ਗੋਤਾਖੋਰ ਸਭ ਤੋਂ ਵੱਡੀ ਵ੍ਹਾਈਟ ਸ਼ਾਰਕ ਨਾਲ ਇੱਕ ਦਿਨ ਰਹੇ ਤੇ ਬਚ ਵੀ ਗਏ

ਗੋਤਾਖੋਰਾਂ ਦਾ ਇੱਕ ਦਲ ਦੁਨੀਆ ਦੀ ਸਭ ਤੋਂ ਵੱਡੀ ਸ਼ਾਰਕ ਮੱਛੀ ਨਾਲ ਆਹੋਮੋ-ਸਾਹਮਣਾ ਹੋਇਆ ਅਤੇ ਆਪਣੀ ਕਹਾਣੀ ਦੱਸਣ ਲਈ ਬਚ ਵੀ ਗਏ।

ਇਹ ਗੋਤਾਖੋਰ ਹਵਾਈ ਦੇ ਸਮੁੰਦਰੀ ਕੰਢੇ ਦੇ ਨਜ਼ਦੀਕ ਗੋਤਾਖੋਰੀ ਕਰ ਰਹੇ ਸਨ ਕਿ ਉਨ੍ਹਾਂ ਦੀ ਇਸ ਦੈਂਤ ਨਾਲ ਮੁਲਾਕਾਤ ਹੋਈ। ਉਹ ਮੱਛੀ ਦੇ ਇੰਨੇ ਨਜ਼ਦੀਕ ਆ ਗਏ ਕਿ ਉਸ ਨੂੰ ਛੂਹ ਸਕਦੇ ਸਨ।

ਸ਼ਾਰਕ ਲਗਪਗ 20 ਫੁੱਟ (6 ਮੀਟਰ) ਲੰਬੀ ਹੈ ਅਤੇ ਇਸ ਦਾ ਭਾਰ ਅੰਦਾਜ਼ਨ ਢਾਈ ਟਨ ਹੈ। ਇਸ ਉੱਪਰ ਵਿਗਿਆਨੀਆਂ ਨੇ ਵੀਹ ਸਾਲ ਪਹਿਲਾਂ ਟੈਗ ਲਾ ਕੇ ਇਸ ਦਾ ਨਾਮ ਡੀਪ ਬਲੂ ਰੱਖਿਆ ਸੀ।

ਇਸ ਕੰਢੇ ਵੱਲ ਇੱਕ ਮੁਰਦਾ ਸਪਰਮ ਵੇਲ੍ਹ ਦੀ ਮਹਿਕ ਕਾਰਨ ਖਿੱਚੀ ਆਈ ਸੀ।

ਗੋਤਾਖੋਰਾਂ ਦੇ ਸਮੂਹ ਦੇ ਮੈਂਬਰ ਓਸ਼ੀਅਨ ਰਾਮਸੇ ਨੇ ਹੋਨੋਲੋਲੂ ਸਟਾਰ ਐਡਵਰਟਾਈਜ਼ਰ ਨੂੰ ਦੱਸਿਆ ਕਿ ਉਹ ਮੁਰਦਾ ਸਪਰਮ ਵੇਲ੍ਹ ਖਾ ਰਹੀਆਂ ਟਾਈਗਰ ਸ਼ਾਰਕਾਂ ਨੂੰ ਫਿਲਮਾ ਰਹੇ ਸਨ ਜਦੋਂ ਉਹ ਡੀਪ ਬਲੂ ਵੀ ਉੱਥੇ ਪਹੁੰਚ ਗਈ।

"ਅਸੀਂ ਕੁਝ ਟਾਈਗਰ ਸ਼ਾਰਕਾਂ ਦੇਖੀਆਂ ਅਤੇ ਫਿਰ ਇਹ ਆ ਗਈ ਅਤੇ ਬਾਕੀ ਸਾਰੀਆਂ ਖਿੰਡ ਗਈਆਂ ਅਤੇ ਉਹ ਆਪਣੇ-ਆਪ ਨੂੰ ਸਾਡੀ ਕਿਸ਼ਤੀ ਨਾਲ ਰਗੜਨ ਲੱਗੀ।"

ਇਹ ਵੀ ਪੜ੍ਹੋ:

"ਉਹ ਬਹੁਤ ਖ਼ੂਬਸੂਰਤ ਸੀ ਅਤੇ ਸਾਡੀ ਕਿਸ਼ਤੀ ਨਾਲ ਖੁਰਕ ਕਰਨਾ ਚਾਹੁੰਦੀ ਸੀ। ਉਹ ਸਵੇਰ ਤੋਂ ਲੈ ਕੇ ਲਗਪਗ ਸਾਰਾ ਦਿਨ ਸਾਡੇ ਨਾਲ ਹੀ ਰਹੀ।"

"ਓਸ਼ੀਅਨ ਰਾਮਸੇ ਨੇ ਦੱਸਿਆ ਕਿ ਸ਼ਾਰਕ ਹੈਰਾਨੀਜਨਕ ਰੂਪ ਵਿੱਚ ਵਿਸ਼ਾਲ ਸੀ ਅਤੇ ਸ਼ਾਇਦ ਗਰਭਵਤੀ ਹੋਵੇ। ਮੰਨਿਆ ਜਾਂਦਾ ਹੈ ਕਿ ਡੀਪ ਬਲੂ ਦੀ ਉਮਰ 50 ਸਾਲਾਂ ਦੇ ਲਗਪਗ ਹੈ ਅਤੇ ਉਸ ਦਾ ਇੱਕ ਟਵਿੱਟਰ ਅਕਾਊਂਟ ਵੀ ਹੈ।"

ਗਰੇਟ ਵ੍ਹਾਈਟ ਸ਼ਾਰਕ ਮੱਛੀਆਂ ਇਸ ਖਿੱਤੇ ਵਿੱਚ ਕਦੇ-ਕਦਾਈਂ ਹੀ ਦੇਖੀਆਂ ਜਾਂਦੀਆਂ ਹਨ ਕਿਉਂਕਿ ਉਹ ਠੰਢਾ ਪਾਣੀ ਪਸੰਦ ਕਰਦੀਆਂ ਹਨ।

ਓਸ਼ੀਅਨ ਰਾਮਸੇ ਮੁਤਾਬਕ, "ਗਰਭਵਤੀ ਸ਼ਾਰਕਾਂ ਸੁਰੱਖਿਅਤ ਹੁੰਦੀਆਂ ਹਨ ਪਰ ਜਿੱਥੇ ਉਹ ਖਾਣਾ ਖਾ ਰਹੀਆਂ ਹੋਣ ਉੱਥੇ ਸਾਵਧਾਨੀ ਜ਼ਰੂਰੀ ਹੁੰਦੀ ਹੈ।"

ਹੋਨੋਲੋਲੂ ਸਟਾਰ ਐਡਵਰਟਾਈਜ਼ਰ ਨੇ ਓਸ਼ੀਆਨ ਦੇ ਹਵਾਲੇ ਨਾਲ ਛਾਪਿਆ ਕਿ ਸ਼ਾਰਕਾਂ ਇਨਸਾਨਾਂ ਉੱਪਰ ਸਿਰਫ਼ ਜਿਗਿਆਸਾਵਸ ਹੀ ਹਮਲਾ ਕਰਦੀਆਂ ਹਨ ਜਾਂ ਜਦੋਂ ਉਹ ਕਿਸੇ ਇਨਸਾਨ ਨੂੰ ਆਪਣਾ ਸ਼ਿਕਾਰ ਸਮਝ ਲੈਣ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)