਾਂਗਕਾਂਗ 'ਚ 79 ਦਿਨਾਂ ਤਕ ਚੱਲੇ 'ਅੰਬਰੇਲਾ ਮੂਵਮੈਂਟ' ਤੋਂ ਬਾਅਦ ਲੋਕਤੰਤਰ ਦਾ ਸਾਥ ਦੇਣ ਵਾਲਿਆਂ 'ਤੇ ਚੀਨੀ ਸਰਕਾਰ ਕਾਰਵਾਈ ਕਰਨ ਲੱਗੀ। ਇਸ ਅੰਦੋਲਨ ਦੌਰਾਨ ਚੀਨ ਨਾਲ ਕੋਈ ਸਹਿਮਤੀ ਨਹੀਂ ਬਣ ਸਕੀ।

ਰੋਸ ਮੁਜ਼ਾਹਰਿਆਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਆਜ਼ਾਦੀ ਦੀ ਹਮਾਇਤ ਕਰਨ ਵਾਲੀ ਪਾਰਟੀ ਉੱਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਉਸ ਪਾਰਟੀ ਦੇ ਸੰਸਥਾਪਕ ਦੀ ਇੰਟਰਵਿਊ ਕਰਨ ਵਾਲੇ ਇੱਕ ਵਿਦੇਸ਼ੀ ਪੱਤਰਕਾਰ ਨੂੰ ਓਥੋਂ ਕੱਢ ਦਿੱਤਾ ਗਿਆ।

ਹਾਂਗ ਕਾਂਗ ਦੇ ਲੋਕ ਹਵਾਲਗੀ ਕਾਨੂੰਨ ਵਿੱਚ ਸੋਧ ਦੇ ਮਤੇ ਦਾ ਵਿਰੋਧ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਹਾਂਗ ਕਾਂਗ ਦੇ ਲੋਕਾਂ 'ਤੇ ਚੀਨ ਦਾ ਕਾਨੂੰਨ ਲਾਗੂ ਹੋ ਜਾਵੇਗਾ ਅਤੇ ਲੋਕਾਂ ਨੂੰ ਮਨਮਾਨੀ ਕਰਕੇ ਹਿਰਾਸਤ ਵਿੱਚ ਲੈ ਲਿਆ ਜਾਵੇਗਾ ਅਤੇ ਉਨ੍ਹਾਂ ਨਾਲ ਤਸ਼ੱਦਦ ਕੀਤੀ ਜਾਵੇਗੀ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਨੇ :