You’re viewing a text-only version of this website that uses less data. View the main version of the website including all images and videos.
ਕੀ ਭਾਜਪਾ ਨੇ ਹੀ 5 ਸਾਲਾਂ 'ਚ ਇਹ ਸੜਕਾਂ ਬਣਾਈਆਂ - ਜਾਣੋ ਤਸਵੀਰਾਂ ਦੀ ਸੱਚ
- ਲੇਖਕ, ਫੈਕਟ ਚੈੱਕ ਟੀਮ
- ਰੋਲ, ਬੀਬੀਸੀ
ਨਰਿੰਦਰ ਮੋਦੀ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਵਿੱਚ ਕਥਿਤ ਤੌਰ 'ਤੇ ਜਿਸ ਤੇਜ਼ੀ ਨਾਲ ਸੜਕਾਂ ਦਾ ਵਿਕਾਸ ਕੀਤਾ ਉਸ ਨੂੰ ਦਿਖਾਉਣ ਲਈ ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਜੋ ਤਸਵੀਰਾਂ ਪੋਸਟ ਕੀਤੀਆਂ ਸਨ ਉਸ ਨੂੰ ਬੀਬੀਸੀ ਨੇ ਜਾਂਚ ਦੌਰਾਨ ਗਲਤ ਪਾਇਆ ਹੈ।
ਭਾਰਤੀ ਜਨਤਾ ਪਾਰਟੀ ਨੇ ਆਪਣੀ ਸਰਕਾਰ ਦੇ ਕੰਮ ਨੂੰ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ 'ਤੇ #10yearchallenge ਦੇ ਆਧਾਰ 'ਤੇ '#5yearchallenge' ਨਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਇਸ ਮੁਹਿੰਮ ਤਹਿਤ ਪਾਰਟੀ ਨੇ ਆਪਣੇ ਦਾਅਵਿਆਂ ਦੇ ਨਾਲ ਸੋਸ਼ਲ ਮੀਡੀਆ 'ਤੇ ਕੁਝ ਕਾਰਟੂਨ ਅਤੇ ਤਸਵੀਰਾਂ ਪੋਸਟ ਕੀਤੀਆਂ ਹਨ। ਇਸੇ ਕਾਰਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਭਾਰਤ ਦੇ ਕਈ ਸ਼ਹਿਰਾਂ ਵਿੱਚ ਟਵਿੱਟਰ ਉੱਤੇ #5yearchallenge ਟਰੈਂਡ ਕਰਦਾ ਨਜ਼ਰ ਆਇਆ।
ਇਹ ਵੀ ਪੜ੍ਹੋ:
ਪਾਰਟੀ ਨੇ ਬੀਤੇ 24 ਘੰਟਿਆਂ ਵਿੱਚ ਜੋ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਹਨ ਉਸ ਵਿੱਚ ਕੁਝ ਦੀ ਅਸੀਂ ਜਾਂਚ ਕੀਤੀ ਹੈ।
ਅਸੀਂ ਦੇਖਿਆ ਹੈ ਕਿ ਦੋ ਤਸਵੀਰਾਂ ਦਿੱਲੀ ਨਾਲ ਲੱਗਦੇ 'ਵੈਸਟਰਨ ਪੈਰੀਫੇਰਲ ਐਕਸਪ੍ਰੈਸ-ਵੇਅ' ਦੇ ਕੰਮ ਨੂੰ ਦਿਖਾਉਣ ਲਈ ਪੋਸਟ ਕੀਤੀਆਂ ਗਈਆਂ ਹਨ, ਉਹ ਫਰਜ਼ੀ ਹਨ।
ਝਾਰਖੰਡ, ਨਾਗਾਲੈਂਡ, ਤ੍ਰਿਪੁਰਾ, ਓਡੀਸ਼ਾ, ਚੰਡੀਗੜ੍ਹ, ਪੱਛਮ-ਬੰਗਾਲ, ਆਂਧਰ-ਪ੍ਰਦੇਸ਼, ਲਕਸ਼ਦੀਪ ਸਣੇ ਭਾਜਪਾ ਦੀਆਂ 20 ਤੋਂ ਵੱਧ ਸੂਬਾ ਇਕਾਈਆਂ ਨੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਗਲਤ ਤਸਵੀਰਾਂ ਨੂੰ ਪੋਸਟ ਕੀਤਾ ਹੈ।
ਸਾਰੀਆਂ ਥਾਵਾਂ 'ਤੇ ਇਹ ਤਸਵੀਰਾਂ ਵੀਰਵਾਰ ਨੂੰ ਦੇਰ ਸ਼ਾਮ 7-10 ਵਜੇ ਦੇ ਵਿਚਾਲੇ ਪੋਸਟ ਕੀਤੀਆਂ ਗਈਆਂ। ਹਜ਼ਾਰਾਂ ਲੋਕ ਹੁਣ ਤੱਕ ਭਾਜਪਾ ਦੇ ਫੇਸਬੁੱਕ ਪੰਨਿਆਂ ਅਤੇ ਟਵਿੱਟਰ ਹੈਂਡਲਸ ਤੋਂ ਇਹ ਤਸਵੀਰਾਂ ਸ਼ੇਅਰ ਕਰ ਚੁੱਕੇ ਹਨ।
ਸ਼ੇਅਰ ਕੀਤੀਆਂ ਗਈਆਂ ਤਸਵੀਰਾਂ
ਭਾਜਪਾ ਦੀ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਦਿਖਾਉਣ ਲਈ ਕਿ 'ਵੈਸਟਰਨ ਪੈਰੀਫੇਰਲ ਐਕਸਪ੍ਰੈਸ-ਵੇਅ' ਦਾ ਕੰਮ ਕਿੰਨੀ ਤੇਜ਼ੀ ਨਾਲ ਪੂਰਾ ਕੀਤਾ ਗਿਆ, #5yearchallenge ਦੇ ਨਾਲ ਦੋ ਤਸਵੀਰਾਂ ਲਾਈਆਂ ਗਈਆਂ ਹਨ।
ਇੱਕ ਤਸਵੀਰ ਵਿੱਚ ਕੁਝ ਮਜ਼ਦੂਰ ਵੱਡੇ ਜਿਹੇ ਹਾਈਵੇਅ 'ਤੇ ਕੰਮ ਕਰਦੇ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ ਵਿੱਚ ਤਿਆਰ ਹਾਈਵੇਅ 'ਤੇ ਤੁਸੀਂ ਗੱਡੀਆਂ ਲੰਘਦੀਆਂ ਦੇਖ ਸਕਦੇ ਹੋ। ਤਸਵੀਰਾਂ ਦੇ ਉੱਤੇ ਲਿਖਿਆ ਹੈ 'ਉਦੋਂ...ਅਤੇ....ਹੁਣ'।
ਪਾਰਟੀ ਨੇ ਆਪਣੀ ਪੋਸਟ ਵਿੱਚ ਇਹ ਦਾਅਵਾ ਕੀਤਾ ਹੈ ਕਿ ਸਮਾਂ ਸੀਮਾਂ ਤੋਂ ਵੀ ਪਹਿਲਾਂ ਮੋਦੀ ਸਰਕਾਰ ਨੇ ਹਾਈਵੇਅ ਉਸਾਰੀ ਦਾ ਕੰਮ ਪੂਰਾ ਕਰ ਦਿਖਾਇਆ।
ਪਰ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਦੋਵੇਂ ਹੀ ਤਸਵੀਰਾਂ 'ਵੈਸਟਰਨ ਪੈਰੀਫੇਰਲ ਐਕਸਪ੍ਰੈਸ-ਵੇਅ' ਦੀਆਂ ਨਹੀਂ ਹਨ।
ਪਹਿਲੀ ਤਸਵੀਰ ਜਿਸ ਵਿੱਚ 'ਕੱਚਾ ਹਾਈਵੇਅ' ਬਣਿਆ ਹੋਇਆ ਦਿਖਾਈ ਦਿੰਦਾ ਹੈ, ਉਹ ਉੱਤਰ-ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਵਿੱਚ ਬਣੇ 'ਆਗਰਾ-ਲਖਨਊ ਐਕਸਪ੍ਰੈਸ-ਵੇ' ਦੀ ਤਸਵੀਰ ਹੈ ਜਿਸ ਨੂੰ 17 ਮਾਰਚ, 2015 ਨੂੰ ਫੋਟੋਗਰਾਫ਼ਰ ਮਨੀਸ਼ ਅਗਨੀਹੋਤਰੀ ਨੇ ਕਲਿੱਕ ਕੀਤਾ ਸੀ।
ਇਸ ਫੋਟੋ ਦੀ ਕੈਪਸ਼ਨ ਅਨੁਸਾਰ ਫੋਟੋਗਰਾਫ਼ਰ ਨੇ ਥੋੜ੍ਹੀ ਉਚਾਈ ਤੋਂ ਖਿੱਚੀ ਗਈ ਇਸ ਤਸਵੀਰ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ 'ਆਗਰਾ-ਲਖਨਊ ਐਕਸਪ੍ਰੈਸ-ਵੇਅ' ਦੀ ਉਸਾਰੀ ਵਿੱਚ ਕਿੰਨੀ ਵੱਡੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਹ ਉਹੀ ਹਾਈਵੇਅ ਹੈ ਜਿਸ ਦਾ ਉਦਘਾਟਨ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਆਪਣੀ ਸਰਕਾਰ ਦੇ ਆਖਰੀ ਦਿਨਾਂ ਵਿੱਚ ਕੀਤਾ ਸੀ ਅਤੇ ਭਾਰਤੀ ਹਵਾਈ ਫੌਜ ਨੇ ਇਸ 'ਤੇ ਲੜਾਕੂ ਜਹਾਜ਼ਾਂ ਦੀ 'ਲੈਂਡਿੰਗ ਅਤੇ ਟੇਕ ਆਫ਼' ਦਾ ਪ੍ਰਦਰਸ਼ਨ ਕੀਤਾ ਸੀ।
ਮੀਡੀਆ ਰਿਪੋਰਟਸ ਮੁਤਾਬਕ ਅਖਿਲੇਸ਼ ਯਾਦਵ ਦੀ ਸਰਕਾਰ ਵਿੱਚ ਇਸ ਐਕਸਪ੍ਰੈਸ-ਵੇਅ ਨੂੰ 24 ਮਹੀਨੇ ਤੋਂ ਘੱਟ ਸਮੇਂ ਵਿੱਚ ਤਿਆਰ ਕੀਤਾ ਗਿਆ ਸੀ।
ਦੂਜੀ ਤਸਵੀਰ...
ਹੁਣ ਗੱਲ ਸੱਜੇ ਪਾਸੇ ਵਾਲੀ ਤਸਵੀਰ ਦੀ। ਇਹ ਤਸਵੀਰ ਦਿੱਲੀ- ਮੇਰਠ ਐਕਸਪ੍ਰੈਸ-ਵੇਅ ਦੀ ਹੈ ਜਿਸ ਦੇ ਪਹਿਲੇ ਹਿੱਸੇ ਦਾ ਉਦਘਾਟਨ ਐਤਵਾਰ, 27 ਮਈ 2018 ਨੂੰ ਖੁਦ ਪੀਐਮ ਮੋਦੀ ਨੇ ਕੀਤਾ ਸੀ।
ਦਿੱਲੀ-ਮੇਰਠ ਐਕਸਪ੍ਰੈਸ ਵੇ ਤਿੰਨ ਭਾਗਾਂ ਵਿੱਚ ਤਿਆਰ ਹੋਣਾ ਹੈ। ਜੋ ਤਸਵੀਰ ਭਾਜਪਾ ਦੀ ਪੋਸਟ 'ਤੇ ਦੇਖੀ ਜਾ ਰਹੀ ਹੈ ਉਹ ਦਿੱਲੀ ਵੱਲ ਦਾ ਹਿੱਸਾ ਹੈ, ਜਿਸ ਦੇ ਉਦਘਾਟਨ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਮਰਥਕਾਂ ਵਿਚਾਲੇ ਇੱਕ ਰੋਡ ਸ਼ੋਅ ਵੀ ਕੀਤਾ ਸੀ।
ਪ੍ਰਧਾਨ ਮੰਤਰੀ ਮੋਦੀ ਦੇ ਰੋਡ ਸ਼ੋਅ ਅਤੇ ਹਾਈਵੇਅ ਦੇ ਪਹਿਲੇ ਭਾਗ ਦੇ ਉਦਘਾਟਨ ਦੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਕੇਂਦਰੀ ਮੰਤਰੀ ਵਿਜੇ ਗੋਇਲ ਨੇ ਇਹੀ ਤਸਵੀਰ #SaafNiyatSahiVikas ਦੇ ਨਾਲ 26 ਮਈ 2018 ਨੂੰ ਟਵੀਟ ਕੀਤੀ ਸੀ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ-ਮੇਰਠ ਐਕਸਪ੍ਰੈਸ-ਵੇਅ ਦੇ ਉਦਘਾਟਨ ਵੇਲੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਮਾਰਚ, 2019 ਤੱਕ ਇਸ ਹਾਈਵੇ ਦਾ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ।
ਗਲਤ ਦਾਅਵਾ
ਇੰਟਰਨੈੱਟ ਆਰਕਾਈਵ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੇ ਟਵਿੱਟਰ ਹੈਂਡਲ @BJP4India ਤੋਂ ਵੀ ਇਹ ਦੋਨੋਂ ਫੋਟੋਆਂ ਟਵੀਟ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ:
ਸ਼ੁੱਕਰਵਾਰ ਨੂੰ ਇਹ ਤਸਵੀਰਾਂ @BJP4India ਤੋਂ ਹਟਾ ਦਿੱਤੀਆਂ ਗਈਆਂ ਸਨ। ਪਾਰਟੀ ਦੇ ਹੋਰਨਾਂ ਛੋਟੇ-ਵੱਡੇ ਸੋਸ਼ਲ ਮੀਡੀਆ ਪੰਨਿਆਂ ਤੋਂ ਇਹ ਤਸਵੀਰ ਹਾਲੇ ਵੀ ਸ਼ੇਅਰ ਕੀਤੀ ਜਾ ਰਹੀ ਹੈ।
ਪਰ ਆਗਰਾ-ਲਖਨਊ ਅਤੇ ਦਿੱਲੀ-ਮੇਰਠ ਹਾਈਵੇ ਦੀਆਂ ਤਸਵੀਰਾਂ ਦੇ ਆਧਾਰ 'ਤੇ ਵੈਸਟਰਨ ਪੈਰੀਫੈਰਲ ਐਕਸਪ੍ਰੈਸ-ਵੇ ਦਾ ਕੰਮ ਤੇਜ਼ੀ ਨਾਲ ਪੂਰਾ ਕਰਨ ਦਾ ਭਾਜਪਾ ਦਾ ਦਾਅਵਾ ਗਲਤ ਹੈ।
ਇਹ ਵੀਡੀਓ ਤੁਹਾਨੂੰ ਪਸੰਦ ਆ ਰਹੇ ਹਨ: