ਘਰੋਂ ਭੱਜਿਆ ਪਤੀ 3 ਸਾਲ ਬਾਅਦ ਟਿਕਟੌਕ ਨੇ ਕਿਵੇਂ ਮਿਲਾਇਆ

ਇੱਕ ਔਰਤ ਨੂੰ ਪਿਛਲੇ ਤਿੰਨ ਸਾਲਾਂ ਤੋਂ ਲਾਪਤਾ ਪਤੀ ਟਿਕਟੌਕ 'ਤੇ ਮਿਲਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਸਾਲ 2016 ਵਿੱਚ ਉਹ ਭੱਜ ਗਿਆ ਸੀ ਤੇ ਇੱਕ ਟਰਾਂਸਜੈਂਡਰ ਔਰਤ ਨਾਲ ਰਿਸ਼ਤੇ ਵਿੱਚ ਸੀ।

ਔਰਤ ਦੇ ਇੱਕ ਰਿਸ਼ਤੇਦਾਰ ਨੇ ਉਸ ਨੂੰ ਇੱਕ ਟਰਾਂਸਜੈਂਡਰ ਔਰਤ ਨਾਲ ਵੀਡੀਓ ਵਿੱਚ ਦੇਖਿਆ, ਜਿਸ ਤੋਂ ਬਾਅਦ ਪੁਲਿਸ ਨੇ ਭਾਲ ਸ਼ੁਰੂ ਕੀਤੀ।

ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਤੀ-ਪਤਨੀ ਦੀ ਕੌਂਸਲਿੰਗ ਕਰ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਦੋਵੇਂ ਇਕੱਠੇ ਹਨ।

ਪੁਲਿਸ ਨੂੰ ਔਰਤ ਦਾ ਪਤੀ ਸੁਰੇਸ਼ ਤਮਿਲਨਾਡੂ ਦੇ ਸ਼ਹਿਰ ਹੋਸੁਰ ਵਿੱਚ ਮਿਲਿਆ ਸੀ। ਇਹ ਵਿਲੂਪੁੱਰਮ ਤੋਂ 200 ਕਿਲੋਮੀਟਰ ਦੂਰ ਹੈ, ਜਿੱਥੇ ਉਸ ਦੀ ਪਤਨੀ ਰਹਿੰਦੀ ਹੈ।

ਇਹ ਵੀ ਪੜ੍ਹੋ:

ਕਿਵੇਂ ਮਿਲਿਆ ਪਤੀ

ਪੁਲਿਸ ਨੇ ਬੀਬੀਸੀ ਤਮਿਲ ਨੂੰ ਦੱਸਿਆ, "ਅਸੀਂ ਜ਼ਿਲ੍ਹੇ ਵਿੱਚ ਇੱਕ ਟਰਾਂਸਜੈਂਡਰ ਸੰਸਥਾ ਨਾਲ ਸੰਪਰਕ ਕੀਤਾ। ਉਨ੍ਹਾਂ ਦੀ ਮਦਦ ਨਾਲ ਵੀਡੀਓ ਵਾਲੀ ਟਰਾਂਸਜੈਂਡਰ ਮਹਿਲਾ ਦੀ ਪਛਾਣ ਹੋ ਸਕੀ।"

ਸੁਰੇਸ਼ ਦੀ ਪਤਨੀ ਨੇ ਉਸ ਦੇ ਲਾਪਤਾ ਹੁੰਦਿਆਂ ਹੀ ਰਿਪੋਰਟ ਲਿਖਵਾਈ ਸੀ ਪਰ ਉਸ ਵੇਲੇ ਪੁਲਿਸ ਉਸ ਨੂੰ ਲੱਭ ਨਹੀਂ ਸਕੀ ਸੀ।

ਟਿਕਟੌਕ ਇੱਕ ਐਪ ਹੈ, ਜਿੱਥੇ ਯੂਜ਼ਰ ਵੀਡੀਓਜ਼ ਬਣਾ ਕੇ ਸ਼ੇਅਰ ਕਰ ਸਕਦੇ ਹਨ।

ਭਾਰਤ ਵਿੱਚ ਇਸ ਦੇ 120 ਮਿਲੀਅਨ ਯੂਜ਼ਰ ਹਨ ਪਰ ਕੁਝ ਵੀਡੀਓਜ਼ 'ਤੇ ਇਤਰਾਜ਼ ਹੋਣ ਕਾਰਨ ਆਲੋਚਨਾ ਵੀ ਝੱਲਣੀ ਪਈ ਹੈ।

ਇਹ ਵੀ ਪੜ੍ਹੋ:

ਅਪ੍ਰੈਲ ਵਿੱਚ ਤਮਿਲਨਾਡੂ ਦੀ ਇੱਕ ਅਦਾਲਤ ਨੇ ਇਸ 'ਤੇ ਪਾਬੰਦੀ ਲਾ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਟਿਕਟੌਕ ਦੀ ਵਰਤੋਂ ਪੋਰਨੋਗਰਾਫ਼ੀ ਲਈ ਕੀਤੀ ਜਾਂਦੀ ਸੀ।

ਪਰ ਇੱਕ ਹਫ਼ਤੇ ਬਾਅਦ ਪਾਬੰਦੀ ਹਟਾ ਦਿੱਤੀ ਗਈ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)