You’re viewing a text-only version of this website that uses less data. View the main version of the website including all images and videos.
ਨਿਊਜ਼ੀਲੈਂਡ ਸ਼ੂਟਿੰਗ: ਚਸ਼ਮਦੀਦ ਨੇ ਕਿਹਾ- ਮੈਂ ਉਸ ਦੀ ਬੰਦੂਕ 'ਚੋਂ ਗੋਲੀਆਂ ਮੁੱਕ ਜਾਣ ਦੀ ਪ੍ਰਾਰਥਨਾ ਕਰ ਰਿਹਾ ਸੀ
ਨਿਊਜ਼ੀਲੈਂਡ ਦੀ ਮਸਜਿਦ ਵਿੱਚ ਹੋਈ ਸ਼ੂਟਿੰਗ 'ਚ ਜਾਨ ਬਚਾ ਕੇ ਨਿਕਲੇ ਲੋਕਾਂ ਨੇ ਆਪਣੀ ਹੱਡਬੀਤੀ ਦੱਸੀ।
ਕਰਾਈਸਟਚਰਚ ਦੀ ਮਸਜਿਦ ਅਲ ਨੂਰ ਵਿੱਚ ਇਹ ਘਟਨਾ ਓਦੋਂ ਵਾਪਰੀ ਜਦੋਂ ਇੱਕ ਸ਼ਖਸ ਨੇ ਪ੍ਰਾਰਥਨਾ ਕਰ ਰਹੇ ਲੋਕਾਂ 'ਤੇ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤਾ।
ਚਸ਼ਮਦੀਦਾਂ ਨੇ ਦੱਸਿਆ ਕਿ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਉਹ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ।
ਇੱਕ ਚਸ਼ਮਦੀਦ, ਜਿਸਨੇ ਆਪਣਾ ਨਾਂ ਦੱਸਣ ਤੋਂ ਇਨਕਾਰ ਕੀਤਾ, ਨੇ ਦੱਸਿਆ ਕਿ ਉਸਨੇ ਮੁਲਜ਼ਮ ਨੂੰ ਇੱਕ ਆਦਮੀ ਦੀ ਛਾਤੀ 'ਤੇ ਗੋਲੀਆਂ ਚਲਾਉਂਦੇ ਹੋਏ ਵੇਖਿਆ।
ਉਨ੍ਹਾਂ ਮੁਤਾਬਕ 20 ਮਿੰਟਾਂ ਤੱਕ ਗੋਲੀਆਂ ਚਲੀਆਂ ਅਤੇ 60 ਤੋਂ ਵੱਧ ਲੋਕ ਜ਼ਖਮੀ ਹੋਏ।
ਉਨ੍ਹਾਂ ਨੇ ਟੀਵੀ ਚੈਨਲ TVNZ ਨੂੰ ਕਿਹਾ, ''ਮੈਂ ਪ੍ਰਾਰਥਨਾ ਤੇ ਇਤਜ਼ਾਰ ਕਰ ਰਿਹਾ ਸੀ ਕਿ ਇਸਦੀ ਬੰਦੂਕ ਵਿੱਚੋਂ ਗੋਲੀਆਂ ਮੁੱਕ ਜਾਣ।''
ਇਹ ਵੀ ਪੜ੍ਹੋ:
ਮੁਲਜ਼ਮ ਮਰਦਾਂ ਦੇ ਕਮਰੇ ਵਿੱਚ ਗੋਲੀਆਂ ਚਲਾਉਣ ਤੋਂ ਬਾਅਦ ਔਰਤਾਂ ਦੇ ਇਬਾਦਦ ਵਾਲੇ ਕਮਰੇ ਵਿੱਚ ਪਹੁੰਚਿਆ।
ਚਸ਼ਮਦੀਦ ਨੇ ਅੱਗੇ ਕਿਹਾ, ''ਉਹ ਇਸ ਸਾਈਡ 'ਤੇ ਆਇਆ, ਉਸਨੇ ਗੋਲੀਆਂ ਚਲਾਈਆਂ, ਫਿਰ ਦੂਜੇ ਕਮਰੇ ਵਿੱਚ ਗਿਆ, ਤੇ ਔਰਤਾਂ 'ਤੇ ਗੋਲੀਆਂ ਚਲਾਈਆਂ। ਮੈਂ ਸੁਣਿਆ ਇੱਕ ਔਰਤ ਦੀ ਮੌਤ ਹੋ ਗਈ ਹੈ।''
''ਮੇਰਾ ਭਰਾ ਉੱਥੇ ਹੀ ਹੈ ਤੇ ਮੈਂ ਨਹੀਂ ਜਾਣਦਾ ਕਿ ਉਹ ਸੁਰੱਖਿਅਤ ਵੀ ਹੈ ਜਾਂ ਨਹੀਂ।''
ਹੁਣ ਤੱਕ ਕੀ-ਕੀ ਪਤਾ ਹੈ?
