ਧਰਮਿੰਦਰ ਨੇ ਸੰਨੀ ਦਿਓਲ ਨੂੰ ਭਗਵੰਤ ਮਾਨ ਤੋਂ ਕੀ ਸਿੱਖਣ ਲਈ ਕਿਹਾ -ਸੋਸ਼ਲ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓ ਨੂੰ ਉਨ੍ਹਾਂ ਦੇ ਪਿਤਾ ਤੇ ਬਜ਼ੁਰਗ ਸਿਨੇ ਸਟਾਰ ਧਰਮਿੰਦਰ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਤੋਂ ਸਿੱਖਣ ਦੀ ਨਸੀਹਤ ਦਿੱਤੀ।

ਭਾਵੇਂ ਕਿ ਟਰੋਲ ਹੋਣ ਤੋਂ ਬਾਅਦ ਧਰਮਿੰਦਰ ਨੇ ਆਪਣਾ ਟਵੀਟ ਡੀਲੀਟ ਕਰ ਦਿੱਤਾ ਪਰ ਉਸ ਦਾ ਸਕਰੀਨ ਸ਼ਾਰਟ ਲੋਕਾਂ ਵਲੋਂ ਅਜੇ ਵੀ ਵਾਇਰਲ ਕੀਤਾ ਜਾ ਰਿਹਾ ਹੈ।

ਧਰਮਿੰਦਰ ਨੇ ਲਿਖਿਆ ਸੀ, ਸੰਨੀ ਮੇਰੇ ਪੁੱਤ ਮੇਰੇ ਪੁੱਤਰ ਭਗਵੰਤ ਮਾਨ ਜੋ ਸੰਗਰੂਰ ਤੋਂ ਸੰਸਦ ਮੈਂਬਰ ਹਨ, ਤੋਂ ਕੁਝ ਸਿੱਖੋ। ਕੀ ਕੁਰਬਾਨੀ ਹੈ, ਭਾਰਤ ਮਾਤਾ ਦੀ ਸੇਵਾ ਕਰਨ ਲਈ । ਜਿਉਂਦੇ ਰਹੋ ਮਾਨ, ਬਹੁਤ ਬਹੁਤ ਮਾਣ ਹੈ, ਮੈਨੂੰ ਤੁਹਾਡੇ ਤੋਂ

ਅਸਲ ਵਿਚ ਸੰਨੀ ਠਾਕੁਰ ਟਵਿੱਟਰ ਹੈਂਡਲ ਤੋਂ ਸੰਨੀ ਦਿਓਲ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ। ਇਸ ਨੂੰ ਸੰਨੀ ਦਿਓਲ ਦੀਆਂ ਮੁੰਬਈ ਏਅਰਪੋਰਟ ਉੱਤੇ ਲਈਆਂ ਗਈਆਂ ਤਾਜ਼ਾ ਤਸਵੀਰਾਂ ਦੱਸੀਆਂ ਗਈਆਂ। ਇਸ ਟਵੀਟ ਨੂੰ ਸੰਨੀ ਦਿਓਲ, ਧਰਮਿੰਦਰ ਤੇ ਦਿਓਲ ਪਰਿਵਾਰ ਦੇ ਕਈ ਹੋਰ ਮੈਂਬਰਾਂ ਨੂੰ ਟੈਗ ਕੀਤਾ ਗਿਆ।

ਇਹ ਵੀ ਦੇਖੋ :

ਇਸੇ ਟਵੀਟ ਉੱਤੇ ਧਰਮਿੰਦਰ ਨੇ ਟਵੀਟ ਕਰਕੇ ਸੰਨੀ ਦਿਓਲ ਨੂੰ ਭਗਵੰਤ ਮਾਨ ਤੋਂ ਸਿੱਖਣ ਦੀ ਸਲਾਹ ਦਿੱਤੀ ਪਰ ਟਰੋਲਿੰਗ ਮਗਰੋਂ ਧਰਮਿੰਦਰ ਦਾ ਟਵੀਟ ਡੀਲੀਟ ਕਰ ਦਿੱਤਾ ਗਿਆ।

ਸੰਨੀ ਦਿਓਲ ਦੀਆਂ ਫੋਟੋਆਂ ਵਾਲੇ ਟਵੀਟ ਉੱਤੇ ਵੈਭਵ ਪਰੀਹਾਰ ਨਾਂ ਦੇ ਟਵੀਟਰ ਹੈਂਡਲਰ ਨੇ ਲਿਖਿਆ ਕਿ ਇੰਨ੍ਹਾਂ ਨੇਤਾਵਾਂ ਨੂੰ ਕਾਂਗਰਸ ਵਾਂਗ ਸਿਰ ਉੱਤੇ ਨਾ ਚੜਾਓ ਵਰਨਾ ਇਹ ਸਿਰ ਉੱਤੇ ਚੜ ਕੇ ਨੱਚਣਗੇ।

ਰਣਬੀਰ ਸਿੰਘ ਬੱਲ ਨੇ ਭਾਜਪਾ ਵਿਚੋਂ ਕਿਸੇ ਵਲੋਂ ਭਗਵੰਤ ਮਾਨ ਲਈ ਕਹੇ ਚੰਗੇ ਸ਼ਬਦਾਂ ਦੀ ਪ੍ਰਸੰਸ਼ਾ ਕੀਤੀ ਅਤੇ ਇਸ ਨੂੰ ਸੰਨੀ ਦਿਓਲ ਲਈ ਚੰਗੀ ਸਲਾਹ ਕਿਹਾ

ਭਾਵੇਂ ਕਿ ਇਸ ਪੋਸਟ ਉੱਤੇ ਸੰਨੀ ਦੇ ਫੈਨਜ਼ ਉਸਦੀ ਫਿਟਨੈੱਸ ਅਤੇ ਫਿਲਮੀ ਕਾਰਗੁਜ਼ਾਰੀ ਦੀ ਪ੍ਰਸੰਸ਼ਾ ਕਰ ਰਹੇ ਹਨ। ਪਰ ਕਈ ਲੋਕਾਂ ਨੇ ਸੰਨੀ ਉੱਤੇ ਸਿਆਸੀ ਟਿੱਪਣੀਆਂ ਵੀ ਕੀਤੀਆਂ ਹਨ। ਐਸਜੀ ਬਰਸਿੰਗਸਰ ਨੇ ਲਿਖਿਆ ਹੈ ਕਿ ਭਾਈ ਸੰਨੀ ਜਾਖ਼ੜ ਸਾਹਿਬ ਨੂੰ ਬਰਫ਼ ਲਗਾ ਕੇ ਕਿੱਥੇ ਜਾ ਰਹੇ ਹੋ। ਇਸ ਦੇ ਜਵਾਬ ਵਿਚ ਸੰਨੀ ਠਾਕੁਰ ਨੇ ਲਿਖਿਆ ਕਿ ਕਿਸੇ ਨੂੰ ਬਰਫ਼ ਨਹੀਂ ਲਗਾਈ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਲੋਕਾਂ ਨੇ ਜਤਾਇਆ ਹੈ।

ਇਹ ਵੀ ਪੜ੍ਹੋ :

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੀਆਂ ਹਨ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।