ਇੰਟਰਨੈੱਟ ਨੇ ਸਟ੍ਰਿਪ ਕਲੱਬਾਂ ਦਾ ਕਿੰਨਾ ਨੁਕਸਾਨ ਕੀਤਾ

ਬਦਲਦੇ ਜ਼ਮਾਨੇ, ਸਖ਼ਤ ਕਾਨੂੰਨ ਤੇ ਆਨਲਾਈਨ ਪੋਰਨੋਗਰਾਫ਼ੀ ਕਾਰਨ ਅਮਰੀਕਾ ਦੇ ਕਈ ਸਟ੍ਰਿਪ ਕਲੱਬ ਬੰਦ ਹੋਣ ਕੰਢੇ ਹਨ। ਸੈਕਸ ਭਾਵੇਂ ਮੈਗਜ਼ੀਨਜ਼ ਅਤੇ ਫਿਲਮਾਂ ਵਿੱਚ ਵਿਕ ਰਿਹਾ ਹੋਵੇ ਪਰ ਕੀ ਅਮਰੀਕੀ ਸਟ੍ਰਿਪ ਕਲੱਬਜ਼ ਖ਼ਤਮ ਹੋ ਰਹੇ ਹਨ।

"ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਬੌਸ ਆਪਣੀ ਸੈਕਰੇਟਰੀ ਨੂੰ ਸਟ੍ਰਿਪ ਕਲੱਬ ਵਿੱਚ ਮਿਲਣ ਲਈ ਕਹੇ?"

ਅੱਜ ਦੇ ਦੌਰ ਵਿੱਚ ਅਜਿਹਾ ਪੁੱਛਣ 'ਤੇ ਕਈ ਲੋਕਾਂ ਨੂੰ ਆਪਣੀ ਨੌਕਰੀ ਗਵਾਉਣੀ ਪੈ ਸਕਦੀ ਹੈ ਤੇ ਨਾਲ ਹੀ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਏਗਾ।

ਪਰ ਇੱਕ ਸਟ੍ਰਿਪ ਕਲੱਬ ਦੇ ਆਪਰੇਟਰ ਐਲਨ ਮਾਰਕੋਵਿਟਜ਼ ਦਾ ਕਹਿਣਾ ਹੈ ਕਿ ਅਜਿਹੀਆਂ ਮੀਟਿੰਗਾਂ 1980-1990 ਦੌਰਾਨ ਆਮ ਸਨ।

ਐਲਨ ਦਾ ਮਿਸ਼ੀਗਨ ਵਿੱਚ ਸਟ੍ਰਿਪ ਕਲੱਬ ਹੈ, ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਕਸਰ ਫੋਨ ਆਉਂਦੇ ਸਨ ਕਿ ਇੱਕ ਵੱਡੇ ਦਫ਼ਤਰ ਦਾ ਰਸੂਖ ਵਾਲਾ ਅਹੁਦੇਦਾਰ ਪਹੁੰਚਣ ਵਾਲਾ ਹੈ ਤੇ ਉਸ ਲਈ ਚੰਗੀਆਂ ਸੀਟਾਂ ਦਾ ਪ੍ਰਬੰਧ ਕੀਤਾ ਜਾਵੇ।

ਜਦੋਂ ਇਹ ਸਨਅਤ ਉਭਾਰ 'ਤੇ ਸੀ ਤਾਂ ਗਾਹਕ ਡਰਪੋਕ ਨਹੀਂ ਸੀ। ਸਟ੍ਰਿਪ ਕਲੱਬ ਆਪਰੇਟਰ ਵੀ ਇਸ ਖੇਡ ਵਿੱਚ ਸ਼ਾਮਿਲ ਹੋ ਜਾਂਦੇ ਸੀ।

ਇਹ ਵੀ ਪੜ੍ਹੋ:

ਬੌਸ ਦੀ ਸ਼ਿਕਾਇਤ ਬਣੀ ਇੱਕ ਵਜ੍ਹਾ

ਇੱਥੋਂ ਤੱਕ ਕਿ ਵਾਲ ਸਟ੍ਰੀਟ 'ਤੇ ਵੀ ਸਟ੍ਰਿਪ ਕਲੱਬ ਵਾਲੇ ਘੁੰਮਦੇ ਰਹਿੰਦੇ ਸਨ। ਪਰ ਜਦੋਂ ਤੋਂ ਮਹਿਲਾ ਮੁਲਾਜ਼ਮਾਂ ਨੇ ਕੰਪਨੀ ਦੇ ਬੌਸ ਦੇ ਖਿਲਾਫ਼ ਸ਼ਿਕਾਇਤਾਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਹਜ਼ਾਰਾਂ ਕੇਸ ਅਦਾਲਤਾਂ ਵਿੱਚ ਜਿੱਤ ਵੀ ਲਏ ਤਾਂ ਇਹ ਸਨਅਤ ਮੱਠੀ ਪੈਣੀ ਸ਼ੁਰੂ ਹੋ ਗਈ।

ਇਸ ਤੋਂ ਇਲਾਵਾ ਸਨਅਤ ਨੂੰ ਵਿੱਤੀ ਘਾਟਾ ਵੀ ਪੈ ਰਿਹਾ ਹੈ ਕਿਉਂਕਿ ਹੁਣ ਲੋਕਾਂ ਨੂੰ ਮੁਫ਼ਤ ਵਿੱਚ ਇੰਟਰਨੈੱਟ 'ਤੇ ਪੋਰਨ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਲੈ ਕੇ ਆਉਣ ਦੀ ਕੀਮਤ ਵੀ ਵੱਧ ਰਹੀ ਹੈ।

ਡਾਟਾ ਮਾਰਕਿਟ ਰਿਸਰਚ ਗਰੁੱਪ ਆਈਬੀਆਈਐਸ ਵਰਡਲ ਮੁਤਾਬਕ ਇਸ ਸਨਅਤ ਨੂੰ ਸਾਲ 2012 ਦੇ ਮੁਕਾਬਲੇ ਸਾਲ 2018 ਵਿੱਚ 12 ਫੀਸਦੀ ਤੋਂ ਵੱਧ ਦਾ ਘਾਟਾ ਪਿਆ ਹੈ।

ਅਮੀਰੀਕੀ ਸਟ੍ਰਿਪ ਕਲੱਬਜ਼ ਵਿੱਚ ਸਾਲ 2012-2017 ਤੱਕ ਸਲਾਨਾ ਰੈਵਨਿਊ 4.9% ਸੀ ਜੋ ਕਿ ਸਾਲ 2013-2018 ਵਿਚਾਲੇ 1.9% ਘਟਿਆ ਹੈ। ਆਈਬੀਆਈਐਸ ਵਰਲਡ ਮੁਤਾਬਕ ਸਾਲ 2019 ਵਿੱਚ ਇਹ ਰਫ਼ਤਾਰ 1.7% ਹੋ ਸਕਦੀ ਹੈ।

ਹਾਲ ਦੇ ਕੁਝ ਸਾਲਾਂ ਵਿੱਚ ਅਮਰੀਕਾ ਦੇ ਵੱਡੇ ਸ਼ਹਿਰਾਂ ਵਿੱਚ ਸਟ੍ਰਿਪ ਕਲੱਬਜ਼ ਦੀ ਗਿਣਤੀ ਪਹਿਲਾਂ ਨਾਲੋਂ ਘਟੀ ਹੈ।

ਨਿਊਯਾਰਕ ਪੋਸਟ ਮੁਤਾਬਕ ਨਿਊ ਯਾਰਕ ਸ਼ਹਿਰ ਵਿੱਚ ਸਖ਼ਤ ਨਿਯਮਾਂ ਕਾਰਨ 20 ਵੱਡੇ ਸਟ੍ਰਿਪ ਕਲੱਬਜ਼ ਵਿੱਚੋਂ ਅੱਧੇ ਬੰਦ ਹੋ ਸਕਦੇ ਹਨ।

ਸਟ੍ਰਿਪ ਕਲੱਬਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਐਲਨ ਬੈਂਗਰ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿੱਚ ਅਟਲਾਂਟਾ ਵਿੱਚ ਸਟ੍ਰਿਪ ਕਲੱਬਾਂ ਦੀ ਗਿਣਤੀ 45 ਤੋਂ 30 ਹੋ ਗਈ ਹੈ।

ਬੈਂਗਰ ਮੁਤਾਬਕ ਕੁਝ ਕਲੱਬ ਜ਼ਮੀਨ ਦੇ ਮਾਲਕਾਂ ਕਾਰਨ ਬੰਦ ਹੋ ਰਹੇ ਹਨ ਤਾਂ ਕੁਝ ਕਲੱਬ ਨਗਨ ਨਾਚ 'ਤੇ ਪਾਬੰਦੀ ਕਾਰਨ ਬੰਦ ਹੋ ਰਹੇ ਹਨ, ਜਿੱਥੇ ਸ਼ਰਾਬ ਵੰਡੀ ਜਾਂਦੀ ਹੈ। ਇਸ ਤੋਂ ਹੀ ਉਹ ਸਭ ਤੋਂ ਵੱਧ ਮੁਨਾਫ਼ਾ ਕਮਾਉਂਦੇ ਹਨ।

ਡਾਂਸਰਾਂ ਵਲੋਂ ਮਾਮਲੇ

ਸਟ੍ਰਿਪ ਕਲੱਬ ਮਾਲਿਕਾਂ ਉੱਤੇ ਡਾਂਸਰਾਂ ਨੇ ਫੈਡਰਲ ਫੇਅਰ ਲੇਬਰ ਸਟੈਂਡਰਡ ਐਕਟ ਮੁਤਾਬਕ ਮੁਲਾਜ਼ਮ ਹਿੱਤਾਂ ਦੀ ਮੰਗ ਕਰਦਿਆਂ ਕੇਸ ਕੀਤਾ ਹੈ।

ਮਿਸ਼ੀਗਨ ਵਿੱਚ ਨਾਰਕੋਵਿਟਜ਼ ਦੀ ਨੁਮਾਇੰਗਦੀ ਕਰਨ ਵਾਲੇ ਵਕੀਲ ਕੋਰੀ ਸਿਲਰਵਰਸਟੀਨ ਦਾ ਕਹਿਣਾ ਹੈ ਕਿ, "ਇਸ ਤਰ੍ਹਾਂ ਸਟ੍ਰਿਪ ਕਲੱਬ ਆਪਰੇਟਰ ਦੀ ਖੇਡ ਹੀ ਬਦਲ ਗਈ ਹੈ।"

" ਹੁਣ ਤੁਸੀਂ ਵੱਖੋ-ਵੱਖ ਸੂਬਿਆਂ ਅਤੇ ਫੈਡਰਲ ਰੁਜ਼ਗਾਰ ਕਾਨੂੰਨਾਂ ਦੀ ਪਾਲਣਾ ਕਰਨ ਬਾਰੇ ਕਹਿ ਰਹੇ ਹੋ। ਇਸ ਤੋਂ ਇਲਾਵਾ ਅਹਿਮ ਇਹ ਹੈ ਕਿ ਸਭ ਮੁਲਾਜ਼ਮਾਂ ਨੂੰ ਬਰਾਬਰ ਸਮਝਣ ਤੇ ਸਾਰੇ ਮੁਨਾਫ਼ੇ ਦੇਣ ਦੀ ਮੰਗ ਕਰ ਰਹੇ ਹੋ। ਸਟ੍ਰਿਪ ਆਪਰੇਟਰ ਲਈ ਇਹ ਬਹੁਤ ਗੜਬੜ ਵਾਲੀ ਗੱਲ ਹੈ।"

ਇੱਕ ਸਟ੍ਰੀਪਰ ਕਰੀਸਾ ਪਾਰਕਰ ਦਾ ਕਹਿਣਾ ਹੈ ਕਿ "ਕੋਈ ਵੀ ਹੁਣ ਉੰਨੀ ਕਮਾਈ ਨਹੀਂ ਕਰਦਾ ਜਿੰਨੀ ਪੰਜ ਸਾਲ ਪਹਿਲਾਂ ਕਰਦਾ ਸੀ। ਨੱਚਣ ਦੀ ਕੀਮਤ ਕਦੇ ਵੀ ਨਹੀਂ ਬਦਲੀ। ਚਾਹੇ ਮਹਿੰਗਾਈ ਜਿੰਨੀ ਮਰਜ਼ੀ ਵਧੀ ਹੋਵੇ ਇਸ ਦੀ ਕੀਮਤ 20 ਡਾਲਰ ਹੀ ਰਹੀ ਹੈ।"

ਪੋਰਨ ਇੰਡਸਟਰੀ ਦਾ ਅਸਰ

ਸਟ੍ਰਿਪ ਕਲੱਬਜ਼ ਹੁਣ ਨੌਜਵਾਨਾਂ ਦੀ ਪਸੰਦ ਵੀ ਨਹੀਂ ਰਹੇ। ਨੌਜਵਾਨ ਹੁਣ ਘਰ ਰਹਿ ਕੇ ਇੰਨਟਰਨੈੱਟ ਉੱਤੇ ਪੋਰਨੋਗਰਾਫ਼ੀ ਦੇਖਣਾ ਪਸੰਦ ਕਰ ਰਹੇ ਹਨ।

ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਕਈ ਨੌਜਵਾਨ ਸਟ੍ਰਿਪ ਕਲੱਬ ਵਿੱਚ ਆ ਕੇ ਖਰਚਾ ਨਹੀਂ ਚੁੱਕ ਸਕਦੇ।

ਸਿਰਫ਼ ਨਗਨਤਾ ਕਾਰਨ ਹੀ ਨੌਜਵਾਨਾ ਸਟ੍ਰਿਪ ਕਲੱਬਜ਼ ਤੋਂ ਦੂਰੀ ਨਹੀਂ ਬਣਾ ਰਹੇ।

ਸਾਲ 2014 ਵਿੱਚ ਕੋਸਮੋਪੋਲਿਟਿਨ ਮੈਗਜ਼ੀਨ ਦੇ ਸਰਵੇਖਣ ਮੁਤਾਬਕ ਤਕਰੀਬਨ 21 ਸਾਲ ਦੀ ਉਮਰ ਦੇ ਲੋਕਾਂ ਵਿੱਚੋਂ 89% ਲੋਕਾਂ ਨੇ ਆਪਣੀ ਨਗਨ ਤਸਵੀਰਾਂ ਖਿੱਚੀਆਂ। ਸਿਰਫ਼ 14% ਨੇ ਹੀ ਅਜਿਹਾ ਕਰਨ ਵਿੱਚ ਸ਼ਰਮ ਮਹਿਸੂਸ ਕੀਤੀ।

ਹਾਲਾਂਕਿ ਵਾਈਸ ਮੈਗਜ਼ੀਨ ਮੁਤਾਬਕ ਕਈ ਨੌਜਵਾਨ ਲਾੜੇ ਸਟ੍ਰਿਪਰਜ਼ ਦੇ ਆਲੇ-ਦੁਆਲੇ ਘੁੰਮਣ ਕਾਰਨ ਅਸਹਿਜ ਮਹਿਸੂਸ ਕਰਦੇ ਹਨ। ਇਸ ਦੀ ਥਾਂ ਉਹ ਆਪਣੇ ਦੋਸਤਾਂ ਦੇ ਨਾਲ ਘੁੰਮਣ ਜਾਂ ਕੋਈ ਖੇਡ ਖੇਡਣ ਵਿੱਚ ਯਕੀਨ ਰੱਖਦੇ ਹਨ।

ਪੋਲ ਡਾਂਸ ਨੇ ਬਦਲੀ ਤਸਵੀਰ

ਨਿਊ ਯਾਰਕ ਦੇ ਰੋਜ਼ਵੁੱਡ ਥਿਏਟਰ ਦੇ ਮਾਲਿਕ ਕੈਲਿਨ ਮੂਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਲੱਬ ਸਮੇਂ ਦੇ ਹਿਸਾਬ ਨਾਲ ਨਹੀਂ ਚੱਲੇ।

ਉਨ੍ਹਾਂ ਦਾਅਵਾ ਕੀਤਾ ਕਿ ਉਹ ਸਟ੍ਰਿਪਰ ਪੋਲਜ਼ ਦੇ ਨਾਲ ਗਾਹਕਾਂ ਨੂੰ ਲੁਭਾ ਰਹੇ ਹਨ।

ਡਾਂਸਰ ਕੌਕਟੇਲ ਵਾਲੇ ਕੱਪੜੇ ਪਾ ਕੇ ਨੱਚਦੀਆਂ ਹਨ ਤੇ ਉਨ੍ਹਾਂ ਨੂੰ 'ਐਟਮੋਸਫੇਰਿਕ ਮਾਡਲ' ਕਿਹਾ ਜਾਂਦਾ ਹੈ।

ਸਟ੍ਰਿਪ ਕਲੱਬ ਦਾ ਹਾਲ ਜੋ ਵੀ ਹੋਵੇ ਇਸ ਵਿਚਾਲੇ ਪੋਲ ਡਾਂਸ ਮਸ਼ਹੂਰ ਹੋ ਰਿਹਾ ਹੈ। ਪੋਲ ਡਾਂਸ ਫਿੱਟਨੈੱਸ ਕਲਾਸਾਂ ਵਿੱਚ ਵੀ ਵਰਤਿਆ ਜਾ ਰਿਹਾ ਹੈ।

ਵਾਸ਼ਿੰਗਟਨ ਡੀਸੀ ਵਿੱਚ ਇੱਕ ਫਿਟਨੈੱਸ ਸਟੂਡੀਓ ਚਲਾਉਣ ਵਾਲੀ ਡੇਵਨ ਵਿਲੀਅਮਸ ਮੁਤਾਬਕ, "ਪੋਲ ਡਾਂਸ ਨੂੰ ਮਾੜਾ ਸਮਝਿਆ ਜਾਂਦਾ ਸੀ ਪਰ ਹੁਣ ਇਹ ਸੋਚ ਬਦਲ ਗਈ ਹੈ। ਲੋਕ ਫਿਟ ਹੋਣ ਦੇ ਵੱਖੋ-ਵੱਖਰੇ ਤਰੀਕੇ ਲੱਭ ਰਹੇ ਹਨ।"

ਇਹ ਵੀ ਪੜ੍ਹੋ:

ਉਨ੍ਹਾਂ ਦੇ ਫਿਟਨੈੱਸ ਸਟੂਡੀਓ ਵਿੱਚ ਹਫ਼ਤੇ ਵਿੱਚ 35 ਕਲਾਸਾਂ ਲੱਗਦੀਆਂ ਹਨ। ਇੱਥੇ ਸਾਬਕਾ ਸਟਰਿੱਪਰਜ਼ ਤੋਂ ਲੈ ਕੇ ਵਕੀਲ, ਜੱਜ ਵੀ ਆਉਂਦੇ ਹਨ।

ਵਿਲੀਅਮਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਨਵੀਆਂ ਬਣੀਆਂ ਸਟਰਿਪਰਜ਼ ਵੀ ਫੋਨ ਕਰਕੇ ਆਪਣਾ ਹੁਨਰ ਵਧਾਉਣ ਲਈ ਜਾਣਕਾਰੀ ਹਾਸਿਲ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ "ਸਟ੍ਰਿਪ ਡਾਂਸ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਖੁਦ 'ਤੇ ਭਰੋਸਾ ਹੈ ਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਕਰ ਰਹੇ ਹੋ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)