ਨੀਦਰਲੈਂਡਸ: ਟਰਾਮ 'ਚ ਮੁਸਾਫਰਾਂ 'ਤੇ ਫਾਇਰਿੰਗ ਕਰਨ ਵਾਲਾ ਸ਼ੱਕੀ ਗ੍ਰਿਫ਼ਤਾਰ, ਤਿੰਨ ਦੀ ਮੌਤ

ਨੀਦਰਲੈਂਡਸ ਦੇ ਯੂਟਰੈਕਟ ਸ਼ਹਿਰ ਵਿੱਚ ਟਰਾਮ ਵਿੱਚ ਗੋਲੀਬਾਰੀ ਕਰਨ ਵਾਲੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 37 ਸਾਲਾ ਗੋਕਮੈਨ ਤਾਨਿਸ ਨੂੰ ਕੁਝ ਘੰਟਿਆਂ ਬਾਅਦ ਹਮਲੇ ਵਾਲੀ ਥਾਂ ਤੋਂ 3 ਕਿਲੋਮੀਟਰ ਦੀ ਦੂਰੀ 'ਤੇ ਫੜ੍ਹਿਆ ਗਿਆ। ਉਹ ਤੁਰਕੀ ਦਾ ਰਹਿਣ ਵਾਲਾ ਹੈ।

ਯੂਟਰੇਖਟ ਦੇ ਮੇਅਰ ਜਾਨ ਵੇਨ ਦਾ ਕਹਿਣਾ ਹੈ ਕਿ ਸੋਮਵਾਰ ਸਵੇਰੇ 10 ਵਜੇ 45 ਮਿਨਟ 'ਤੇ ਟਰਾਮ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਜਾਨ ਗਈ ਸੀ। ਇਸ ਘਟਨਾ ਵਿੱਚ ਪੰਜ ਲੋਕ ਜ਼ਖਮੀ ਹੋਏ ਸਨ।

ਅਧਿਕਾਰੀਆਂ ਮੁਤਾਬਕ ਹਮਲਾਵਰ ਦਾ ਮਕਸਦ ਸਪਸ਼ਟ ਨਹੀਂ ਹੋ ਸਕਿਆ ਹੈ।

ਫਾਇਰਿੰਗ ਤੋਂ ਬਾਅਦ ਪੂਰੇ ਨੀਦਰਲੈਂਡਸ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸਕੂਲਾਂ, ਮਸਜਿਦਾਂ ਅਤੇ ਸਰਕਾਰੀ ਇਮਾਰਤਾਂ ਵਿੱਚ ਸੁਰੱਖਿਆ ਵਧਾਈ ਗਈ ਹੈ।

ਇੱਕ ਚਸ਼ਮਦੀਦ ਨੇ ਡੱਚ ਨਿਊਜ਼ ਸਾਈਟ NU.nl. ਨੂੰ ਦੱਸਿਆ,''ਹਮਲਾਵਰ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।''

ਇਹ ਘਟਨਾ 24 ਓਕਟੋਬਰਪਲੇਨ ਜੰਕਸ਼ਨ ਦੇ ਨੇੜੇ ਵਾਪਰੀ।

ਪ੍ਰਧਾਨ ਮੰਤਰੀ ਮਾਰਕ ਰਟ ਦਾ ਕਹਿਣਾ ਹੈ ਕਿ ਸਰਕਾਰ ਇਸ ਸੰਕਟ 'ਤੇ ਗੱਲਬਾਤ ਕਰ ਰਹੀ ਹੈ।

ਇਹ ਵੀ ਪੜ੍ਹੋ:

ਇੱਕ ਹੋਰ ਚਸ਼ਮਦੀਦ ਨੇ ਡੱਚ ਪੁਲਿਸ ਬਰੋਡਕਾਸਟਰ NOS ਨੂੰ ਦੱਸਿਆ ਉਸ ਨੇ ਇੱਕ ਜ਼ਖ਼ਮੀ ਔਰਤ ਨੂੰ ਦੇਖਿਆ ਜਿਸਦੇ ਕੱਪੜੇ ਅਤੇ ਹੱਥ ਖ਼ੂਨ ਨਾਲ ਭਰੇ ਸਨ।

ਉਸ ਨੇ ਕਿਹਾ,''ਮੈਂ ਉਸ ਨੂੰ ਆਪਣੀ ਗੱਡੀ ਵਿੱਚ ਪਾਇਆ ਅਤੇ ਉਸਦੀ ਮਦਦ ਕੀਤੀ। ਜਦੋਂ ਪੁਲਿਸ ਉੱਥੇ ਪਹੁੰਚੀ ਉਹ ਬੇਹੋਸ਼ ਸੀ।"

ਇਸ ਬਾਰੇ ਅਜੇ ਤੱਕ ਸਪੱਸ਼ਟ ਨਹੀਂ ਹੈ ਕਿ ਕੁੱਲ ਕਿੰਨੇ ਲੋਕ ਅਤੇ ਕਿੰਨੀ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਹਨ।

ਯੂਟਰੈਕਟ ਦੀ ਟਰਾਂਸਪੋਰਟ ਅਥਾਰਿਟੀ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਕੁਝ ਟਰਾਮ ਸੇਵਾਵਾਂ ਮੁੜ ਚੱਲਣ ਲੱਗੀਆਂ ਹਨ ਹਾਲਾਂਕਿ ਇਸ ਬਾਰੇ ਟਰੈਵਰਲਜ਼ ਨੂੰ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਹਾਲਾਂਕਿ ਪਹਿਲਾਂ ਕੁਝ ਦੇਰ ਲਈ ਟਰਾਮ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ।

ਨਿਊਜੀਲੈਂਡ ਹਮਲੇ ਨਾਲ ਸਬੰਥ ਖ਼ਬਰਾਂ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)