ਨਿਊਜ਼ੀਲੈਂਡ ਦੇ ਕਰਾਈਸਟਚਰਚ 'ਚ ਸ਼ੂਟਿੰਗ : ਜਦੋਂ ਇਸ ਸ਼ਖਸ ਨੇ ਹਮਲਾਵਰ ਦੀ ਬੰਦੂਕ ਉਸ 'ਤੇ ਹੀ ਤਾਣ ਦਿੱਤੀ

ਨਿਊਜ਼ੀਲੈਂਡ ਵਿੱਚ ਕ੍ਰਾਇਸਟਚਰਚ ਸ਼ਹਿਰ ਦੀਆਂ ਦੋ ਮਸਜਿਦਾਂ ਅਲ-ਨੂਰ ਮਸਜਿਦ ਅਤੇ ਲਿਨਵੁੱਡ ਐਵਿਨਿਊ ਮਸਜਿਦ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 50 ਹੋ ਗਈ ਹੈ। ਹਮਲਾਵਰ ਨੇ ਇਸ ਦੌਰਾਨ ਫੇਸਬੁੱਕ 'ਤੇ ਇਹ ਸਾਰੀ ਘਟਨਾ ਲਾਈਵ ਸਟ੍ਰੀਮ ਵੀ ਕੀਤੀ।

ਇਸ ਹਮਲੇ ਵਿੱਚੋਂ ਜਿੱਥੇ ਦੁੱਖ ਅਤੇ ਦਰਦ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਉੱਥੇ ਹੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹੋਰਾਂ ਲਈ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਬਹਾਦਰਾਂ ਦੇ ਕਿੱਸੇ ਵੀ ਬਾਹਰ ਆ ਰਹੇ ਹਨ। ਜਿਨ੍ਹਾਂ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕੀਆਂ।

ਇਹ ਵੀ ਪੜ੍ਹੋ:

ਅਬਦੁਲ ਅਜ਼ੀਜ਼

ਅਫ਼ਗਾਨਿਸਤਾਨ ਵਿੱਚ ਜਨਮੇ 48 ਸਾਲਾ ਅਬਦੁਲ ਅਜ਼ੀਜ਼ ਘਟਨਾ ਵਾਲੀ ਥਾਂ 'ਤੇ ਮੌਜੂਦ ਅਜਿਹੇ ਹੀ ਬਹਾਦਰਾਂ ਵਿੱਚ ਇੱਕ ਸਨ ਜਿਨ੍ਹਾਂ ਨੇ ਹਮਲਾਵਰ ਨੂੰ ਚੁਣੌਤੀ ਦਿੱਤੀ।

ਅਬਦੁਲ ਅਜ਼ੀਜ਼ ਨੇ ਦੱਸਿਆ ਕਿ ਉਹ ਘਟਨਾ ਸਮੇਂ ਲਿਨਵੁੱਡ ਮਸਜਿਦ ਵਿੱਚ ਮੌਜੂਦ ਸਨ, ਜਦੋਂ ਉਨ੍ਹਾਂ ਨੂੰ ਗੋਲੀਆਂ ਚਲਾਉਣ ਦੀ ਅਵਾਜ਼ ਸੁਣਾਈ ਦਿੱਤੀ। ਲਿਨਵੁੱਡ ਹਮਲਾਵਰ ਦਾ ਦੂਸਰਾ ਨਿਸ਼ਾਨਾ ਸੀ।

ਜਦੋਂ ਉਨ੍ਹਾਂ ਨੂੰ ਸਮਝ ਆਇਆ ਕਿ ਮਸਜਿਦ ’ਤੇ ਹਮਲਾ ਹੋਇਆ ਹੈ ਤਾਂ ਉਹ ਕ੍ਰੈਡਿਟ ਕਾਰਡ ਮਸ਼ੀਨ ਲੈ ਕੇ ਹਮਲਾਵਰ ਵੱਲ ਭੱਜੇ।

ਜਦੋਂ ਹਮਲਾਵਰ ਦੂਸਰਾ ਹਥਿਆਰ ਚੁੱਕਣ ਕਾਰ ਵੱਲ ਮੁੜਿਆ ਤਾਂ ਅਬਦੁਲ ਨੇ ਕ੍ਰੈਡਿਟ ਕਾਰਡ ਵਾਲੀ ਮਸ਼ੀਨ ਵਗਾਹ ਕੇ ਮਾਰੀ। ਫਿਰ ਜਦੋਂ ਹਮਲਾਵਰ ਨੇ ਅਬਦੁੱਲ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਨ੍ਹਾਂ ਨੂੰ ਕਾਰਾਂ ਪਿੱਛੇ ਲੁਕਣਾ ਪਿਆ।

ਅਬਦੁਲ ਉੱਥੇ ਆਪਣੇ ਚਾਰ ਬੱਚਿਆਂ ਨਾਲ ਪਹੁੰਚੇ ਹੋਏ ਸਨ। ਅਬਦੁਲ ਨੇ ਹਮਲਾਵਰ ਦੀ ਸੁੱਟੀ ਹੋਈ ਬੰਦੂਕ ਚੁੱਕੀ ਤੇ ਘੋੜਾ ਦੱਬਿਆ ਪਰ ਇਹ ਖਾਲੀ ਸੀ।

ਉਨ੍ਹਾਂ ਉਸਦਾ ਮਸਜਿਦ ਦੇ ਅੰਦਰ ਪਿੱਛਾ ਕੀਤਾ ਜਿੱਥੇ ਉਨ੍ਹਾਂ ਦੀ ਹਮਲਾਵਰ ਨਾਲ ਦੂਸਰੀ ਭੇੜ ਹੋਈ।

ਅਬਦੁਲ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, "ਜਦੋਂ ਉਸ ਨੇ ਮੈਨੂੰ ਸ਼ੌਟਗੰਨ ਨਾਲ ਦੇਖਿਆ ਤਾਂ ਉਸ ਨੇ ਬੰਦੂਕ ਸੁੱਟ ਦਿੱਤੀ ਅਤੇ ਆਪਣੀ ਕਾਰ ਵੱਲ ਭੱਜਿਆ। ਮੈਂ ਉਸਦਾ ਪਿੱਛਾ ਕੀਤਾ। ਉਹ ਆਪਣੀ ਕਾਰ ਵਿੱਚ ਬੈਠ ਗਿਆ ਅਤੇ ਮੈਂ ਬੰਦੂਕ ਖਿੜਕੀ ਰਾਹੀਂ ਤੀਰ ਵਾਂਗ ਉਸ ਵੱਲ ਸੁੱਟੀ। ਉਸ ਨੇ ਮੈਨੂੰ ਗਾਲਾਂ ਕੱਢੀਆਂ ਤੇ ਭੱਜ ਗਿਆ।"

ਇਹ ਵੀ ਪੜ੍ਹੋ

ਲਿਨਵੁੱਡ ਮਸੀਤ ਦੇ ਕਾਰਜਕਾਰੀ ਇਮਾਮ ਨੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਜੇ ਅਬਦੁਲ ਨੇ ਬੰਦੂਕਧਾਰੀ ਨੂੰ ਡਰਾਇਆ ਨਾ ਹੁੰਦਾ ਤਾਂ ਮੌਤਾਂ ਦੀ ਗਿਣਤੀ ਹੋਰ ਜ਼ਿਆਦਾ ਹੋਣੀ ਸੀ।

ਨੇੜੇ ਦੇ ਦੋ ਪੁਲਿਸ ਅਫ਼ਸਰਾਂ ਨੇ ਹਮਲਾਵਰ ਦਾ ਪਿੱਛਾ ਕਰਕੇ ਉਸਨੂੰ ਫੜ ਲਿਆ। ਇਸ ਪਲ ਨੂੰ ਇੱਕ ਚਸ਼ਮਦੀਦ ਨੇ ਆਪਣੇ ਕੈਮਰੇ ਵਿੱਚ ਕੈਦ ਕਰਕੇ ਸੋਸ਼ਲ਼ ਮੀਡੀਆ 'ਤੇ ਪਾ ਦਿੱਤਾ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)