ਵੋਗ ਮੈਗਜ਼ੀਨ ਨੇ ਇਸ ਲਈ ਮੁਸਲਮਾਨ ਪੱਤਰਕਾਰ ਕੁੜੀ ਤੋਂ ਮੰਗੀ ਮਾਫ਼ੀ

ਵੋਗ ਮੈਗਜ਼ੀਨ ਨੇ ਅਮਰੀਕਾ ਦੀ ਮੁਸਲਮਾਨ ਪੱਤਰਕਾਰ ਅਤੇ ਕਾਰਕੁਨ ਨੂਰ ਟਗੌਰੀ ਨੂੰ ਆਪਣੇ ਤਾਜ਼ਾ ਅੰਕ ਵਿੱਚ ਪਾਕਿਸਤਾਨੀ ਅਦਾਕਾਰਾ ਦੱਸਣ 'ਤੇ ਮੁਆਫੀ ਮੰਗੀ ਹੈ।

24 ਸਾਲਾ ਨੂਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੀ ਤਸਵੀਰ ਨਾਲ ਨੂਰ ਬੁਖਾਰੀ ਦਾ ਨਾਂ ਪੜ੍ਹਿਆ ਤਾਂ ਉਨ੍ਹਾਂ ਨੂੰ ਬੇਹੱਦ ਨਿਰਾਸ਼ਾ ਹੋਈ।

ਟਗੌਰੀ ਨੇ ਕਿਹਾ, ''ਅਮਰੀਕਾ ਵਿੱਚ ਮੁਸਲਮਾਨਾਂ ਦੀ ਗ਼ਲਤ ਪਛਾਣ ਅਤੇ ਉਨ੍ਹਾਂ ਨੂੰ ਗਲਤ ਰੰਗਣ ਵਿੱਚ ਪੇਸ਼ ਕਰਨਾ” ਇੱਕ ਨਿਰੰਤਰ ਮਸਲਾ ਹੈ।

ਨੂਰ ਨੂੰ ਸੋਸ਼ਲ ਮੀਡੀਆ 'ਤੇ ਮੈਗਜ਼ੀਨ ਖਿਲਾਫ਼ ਆਵਾਜ਼ ਚੁੱਕਣ ਕਾਰਨ ਕਾਫ਼ੀ ਹਮਾਇਤ ਮਿਲੀ ਹੈ।

ਇਹ ਵੀ ਪੜ੍ਹੋ-

ਇੰਸਟਾਗ੍ਰਾਮ 'ਤੇ ਨੂਰ ਨੇ ਆਪਣੇ ਪਤੀ ਵੱਲੋਂ ਬਣਾਈ ਗਈ ਵੀਡੀਓ ਨੂੰ ਸ਼ੇਅਰ ਕੀਤਾ। ਨੂਰ ਇਸ ਵੀਡੀਓ ਵਿੱਚ ਪਹਿਲੀ ਵਾਰ ਮੈਗਜ਼ੀਨ ਆਪਣੀ ਤਸਵੀਰ ਦੇਖਣ ਲਈ ਖੋਲ੍ਹ ਰਹੀ ਹੈ ਅਤੇ ਖੁਸ਼ ਨਜ਼ਰ ਆ ਰਹੀ ਹੈ ਪਰ ਗਲਤ ਨਾਮ ਦੇਖ ਕੇ ਉਸ ਦੀ ਖ਼ੁਸ਼ੀ ਉੱਡ ਜਾਂਦੀ ਹੈ।

ਜਦੋਂ ਉਨ੍ਹਾਂ ਨੂੰ ਗ਼ਲਤੀ ਨਜ਼ਰ ਆਈ ਤਾਂ ਉਨ੍ਹਾਂ ਨੇ ਕਿਹਾ, ''ਰੁਕੋ-ਰੁਕੋ''। ਉਨ੍ਹਾਂ ਨੂੰ ਅਪਮਾਨਿਤ ਮਹਿਸੂਸ ਹੋਇਆ ਅਤੇ ਉਨ੍ਹਾਂ ਨੇ ਮੈਗਜ਼ੀਨ ਬੰਦ ਕਰ ਦਿੱਤੀ।

ਹੋ ਸਕਦਾ ਹੈ ਕੁਝ ਪਾਠਕਾਂ ਨੂੰ ਹੇਠਲੀ ਵੀਡੀਓ ਦੀ ਭਾਸ਼ਾ ਠੀਕ ਨਾ ਲੱਗੇ

ਨੂਰ ਨੇ ਆਪਣੀ ਸੋਸ਼ਲ ਮੀਡੀਆ ਦੀ ਪੋਸਟ ਵਿੱਚ ਕਿਹਾ, "ਮੈਗਜ਼ੀਨ ਵਿੱਚ ਨਜ਼ਰ ਆਉਣਾ ਮੇਰਾ ਇੱਕ ਸੁਫਨਾ ਸੀ ਅਤੇ ਮੈਂ ਕਦੇ ਵੀ ਉਸ ਪਬਲੀਕੇਸ਼ਨ ਤੋਂ ਅਜਿਹੀ ਗਲਤੀ ਦੀ ਉਮੀਦ ਨਹੀਂ ਸੀ” ਜਿਸ ਦਾ ਉਹ ਬਹੁਤ ਸਤਿਕਾਰ ਕਰਦੀ ਸਨ।'

ਉਨ੍ਹਾਂ ਕਿਹਾ, ''ਕਈ ਵਾਰ ਮੀਡੀਆ ਵਿੱਚ ਮੇਰੀ ਗ਼ਲਤ ਪਛਾਣ ਦੱਸੀ ਗਈ ਹੈ ਅਤੇ ਕਈ ਵਾਰ ਮੈਨੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਕਿ ਮੇਰੀ ਜਾਨ ਵੀ ਖ਼ਤਰੇ ਵਿੱਚ ਪਈ ਹੈ।”

“ਮੈਂ ਜਿੰਨਾ ਇਸ ਦੇ ਖਿਲਾਫ਼ ਲੜੀ ਹਾਂ ਉਨੀਆਂ ਹੀ ਅਜਿਹੀਆਂ ਘਟਨਾਵਾਂ ਮੈਨੂੰ ਹਾਰਿਆ ਮਹਿਸੂਸ ਕਰਵਾਉਂਦੀਆਂ ਹਨ।''

ਟੈਗੌਰੀ ਟੈੱਡ ਟੌਕਸ ਵਿੱਚ ਵੀ ਹਿੱਸਾ ਲੈ ਚੁੱਕੀ ਹਨ ਅਤੇ 2016 ਵਿੱਚ ਪਲੇਬੁਆਏ ਮੈਗਜ਼ੀਨ ਵਿੱਚ ਉਨ੍ਹਾਂ ਦੀ ਹਿਜਾਬ ਵਾਲੀ ਤਸਵੀਰ ਨਜ਼ਰ ਆਈ। ਉਹ ਇਸ ਮੈਗਜ਼ੀਨ ਵਿੱਚ ਹਿਜਾਬ ਪਾ ਕੇ ਨਜ਼ਰ ਆਉਣ ਵਾਲੀ ਪਹਿਲੀ ਮੁਸਲਿਮ ਔਰਤ ਸਨ।

ਵੋਗ ਮੈਗਜ਼ੀਨ ਨੇ ਇਸ ਗ਼ਲਤੀ ਲਈ ਮੁਆਫ਼ ਮੰਗੀ ਹੈ।

ਮੈਗ਼ਜ਼ੀਨ ਨੇ ਕਿਹਾ, ''ਅਸੀਂ ਨੂਰ ਦੀ ਤਸਵੀਰ ਖਿੱਚਣ ਬਾਰੇ ਕਾਫੀ ਉਤਸ਼ਾਹਤ ਸੀ। ਅਸੀਂ ਉਨ੍ਹਾਂ ਦੇ ਕੀਤੇ ਮੁੱਖ ਕਾਰਜਾਂ 'ਤੇ ਰੋਸ਼ਨੀ ਵੀ ਪਾਈ ਇਸ ਲਈ ਉਨ੍ਹਾਂ ਦਾ ਗ਼ਲਤ ਨਾਂ ਛਾਪਣਾ ਇੱਕ ਅਫਸੋਸਨਾਕ ਗਲਤੀ ਸੀ।''

''ਅਸੀਂ ਸਮਝਦੇ ਹਾਂ ਕਿ ਮੀਡੀਆ ਵਿੱਚ ਗਲਤ ਪਛਾਣਖਾਸਕਰ ਗੈਰ-ਗੋਰਿਆਂ ਲਈ, ਇੱਕ ਵੱਡਾ ਮੁੱਦਾ ਹੈ । ਸਾਨੂੰ ਹੋਰ ਸਾਵਧਾਨ ਹੋਣ ਦੀ ਲੋੜ ਹੈ ਅਤੇ ਅਸੀਂ ਟੈਗੌਰੀ ਅਤੇ ਬੁਖ਼ਾਰੀ ਦੋਵਾਂ ਤੋਂ ਇਸ ਗਲਤੀ ਕਾਰਨ ਹੋਈ ਸ਼ਰਮਿੰਦਗੀ ਲਈ ਮੁਆਫੀ ਮੰਗਦੇ ਹਾਂ।''

ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਵੌਗ ਦੀ ਮਾਫ਼ੀ ਦੀ ਵੀ ਆਲੋਚਨਾ ਕੀਤੀ ਹੈ ਕਿਉਂਕਿ ਉਸ ਵਿੱਚ ਲਿਖਿਆ ਹੈ ਜੋ 'ਗੈਰ-ਗੋਰੇ', ਜੋ ਇੱਕ ਰੰਗ ਸੂਚਕ ਸ਼ਬਦ ਹੈ।

ਸੀਐੱਨਐੱਨ ਨੂੰ ਟੈਗੌਰੀ ਨੇ ਕਿਹਾ, ''ਜਿਸ ਤਰੀਕੇ ਨਾਲ ਇਸ ਮੁੱਦੇ ਬਾਰੇ ਗੱਲਬਾਤ ਹੋ ਰਹੀ ਹੈ ਅਤੇ ਜੋ ਹਮਾਇਤ ਮੈਨੂੰ ਮਿਲ ਰਹੀ ਹੈ ਉਸ ਨਾਲ ਮੈਂ ਕਾਫੀ ਖੁਸ਼ੀ ਹੈ।''

''ਇਹ ਸਿਰਫ਼ ਮੇਰੀ ਗ਼ਲਤ ਪਛਾਣ ਦਾ ਮੁੱਦਾ ਨਹੀਂ ਹੈ ਸਗੋਂ...ਇਹ ਹਾਸ਼ੀਆਗਤ ਲੋਕਾਂ ਬਾਰੇ ਹੈ ਜਿਨ੍ਹਾਂ ਨੂੰ ਲਗਾਤਾਰ ਦੂਸਰੇ ਦਰਜੇ ਦੇ ਸਮਝਿਆ ਜਾਂਦਾ ਹੈ ਅਤੇ ਸਹੀ ਤਰ੍ਹਾਂ ਨਹੀਂ ਦੇਖਿਆ ਜਾਂਦਾ।”

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)