You’re viewing a text-only version of this website that uses less data. View the main version of the website including all images and videos.
Results 2019: ਚੋਣ ਕਮਿਸ਼ਨ ਨੇ ਈਵੀਐੱਮ ਬਾਰੇ ਵਿਰੋਧੀਆਂ ਦੀ ਮੰਗਾਂ ਨੂੰ ਕੀਤਾ ਰੱਦ
ਚੋਣ ਕਮਿਸ਼ਨ ਨੇ ਵੀਵੀਪੈਟ (ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ) ਬਾਰੇ 22 ਵਿਰੋਧੀ ਪਾਰਟੀਆਂ ਦੀ ਮੰਗ ਰੱਦ ਕਰ ਦਿੱਤੀ ਹੈ।
ਵਿਰੋਧੀ ਪਾਰਟੀਆਂ ਦੀ ਮੰਗ ਸੀ ਕਿ ਚੋਣ ਕਮਿਸ਼ਨ ਪਰਚੀਆਂ ਦੇ ਮਿਲਾਨ ਦਾ ਕੰਮ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਰੇ ਨਾ ਕਿ ਗਿਣਤੀ ਤੋਂ ਬਾਅਦ।
ਕਿਸੇ ਵੀ ਗੜਬੜੀ ਦੀ ਸੂਰਤ ਵਿੱਚ ਕਿਸੇ ਖ਼ਾਸ ਲੋਕ ਸਭਾ ਹਲਕੇ ਵਿੱਚ ਸਾਰੀਆਂ ਵੋਟਾਂ ਪਰਚੀਆਂ ਨਾਲ ਮਿਲਾਉਣ ਦੀ ਮੰਗ ਕੀਤੀ ਗਈ ਸੀ।
ਤਿੰਨ ਮੈਂਬਰੀ ਚੋਣ ਕਮਿਸ਼ਨ ਦੀ ਵਿਰੋਧ ਪਾਰਟੀਆਂ ਦੀ ਮੰਗ ਬਾਰੇ ਬੁੱਧਵਾਰ ਨੂੰ ਅਹਿਮ ਬੈਠਕ ਹੋਈ ਅਤੇ ਇਸੇ ਬੈਠਕ ਵਿੱਚ ਇਹ ਮੰਗ ਰੱਦ ਕਰ ਦਿੱਤੀ ਗਈ।
ਇਹ ਵੀ ਪੜ੍ਹੋ:
ਮੰਗਲਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਚੋਣ ਕਮਿਸ਼ਨ ਨਾਲ ਮਿਲਣ ਤੋਂ ਬਾਅਦ ਕਿਹਾ ਸੀ ਕਿ ਉਨ੍ਗਾਂ ਦੀਆਂ ਮੰਗਾਂ ਬਾਰੇ ਕਮਿਸ਼ਨ ਨੇ ਕੋਈ ਹਾਂ ਮੁਖੀ ਰੱਖ ਨਹੀਂ ਦਿਖਾਇਆ।
ਇਸ ਦੇ ਨਾਲ ਹੀ ਕਮਿਸ਼ਨ ਨੇ ਇਸ ਗੱਲ ਨੂੰ ਦੁਹਰਾਇਆ ਹੈ ਕਿ ਇੱਕ ਵਿਧਾਨ ਸਭਾ ਹਲਕੇ ਵਿੱਚ ਪੰਜ ਪੋਲਿੰਗ ਕੇਂਦਰਾਂ ਦੀਆਂ ਵੀਵੀਪੈਟ ਪਰਚੀਆਂ ਨੂੰ ਗਿਣਤੀ ਤੋਂ ਬਾਅਦ ਮਿਲਾਇਆ ਜਾਵੇਗਾ।
ਉੱਤਰ ਪ੍ਰਦੇਸ਼, ਬਿਹਾਰ ਅਤੇ ਹਰਿਆਣਾ ਵਿੱਚ ਬਿਨਾਂ ਸੁਰੱਖਿਆ ਤੋਂ ਈਵੀਐੱਮ ਮਸ਼ੀਨਾਂ ਢੋਏ ਜਾਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਹਰਕਤ ਵਿੱਚ ਆ ਗਈਆਂ ਸਨ।
ਪ੍ਰਤੀਕਿਰਿਆਵਾਂ
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਟਵੀਟ ਵਿੱਚ ਲਿਖਿਆ ਕਿ ਵਿਰੋਧੀਆਂ ਵੱਲੋਂ ਖੜ੍ਹੇ ਕੀਤੇ ਜਾ ਰਹੇ ਸਵਾਲ ਸਿਰਫ਼ ਭਰਮ ਪੈਦਾ ਕਰਨ ਲਈ ਹਨ।
ਰਾਹੁਲ ਗਾਂਧੀ ਨੇ ਕਾਂਗਰਸ ਵਰਕਰਾਂ ਨੂੰ ਟਵੀਟ ਰਾਹੀਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਕਿ, ਸਿਰਫ਼ ਚੋਣ ਕਮਿਸ਼ਨ ਦੇ ਕਹਿਣ ਭਰ ਨਾਲ ਸਭ ਕੁਝ ਸਹੀ ਨਹੀਂ ਹੋ ਜਾਂਦਾ।
ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਡਰ ਈਵੀਐੱਮ ਦੇ ਹੈਕ ਹੋਣ ਦਾ ਨਹੀਂ ਸਗੋਂ ਬਦਲੇ ਜਾਣ ਦਾ ਹੈ। ਜਿਸ ਹਿਸਾਬ ਨਾਲ ਰਿਜ਼ਰਵਡ ਮਸ਼ੀਨਾ ਬਿਨਾਂ ਸੁਰੱਖਿਆ ਦੇ ਇੱਧਰੋਂ ਉੱਧਰ ਭੇਜੀਆਂ ਜਾ ਰਹੀਆਂ ਹਨ ਅਤੇ ਕਿਸੇ ਖ਼ਾਸ ਪਾਰਟੀ ਦਾ ਪੱਖ ਪੂਰਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