*ਕ੍ਰਾਇਸਟਚਰਚ ਦੀਆਂ ਦੋ ਮਸਜਿਦਾਂ — ਅਲ-ਨੂਰ ਮਸਜਿਦ ਅਤੇ ਲਿਨਵੁੱਡ ਐਵਿਨਿਊ ਦੀ ਮਸਜਿਦ — ਵਿੱਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਹਨ।
*ਦੋਹਾਂ ਘਟਨਾਵਾਂ ਵਿੱਚ 49 ਲੋਕਾਂ ਦੀ ਮੌਤ ਹੋ ਚੁੱਕੀ ਹੈ।
*ਬੰਗਲਾਦੇਸ਼ ਦੀ ਕ੍ਰਿਕਟ ਟੀਮ ਅਲ-ਨੂਰ ਮਸਜਿਦ ਪਹੁੰਚੀ ਹੀ ਸੀ ਕਿ ਘਟਨਾ ਵਾਪਰੀ ਤਾਂ ਬੱਸ ਵਿੱਚ ਵਾਪਸ ਚਲੀ ਗਈ ਅਤੇ ਬੰਗਲਾਦੇਸ਼ ਕ੍ਰਿਕਟ ਟੀਮ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਹੈ।
*ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਦੇਸ ਲਈ "ਸਭ ਤੋਂ ਕਾਲੇ ਦਿਨਾਂ ਵਿੱਚੋਂ ਇੱਕ" ਹੈ।
*ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
*ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਦੇ ਅੰਦਰ ਰਹਿਣ ਅਤੇ ਮਸਜਿਦਾਂ ਵੱਲ ਬਿਲਕੁਲ ਨਾ ਜਾਣ।
ਸੈਂਕੜੇ ਗੋਲੀਆਂ ਦੇ ਖੋਲ ਮਿਲੇ
ਇੱਕ ਹੋਰ ਚਸ਼ਮਦੀਦ ਜੋ ਕਿ ਲੁੱਕ ਗਿਆ ਸੀ, ਨੇ ਦੱਸਿਆ ਕਿ ਲੋਕ ਬਚਣ ਲਈ ਖਿੜਕੀਆਂ ਤੋਂ ਬਾਹਰ ਛਾਲ ਮਾਰ ਰਹੇ ਸਨ।
ਉਸ ਨੇ ਰੇਡੀਓ ਨਿਊਜ਼ੀਲੈਂਡ ਨੂੰ ਦੱਸਿਆ, ''ਉਸਨੇ ਗੋਲੀਆਂ ਚਲਾਉਣਾ ਸ਼ੁਰੂ ਕੀਤਾ, ਜੋ ਵੀ ਉਸ ਨੂੰ ਜ਼ਿੰਦਾ ਮਿਲਦਾ ਸੀ, ਉਸ 'ਤੇ ਗੋਲੀਆਂ ਚਲਾਉਂਦਾ ਜਾ ਰਹੀਆਂ ਸਨ। ਉਹ ਕਿਸੇ ਨੂੰ ਵੀ ਜ਼ਿੰਦਾ ਨਹੀਂ ਛੱਡਣਾ ਚਾਹੁੰਦਾ ਸੀ।''
ਇੱਕ ਹੋਰ ਚਸ਼ਮਦੀਦ ਫਾਰਿਦ ਅਹਿਮਦ ਨੇ ਕਿਹਾ, ''ਮੈਂ ਕਮਰੇ 'ਚੋਂ ਵੇਖਿਆ ਕਿ ਇੱਕ ਮੁੰਡਾ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪਿੱਛੇ ਤੋਂ ਉਸ 'ਤੇ ਗੋਲੀ ਚੱਲੀ ਤੇ ਉਹ ਉੱਥੇ ਹੀ ਮਰ ਗਿਆ। ਮੈਂ ਫਰਸ਼ 'ਤੇ ਸੈਂਕੜੇ ਗੋਲੀਆਂ ਦੇ ਖੋਲ ਵੇਖੇ।''
ਲਿਨਵੁੱਡ ਮਸਜਿਦ ਵਿੱਚ ਬਚਣ ਵਾਲਿਆਂ ਨੇ ਦੱਸਿਆ ਕਿ ਕਾਲੇ ਰੰਗ ਦੇ ਮੋਟਰਲਾਈਕਲ ਹੈਲਮੇਟ ਵਿੱਚ ਇੱਕ ਸ਼ਖਸ ਨੇ ਕਰੀਬ 100 ਲੋਕਾਂ 'ਤੇ ਗੋਲੀਆਂ ਚਲਾਈਆਂ।
ਅਲ ਨੂਰ ਮਸਜਿਦ 'ਤੇ ਹਮਲੇ ਤੋਂ ਕੁਝ ਦੇਰ ਬਾਅਦ ਹੀ ਇਹ ਹਮਲਾ ਹੋਇਆ।
ਚਸ਼ਮਦੀਦ ਸਇਅਦ ਅਹਿਮਦ ਨੇ ਦੱਸਿਆ ਕਿ ਗੋਲੀਆਂ ਚਲਾਉਣ ਵੇਲੇ ਉਹ ਸ਼ਖਸ ਕੁਝ ਚੀਖ ਰਿਹਾ ਸੀ। ਉਨ੍ਹਾਂ ਘੱਟੋ-ਘੱਟ ਅੱਠ ਲੋਕਾਂ ਨੂੰ ਮਰਦੇ ਵੇਖਿਆ ਜਿਸ ਵਿੱਚ ਦੋ ਉਨ੍ਹਾਂ ਦੇ ਦੋਸਤ ਸਨ।
ਇਹ ਵੀ ਪੜ੍ਹੋ:
ਸ਼ਹਿਰ ਬੰਦ
ਮਸਜਿਦਾਂ ਦੇ ਨੇੜੇ ਦੀਆਂ ਇਮਾਰਤਾਂ ਅਤੇ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਨੇੜੇ ਦੇ ਇੱਕ ਰੈਸਟੋਰੈਂਟ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਦੀ ਚੇਤਾਵਨੀ ਤੋਂ ਬਾਅਦ ਆਪਣੇ ਬੂਹੇ ਬੰਦ ਕਰ ਲਏ।
ਪੈਗਸਸ ਆਰਮਜ਼ ਤੋਂ ਐਲੇਕਸ ਨੇ ਬੀਬੀਸੀ ਨੂੰ ਦੱਸਿਆ, ''ਅਸੀਂ ਸਾਇਰਨ ਸੁਣੇ ਅਤੇ ਹੈਲੀਕਾਪਟਰ ਉੱਡਦੇ ਹੋਏ ਵੇਖੇ। ਅਸੀਂ ਟੀਵੀ ਵੇਖ ਰਹੇ ਹਾਂ, ਕੁਝ ਲੋਕ ਡਰੇ ਹੋਏ ਹਨ ਪਰ ਹੁਣ ਸ਼ਾਂਤੀ ਹੈ।''
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: