ਪੰਜਾਬੀ ਮੂਲ ਦੀ ਪੁਲਿਸ ਵਾਲੀ ਪਰਮ ਸੰਧੂ ਵੱਲੋਂ ਆਪਣੇ ਹੀ ਵਿਭਾਗ 'ਤੇ ਵਿਤਕਰੇ ਦੇ ਇਲਜ਼ਾਮ

    • ਲੇਖਕ, ਡੈਨੀ ਸ਼ਾਅ
    • ਰੋਲ, ਬੀਬੀਸੀ ਪੱਤਰਕਾਰ

ਬਰਤਾਨੀਆਂ ਵਿੱਚ ਪੰਜਾਬੀ ਮੂਲ ਦੀ ਸੀਨੀਅਰ ਪੁਲਿਸ ਅਧਿਕਾਰੀ ਨੇ ਮੈਟਰੋਪੋਲੀਟਨ ਪੁਲਿਸ ਖ਼ਿਲਾਫ਼ ਵਿਤਕਰਾ ਕਰਨ ਦੇ ਇਲਜ਼ਾਮ ਲਗਾਏ ਹਨ।

ਪਰਮ ਸੰਧੂ ਨੇ ਇਹ ਦਾਅਵਾ ਕਰਦਿਆਂ ਪੁਲਿਸ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ ਕਿ ਨਸਲੀ ਅਤੇ ਲਿੰਗਕ ਵਿਤਕਰੇ ਕਾਰਨ ਉਨ੍ਹਾਂ ਨੂੰ ਤਰੱਕੀ ਅਤੇ ਬਣਦੇ ਮੌਕੇ ਨਹੀਂ ਦਿੱਤੇ ਗਏ।

ਪਰਮ ਸੰਧੂ ਨੂੰ ਪਿਛਲੇ ਮਹੀਨੇ ਹੀ ਪੁਲਿਸ ਦੇ ਨਿਯਮਾਂ ਦੀ ਉਲੰਘਣਾ ਦੇ ਇਲਜ਼ਾਮ ਤੋਂ ਬਰੀ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਵਿਤਕਰੇ ਦੇ ਦਾਅਦੇ 'ਤੇ ਕੁਝ ਬੋਲਣਾ 'ਉਚਿਤ ਨਹੀਂ ਹੈ।' ਮਾਮਲੇ ਦੀ ਪਹਿਲੀ ਸੁਣਵਾਈ ਅਗਲੇ ਹਫ਼ਤੇ ਹੋਵੇਗੀ।

ਭਾਰਤੀ, ਪੰਜਾਬੀ ਮੂਲ ਦੀ ਪਰਮ ਸੰਧੂ ਇੰਗਲੈਂਡ ਅਤੇ ਵੇਲਜ਼ ਵਿੱਚ ਉੱਚ ਅਹੁਦੇ 'ਤੇ ਕੰਮ ਕਰਨ ਵਾਲੀਆਂ ਏਸ਼ੀਆ ਮੂਲ ਦੀਆਂ ਘੱਟ ਗਿਣਤੀ ਔਰਤਾਂ ਵਿਚੋਂ ਇੱਕ ਹਨ।

ਇਹ ਵੀ ਪੜ੍ਹੋ-

ਪਿਛਲੇ ਸਾਲ ਤਿੰਨ ਏਸ਼ੀਆਈ ਚੀਫ ਸੁਪਰੀਡੈਂਟ ਅਤੇ ਤਿੰਨ ਅਧਿਕਾਰੀ ਉੱਚ ਅਹੁਦੇ ਸਨ, ਇਨ੍ਹਾਂ ਵਿਚੋਂ ਵਧੇਰੇ ਪੁਰਸ਼ ਸਨ।

54 ਸਾਲ ਦੀ ਪਰਮ ਸੰਧੂ ਸਾਲ 1989 ਵਿੱਚ ਪੁਲਿਸ ਵਿੱਚ ਭਰਤੀ ਹੋਈ ਸੀ। ਸੰਧੂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਜਲਦੀ ਤਰੱਕੀ ਮਿਲਦੀ ਤਾਂ ਅਤੇ ਇੰਨੇ ਸਾਲ ਵਿਤਕਰਾ ਨਾ ਹੁੰਦਾ।

ਸੰਧੂ ਨੂੰ ਮੈਟਰੋਪੌਲੀਟਨ ਬਲੈਕ ਪੁਲਿਸ ਐਸੋਸੀਏਸ਼ਨ ਦਾ ਸਮਰਥਨ ਹਾਸਿਲ ਹੈ, ਇਹ ਜਥੇਬੰਦੀ ਦਾਅਵਾ ਕਰਦੀ ਹੈ ਕਿ ਇਹ ਉੱਚ ਅਹੁਦੇ 'ਤੇ ਘੱਟਗਿਣਤੀ ਔਰਤਾਂ ਦੀ ਨਿਯੁਕਤੀ ਦੀ ਕਮੀ ਬਾਰੇ ਚਿੰਤਤ ਹਨ।

ਡਰਬੀਸ਼ਾਇਰ ਪੁਲਿਸ ਦੀ ਸਾਬਕਾ ਚੀਫ ਕਾਂਸਟੇਬਲ ਮਿਕ ਕ੍ਰੀਡਨ ਨੇ ਸਮਰਥਨ ਦੀ ਪੇਸ਼ਕਸ਼ ਕੀਤੀ ਹੈ।

ਸਕੌਟਲੈੰਡ ਯਾਰਡ ਨੇ ਤਸਦੀਕ ਕੀਤੀ ਹੈ ਕਿ ਇੱਕ ਸੀਨੀਅਰ ਅਧਿਕਾਰੀ ਵੱਲੋਂ ਰੁਜ਼ਗਾਰ ਟ੍ਰਿਬਿਊਨਲ ਵਿੱਚ ਮਾਮਲਾ ਲਗਾਇਆ ਹੈ ਅਤੇ ਜਿਸ ਵਿੱਚ 'ਨਸਲੀ ਤੇ ਲਿੰਗ ਆਧਾਰਿਤ ਵਿਤਕਰੇ' ਦੇ ਇਲਜ਼ਾਮ ਸ਼ਾਮਿਲ ਹਨ।

ਵਿਭਾਗ ਦਾ ਕਹਿਣਾ ਹੈ, "ਸ਼ੁਰੂਆਤੀ ਤੌਰ 'ਤੇ ਇਲਜ਼ਾਮਾਂ ਬਾਰੇ ਕੁਝ ਬੋਲਣਾ ਠੀਕ ਨਹੀਂ ਹੈ।"

ਮਿਲੋ UK 'ਚ ਇਸ ਇੱਕ ਹੋਰ ਪੰਜਾਬਣ ਪੁਲਿਸ ਵਾਲੀ ਨੂੰ ਮਿਲੋ

ਸੰਧੂ ਖਿਲਾਫ ਕਿਹੜੀ ਜਾਂਚ ਜਾਰੀ ਸੀ?

ਸੰਧੂ ਦੇ ਇੱਕ ਦੋਸਤ ਨੇ ਦੱਸਿਆ ਕਿ ਉਨ੍ਹਾਂ ਕਾਨੂੰਨੀ ਕਾਰਵਾਈ ਤੇਜ਼ ਕਰ ਦਿੱਤੀ ਜਦੋਂ ਵਿਭਾਗ ਵੱਲੋਂ ਸੰਧੂ 'ਤੇ ਲੱਗੇ ਇਲਜ਼ਾਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਲਜ਼ਾਮ ਇਹ ਸਨ ਕਿ ਸੰਧੂ ਨੇ QPM ਮੈਡਲ ਲਈ ਨਾਮਜਦ ਹੋਣ ਲਈ ਆਪਣੇ ਸਾਥੀ ਕਰਮੀਆਂ ਦੀ ਹਿਮਾਇਤ ਮੰਗੀ ਸੀ।

1954 ਵਿੱਚ QPM ਹੋਂਦ ਵਿੱਚ ਆਇਆ ਸੀ, ਇਹ ਇੱਕ ਤਰ੍ਹਾਂ ਦਾ ਐਵਾਰਡ ਹੈ ਜੋ ਸਾਲ ਵਿੱਤ ਦੋ ਵਾਰ, ਰਾਣੀ ਦੇ ਜਨਮ ਦਿਨ ਅਤੇ ਨਵੇਂ ਸਾਲ 'ਤੇ ਯੂਕੇ ਵਿੱਚ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਡਿਊਟੀ ਦੌਰਾਨ ਬਿਹਤਰੀਨ ਸੇਵਾਵਾਂ ਨਿਭਾਈਆਂ ਹੋਣ।

ਆਪਣੇ ਲਈ ਇਸ ਤਰ੍ਹਾਂ ਦੀ ਭੂਮਿਕਾ ਤਿਆਰ ਕਰਨਾ ਨਿਯਮ ਮੁਤਾਬਕ ਸਹੀ ਨਹੀਂ ਹੈ।

ਜੂਨ 2018 ਵਿੱਚ ਪਰਮ ਸੰਧੂ ਨੂੰ ਅਧਿਕਾਰਤ ਤੌਰ 'ਤੇ ਦੱਸਿਆ ਗਿਆ ਸੀ ਕਿ ਉਹ 'ਨਿਯਮਾਂ ਦੀ ਉਲੰਘਣਾ' ਦੇ ਇਲਜ਼ਾਮਾਂ ਹੇਠ ਹਨ ਅਤੇ ਜੇਕਰ ਇਹ ਗੱਲ ਸਹੀ ਸਾਬਿਤ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ।

ਪਰ ਪਿਛਲੇ ਮਹੀਨੇ ਇਹ ਜਾਂਚ ਪੂਰੀ ਹੋਈ ਅਤੇ ਸੰਧੂ ਖਿਲਾਫ ਕੋਈ ਇਲਜ਼ਾਮ ਸਾਬਿਤ ਨਹੀਂ ਹੋਇਆ। ਡਿਊਟੀ ਦੌਰਾਨ ਉਨ੍ਹਾਂ 'ਤੇ ਲੱਗੀਆਂ ਰੋਕਾਂ ਵੀ ਹਟਾ ਲਈਆਂ ਗਈਆਂ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)