You’re viewing a text-only version of this website that uses less data. View the main version of the website including all images and videos.
Vaginismus :ਸੰਭੋਗ ਦੌਰਾਨ ਬਹੁਤ ਜ਼ਿਆਦਾ ਦਰਦ ਹੋਣਾ ਕੀ ਇੱਕ ਰੋਗ ਹੈ
"ਮੇਰਾ ਸਰੀਰ ਮੈਨੂੰ ਸੈਕਸ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤੇ ਜਦੋਂ, ਮੈਂ ਕਰਦੀ ਹਾਂ ਤਾਂ ਇੰਝ ਲਗਦਾ ਹੈ ਜਿਵੇਂ ਕੋਈ ਮੈਨੂੰ ਚਾਕੂ ਮਾਰ ਰਿਹਾ ਹੋਵੇ।"
ਅਜਿਹਾ ਕਹਿਣਾ ਹੈ ਹਨਾ ਵਾਨ ਡੇ ਪੀਰ ਦਾ, ਜੋ ਇੱਕ ਸੈਕਸੂਅਲ ਪੀੜਾ ਦੀ ਬਿਮਾਰੀ ਵੈਜਾਈਮਿਸਨਸ ਨਾਲ ਜੂਝ ਰਹੀ ਹੈ। ਇਸ ਬਿਮਾਰੀ ਨਾਲ ਕਰੀਬ ਪੂਰੀ ਦੁਨੀਆਂ ਵਿੱਚ ਔਰਤਾਂ ਜੂਝ ਰਹੀਆਂ ਹਨ।
ਵੈਜਾਈਮਿਸਨਸ ਸੰਭੋਗ ਦੌਰਾਨ ਹੋਣ ਵਾਲਾ ਦਰਦ ਰੋਗ ਹੈ। ਔਰਤ ਦੇ ਗੁਪਤ ਅੰਗ ਦੇ ਆਲੇ-ਦੁਆਲੇ ਦੇ ਟਿਸ਼ੂ ਇੰਨੇ ਸਖ਼ਤ ਹੋ ਜਾਂਦੇ ਹਨ ਕਿ ਸੰਭੋਗ ਦੌਰਾਨ ਜਾਨ ਕੱਢ ਦੇਣ ਵਾਲੇ ਦਰਦ ਦਾ ਕਾਰਨ ਬਣਦੇ ਹਨ।
ਵੈਜਾਈਮਿਸਨਸ ਕੀ ਹੈ
ਹਨਾ ਦਾ ਕਹਿਣਾ ਹੈ, "ਮੈਂ ਕਈ ਅਜਿਹੀਆਂ ਔਰਤਾਂ ਨਾਲ ਗੱਲ ਕੀਤੀ ਹੈ ਜੋ ਇਸ ਤੋਂ ਰੋਗ ਦਾ ਸੰਤਾਪ ਹੰਢਾ ਰਹੀਆਂ ਹਨ।"
ਵੈਜਾਈਮਿਸਨਸ ਦੇ ਨਾਲ ਔਰਤਾਂ ਦੇ ਗੁਪਤ ਅੰਗ ਦੀਆਂ ਮਾਸਪੇਸ਼ੀਆਂ ਕੱਸੀਆਂ ਜਾਂਦੀਆਂ ਹਨ ਅਤੇ ਔਰਤਾਂ ਦਾ ਉਸ 'ਤੇ ਕੋਈ ਕੰਟਰੋਲ ਨਹੀਂ ਹੁੰਦਾ।
ਇਸ ਕਰਕੇ ਕਈਆਂ ਨੂੰ ਸਰੀਰ ਸਬੰਧ ਬਣਾਉਣ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਅਤੇ ਉਨ੍ਹਾਂ ਦੀ ਜਲਣ ਅਤੇ ਤਿੱਖੀ ਪੀੜ ਹੁੰਦੀ ਹੈ, ਇਥੋਂ ਤੱਕ ਟੈਪੂਨ ਦੀ ਵਰਤੋਂ ਵਿੱਚ ਵੀ ਦਿੱਕਤ ਆਉਂਦੀ ਹੈ।
ਇਹ ਵੀ ਪੜ੍ਹੋ-
21 ਸਾਲਾ ਹਨਾ ਆਪਣੇ ਪਹਿਲੇ ਸਰੀਰਕ ਸਬੰਧ ਦੇ ਤਜਰਬੇ ਨੂੰ ਯਾਦ ਕਰਦੀ ਹੈ, "ਮੈਨੂੰ ਹਮੇਸ਼ਾ ਸਿਖਾਇਆ ਗਿਆ ਸੀ ਕਿ ਆਪਣੇ ਕੁਆਰੇਪਣ ਨੂੰ ਗੁਆਉਣ ਨਾਲ ਤਕਲੀਫ਼ ਹੁੰਦੀ ਹੈ ਪਰ ਮੈਨੂੰ ਇੰਝ ਲੱਗਾ ਜਿਵੇਂ ਚਾਕੂ ਨਾਲ ਵਾਰ ਹੋ ਰਿਹਾ ਹੈ।"
ਕਈਆਂ ਔਰਤਾਂ ਨੇ ਇਸ ਨੂੰ ਚਮੜੀ ਨੂੰ ਛਿੱਲਣ ਵਾਲਾ ਅਤੇ ਸੂਈਆਂ ਵਾਂਗ ਚੁਭਣਾ ਦੱਸਿਆ।
ਬਰਤਾਨੀਆਂ 'ਚ ਔਰਤ ਰੋਗ ਮਾਹਰ ਡਾਕਟਰ ਲੀਅਲਾ ਫਰੋਡਸ਼ਮ ਮੁਤਾਬਕ ਵੈਜਾਈਮਿਸਨਸ ਉਨ੍ਹਾਂ ਸੈਕਸੂਅਲ ਰੋਗਾਂ ਜਾਂ ਮਸਲਿਆਂ ਵਿਚੋਂ ਇੱਕ ਹੈ ਜਿਸ ਉੱਤੇ ਗੱਲ ਕਰਨ ਤੋਂ ਲੋਕ ਸ਼ਰਮਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ, "ਪਹਿਲੀ ਵਾਰ ਸਰੀਰਕ ਸਬੰਧ ਬਣਾਉਣ ਬਾਰੇ ਚਿੰਤਤ ਹੋਣਾ ਆਮ ਗੱਲ ਹੈ ਅਤੇ ਅਸੀਂ ਸਾਰੇ ਇਸ ਨੂੰ ਮਹਿਸੂਸ ਕਰਦੇ ਹਾਂ ਪਰ ਵੈਜਾਈਮਿਸਨਸ ਨਾਲ ਪੀੜਤ ਔਰਤਾਂ ਨੂੰ ਇਹ ਅਹਿਸਾਸ ਪੂਰੀ ਜ਼ਿੰਦਗੀ ਬਣਿਆ ਰਹਿੰਦਾ ਹੈ।"
ਕਰੀਬ 20 ਸਾਲਾਂ ਦੀ ਅਮੀਨਾ ਨੂੰ ਵੀ ਵੈਜਾਈ-ਨਿਸਮਸ ਹੈ ਅਤੇ ਉਹ ਕਹਿੰਦੀ ਹੈ ਉਸ ਨਾਲ ਉਸ ਦੀ ਪੂਰੀ ਜ਼ਿੰਦਗੀ ਬਦਲ ਗਈ।
ਉਸ ਨੇ ਦੱਸਿਆ, " ਵੈਜਾਈ-ਨਿਸਮਸ ਮੇਰੇ ਵਿਆਹ ਅਤੇ ਬੱਚੇ ਪੈਦਾ ਕਰਨ ਸਮਰੱਥਾ 'ਤੇ ਹਾਵੀ ਹੋ ਗਿਆ।"
ਧਾਰਿਮਕ ਭਾਵਨਾ
ਇਹ ਸਥਿਤੀ ਕਿਸੇ ਔਰਤ ਦੀ ਜ਼ਿੰਦਗੀ ਵਿੱਚ ਕਦੇ ਵੀ ਵਿਕਸਿਤ ਹੋ ਸਕਦੀ ਹੈ ਅਤੇ ਇਹ ਮੈਨੋਪਾਜ਼, ਬੱਚੇ ਦੇ ਜਨਮ ਤੋਂ ਬਾਅਦ, ਲਾਗ ਕਾਰਨ, ਗੁਪਤ ਅੰਗ ਦੇ ਇਨਫੈਕਸ਼ਨ ਕਾਰਨ, ਕਿਸੇ ਵੀ ਵੇਲੇ ਸਾਹਮਣੇ ਆ ਸਕਦੀ ਹੈ।
ਕਈਆਂ ਨੂੰ ਉਦੋਂ ਪਤਾ ਲਗਦਾ ਹੈ ਜਦੋਂ ਉਹ ਪਹਿਲੀ ਵਾਰ ਸਰੀਰਕ ਸਬੰਧ ਬਣਾਉਣ ਵਿੱਚ ਅਸਫ਼ਲ ਰਹਿੰਦੇ ਹਨ।
ਇਹ ਵੀ ਪੜ੍ਹੋ-
ਪਰ ਡਾ. ਲੀਅਲਾ ਅੱਗੇ ਦੱਸਦੀ ਹੈ ਕਿ ਧਾਰਮਿਕ ਭਾਵਨਾ ਨਾਲ ਕੀਤਾ ਗਿਆ ਪਾਲਣ-ਪੋਸ਼ਣ ਵੀ ਇਸ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਕਈ ਲੋਕਾਂ ਦਾ ਧਾਰਮਿਕ ਭਾਵਨਾਵਾਂ ਨਾਲ ਪਾਲਣ-ਪੋਸ਼ਣ ਹੁੰਦਾ ਹੈ ਅਤੇ ਉਨ੍ਹਾਂ ਨੂੰ ਕੋਈ ਦਿੱਕਤ-ਪਰੇਸ਼ਾਨੀ ਨਹੀਂ ਹੁੰਦੀ ਪਰ ਕਈ ਲੋਕ ਅਜਿਹੀਆਂ ਭਾਵਨਾਵਾਂ ਨਾਲ ਜੁੜੀਆਂ ਚੀਜ਼ਾਂ ਨੂੰ ਆਪਣੇ ਧੁਰ-ਅੰਦਰ ਸਮਾ ਲੈਂਦੇ ਹਨ।"
"ਇਸ ਵਿਚੋਂ ਇੱਕ ਹੈ ਕਿ ਵਿਆਹ ਵਾਲੀ ਰਾਤ ਪਹਿਲੀ ਵਾਰ ਸਰੀਰ ਸਬੰਧ ਬਣਾਉਣੇ ਬੇਹੱਦ ਦੁਖਦਾਈ ਹੁੰਦੇ ਹਨ ਅਤੇ ਅਸੀਂ ਉਸ ਕੁਆਰੇਪਨ ਨੂੰ ਟੁੱਟਣ ਦੌਰਾਨ ਨਿਕਲੇ ਖ਼ੂਨ ਨੂੰ ਦੇਖਣਾ ਚਾਹੁੰਦੇ ਹਾਂ।"
ਹਾਲਾਂਕਿ ਅਮੀਨਾ ਨੂੰ ਆਪਣੇ ਕੁਆਰੇਪਨ ਦੇ ਟੁੱਟਣ ਦਾ ਕੋਈ ਅਜਿਹਾ ਸਰਟੀਫਿਕੇਟ ਨਹੀਂ ਦਿਖਾਉਣਾ ਪਿਆ, ਉਸ ਦਾ ਕਹਿਣਾ ਹੈ ਕਿ ਪਰ ਸੋਚ ਹਮੇਸ਼ਾ ਉਸ ਦੇ ਦਿਮਾਗ਼ 'ਚ ਰਹੀ ਹੈ।
ਉਹ ਕਹਿੰਦੀ ਹੈ, "ਇਹ ਵੀ ਇੱਕ ਅਜਿਹੀ ਚੀਜ਼ ਸੀ, ਜਿਸ ਨੇ ਸਰੀਰਕ ਸਬੰਧਾਂ ਨੂੰ ਲੈ ਕੇ ਮੇਰੇ ਦਿਮਾਗ਼ ਵਿੱਚ ਡਰ ਬਿਠਾਇਆ ਸੀ।"
"ਮੇਰੀ ਵਿਆਹ ਵਾਲੀ ਰਾਤ, ਮੈਨੂੰ ਅਜਿਹਾ ਅਹਿਸਾਸ ਹੋਇਆ ਕਿ ਮੇਰੇ ਸਰੀਰ ਦੀਆਂ ਮਾਸਪੇਸ਼ੀਆਂ ਕੱਸੀਆ ਜਾ ਰਹੀਆਂ ਹਨ। ਇਸ ਬਾਰੇ ਗੱਲ ਔਖਾ ਹੈ, ਕਿਉਂਕਿ ਲੋਕ ਨਹੀਂ ਸਮਝਦੇ। ਉਨ੍ਹਾਂ ਨੂੰ ਲਗਦਾ ਹੈ ਕਿ ਮੈਂ ਇਸ ਬਾਰੇ ਐਵੇਂ ਹੀ ਵਾਧੂ ਸੋਚ ਰਹੀ ਹਾਂ।"
ਹਨਾ ਯਾਦ ਕਰਦੀ ਹੈ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਔਰਤਾਂ ਨੂੰ ਸਰੀਰਕ ਸਬੰਧ ਖੁਸ਼ੀ ਵੱਲ ਨਹੀਂ ਲੈ ਕੇ ਜਾ ਸਕਦੇ।
ਉਸ ਮੁਤਾਬਕ, "ਮੈਂ ਚਰਚ ਵਾਲੇ ਸਕੂਲ ਪੜ੍ਹੀ ਹਾਂ ਅਤੇ ਮੈਨੂੰ ਸਿਖਾਇਆ ਗਿਆ ਕਿ ਸਰੀਰਕ ਸਬੰਧਾਂ ਕਾਰਨ ਤਕਲੀਫ਼ ਪਹੁੰਚਦੀ ਹੈ ਜਾਂ ਗਰਭਵਤੀ ਹੋ ਜਾਂਦੇ ਹਨ ਤੇ ਜਾਂ ਫਿਰ ਸੈਕਸੂਅਲ ਟਰਾਂਸਮਿਟਡ ਬਿਮਾਰੀਆਂ ਹੋ ਜਾਂਦੀਆਂ ਹਨ।"
ਹਾਲਾਤ ਨੇ ਵੀ ਉਸ ਦੇ ਰਿਸ਼ਤਿਆਂ 'ਤੇ ਵੱਡਾ ਭਾਵਨਾਤਮਕ ਅਸਰ ਪਾਇਆ ਹੈ।
ਉਹ ਕਹਿੰਦੀ ਹੈ, "ਮੈਨੂੰ ਹਮੇਸ਼ਾ ਡਰ ਲਗਦਾ ਸੀ ਕਿ ਮੇਰੇ ਸਹਿਯੋਗੀ ਨੂੰ ਲਗਦਾ ਹੋਵੇਗਾ ਕਿ ਮੈਨੂੰ ਉਨ੍ਹਾਂ ਨਾਲ ਪਿਆਰ ਨਹੀਂ ਹੈ ਤੇ ਜਾਂ ਮੈਂ ਉਨ੍ਹਾਂ ਸਰੀਰਕ ਤੌਰ 'ਤੇ ਆਪਣੇ ਵੱਲ ਨਹੀਂ ਖਿੱਚ ਸਕਦੀ।"
ਬਾਵਜੂਦ ਇਸ ਦੇ ਕਿ ਵੈਜਾਈ-ਨਿਸਮਸ ਦਾ ਇਲਾਜ ਹੈ ਪਰ ਸ਼ਰਮ ਅਤੇ ਧਾਰਨਾਵਾਂ ਅਕਸਰ ਔਰਤਾਂ ਨੂੰ ਮਦਦ ਲੈਣ ਤੋਂ ਰੋਕਦੀਆਂ ਹਨ।
ਹਨਾ ਤੇ ਅਮੀਨਾ ਦੋਵੇਂ ਇਲਾਜ ਕਰਵਾ ਰਹੀਆਂ ਹਨ ਅਤੇ ਇਸ ਦੌਰਾਨ ਉਹ ਛੋਟੇ ਅਤੇ ਸਹਿਜ ਜਿਹੇ ਟੈਪੂਨ ਦਾ ਸਹਾਰਾ ਲੈ ਰਹੀਆਂ ਹਨ।
ਜਿਸ ਦਾ ਆਕਾਰ ਹੌਲੀ-ਹੌਲੀ ਵਧਦਾ ਹੈ, ਜਿਸ ਨਾਲ ਮਾਸਪੇਸ਼ੀਆਂ ਨੂੰ ਸਹਿਜ ਕੀਤਾ ਜਾਂਦਾ ਹੈ। ਇਸ ਦੇ ਨਾਲ ਸਾਇਕੋਸੈਕਸੂਅਲ ਥੈਰੇਪੀ ਵੀ ਚੱਲਦੀ ਹੈ।
ਅਮੀਨਾ ਦਾ ਕਹਿਣਾ ਹੈ ਕਿ ਇਸ ਨਾਲ ਕੁਝ ਮਦਦ ਮਿਲੀ ਹੈ। ਉਸ ਦੇ ਮੁਤਾਬਕ, "ਮੇਰੇ ਵਿਆਹ ਨੂੰ 5 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਮੈਨੂੰ ਲਗਦਾ ਹੈ ਮੈਂ ਹੁਣ ਸਹਿਜ ਮਹਿਸੂਸ ਕਰਦੀ ਹਾਂ।"
"ਪਰ ਜਿਵੇਂ-ਜਿਵੇਂ ਟੈਪੂਨ ਵੱਡਾ ਹੁੰਦਾ ਜਾਂਦਾ ਹੈ ਤਾਂ ਲਗਦਾ ਹੈ ਕਿ ਇਸ ਨੂੰ ਵਰਤਣਾ ਸੌਖਾ ਨੂੰ ਹੈ ਕਿਉਂਕਿ ਇਸ ਨਾਲ ਅਸਹਿਜ ਮਹਿਸੂਸ ਨਹੀਂ ਹੁੰਦਾ ਹੈ।"
ਇਲਾਜ 'ਚ ਮਾਨਸਿਕ ਸਿਹਤ ਦਾ ਵੀ ਖ਼ਿਆਲ ਰੱਖਿਆ ਜਾਂਦਾ ਹੈ, ਸੰਭੋਗ ਦਾ ਸਮਾਂ, ਇਹ ਸਾਰਾ ਕੁਝ ਮਨੋਵਿਗਿਆਨਕ ਤਕਨੀਕਾਂ ਨਾਲ ਹੁੰਦਾ ਹੈ।
ਗਲਾਸਕੋ ਤੋਂ ਕੁਈਨਜ਼ ਅਲਿਜ਼ਾਬੈਥ ਹਸਪਤਾਲ ਦੀ ਡਾ. ਵਾਨੈਸਾ ਮੈਕੇ ਮੁਤਾਬਕ, "ਇਹ ਇੱਕ ਤਰ੍ਹਾਂ ਦਾ ਗੱਲਾਂ-ਬਾਤਾਂ ਵਾਲਾ ਇਲਾਜ ਹੈ ਅਤੇ ਤੁਹਾਡਾ, ਤੁਹਾਡੇ ਸਰੀਰ ਪ੍ਰਤੀ ਨਜ਼ਰੀਆ ਬਦਲਿਆ ਜਾਂਦਾ ਹੈ।"
ਉੱਥੇ ਹੀ ਹਨਾ ਦਾ ਕਹਿਣਾ ਇਸ ਨਾਲ ਮਹੱਤਵਪੂਰਨ ਵਿਕਾਸ ਹੋਇਆ ਹੈ ਪਰ ਪ੍ਰਵੇਸ਼ ਅਜੇ ਵੀ ਮੁਸ਼ਕਲ ਹੈ। ਪਰ ਚੀਜ਼ਾਂ ਨੂੰ ਬਦਲਣ ਲਈ ਦ੍ਰਿੜ ਹੈ।
ਉਹ ਕਹਿੰਦੀ ਹੈ, "ਮੈਂ ਪੂਰਨ ਤੌਰ ਸਰੀਰਕ ਸਬੰਧ ਬਣਾਉਣਾ ਚਾਹੁੰਦੀ ਹਾਂ, ਜੋ ਮੈਨੂੰ ਆਨੰਦ ਦੇਵੇ। ਮੈਂ ਪੀਰੀਅਡ ਦੌਰਾਨ ਟੈਪੂਨ ਦੇ ਨਾਲ ਤੁਰਨਾ ਚਾਹੁੰਦੀ ਹਾਂ। ਮੈਂ ਆਪਣੀ ਜ਼ਿੰਦਗੀ ਦੇ ਛੋਟੇ-ਛੋਟੇ ਟੀਚੇ ਮਿਥੇ ਹਨ ਅਤੇ ਭਵਿੱਖ ਵਿੱਚ ਮੈਂ ਉਨ੍ਹਾਂ ਵੱਲ ਵਧਣਾ ਚਾਹੁੰਦੀ ਹਾਂ।"
ਇਹ ਵੀ ਪੜ੍ਹੋ-
ਇਹ ਵੀ ਦੇਖੋ: