ਨਵੇਂ ਸਾਲ 'ਚ 2018 ਦੀਆਂ ਕੌੜੀਆਂ ਯਾਦਾਂ ਨੂੰ ਇੰਝ ਭੁਲਾਓ

ਨਵੇਂ ਸਾਲ ਨੇ ਤੁਹਾਡੇ ਦਰਵਾਜ਼ੇ 'ਤੇ ਦਸਤਕ ਦੇ ਦਿੱਤੀ ਹੈ। ਤੁਸੀਂ ਵੀ 2018 ਨੂੰ ਪਿੱਛੇ ਛੱਡ 2019 ਵੱਲ ਹੱਥ ਵਧਾ ਚੁੱਕੇ ਹੋ।

ਜੇਕਰ ਤੁਸੀਂ ਮੁੜ ਕੇ ਦੇਖੋਗੇ ਤਾਂ ਸਾਲ 2018 ਵਿੱਚ ਤੁਹਾਡੇ ਨਾਲ ਕਈ ਚੰਗੀਆਂ ਤੇ ਮਾੜੀਆਂ ਚੀਜ਼ਾਂ ਹੋਈਆਂ ਹੋਣਗੀਆਂ ਪਰ ਨਵੇਂ ਸਾਲ ਦੀ ਸੁਰੂਆਤ ਨਾਲ ਤੁਸੀਂ 2018 ਦੀਆਂ ਉਨ੍ਹਾਂ ਮਾੜੀਆਂ ਯਾਦਾਂ ਨੂੰ ਛੱਡ ਕੇ ਅੱਗੇ ਵਧਣਾ ਚਾਹੋਗੇ।

ਪਰ ਕੀ ਅਜਿਹਾ ਕਰ ਸਕਣਾ ਮੁਮਕਿਨ ਹੈ? ਕੀ ਸਾਡਾ ਦਿਮਾਗ ਕਿਸੇ ਗੱਲ ਨੂੰ ਸੱਚ ਵਿੱਚ ਭੁਲਾ ਸਕਦਾ ਹੈ?

ਜੇਕਰ ਤੁਸੀਂ ਇਹ ਸੋਚ ਰਹੇ ਹੋ ਤਾਂ ਦੱਸ ਦਈਏ ਕਿ ਇਹ ਮੁਮਕਿਨ ਹੈ। ਬਸ ਇਸਦੇ ਲਈ ਤੁਹਾਨੂੰ ਥੋੜ੍ਹੀ ਕੋਸ਼ਿਸ਼ ਕਰਨੀ ਪਵੇਗੀ।

ਜ਼ਰਾ ਸੋਚੋ, ਤੁਹਾਨੂੰ ਇਹ ਤਾਂ ਯਾਦ ਹੋਵੇਗਾ ਕਿ 1938 ਵਿੱਚ ਵਰਲਡ ਕੱਪ ਕੌਣ ਜਿੱਤਿਆ ਸੀ, ਪਰ ਤੁਹਾਨੂੰ ਇਹ ਯਾਦ ਨਹੀਂ ਹੋਵੇਗਾ ਕਿ ਤੁਸੀਂ ਆਪਣੀ ਕਾਰ ਕਿੱਥੇ ਪਾਰਕ ਕੀਤੀ ਸੀ?

ਇਹ ਵੀ ਪੜ੍ਹੋ:

ਵਿਗਿਆਨਕਾਂ ਦਾ ਕਹਿਣਾ ਹੈ ਕਿ ਕਈ ਗੱਲਾਂ ਨੂੰ ਭੁਲਾਇਆ ਜਾਣਾ ਮੁਮਕਿਨ ਹੈ। ਵਿਗਿਆਨਕਾਂ ਦੀ ਮੰਨੀਏ ਤਾਂ ਕੁਝ ਚੀਜ਼ਾਂ ਨੂੰ ਭੁੱਲਣ ਦੇ ਫਾਇਦੇ ਵੀ ਹੁੰਦੇ ਹਨ।

ਉਨ੍ਹਾਂ ਮੁਤਾਬਕ ਜੇਕਰ ਤੁਸੀਂ ਚੰਗੀ ਯਾਦ ਸ਼ਕਤੀ ਚਾਹੁੰਦੇ ਹੋ ਤਾਂ ਹਰ ਜਾਣਕਾਰੀ ਨੂੰ ਯਾਦ ਰੱਖਣਾ ਜ਼ਰੂਰੀ ਨਹੀਂ ਹੈ। ਕੁਝ ਚੀਜ਼ਾਂ ਨੂੰ ਭੁੱਲ ਕੇ ਅਸੀਂ ਯਾਦਦਾਸ਼ਤ ਨੂੰ ਬਿਹਤਰ ਵੀ ਬਣਾਉਂਦੇ ਹਾਂ।

ਭੁੱਲਣਾ ਸਿੱਖੋ

ਪਰ ਤੁਸੀਂ ਕਹੋਗੇ ਕਿ ਇਹ ਕਿਵੇਂ ਹੋ ਸਕਦਾ ਹੈ। ਤੁਸੀਂ ਕੁਝ ਟਿਪਸ ਅਪਣਾ ਕੇ ਇਹ ਕਰ ਸਕਦੇ ਹੋ।

ਤਾਂ ਚੱਲੋ ਤੁਹਾਨੂੰ ਇਨ੍ਹਾਂ ਟਿਪਸ ਬਾਰੇ ਦੱਸਦੇ ਹਾਂ।

ਟਿਪ 1: ਵਾਰ-ਵਾਰ ਯਾਦ ਨਾ ਕਰੋ

ਜਿਸ ਘਟਨਾ ਜਾਂ ਗੱਲ ਨੂੰ ਤੁਸੀਂ ਭੁੱਲਣਾ ਚਾਹੁੰਦੇ ਹੋ, ਉਸ ਨੂੰ ਵਾਰ-ਵਾਰ ਯਾਦ ਨਾ ਕਰੋ। ਸੋਚੋ ਕਿ ਜੇਕਰ ਤੁਸੀਂ ਜੰਗਲ ਦੇ ਕਿਸੇ ਰਸਤੇ ਤੋਂ ਵਾਰ-ਵਾਰ ਜਾਓਗੇ ਤਾਂ ਉਹ ਰਸਤਾ ਤੁਹਾਨੂੰ ਪੱਕੇ ਤੌਰ 'ਤੇ ਯਾਦ ਹੋ ਜਾਵੇਗਾ।

ਜੇਕਰ ਤੁਸੀਂ ਕਿਸੇ ਘਟਨਾ ਜਾਂ ਗੱਲ ਨੂੰ ਵਾਰ-ਵਾਰ ਯਾਦ ਕਰਦੇ ਹੋ ਤਾਂ ਦਿਮਾਗ ਨੂੰ ਇਹ ਸੰਦੇਸ਼ ਜਾਂਦਾ ਹੈ ਕਿ ਇਹ ਜਾਣਕਾਰੀ ਮਹੱਤਵਪੂਰਨ ਹੈ।

ਟਿਪ 2: ਅਭਿਆਸ, ਅਭਿਆਸ, ਅਭਿਆਸ

ਦਿਮਾਗ ਨੂੰ ਵੀ ਤੁਸੀਂ ਟ੍ਰੇਨ ਕਰ ਸਕਦੇ ਹੋ ਪਰ ਇਸਦੇ ਲਈ ਪ੍ਰੈਕਟਿਸ ਦੀ ਲੋੜ ਹੈ। ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮਾਈਕਲ ਐਂਡਰਸਨ ਨੇ ਸਾਲ 2001 'ਚ ਇੱਕ ਅਧਿਐਨ ਕੀਤਾ ਸੀ, ਜਿਸ ਵਿੱਚ ਸਾਹਮਣੇ ਆਇਆ ਕਿ ਗ਼ੈਰ-ਜ਼ਰੂਰੀ ਜਾਣਕਾਰੀ ਦੀ ਯਾਦ ਨੂੰ ਧੁੰਦਲਾ ਕੀਤਾ ਜਾ ਸਕਦਾ ਹੈ।

ਹਾਲਾਂਕਿ ਡਾ. ਫਰੂਆਇਡ ਕਹਿੰਦੇ ਹਨ ਕਿ ਭੁਲਾ ਦਿੱਤੀ ਗਈ ਜਾਣਕਾਰੀ ਕਦੇ-ਕਦੇ ਅਚਾਨਕ ਯਾਦ ਆ ਕੇ ਤੁਹਾਨੂੰ ਡਰਾ ਸਕਦੀ ਹੈ। ਪਰ ਐਂਡਰਸੇਨ ਕਹਿੰਦੇ ਹਨ ਕਿ ਕਿਸੇ ਚੀਜ਼ ਨੂੰ ਲਗਾਤਾਰ ਭੁੱਲਣ ਦੀ ਕੋਸ਼ਿਸ਼ ਨਾਲ ਫਾਇਦਾ ਹੁੰਦਾ ਹੈ ਅਤੇ ਘੱਟੋ ਘੱਟ ਸ਼ੌਟ ਟਰਮ ਲਈ ਤੁਸੀਂ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਭੁਲਾ ਸਕਦੇ ਹੋ।

ਕਾਰਡੀਓਵੇਸਕੁਲਰ ਕਸਰਤ

ਪ੍ਰੋਫੈਸਰ ਬਲੈਕ ਰਿਚਰਡ ਨੇ ਇੱਕ ਚੂਹੇ 'ਤੇ ਅਧਿਐਨ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਹਿਪੋਕੈਂਪਸ ਨਿਉਰੋਨ ਦੀ ਨਵੀਂ ਜਨਰੇਸ਼ਨ ਅਤੇ ਭੁੱਲਣ ਵਿੱਚ ਕੁਝ ਲਿੰਕ ਦਿਖਿਆ।

ਇਹ ਵੀ ਪੜ੍ਹੋ:

ਹਿਪੋਕੈਂਪਸ ਉਹ ਅੰਗ ਹੈ, ਜਿਸਦਾ ਸਬੰਧ ਮੁੱਖ ਰੂਪ ਤੋਂ ਯਾਦਦਾਸ਼ਤ ਨਾਲ ਹੁੰਦਾ ਹੈ। ਨਿਉਰੋਨ ਇੱਕ ਤਰ੍ਹਾਂ ਦੀ ਕੋਸ਼ਿਕਾ ਹੁੰਦੀ ਹੈ, ਜਿਹੜੀ ਸਾਡੇ ਦਿਮਾਗ ਤੱਕ ਜਾਣਕਾਰੀ ਪਹੁੰਚਾਉਂਦੀ ਹੈ।

ਸਾਡੇ ਦਿਮਾਗ ਵਿੱਚ ਨਿਉਰੋਨ ਦੇ ਵਿਚਾਲੇ ਦਾ ਕਨੈਕਸ਼ਨ ਲਗਾਤਾਰ ਬਦਲਦਾ ਰਹਿੰਦਾ ਹੈ। ਨਿਊਰੋਨ ਨੂੰ ਕਮਜ਼ੋਰ ਜਾਂ ਖ਼ਤਮ ਕੀਤਾ ਜਾ ਸਕਦਾ ਹੈ।

ਨਵੇਂ ਨਿਊਰੋਨ ਬਣਦੇ ਹਨ ਤਾਂ ਉਹ ਪੁਰਾਣੀਆਂ ਯਾਦਾਂ ਨੂੰ ਮਿਟਾ ਸਕਦੇ ਹਨ ਅਤੇ ਉਨ੍ਹਾਂ ਦੀ ਥਾਂ ਨਵੀਆਂ ਯਾਦਾਂ ਲਿਆ ਸਕਦੇ ਹਨ।

ਰਿਚਰਡਸ ਨੇ ਦੇਖਿਆ ਕਿ ਕਾਰਡੀਓਵੇਸਕੁਲਰ ਅਭਿਆਸ ਨਾਲ ਘੱਟ ਤੋਂ ਘੱਟ ਚੂਹਿਆਂ ਵਿੱਚ ਅਜਿਹਾ ਕਰਨਾ ਸੰਭਵ ਹੈ।

ਕੁਝ ਚੀਜ਼ਾਂ ਨੂੰ ਭੁੱਲਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਕੁਝ ਚੀਜ਼ਾਂ ਨੂੰ ਯਾਦ ਰੱਖਣਾ।

ਇਹ ਵੀ ਪੜ੍ਹੋ:

ਅਣਚਾਹੀਆਂ ਯਾਦਾਂ ਅਤੇ ਉਸ ਨਾਲ ਜੁੜੀਆਂ ਭਾਵਨਾਵਾਂ ਤੋਂ ਨਿਜਾਤ ਪਾਉਣਾ ਚੁਣੌਤੀ ਭਰਿਆ ਹੋ ਸਕਦਾ ਹੈ, ਪਰ ਅਭਿਆਸ ਨਾਲ ਇਹ ਕੀਤਾ ਜਾ ਸਕਦਾ ਹੈ।

ਮਨੋਵਿਗਿਆਨੀਆਂ ਅਤੇ ਨਿਉਰੋਸਾਇੰਟਿਸਟਾਂ ਮੁਤਾਬਕ ਹੋ ਸਕਦਾ ਹੈ ਕਿ ਸਾਡੇ ਦਿਮਾਗ ਦੀ ਮੈਮਰੀ ਦੀ ਕੋਈ ਸੀਮਾ ਹੋਵੇ, ਪਰ ਸਾਡੇ ਮਰਨ ਤੋਂ ਪਹਿਲਾਂ ਇਸਦੇ ਖ਼ਤਮ ਹੋਣ ਦੀ ਸੰਭਾਵਨਾ ਘੱਟ ਹੈ।

ਪਰ ਫਿਰ ਵੀ ਅਸੀਂ ਕੁਝ ਜ਼ਰੂਰੀ ਚੀਜ਼ਾਂ ਇਸ ਲਈ ਭੁੱਲ ਜਾਂਦੇ ਹਾਂ ਕਿਉਂਕਿ ਅਸੀਂ ਗ਼ੈਰ-ਜ਼ਰੂਰੀ ਚੀਜ਼ਾਂ ਨੂੰ ਭੁਲਾ ਨਹੀਂ ਪਾਉਂਦੇ। ਪਰ ਜੇਕਰ ਤੁਸੀਂ ਉੱਪਰ ਦਿੱਤੇ ਟਿੱਪਸ ਨੂੰ ਅਜ਼ਮਾਓਗੇ ਤਾਂ ਇਨ੍ਹਾਂ ਅਣਚਾਹੀਆਂ ਯਾਦਾਂ ਤੋਂ ਛੁਟਾਕਾਰਾ ਪਾ ਸਕਦੇ ਹੋ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)