Election Result 2019: ਸੰਨੀ ਦਿਓਲ, ਭਗਵੰਤ ਮਾਨ ਤੇ ਹਰਸਿਮਰਤ ਜਿੱਤੇ, ਧਰਮਵੀਰ ਗਾਂਧੀ ਤੇ ਪ੍ਰੇਮ ਸਿੰਘ ਚੰਦੂਮਾਜਰਾ ਹਾਰੇ

ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ 'ਚੋਂ 4 ਅਕਾਲੀ-ਭਾਜਪਾ, 1 ਆਪ ਤੇ 8 ਕਾਂਗਰਸ ਨੇ ਜਿੱਤ ਲਈਆਂ ਹਨ।

ਭਾਜਪਾ ਵਲੋਂ ਪਹਿਲੀ ਵਾਰ ਸਿਆਸਤ ਵਿੱਚ ਆਏ ਸੰਨੀ ਦਿਓਲ ਨੇ ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ ਹਰਾ ਦਿੱਤਾ ਹੈ।

ਸੰਨੀ ਦਿਓਲ ਨੇ ਸੁਨੀਲ ਜਾਖੜ ਨੂੰ 82459 ਵੋਟਾਂ ਦੇ ਫਰਕ ਨਾਲ ਹਰਾਇਆ ਹੈ।

ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਰਾਜਾ ਵੜਿੰਗ ਨੂੰ ਹਰਾ ਦਿੱਤਾ ਹੈ। ਹਰਸਿਮਰਤ ਤੇ ਰਾਜਾ ਵੜਿੰਗ ਵਿਚਾਲੇ 21,772 ਵੋਟਾਂ ਦਾ ਫਰਕ ਰਿਹਾ।

ਸੁਖਪਾਲ ਖਹਿਰਾ ਤਾਂ ਖੁਦ ਨੂੰ ਮਿਲੀਆਂ ਵੋਟਾਂ ਤੋਂ ਇੰਨਾ ਨਿਰਾਸ਼ ਹੋਏ ਕਿ ਉਨ੍ਹਾਂ ਨੇ ਕਿਹਾ ਕਿ ਉਹ ਖੁਦ ਨੂੰ ਵੋਟ ਸਿਆਸਤ ਵਿੱਚ ਫਿੱਟ ਨਹੀਂ ਸਮਝਦੇ ਹਨ।

ਇਹ ਵੀ ਪੜ੍ਹੋ:

ਸਾਡੇ ’ਤੇ ਪਰਮਾਤਮਾ ਦੀ ਕਿਰਪਾ ਹੋਈ - ਹਰਸਿਮਰਤ ਬਾਦਲ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਜਿੱਤ ਬਾਰੇ ਕਿਹਾ ਕਿ ਸਾਡੇ 'ਤੇ ਪਰਮਾਤਮਾ ਦੀ ਕਿਰਪਾ ਹੋਈ।

''ਸੂਬੇ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੇ ਪੂਰਾ ਜ਼ੋਰ ਲਗਾਇਆ ਸੀ ਪਰ ਪਰਮਾਤਮਾ ਨੇ ਸਾਡਾ ਸਾਥ ਦਿੱਤਾ ਅਤੇ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਮੋਦੀ ਸਰਕਾਰ ਨੂੰ ਵਧਾਈ, ਉਨ੍ਹਾਂ ਨੂੰ ਸਭ ਦਾ ਸਾਥ, ਸਭ ਦਾ ਵਿਸ਼ਵਾਸ ਮਿਲਿਆ।''

ਜਾਖੜ ਵਿੱਚ ਬਹੁਤ ਹੰਕਾਰ- ਸੁਖਬੀਰ

ਫਿਰੋਜ਼ਪੁਰ ਤੋਂ ਜਿੱਤੇ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਬਾਦਲ ਨੇ ਫਿਰੋਜ਼ਪੁਰ ਦੀ ਜਨਤਾ ਦਾ ਸ਼ੁਕਰਾਨਾ ਕੀਤਾ ਕਿ ਲੋਕਾਂ ਨੇ ਉਨ੍ਹਾਂ ਉੱਤੇ ਵਿਸ਼ਵਾਸ ਰੱਖਿਆ।

''ਕਾਂਗਰਸ ਦਾ ਮਿਸ਼ਨ 13 ਫੇਲ ਹੋ ਗਿਆ, ਜਿਹੜੇ ਲੋਕ ਬਾਦਲ ਪਰਿਵਾਰ ਖਿਲਾਫ ਬਿਆਨ ਦਿੰਦੇ ਸਨ, ਲੋਕਾਂ ਨੇ ਉਨ੍ਹਾਂ ਨੂੰ ਸੰਦੇਸ਼ ਦੇ ਦਿੱਤਾ। ਕਾਂਗਰਸ ਨੇ ਸਰਕਾਰੀ ਮਸ਼ੀਨਰੀ ਵਰਤੀ ਪਰ ਹਰਾ ਨਹੀਂ ਸਕੇ।''

''ਮੈਂ ਸੂਬਾ ਸਿਆਸਤ ਵਿੱਚ ਹਾਂ ਤੇ ਉੱਥੇ ਹੀ ਰਹਾਂਗਾ, ਪ੍ਰਧਾਨ ਦੇ ਤੌਰ 'ਤੇ ਮੇਰੀ ਜ਼ਿੰਮੇਵਾਰੀ ਬਣਦੀ ਹੈ।''

ਸੁਖਬੀਰ ਬਾਦਲ ਨੇ ਕਿਹਾ ਸੁਨੀਲ ਜਾਖੜ ਨੂੰ ਬਹੁਤ ਹੰਕਾਰ ਸੀ, ਪਹਿਲਾਂ ਦੋ ਲੱਖ ਨਾਲ ਜਿੱਤਿਆ ਸੀ ਤੇ ਹੁਣ ਇੱਕ ਲੱਖ ਨਾਲ ਹਾਰ ਗਿਆ ਹੈ।

ਕੈਪਟਨ ਨੇ ਕੀ ਕਿਹਾ?

ਪੰਜਾਬ ਵਿੱਚ 13 ਵਿੱਚੋਂ 8 ਸੀਟਾਂ ਕਾਂਗਰਸ ਨੂੰ ਮਿਲੀਆਂ ਹਨ। ਇਸ ਮੌਕੇ ਕੈਪਟਨ ਨੇ ਪੰਜਾਬੀਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ।

ਭਾਜਪਾ-ਅਕਾਲੀ ਦਲ ਨੂੰ ਗਈਆਂ ਤਿੰਨ ਸੀਟਾਂ ਬਾਰੇ ਉਹ ਬੋਲੇ, ''ਜਿੱਥੇ ਹਾਰ ਹੋਈ ਉੱਥੇ ਮੰਥਨ ਕੀਤਾ ਜਾਵੇਗਾ। ਹੁਸ਼ਿਆਰਪੁਰ ਸੀਟ ਸ਼ੁਰੂ ਤੋਂ ਕਮਜ਼ੋਰ ਰਹੀ ਹੈ।''

ਨਾਲ ਹੀ ਸੰਨੀ ਦਿਓਲ ਦੀ ਜਿੱਤ 'ਤੇ ਕੈਪਟਨ ਬੋਲੇ, ''ਸੁਨੀਲ ਜਾਖੜ ਨੇ ਲੋਕਾਂ ਲਈ ਬਹੁਤ ਕੰਮ ਕੀਤਾ ਹੈ ਪਰ ਗੁਰਦਾਸਪੁਰ ਦੇ ਲੋਕਾਂ ਨੇ ਕੰਮ ਦੇ ਉੱਤੇ ਅਦਾਕਾਰ ਨੂੰ ਰੱਖਿਆ।''

ਪਟਿਆਲਾ ਵਿੱਚ ਪਰਨੀਤ ਕੌਰ ਨੇ ਮਾਰੀ ਬਾਜ਼ੀ

ਪਟਿਆਲਾ ਤੋਂ ਇਸ ਵਾਰ ਕਾਂਗਰਸ ਦੀ ਪਰਨੀਤ ਕੌਰ ਨੇ ਪੀਡੀਏ ਦੇ ਉਮੀਦਵਾਰ ਧਰਮਵੀਰ ਗਾਂਧੀ ਨੂੰ ਹਰਾ ਦਿੱਤਾ ਹੈ।

ਅੰਮ੍ਰਿਤਸਰ

ਆਨੰਦਪੁਰ ਸਾਹਿ

ਬਠਿੰਡਾ

ਗੁਰਦਾਸਪੁਰ

ਫਰੀਦਕੋਟ

ਫਤਿਹਗੜ੍ਹ ਸਾਹਿਬ

ਫਿਰੋਜ਼ਪੁਰ

ਹੁਸ਼ਿਆਰਪੁਰ

ਜਲੰਧਰ

ਖਡੂਰ ਸਾਹਿਬ

ਲੁਧਿਆਣਾ

ਪਟਿਆਲਾ

ਸੰਗਰੂਰ

ਚੰਡੀਗੜ੍ਹ

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)