ਨਿਊਜ਼ੀਲੈਂਡ ਦੇ ਕਰਾਈਸਟਚਰਚ 'ਚ ਸ਼ੂਟਿੰਗ : ਸਾਡਾ ਦਿਲ ਤੁਹਾਡੇ ਦੁੱਖ ਨਾਲ ਤੜਫ਼ ਰਿਹਾ ਹੈ - ਜੈਸਿੰਡਾ ਅਰਡਰਨ

ਨਿਊਜ਼ੀਲੈਂਡ ਵਿਚ ਸ਼ੁੱਕਰਵਾਰ ਨੂੰ 50 ਲੋਕਾਂ ਦੀ ਜਾਨ ਲੈਣ ਵਾਲੇ ਦੋ ਮਸਜਿਦਾਂ ਵਿਚ ਹੋਏ ਹਮਲਿਆਂ ਤੋਂ ਬਾਅਦ ਮੁਲਕ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਜਿਸ ਤਰ੍ਹਾਂ ਅਗਵਾਈ ਕੀਤੀ ਉਸਦੀ ਪੂਰੀ ਦੁਨੀਆਂ ਵਿਚ ਪ੍ਰਸ਼ੰਸਾ ਹੋ ਰਹੀ ਹੈ।

ਪ੍ਰਧਾਨ ਮੰਤਰੀ ਨਿੱਜੀ ਤੌਰ ਉੱਤੇ ਲੋਕਾਂ ਨੂੰ ਮਿਲੀ ਅਤੇ ਪੀੜਤ ਪਰਿਵਾਰਾਂ ਨੂੰ ਗਲ਼ ਨਾਲ ਲਾਇਆ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ।

ਪੀੜ੍ਹਤ ਪਰਿਵਾਰਾਂ ਮਿਲ ਕੇ ਜੈਸਿੰਡਾ ਅਰਡਰਨ ਨੇ ਕਿਹਾ, 'ਸਾਡਾ ਦਿਲ ਤੁਹਾਡੇ ਦੁੱਖ ਨਾਲ ਤੜਫ਼ ਰਿਹਾ ਹੈ। ਅਸੀਂ ਦੁਖੀ ਹਾਂ, ਅਸੀਂ ਬੇਨਿਆਂਈ ਦੇ ਸ਼ਿਕਾਰ ਬਣੇ ਮਹਿਸੂਸ ਕਰ ਰਹੇ ਹਾਂ ਅਤੇ ਰੋਹ ਨਾਲ ਭਰੇ ਹੋਏ ਹਾਂ। ਮੈਂ ਇਹ ਦੁੱਖ ਤੇ ਹੋਰ ਤੁਹਾਡੇ ਨਾਲ ਸਾਂਝਾ ਕਰਦੀ ਹਾਂ। '

'ਮੈਂ ਤੁਹਾਡੇ ਜੀਆਂ ਨੂੰ ਤਾਂ ਵਾਪਸ ਨਹੀਂ ਲਿਆ ਸਕਦੀ ਪਰ ਤੁਹਾਡੇ ਧਰਮ ਅਤੇ ਤੁਹਾਡੀ ਰੱਖਿਆ ਨੂੰ ਯਕੀਨੀ ਬਣਾਉਣਾ ਮੇਰੀ ਸਭ ਤੋਂ ਮੁੱਢਲੀ ਚਿੰਤਾ ਹੈ। ਮਸਜਿਦਾਂ ਦੀ ਸੁਰੱਖਿਆ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ ਅਤੇ ਪੁਲਿਸ ਅਤੇ ਸਥਾਨਕ ਪ੍ਰਸ਼ਾਸ਼ਨ ਨਾਲ ਮਿਲ ਕੇ ਅਜਿਹੇ ਪ੍ਰਬੰਧ ਕੀਤੇ ਜਾਣਗੇ ਕਿ ਅਜਿਹਾ ਕੁਝ ਦੁਬਾਰਾ ਨਾ ਵਾਪਰੇ'

ਇਹ ਵੀ ਪੜ੍ਹੋ-

ਓਮਰ ਕੂਰੈਸ਼ੀ ਨਾਂ ਦੇ ਟਵਿੱਟਰ ਹੈਂਡਲਰ ਨੇ ਪ੍ਰਧਾਨ ਮੰਤਰੀ ਜਕੈਂਡਾ ਅਰਡਰਨ ਦਾ ਵੀਡੀਓ ਸਾਂਝਾ ਕਰਦਿਆਂ ਕਿਹਾ, 'ਪ੍ਰਧਾਨ ਮੰਤਰੀ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਦਿਲੋਂ ਬੋਲੀ'

ਜੈਨ ਖ਼ਾਨ ਨਾਂ ਦੇ ਟਵਿੱਟਰ ਹੈਂਡਲਰ ਨੇ ਆਪਣੇ ਅਕਾਉਂਟ ਉੱਤੇ ਲਿਖਿਆ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਦੁਪੱਟਾ ਲੈ ਕੇ ਅੱਤਵਾਦੀ ਹਮਲੇ ਦੇ ਪੀੜ੍ਹਤਾਂ ਨੂੰ ਮਿਲਣ ਗਈ ਅਤੇ ਮੁਸਲਿਮ ਭਾਈਚਾਰੇ ਲੋਕਾਂ ਨਾਲ ਦੁੱਖ ਸਾਂਝਾ ਕੀਤਾ।

ਨਾਗਰ ਮੋਰਤੰਜਵੀ ਨੇ ਲਿਖਿਆ ਤਾਕਤਵਰ ਲੀਡਰਸ਼ਿਪ , 'ਪ੍ਰਧਾਨ ਮੰਤਰੀ ਦਾ ਹਿਜਾਬ ਪਾਕੇ ਪੀੜਤਾਂ ਦਾ ਦੁੱਖ ਵੰਡਾਉਣ ਜਾਣਾ ਮੁਸਲਿਮ ਭਾਈਚਾਰੇ ਦੇ ਸਨਮਾਨ ਦਾ ਪ੍ਰਤੀਕ ਹੈ।'

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)