You’re viewing a text-only version of this website that uses less data. View the main version of the website including all images and videos.
ਆਨਲਾਈਨ ਡੇਟਿੰਗ ਦੇ ਅਜਿਹੇ ਦਿਲਚਸਪ ਤਜਰਬੇ ਤੁਸੀਂ ਵੀ ਕੀਤੇ ਹਨ?
#100IndianTinderTales ਦੇ ਸਿਰਲੇਖ ਹੇਠ ਆਨਲਾਈਨ ਟਿੰਡਰ ਤਜਰਬਿਆਂ ਨੂੰ ਚਿੱਤਰਾਂ ਰਾਹੀਂ ਪੇਸ਼ ਕਰਨ ਵਾਲੀ ਇੰਦੂ ਹਰੀਕੁਮਾਰ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਉਹ ਅਜਿਹਾ ਕਰਨ ਲਈ ਕਿਉਂ ਪ੍ਰੇਰਿਤ ਹੋਈ ਅਤੇ ਇਸ ਵਿੱਚ ਆਖ਼ਰ ਹੈ ਕੀ?
"ਤੁਹਾਡੇ ਕੋਲ ਯੂਰਪੀ ਪ੍ਰੇਮੀ ਹੋਣਾ ਚਾਹੀਦਾ ਹੈ।" ਇਹ ਸ਼ਬਦ ਮੇਰੀ ਰੂਸੀ ਦੋਸਤ ਦੇ ਸਨ, ਜੋ ਮੇਰੇ ਨਾਲ ਰਹਿੰਦੀ ਸੀ ਅਤੇ ਉਸ ਨੇ ਹੀ ਮੈਨੂੰ ਟਿੰਡਰ ਵਰਤਣ ਲਈ ਕਿਹਾ।
ਮੈਂ 35 ਸਾਲ ਦੀ ਸੀ ਅਤੇ ਉਦੋਂ ਇੱਕ ਰਿਸ਼ਤੇ 'ਚੋਂ ਬਾਹਰ ਨਿਕਲੀ ਸੀ। ਮੈਨੂੰ ਲੱਗਾ ਕਿ ਮੈਨੂੰ ਪਿਆਰ ਰਾਸ ਨਹੀਂ ਆਇਆ ਅਤੇ ਨਾ ਹੀ ਕਿਸੇ ਨਾਲ ਕੋਈ ਸਾਰਥਕ ਮੁਲਾਕਾਤ ਹੋਈ ਹੈ।
ਟਿੰਡਰ 'ਤੇ ਆਉਣ ਤੋਂ ਪਹਿਲਾਂ ਮੇਰੇ ਦਿਮਾਗ ਵਿੱਚ ਕਈ ਗੱਲਾ ਆ ਰਹੀਆਂ ਸਨ, ਜਿਵੇਂ ਮੈਂ ਕਦੇ ਕਿਸੇ ਜਰਮਨ ਵਿਅਕਤੀ ਨਾਲ ਗੱਲ ਨਹੀਂ ਕੀਤੀ ਅਤੇ ਮੈਨੂੰ ਇਹ ਡਰ ਸੀ ਕਿ ਜਿਨ੍ਹਾਂ ਨੂੰ ਮੈਂ ਹਾਂ ਕਰਾਂਗੀ, ਉਹ ਮੇਰੇ ਕੋਲ ਸੈਕਸ ਦੀ ਭਾਲ 'ਚ ਹੀ ਆਉਣਗੇ।
ਪਰ ਬਿਨਾਂ ਕੁਝ ਸੋਚੇ ਸਮਝੇ ਮੈਂ ਐਪ ਇਨਸਟਾਲ ਕਰ ਲਈ। ਛੇਤੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਇਹ ਸਥਾਨਕ ਲੋਕਾਂ ਨਾਲ ਮਿਲਣ ਦਾ ਵਧੀਆ ਜ਼ਰੀਆ ਨਹੀਂ ਹੈ ਪਰ ਜਿਵੇਂ ਕਿ ਮੈਂ ਗੋਰਿਆਂ ਦੇ ਦੇਸ ਵਿੱਚ ਬ੍ਰਾਉਨ ਸੀ, ਇਸ ਲਈ ਮੈਨੂੰ "ਵਧੇਰੇ ਡੇਟ" ਲਈ ਮੌਕੇ ਮਿਲ ਸਕਦੇ ਸਨ।
ਇਹ ਵੀ ਪੜ੍ਹੋ:
ਅਗਲੇ ਕੁਝ ਹਫ਼ਤਿਆਂ ਬਾਅਦ ਮੈਂ ਇੱਕ ਮਿਊਜ਼ੀਅਮ ਦੇ ਬਾਹਰ ਇੱਕ ਕੈਫੇ ਵਿੱਚ ਘੁੰਮ ਰਹੀ ਸੀ ਅਤੇ ਉੱਥੇ ਮੈਨੂੰ ਅਕਸਰ ਪੁੱਛਿਆ ਜਾਂਦਾ ਸੀ ਕਿ ਕੀ ਮੈਂ "ਇੰਡੀਅਨ ਸਟੋਰ" ਜਾਣਾ ਪਸੰਦ ਕਰਾਂਗੀ। ਜਿੱਥੇ ਕੇਕ, ਸ਼ਰਾਬ, ਕਲਾ ਤੇ ਮਜ਼ਾਕ ਅਤੇ ਬਹੁਤ ਸਾਰਾ ਮਸਖਰੀਆਂ ਭਰਿਆ ਹਾਸਾ ਜਾਪਦਾ ਸੀ।
ਵੀਏਨਾ ਤੋਂ ਤਿੰਨ ਮਹੀਨੇ ਬਾਅਦ ਮੈਂ ਹੰਕਾਰ ਨਾਲ ਭਰੀ ਹੋਈ ਵਾਪਸ ਆਈ ਅਤੇ ਭਾਰਤ ਵਿੱਚ ਟਿੰਡਰ ਨੂੰ ਅਜਮਾਉਣ ਦਾ ਫ਼ੈਸਲਾ ਲਿਆ।
ਇਸ ਦੌਰਾਨ ਮੈਨੂੰ ਮਿਲੇ ਡੇਟਿੰਗ ਦੇ ਘੱਟ ਮੌਕਿਆਂ ਨੇ ਇੱਕ ਸਮਾਜਕ ਤਜਰਬਾ ਕਰਨ ਲਈ ਪ੍ਰੇਰਿਆ। ਮੈਂ ਲੋਕਾਂ ਨੂੰ ਆਪਣੀਆਂ ਟਿੰਡਰ ਕਹਾਣੀਆਂ ਬਾਰੇ ਤਜਰਬੇ ਸਾਂਝੇ ਕਰਨ ਦਾ ਸੱਦਾ ਦਿੱਤਾ, ਜਿਸ ਨੂੰ ਮੈਂ ਚਿੱਤਰਾਂ ਰਾਹੀਂ ਉਲੀਕ ਸਕਾਂ।
ਇਸ ਨੂੰ ਮੈਂ #100IndianTinderTales ਦਾ ਨਾਮ ਦਿੱਤਾ ਪਰ ਇਸ ਦੇ ਸਫ਼ਲ ਹੋਣ ਦੀ ਉਮੀਦ ਬਹੁਤੀ ਨਹੀਂ ਸੀ।
ਆਖ਼ਿਰ ਲੋਕ ਇੱਕ ਅਜਨਬੀ ਨਾਲ ਖੁੱਲ੍ਹ ਕੇ ਗੱਲ ਕਿਉਂ ਕਰਨਗੇ ਅਤੇ ਆਪਣੇ ਤਜਰਬੇ ਕਿਵੇਂ ਸਾਂਝੇ ਕਰਨਗੇ?
ਫਿਰ ਮੈਂ ਆਪਣੇ ਦੋਸਤਾਂ ਨੂੰ ਫੋਨ ਕੀਤੇ, ਫੇਸਬੁੱਕ ਦੇ ਮੈਸੇਜ਼ ਕੀਤੇ ਅਤੇ ਉਤਸੁਕਤਾ ਨਾਲ ਟਿੰਡਰ ਖੋਲਿਆ ਅਤੇ ਆਪਣੇ ਆਪ ਨੂੰ ਸਮਝਾਇਆ ਕਿ ਅਜਿਹੇ ਤਜਰਬੇ ਕਲਾ ਵਿੱਚ ਵੀ ਤਬਦੀਲ ਕੀਤੇ ਜਾ ਸਕਦੇ ਹਨ।
ਮੇਰੀ ਪਹਿਲੀ ਪੋਸਟ ਬਸ ਇਹੀ ਸੀ। ਜਦੋਂ ਮੈਂ ਆਪਣੇ ਮੈਚ ਦੇ ਆਦਮੀ ਨੂੰ ਮਿਲੀ ਤਾਂ ਉਸ ਨੇ ਮੇਰੇ ਗੱਲਬਾਤ ਕਰਦਿਆਂ ਕਿਹਾ "ਥੁੱਕਣਾ ਜਾਂ ਨਿਗਲਣਾ"। ਜਦੋਂ ਮੈਂ ਕਿਹਾ "ਥੁੱਕਣਾ" ਤਾਂ ਉਸ ਨੇ ਕਿਹਾ ਕਿ ਟਿੰਡਰ 'ਤੇ ਅਜਿਹੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ, ਜਦੋਂ ਤੱਕ ਕਿ ਤੁਸੀਂ ਖੁਦ ਨੂੰ "ਚਰਿੱਤਰਹੀਣ ਔਰਤ" ਕਹਾਉਣਾ ਨਾ ਚਾਹੋ।
ਮੈਂ ਤੁਰੰਤ ਲੈਫਟ ਸਵਾਈਪ ਕੀਤਾ ਅਤੇ ਚਿੱਤਰ ਬਣਾਉਣਾ ਸ਼ੁਰੂ ਕਰ ਦਿੱਤਾ।
ਆਖ਼ਰਕਾਰ ਭਾਰਤ ਅਤੇ ਵਿਦੇਸ਼ਾਂ 'ਚ ਬੈਠੇ ਭਾਰਤੀਆਂ ਨੇ ਆਪਣੇ ਤਜਰਬੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਖੁਲਾਸਾ ਕੀਤਾ ਆਨਲਾਈਨ ਡੇਟਿੰਗ ਜਿੰਨੀ ਸੌਖੀ ਲੱਗਦੀ ਹੈ ਓਨੀ ਹੈ ਨਹੀਂ।
ਮੇਰੀ ਉਮਰ ਦੀਆਂ ਕੁਝ ਸ਼ਹਿਰੀ ਔਰਤਾਂ ਵੀ ਸਨ ਜੋ ਤਣਾਅ ਅਤੇ ਸ਼ਰਮ ਵਰਗੇ ਅਹਿਸਾਸ ਨਾਲ ਦੋ ਚਾਰ ਹੋ ਰਹੀਆਂ ਸਨ।
ਉਨ੍ਹਾਂ ਦੀ ਚਿੰਤਾ ਸੀ- "ਸਾਡੇ ਦੋਸਤ ਅਤੇ ਪਰਿਵਾਰ ਵਾਲੇ ਸਾਡੇ ਬਾਰੇ ਕੀ ਸੋਚਣਗੇ'' ਤੋਂ ਲੈ ਕੇ "ਕੀ ਮੈਂ ਬਦਚਲਨ ਹਾਂ" ਅਤੇ "ਪਰ ਮੈਂ ਤਲਾਕਸ਼ੁਦਾ ਹਾਂ, ਮੇਰੇ ਬੱਚਿਆਂ ਦੀ ਕੀ ਹੋਵੇਗਾ?"
ਇਹ ਵੀ ਪੜ੍ਹੋ:
ਪਰ ਕੁਝ ਨੌਜਵਾਨ ਵੀ ਹਨ ਜੋ ਬੋਰ ਹੁੰਦੇ ਹਨ ਤਾਂ ਟਾਈਮ ਪਾਸ ਲਈ ਆਉਂਦੇ-ਜਾਂਦੇ ਰਹਿੰਦੇ ਹਨ।
ਕਈਆਂ ਲਈ ਅਜਿਹੇ ਰਿਸ਼ਤੇ ਕਦੇ ਵੀ ਅਸਲ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕਰਦੇ, ਉਥੇ ਹੀ ਦੂਜਿਆਂ ਲਈ ਅਰੈਂਜ ਮੈਰਿਜ਼ ਦੀ ਹਾਮੀ ਭਰਨ ਤੋਂ ਪਹਿਲਾਂ ਇਹ ਰਿਸ਼ਤਿਆਂ ਨੂੰ ਸਮਝਣ ਦਾ ਇੱਕ ਜ਼ਰੀਆ ਵੀ ਹੈ।
ਕਈ ਵਾਰ ਆਪਣੇ ਕਦ ਕਰਕੇ ਨਕਾਰੀ ਜਾਣ ਵਾਲੀ ਕੋਲਕਾਤਾ ਦੀ ਇੱਕ ਕੁੜੀ ਇੱਕ ਆਦਮੀ ਨੂੰ ਮਿਲੀ।
ਉਸ ਨੇ ਦੱਸਿਆ , "ਮੈਂ ਉਸ ਨੂੰ ਸਰੀਰਕ ਸੰਬੰਧਾਂ ਦੀ ਪੇਸ਼ਕਸ਼ ਕੀਤੀ ਤਾਂ ਜੋ ਉਹ ਮੈਨੂੰ ਮਨ੍ਹਾਂ ਨਾ ਕਰ ਸਕੇ ਪਰ ਮੈਂ ਉਸ ਵੇਲੇ ਹੈਰਾਨ ਹੋ ਗਈ ਜਦੋਂ ਉਸ ਨੇ ਮੈਨੂੰ ਕਿਹਾ ਕਿ ਚੰਗਾ ਹੋਵੇਗਾ ਜੇ ਅਸੀਂ ਇੱਕ-ਦੂਜੇ ਨੂੰ ਪਹਿਲਾਂ ਜਾਣ ਲਈਏ।"
"ਅਸੀਂ ਡੇਟ ਗਏ ਅਤੇ ਦੇਖਿਆ ਕਿ ਸਾਡੇ ਵਿੱਚ ਕਈ ਚੀਜ਼ਾਂ ਮਿਲਦੀਆਂ-ਜੁਲਦੀਆਂ ਸਨ ਅਤੇ ਉਸ ਨੂੰ ਮੇਰੇ ਕਦ ਤੋਂ ਵੀ ਕੋਈ ਦਿੱਕਤ ਨਹੀਂ ਸੀ, ਜੋ ਮੇਰੇ ਲਈ ਵੱਡੀ ਪ੍ਰੇਸ਼ਾਨੀ ਸੀ। ਅਸੀਂ ਚਾਰ ਮਹੀਨੇ ਡੇਟ ਕੀਤੀ ਅਤੇ ਮੈਂ ਇਸ ਤੋਂ ਪਹਿਲਾਂ ਇੰਨੀ ਖੁਸ਼ ਕਦੇ ਨਹੀਂ ਸੀ।"
ਇੱਕ ਗੇਅ, ਜਿਸ ਨੇ ਪਛਾਣ ਨੂੰ ਗੁਪਤ ਰੱਖਦਿਆਂ ਦੱਸਿਆ ਕਿਵੇਂ ਟਿੰਡਰ ਨੇ ਇਸ ਨੂੰ ਉਸ ਦਾ ਪਿਆਰ ਮਿਲਾਉਣ ਲਈ ਮਦਦ ਕੀਤੀ।
ਉਸ ਨੇ ਦੱਸਿਆ, "ਅਸੀਂ ਜਨਤਕ ਤੌਰ 'ਤੇ ਆਈ ਲਵ ਯੂ" ਨਹੀਂ ਕਹਿ ਸਕਦੇ, ਇਸ ਲਈ ਕੋਡ ਬਣਾਇਆ।
ਭਾਰਤ ਵਿੱਚ ਲੋਕਾਂ ਨੂੰ ਬਾਲੀਵੁੱਡ ਬੇਹੱਦ ਪ੍ਰਭਾਵਿਤ ਕਰਦਾ ਹੈ, ਔਰਤਾਂ ਨੂੰ ਅਕਸਰ ਸੈਕਸ ਦੀ ਵਸਤੂ ਵਜੋਂ ਦਰਸਾਇਆ ਜਾਂਦਾ ਹੈ।
ਭਾਰਤ ਅੱਜ ਵੀ ਲੋਕ ਸੈਕਸ ਬਾਰੇ ਖੁੱਲ੍ਹ ਨਹੀਂ ਬੋਲਦੇ, ਇਸ ਲਈ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਜਦੋਂ ਔਰਤਾਂ ਇੰਨੀ ਬੇਬਾਕੀ ਨਾਲ ਆਪਣੇ ਵਿਚਾਰ ਰੱਖ ਰਹੀਆਂ ਹੋਣ।
ਜਿਵੇਂ, "ਇਹ ਬੇਹੱਦ ਮਜ਼ੇਦਾਰ ਸੀ, ਜੋ ਮੈਂ ਪਹਿਲਾਂ ਕਦੇ ਨਹੀਂ ਕੀਤਾ, ਇੱਕ ਅਜਨਬੀ ਨਾਲ ਸੈਕਸੂਅਲ ਗੱਲਾਂ ਕਰਨੀਆਂ, ਜਿਸ ਤੋਂ ਮੇਰਾ ਦਿਲ ਕੁਝ ਵੀ ਨਹੀਂ ਚਾਹੁੰਦਾ। ਇਹ ਮੈਨੂੰ ਜ਼ਿੰਦਾ ਹੋਣ ਦਾ ਅਹਿਸਾਸ ਕਰਾਉਂਦਾ ਹੈ।"
"ਅਸੀਂ ਮਿਲੇ ਇੱਕ ਰਾਤ ਗੁਜਾਰੀ, ਜਿਸ ਦੌਰਾਨ ਅਸੀਂ ਇੱਕ ਮਿੰਟ ਵੀ ਨਹੀਂ ਸੁੱਤੇ। ਮੈਂ ਸਵੇਰੇ ਤੜਕੇ ਗੱਡੀ ਲਈ ਅਤੇ ਮੈਂ ਵਾਪਸ ਆ ਗਈ ਮੇਰੇ ਮੂੰਹ 'ਤੇ ਇੱਕ ਮੁਸਕਰਾਹਟ ਤੇ ਚਮਕ ਸੀ ਅਤੇ ਮੈਨੂੰ ਸ਼ਰਮਿੰਦਗੀ ਦਾ ਕੋਈ ਅਹਿਸਾਸ ਨਹੀਂ ਸੀ।"
ਕਈਆਂ ਨੇ ਟਿੰਡਰ ਡੇਟ ਤੋਂ ਆਪਣੇ ਦੋਸਤਾਂ ਨਾਲ ਗੱਲ ਕਰਕੇ ਪੀਰੀਅਡਜ਼ ਦੌਰਾਨ ਸਰੀਰਕ ਸੰਬੰਧ ਨਾ ਬਣਾਉਣ ਵਰਗੇ ਸਮਾਜਕ ਟੈਬੂ ਵੀ ਤੋੜੇ। ਉਨ੍ਹਾਂ ਲਿਖਿਆ, "ਇੱਕ ਗੂੜੇ ਰੰਗ ਦਾ ਤੌਲੀਆ ਬੈਡ 'ਤੇ ਵਿਛਾਓ ਤੇ ਬੱਸ!"
ਪਿਛਲੇ ਦੋ ਸਾਲਾਂ 'ਚ ਮੈਂ ਵੱਖ-ਵੱਖ ਪ੍ਰੋਜੈਕਟਾਂ ਦੇ ਤਹਿਤ ਡੇਟਿੰਗ ਅਤੇ ਸੈਕਸੂਐਲਿਟੀ ਬਾਰੇ ਲੋਕਾਂ ਕੋਲੋਂ ਨਿੱਜੀ ਤਜਰਬਿਆਂ ਦੀ ਮੰਗ ਕੀਤੀ ਹੈ।
ਮੈਨੂੰ ਅਜੇ ਤੱਕ ਟਿੰਡਰ ਡੇਟਸ ਬਾਰੇ ਲੋਕ ਕਹਾਣੀਆਂ ਭੇਜਦੇ ਹਨ।
#100IndianTinderTales ਅਜਿਹੇ ਪ੍ਰੋਜੈਕਟ ਵਜੋਂ ਵਿਕਸਿਤ ਹੋਇਆ ਜਿਥੇ ਔਰਤਾਂ ਸੈਕਸੂਅਲ ਏਜੰਸੀਆਂ ਬਾਰੇ ਗੱਲ ਕਰਦੀਆਂ ਹਨ।