ਇੱਥੇ ਪੁਰਸ਼ ਕਿਉਂ ਨਹੀਂ ਪਾ ਸਕਦੇ ਕੰਨੀ ਮੁੰਦੀਆਂ

    • ਲੇਖਕ, ਜਿਓਰਜ਼ ਪੀਅਰਪੋਇੰਟ
    • ਰੋਲ, ਬੀਬੀਸੀ ਨਿਊਜ਼

ਚੀਨ ਦੇ ਪ੍ਰਸਿੱਧ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਵੱਲੋਂ ਕੰਨ 'ਚ ਮੁੰਦੀਆਂ ਪਾਉਣ ਵਾਲੇ ਪੁਰਸ਼ ਅਦਾਕਾਰਾਂ ਦੇ ਕੰਨਾਂ ਨੂੰ ਧੁੰਦਲਾ ਕਰਕੇ ਦਿਖਾਏ ਜਾਣ ਵਾਲੇ ਫ਼ੈਸਲੇ ਨਾਲ ਆਨਲਾਈਨ ਬਹਿਸ ਸ਼ੁਰੂ ਹੋ ਗਈ ਹੈ।

ਨੈਟਫਲਿਕਸ ਵਰਗੀ ਸਟ੍ਰੀਮਿੰਗ ਸਰਵਿਸ ਹੋਇ (iQiyi) ਤੋਂ ਪੁਰਸ਼ ਅਦਾਕਾਰਾਂ ਦੇ ਕੰਨਾਂ ਨੂੰ ਧੁੰਦਲਾ ਕਰਕੇ ਦਿਖਾਈਆਂ ਜਾਣ ਵਾਲੀਆਂ ਤਸਵੀਰਾਂ ਨੂੰ ਲੈ ਕੇ ਆਨਲਾਈਨ ਸ਼ੇਅਰ ਕੀਤਾ ਜਾ ਰਿਹਾ ਹੈ।

#MaleTVStarsCantWearEarrings ਦਾ ਹੈਸ਼ਟੈਗ ਵੀਬੋ 'ਤੇ 88 ਹਜ਼ਾਰ ਤੋਂ ਵੱਧ ਵਾਰ ਵਰਤਿਆ ਗਿਆ ਹੈ ਜਿੱਥੇ ਲੋਕ ਇਸ ਸੈਂਸਰਸ਼ਿਪ ਖ਼ਿਲਾਫ਼ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਚੀਨ ਵਿੱਚ ਇਹ ਵਿਵਾਦ ਟੀਵੀ ਪ੍ਰੋਗਰਾਮਾਂ ਦੀ ਤਾਨਾਸ਼ਾਹੀ ਦੇ ਧੁੰਦਲੇਪਨ ਦੀ ਤਾਜ਼ਾ ਮਿਸਾਲ ਹੈ।

ਚੀਨ ਵਿੱਚ ਹਿਪ-ਹੋਪ ਕਲਚਰ, ਟੈਟੂਜ਼ ਅਤੇ ਸਮਲਿੰਗੀ ਚਿੰਨ੍ਹ ਆਦਿ 'ਤੇ ਪਾਬੰਦੀ ਹੈ।

ਇਹ ਵੀ ਪੜ੍ਹੋ-

ਇਸ ਬਾਰੇ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਦਲੀਲ ਦਿੱਤੀ ਕਿ ਇਹ ਸੈਂਸਰਸ਼ਿਪ "ਰਵਾਇਤੀ" ਲਿੰਗਕ ਭੂਮਿਕਾ ਦੀ ਰੱਖਿਆ ਦੀ ਇੱਛਾ ਤੋਂ ਪ੍ਰੇਰਿਤ ਹੈ।

ਚੀਨ ਵਿੱਚ ਹਾਲ ਦੇ ਸਾਲਾਂ ਵਿੱਚ ਪੁਰਸ਼ ਅਦਾਕਾਰਾਂ ਵੱਲੋਂ "ਔਰਤਾਂ ਵਾਂਗ ਦਿੱਖਣਾ" ਵਿਵਾਦ ਦਾ ਮੁੱਦਾ ਬਣ ਗਿਆ ਹੈ।

ਇੱਕ ਵੀਬੋ ਯੂਜ਼ਰ ਨੇ ਮਜ਼ਾਕੀਆ ਲਹਿਜ਼ੇ 'ਚ ਲਿਖਿਆ, "ਜੇ ਆਦਮੀਆਂ ਵੱਲੋਂ ਕੰਨਾਂ 'ਚ ਮੁੰਦੀਆਂ ਪਾਉਣਾ ਕਾਇਰ ਹੋਣ ਵਾਂਗ ਹੈ ਤੇ ਚੰਗ਼ੈਜ਼ ਖ਼ਾਨ ਇੱਕ ਕਾਇਰ ਸੀ, ਸਾਨੂੰ ਉਨ੍ਹਾਂ ਨੂੰ ਬਲੌਕ ਕਰ ਦੇਣਾ ਚਾਹੀਦਾ ਹੈ ਤੇ ਇਤਿਹਾਸ ਦੀਆਂ ਕਿਤਾਬਾਂ 'ਚੋ ਬਾਹਰ ਕੱਢ ਦੇਣਾ ਚਾਹੀਦਾ ਹੈ।"

ਹਾਲਾਂਕਿ ਕਈਆਂ ਨੇ ਇਹ ਵੀ ਕਿਹਾ ਕਿ ਔਰਤ ਅਦਾਕਾਰਾਂ ਨੇ ਆਪਣੀਆਂ ਵਾਲੀਆਂ ਨਹੀਂ ਲੁਕਾਈਆਂ।

ਇੱਕ ਯੂਜ਼ਰ ਨੇ ਲਿਖਿਆ, "ਕੌਣ ਕਹਿੰਦਾ ਹੈ ਕਿ ਇਹ ਲਿੰਗਵਾਦ ਨਹੀਂ ਹੈ? ਮਰਦ ਅਜਿਹਾ ਕਿਉਂ ਨਹੀਂ ਕਰ ਸਕਦੇ? ਅਸੀਂ ਬੱਸ ਸੈਂਕੜੇ ਸਾਲ ਪਿੱਛੇ ਚਲੇ ਗਏ ਹਾਂ।"

ਜਦਕਿ ਇੱਕ ਹੋਰ ਯੂਜ਼ਰ ਨੇ ਇਸ ਨੂੰ "ਅਣਕਹੇ ਲਿੰਗੀ ਵਿਤਕਰੇ ਵਾਂਗ" ਦੱਸਿਆ।

ਇਹ ਵੀ ਪੜ੍ਹੋ-