ਵਿਸ਼ਵ ਕੱਪ 2019: ਭਾਰਤ ਸੈਮੀ-ਫਾਈਨਲ ਖੇਡੇ ਬਿਨਾਂ ਫਾਈਨਲ 'ਚ ਇਸ ਤਰ੍ਹਾਂ ਪਹੁੰਚ ਸਕਦਾ ਹੈ

    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ, ਮੈਨਚੈਸਟਰ ਤੋਂ

ਵਿਸ਼ਵ ਕੱਪ 2019 ਵਿੱਚ ਨਿਊਜ਼ੀਲੈਂਡ ਖਿਲਾਫ ਸੈਮੀ-ਫਾਈਨਲ ਮੈਚ ਖੇਡਣ ਲਈ ਭਾਰਤੀ ਟੀਮ ਮੈਨਚੈਸਟਰ ਪਹੁੰਚ ਗਈ ਹੈ।

ਸ਼ਨਿੱਚਰਵਾਰ ਨੂੰ ਸ਼੍ਰੀਲੰਕਾ ਉੱਪਰ ਮਿਲੀ ਜਿੱਤ ਅਤੇ ਆਸਟਰੇਲੀਆ ਦੇ ਦੱਖਣੀ ਅਫ਼ਰੀਕਾ ਤੋਂ ਹਾਰ ਜਾਣ ਤੋਂ ਬਾਅਦ ਭਾਰਤ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਿਆ ਸੀ। ਇਸ ਤਰ੍ਹਾਂ ਭਾਰਤ ਨੇ ਸੈਮੀ ਫਾਈਨਲ ਵਿੱਚ ਆਪਣਾ ਮੁਕਾਬਲਾ ਚੌਥੇ ਨੰਬਰ 'ਤੇ ਰਹੇ ਨਿਊਜ਼ੀਲੈਂਡ ਨਾਲ ਪੱਕਾ ਕਰ ਲਿਆ।

ਹੁਣ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਜਿੱਤ ਦੀਆਂ ਰਣਨੀਤੀਆਂ ਬਾਰੇ ਚਰਚਾ ਅਤੇ ਬਹਿਸ ਦਾ ਦੌਰ ਜਾਰੀ ਹੈ। ਹਾਲਾਂਕਿ ਇਹ ਸੁਣ ਕੇ ਹੈਰਾਨੀ ਜ਼ਰੂਰ ਹੋਵੇਗੀ ਕਿ ਇੱਕ ਗੁੰਜਾਇਸ਼ ਅਜਿਹੀ ਵੀ ਹੈ ਕਿ ਮੰਗਲਵਾਰ ਯਾਨੀ 9 ਜੁਲਾਈ ਨੂੰ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ ਵਿੱਚ ਇੱਕ ਵੀ ਗੇਂਦ ਸੁੱਟੇ ਬਿਨਾਂ ਭਾਰਤ ਫਾਈਨਲ ਮੁਕਾਬਲੇ ਵਿੱਚ ਪਹੁੰਚ ਜਾਵੇ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਮੌਸਮ ਨੂੰ ਵੀ ਕੋਹਲੀ ਐਂਡ ਕੰਪਨੀ ’ਤੇ ਕਿਰਪਾ ਕਰਨੀ ਪਵੇਗੀ।

ਬਰਤਾਨੀਆ ਦੇ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਮੈਨਚੈਸਟਰ ਵਿੱਚ ਆਸਮਾਨ ਵਿੱਚ ਬੱਦਲ ਛਾਏ ਰਹਿਣ ਅਤੇ ਮੀਂਹ ਦੀ ਸੰਭਵਨਾ ਦੀ ਭਵਿੱਖਬਾਣੀ ਕੀਤੀ ਹੈ।

ਜੇ ਮੀਂਹ ਨੇ ਪੰਗਾ ਪਾਇਆ ਤਾਂ ਭਾਰਤ-ਨਿਊਜ਼ੀਲੈਂਡ ਦੇ ਮੈਚ ਰੱਦ ਕੀਤਾ ਜਾ ਸਕਦਾ ਹੈ।

ਤੁਹਾਡੇ ਮਨ ਵਿੱਚ ਕਦੇ 13 ਜੂਨ ਦੇ ਭਾਰਤ ਬਨਾਮ ਨਿਊਜ਼ੀਲੈਂਡ ਦੇ ਉਸ ਮੈਚ ਦੀਆਂ ਯਾਦਾਂ ਤਾਂ ਤਾਜ਼ਾ ਨਹੀਂ ਹੋ ਗਈਆਂ, ਜਦੋਂ ਇੱਕ ਵੀ ਗੇਂਦ ਸੁੱਟੇ ਬਿਨਾਂ ਮੈਚ ਖ਼ਤਮ ਹੋਣ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਦੋਹਾਂ ਟੀਮਾਂ ਨੂੰ ਇੱਕ-ਇੱਕ ਨੰਬਰ ਦੇ ਦਿੱਤਾ ਗਿਆ ਸੀ।

ਪਰ ਇਹ ਕੋਈ ਲੀਗ ਰਾਊਂਡ ਮੁਕਾਬਲਾ ਨਹੀਂ ਹੈ। ਵਿਸ਼ਵ ਕੱਪ ਦਾ ਸੈਮੀ-ਫਾਈਨਲ ਹੈ ਅਤੇ ਇਸ ਲਈ ਰਿਜ਼ਰਵ ਡੇਅ ਮਤਲਬ ਕਿ ਵਾਧੂ ਦਿਨ ਰੱਖਿਆ ਗਿਆ ਹੈ ਕਿ ਜੇ ਕਿਸੇ ਕਾਰਨ ਤੈਅਸ਼ੁਦਾ ਦਿਨ ਭਾਵ 9 ਜੁਲਾਈ ਨੂੰ ਮੈਚ ਨਾ ਹੋ ਸਕੇ ਤਾਂ ਮੈਚ ਅਗਲੇ ਦਿਨ 10 ਜੁਲਾਈ ਨੂੰ ਖੇਡਿਆ ਜਾਵੇਗਾ।

ਦਿੱਕਤ ਕੀ ਹੈ?

ਸਮੱਸਿਆ ਫਿਰ ਮੌਸਮ ਨੂੰ ਲੈ ਕੇ ਹੀ ਹੈ। ਬਰਤਾਨੀਆ ਦੇ ਮੌਸਮ ਵਿਭਾਗ ਦੀ ਭਵਿੱਖਬਾਣੀ 'ਤੇ ਭਰੋਸਾ ਕਰੀਏ ਤਾਂ 10 ਜੁਲਾਈ ਨੂੰ ਮੌਸਮ ਪਹਿਲੇ ਦਿਨ ਭਾਵ 9 ਜੁਲਾਈ ਤੋਂ ਵੀ ਜ਼ਿਆਦਾ ਖ਼ਰਾਬ ਹੈ।

ਮੌਸਮ ਵਿਭਾਗ ਦੇ ਮੁਤਾਬਕ ਆਸਮਾਨ ਵਿੱਚ ਬੱਦਲ ਛਾਏ ਰਹਿ ਸਕਦੇ ਹਨ ਅਤੇ ਦੁਪਹਿਰ ਤੱਕ ਹਲਕੀ ਬਾਰਿਸ਼ ਵੀ ਹੋ ਸਕਦੀ ਹੈ।

ਬੱਦਲਾਂ ਦਾ ਪਰਛਾਵਾਂ

ਅਜਿਹੇ ਵਿੱਚ ਜੇ 9 ਅਤੇ ਫਿਰ 10 ਜੁਲਾਈ ਨੂੰ ਵੀ ਮੈਚ ਨਾ ਹੋ ਸਕਿਆ ਤਾਂ ਮੁਕਾਬਲੇ ਲਈ ਦਿਨ ਨਹੀਂ ਮਿਲੇਗਾ ਅਤੇ ਕਿਉਂਕਿ ਭਾਰਤੀ ਟੀਮ ਨੇ ਲੀਗ ਮੈਚਾਂ ਵਿੱਚ ਨਿਊਜ਼ੀਲੈਂਡ ਦੇ 11 ਮੁਕਾਬਲੇ 15 ਜੁਟਾਏ ਹਨ, ਇਸ ਲਈ ਭਾਰਤ ਆਪਣੇ-ਆਪ ਹੀ ਫਾਈਨਲ ਵਿੱਚ ਪਹੁੰਚ ਗਿਆ। ਭਾਵ ਅਜਿਹੇ ਹਾਲਾਤ ਵਿੱਚ ਵਿਰਾਟ ਕੋਹਲੀ ਦੀ ਟੀਮ ਮੈਨਚੈਸਟਰ ਵਿੱਚ ਇੱਕ ਵੀ ਗੇਂਦ ਸੁੱਟੇ ਬਿਨਾਂ ਕ੍ਰਿਕਿਟ ਦਾ ਮੱਕਾ ਕਹੇ ਜਾਂਦੇ ਲਾਰਡਸ ਵਿੱਚ ਹੋਣ ਵਾਲੇ ਫਾਈਨਲ ਵਿੱਚ ਪਹੁੰਚ ਜਾਵੇਗੀ।

ਵੈਸੇ ਵੀ ਇੰਗਲੈਂਡ ਦੇ ਮੌਸਮ ਅਤੇ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਮੈਚਾਂ ਬਾਰੇ ਕਾਫ਼ੀ ਕੁਝ ਲਿਖਿਆ- ਪੜ੍ਹਿਆ ਜਾ ਚੁੱਕਿਆ ਹੈ। ਲੀਗ ਰਾਊਂਡ ਦੇ ਕੁਲ 45 ਮੈਚਾਂ ਵਿੱਚੋਂ ਸੱਤ ਮੈਚਾਂ ਉੱਪਰ ਮੀਂਹ ਦੀ ਮਾਰ ਪਈ ਅਤੇ ਤਿੰਨ ਮੁਕਾਬਲੇ ਤਾਂ ਬਿਨਾਂ ਕੋਈ ਗੇਂਦ ਖੇਡੇ ਬਿਨਾਂ ਹੀ ਰੱਦ ਕਰਨੇ ਪਏ। ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤ ਬਨਾਮ ਨਿਊਜ਼ੀਲੈਂਡ ਦਾ ਲੀਗ ਮੈਚ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ:

ਦੂਸਰੇ ਪਾਸੇ, ਮੇਜ਼ਬਾਨ ਇੰਗਲੈਂਡ ਅਤੇ ਆਸਟਰੇਲੀਆ ਵੀ ਉਮੀਦ ਕਰ ਰਹੇ ਹਨ ਕਿ ਉਨ੍ਹਾਂ ਦੇ ਸੈਮੀ-ਫਾਈਨਲ ਮੁਕਾਬਲੇ ਉੱਪਰ ਵੀ ਮੀਂਹ ਨਾ ਪੈ ਜਾਵੇ। ਏਜਬੈਸਟਨ ਵਿੱਚ ਹੋਣ ਜਾ ਰਹੇ ਇਸ ਮੈਚ ਵਿੱਤ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਤਾਂ ਇਹ ਵੀ ਕਿਹਾ ਹੈ ਕਿ ਹੋ ਸਕਦਾ ਹੈ ਕਿ ਸ਼ੁੱਕਰਵਾਰ ਨੂੰ ਰਿਜ਼ਰਵ ਡੇਅ ਨੂੰ ਵੀ ਮੀਂਹ ਪੈ ਸਕਦਾ ਹੈ।

ਜੇ ਮੀਂਹ ਏਜਬੈਸਟਨ ਵਿੱਚ ਮੈਚ ਨਹੀਂ ਹੋਣ ਦਿੱਤਾ ਤਾਂ ਆਸਟਰੇਲੀਆ ਫਾਈਨਲ ਵਿੱਚ ਪਹੁੰਚ ਜਾਵੇਗਾ ਅਤੇ ਉਹ ਵੀ ਬਿਨਾਂ ਕੋਈ ਗੇਂਦ ਖੇਡੇ।

ਮੌਸਮ ਸਾਫ਼ ਰਹਿਣ ਦੀ ਦੁਆ

ਇਸੇ ਦੌਰਾਨ, ਦੁਨੀਆਂ ਭਰ ਦੇ ਕ੍ਰਿਕਟ ਫੈਨਜ਼ ਦਾ ਮੈਨਚੈਸਟਰ ਪਹੁੰਚਣਾ ਸ਼ੁਰੂ ਹੋ ਗਿਆ ਹੈ ਅਤੇ ਉਨ੍ਹਾਂ ਦੇ ਬੁੱਲ੍ਹਾਂ 'ਤੇ ਇੱਕ ਹੀ ਅਰਦਾਸ ਹੈ ਕਿ ਸੈਮੀ-ਫਾਈਨਲ ਮੁਕਾਬਲੇ ਵਿੱਚ ਆਸਮਾਨ ਸਾਫ਼ ਰਹੇ।

ਐਤਵਾਰ ਨੂੰ ਮੈਨਚੈਸਟਰ ਵਿੱਚ ਵਧੀਆ ਧੁੱਪ ਖਿੜੀ ਰਹੀ। ਦੁਬਈ ਤੋਂ ਮੈਚ ਦੇਖਣ ਪਹੁੰਚੇ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਪ੍ਰਮਿਲਾ ਨੇ ਦੱਸਿਆ, " ਹਾਲਾਂਕਿ ਮੈਨੂੰ ਭਾਰੀ ਮੀਂਹ ਤੋਂ ਇਤਰਾਜ਼ ਨਹੀਂ ਹੈ ਕਿਉਂਕਿ ਭਾਰਤ ਇਸ ਨਾਲ ਫਾਈਨਲ ਵਿੱਚ ਪਹੁੰਚ ਜਾਵੇਗਾ ਪਰ ਖੇਡ ਭਾਵਨਾ ਕਹਿੰਦੀ ਹੈ ਕਿ ਮੁਕਾਬਲਾ ਵਧੀਆ ਹੋਣਾ ਚਾਹੀਦਾ ਹੈ।"

ਮੈਂ ਇੱਥੋਂ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਕੁਝ ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮੈਚ ਦੇ ਟਿਕਟ ਖਰੀਦ ਲਏ ਹਨ ਅਤੇ ਉਹ ਵੀ ਪੰਜਾਬ ਵਿੱਚ ਆਪਣੇ ਮਾਂ-ਬਾਪ ਨੂੰ ਦੱਸੇ ਬਿਨਾਂ।'

ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, ਭਾ ਜੀ, ਕਿਰਪਾ ਮੀਂਹ ਦੀ ਦੁਆ ਕਰੋ, 2015 ਵਿਸ਼ਵ ਕੱਪ ਦੇ ਸੈਮੀ ਫਾਈਨਲ ਨਤੀਜੇ ਤੋਂ ਬਾਅਦ ਮੈਂ ਸੈਮੀ ਫਾਈਨਲ ਵਿੱਚ ਭਾਰਤ ਦੀ ਇੱਕ ਹੋਰ ਹਾਰ ਨਹੀਂ ਦੇਖ ਸਕਦਾ !"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)