You’re viewing a text-only version of this website that uses less data. View the main version of the website including all images and videos.
#Amritsar: ਅੰਮ੍ਰਿਤਸਰ ਵਿੱਚ ਰਾਤ ਨੂੰ ਆਈਆਂ ਤੇਜ਼ ਆਵਾਜ਼ਾਂ ਕਰਕੇ ਲੋਕ ਸਹਿਮੇ, ਕਈ ਅਫ਼ਵਾਹਾਂ ਫੈਲੀਆਂ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਭਾਰਤੀ ਪੰਜਾਬ ਦੇ ਅੰਮ੍ਰਿਤਸਰ ਵਿੱਚ ਬੁੱਧਵਾਰ, 14 ਮਾਰਚ ਦੀ ਰਾਤ ਨੂੰ ਇੱਕ ਤੋਂ ਡੇਢ ਵਜੇ ਦੇ ਵਿਚਾਲੇ ਦੋ ਤੇਜ਼ ਆਵਾਜ਼ਾਂ ਸੁਣੀਆਂ ਗਈਆਂ ਅਤੇ ਇਸ ਤੋਂ ਬਾਅਦ ਅਫ਼ਵਾਹਾਂ ਲਗਾਤਾਰ ਫੈਲ ਰਹੀਆਂ ਹਨ।
ਪੁਲਿਸ ਕਮਿਸ਼ਨਰ ਐੱਸ.ਐੱਸ. ਸ਼੍ਰੀਵਾਸਤਵ ਨੇ ਦੱਸਿਆ, "ਮੈਂ ਵੀ ਆਵਾਜ਼ ਸੁਣੀ, ਸਾਰੇ ਸ਼ਹਿਰ 'ਚ ਪਤਾ ਕਰਵਾਇਆ, ਕਿਤੋਂ ਵੀ ਕੋਈ ਅਣਹੋਣੀ ਘਟਨਾ ਦੀ ਜਾਣਕਾਰੀ ਨਹੀਂ ਹੈ। ਹੋ ਸਕਦਾ ਹੈ ਇਹ ਸੋਨਿਕ ਬੂਮ ਹੋਵੇ।"
ਪਰ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਦੇ ਡੀਸੀ ਸ਼ਿਵ ਦੁਲਾਰ ਸਿੰਘ ਨੇ ਦੱਸਿਆ ਕਿ ਇਹ ਧਮਾਕੇ ਅਸਲ ਵਿੱਚ ਸੌਨਿਕ ਬੂਮ ਸਨ।
ਸੋਨਿਕ ਬੂਮ ਉਦੋਂ ਪੈਦਾ ਹੁੰਦਾ ਹੈ ਜਦੋਂ ਕੋਈ ਜਹਾਜ਼ ਜਾਂ ਹੋਰ ਕੋਈ ਚੀਜ਼ ਆਵਾਜ਼ ਦੀ ਗਤੀ ਨਾਲੋਂ ਵੀ ਤੇਜ਼ ਉੱਡਦੀ ਹੈ।
ਸੁਲਤਾਨਵਿੰਡ ਇਲਾਕੇ ਦੇ ਰਹਿਣ ਵਾਲੇ ਗੁਰ ਪ੍ਰਤਾਪ ਸਿੰਘ ਟਿੱਕਾ ਨੇ ਦੱਸਿਆ ਕਿ ਇੰਝ ਲੱਗਿਆ ਕਿ ਘਰ ਹੀ ਹਿਲ ਗਿਆ ਹੋਵੇ। ਹਰਿਮੰਦਰ ਸਾਹਿਬ ਨੇੜੇ ਰਹਿਣ ਵਾਲੇ ਸੁਮਿਤ ਚਾਵਲਾ ਨੇ ਵੀ ਆਵਾਜ਼ ਸੁਣੀ।
ਸੋਸ਼ਲ ਮੀਡੀਆ ਉੱਪਰ ਇਸ ਸਰਹੱਦੀ ਇਲਾਕੇ ਦੇ ਕਈ ਲੋਕਾਂ ਨੇ ਆਵਾਜ਼ ਨੂੰ ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਨਾਲ ਵੀ ਜੋੜਿਆ ਅਤੇ 'ਬੰਬ' ਸੁੱਟੇ ਜਾਣ ਦਾ ਡਰ ਵੀ ਜ਼ਾਹਿਰ ਕੀਤਾ।
ਇਹ ਵੀ ਜ਼ਰੂਰ ਪੜ੍ਹੋ
ਪੁਲਿਸ ਦੇ ਐਮਰਜੈਂਸੀ ਫੋਨ ਨੰਬਰ ਉੱਪਰ ਕੋਈ ਜਾਣਕਾਰੀ ਨਹੀਂ ਆਈ। ਇਸ ਦੇ ਬਾਵਜੂਦ ਸੋਸ਼ਲ ਮੀਡਿਆ ਉੱਪਰ ਰਾਤ 1.20 ਤੋਂ ਹੀ ਲੋਕ ਟਵੀਟ ਕਰਨ ਲੱਗੇ, ਫੇਸਬੁੱਕ ਉੱਪਰ ਸਰਗਰਮ ਹੋ ਗਏ।
ਅੰਮ੍ਰਿਤਸਰ ਤੋਂ ਕੀਤੇ ਗਏ ਕੁਝ ਟਵੀਟ:
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਨੇ ਕਿਹਾ, "ਕਿਸੇ ਅਣਹੋਣੀ ਘਟਨਾ ਦੀ ਤਾਂ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਪਰ ਸੋਸ਼ਲ ਮੀਡੀਆ ਉੱਪਰ ਲੋਕ ਕਈ ਗੱਲਾਂ ਕਰ ਰਹੇ ਹਨ ਜਿਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕਦੀ।"
ਇਹ ਵੀ ਜ਼ਰੂਰ ਪੜ੍ਹੋ
ਐਡੀਸ਼ਨਲ ਪੁਲਿਸ ਕਮਿਸ਼ਨਰ (ਸਿਟੀ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਵੇਰਕਾ, ਹਰਿਮੰਦਰ ਸਾਹਿਬ ਦੇ ਨੇੜੇ ਦੇ ਇਲਾਕੇ, ਸੁਲਤਾਨਵਿੰਡ, ਛਰਹਾਟਾ, ਏਅਰਪੋਰਟ, ਰੇਲਵੇ ਸਟੇਸ਼ਨ, ਬਸ ਸਟੈਂਡ ਦੇ ਆਸ-ਪਾਸ ਅਤੇ ਹੋਰ ਕਈ ਇਲਾਕਿਆਂ ਤੋਂ ਜਾਣਕਾਰੀ ਮੰਗਵਾਈ ਪਰ ਕਿਸੇ ਘਟਨਾ ਦੀ ਰਿਪੋਰਟ ਨਹੀਂ ਮਿਲੀ।"
ਭਾਰਤ-ਪਾਕਿਸਤਾਨ ਤਣਾਅ
ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਉੱਪਰ ਅੰਮ੍ਰਿਤਸਰ ਇੱਕ ਅਹਿਮ ਸ਼ਹਿਰ ਹੈ।
ਪਿਛਲੇ ਮਹੀਨੇ ਭਾਰਤ-ਸ਼ਾਸਤ ਕਸ਼ਮੀਰ ਵਿੱਚ ਹੋਏ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿੱਚ ਕੀਤੇ ਗਏ ਏਅਰ ਸਟ੍ਰਾਈਕ ਕਰਕੇ ਮਾਹੌਲ ਵਿੱਚ ਤਣਾਅ ਹੈ।
ਇਹ ਵੀ ਜ਼ਰੂਰ ਪੜ੍ਹੋ
ਇਸ ਤਣਾਅ ਨਾਲ ਜੁੜੀ ਹੀ ਇੱਕ ਹੋਰ ਚਰਚਾ ਸੋਸ਼ਲ ਮੀਡਿਆ 'ਤੇ ਉਦੋਂ ਵੀ ਚੱਲ ਪਈ ਸੀ ਜਦੋਂ ਪਾਕਿਸਤਾਨ ਵਿੱਚ ਲੋਕਾਂ ਨੂੰ ਲਗਿਆ ਸੀ ਕਿ ਸਿਆਲਕੋਟ ਵਿੱਚ ਵੱਡੀ ਫੌਜੀ ਤਿਆਰੀ ਜਾਂ ਕਾਰਵਾਈ ਚੱਲ ਰਹੀ ਹੈ। ਇਹ ਵੀ ਝੂਠ ਸਾਬਿਤ ਹੋਈ ਸੀ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: