2018 ਦੀਆਂ 12 ਤਸਵੀਰਾਂ ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕੀਤਾ

    • ਲੇਖਕ, ਕੈਲੀ ਗਰੈਵੀਅਰ
    • ਰੋਲ, ਬੀਬੀਸੀ ਪੱਤਰਕਾਰ

ਸਾਲ 2018 ਖ਼ਤਮ ਹੋਣ ਜਿ ਰਿਹਾ ਹੈ। ਆਖ਼ਰੀ ਹਫ਼ਤੇ 'ਚ ਇਸ ਸਾਲ 'ਚ ਹੋਈਆਂ ਘਟਨਾਵਾਂ ਨੂੰ ਯਾਦ ਕਰਨ ਅਤੇ ਸੰਭਾਲ ਕੇ ਰੱਖਣ ਦਾ ਕੰਮ ਹੁੰਦਾ ਹੈ। ਇਸ ਦੌਰਾਨ ਚੰਗੀਆਂ-ਬੁਰੀਆਂ ਯਾਦਾਂ ਵੀ ਤਾਜ਼ਾ ਕੀਤੀਆਂ ਜਾਂਦੀਆਂ ਹਨ।

...ਤੇ ਚਲੋ ਫਿਰ ਨਜ਼ਰ ਮਾਰਦੇ ਹਾਂ, ਇਸ ਸਾਲ ਦੀਆਂ ਕੁਝ ਸਭ ਤੋਂ ਯਾਦਗਾਰ ਤਸਵੀਰਾਂ 'ਤੇ

ਲੇਟਣ ਦਾ ਅੰਦਾਜ਼

ਲਾਤਿਨ ਅਮਰੀਕੀ ਦੇਸ ਹੋਂਡੁਰਸ 'ਚ ਜਨਵਰੀ 'ਚ ਹੋਈਆਂ ਚੋਣਾਂ ਦੌਰਾਨ ਰਾਸ਼ਟਰਪਤੀ ਹੁਆਯਾਨ ਆਰਲੈਂਡੋ ਹਰਨਾਂਡੇਜ਼ ਦੇ ਮੁੜ ਜਿੱਤਣ ਕਾਰਨ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋਇਆ।

ਇਸ ਦੌਰਾਨ ਟੇਗੁਚਿਗਲਪਾ ਸ਼ਹਿਰ 'ਚ ਕਤਾਰ 'ਚ ਖੜੇ ਪੁਲਿਸ ਵਾਲਿਆਂ ਸਾਹਮਣੇ ਇੱਕ ਕੁੜੀ ਲੇਟ ਕੇ ਆਪਣਾ ਵਿਰੋਧ ਜਤਾਉਣ ਲੱਗੀ। ਉਸ ਦਾ ਇਹ ਅੰਦਾਜ਼ ਪੂਰੀ 'ਚ ਪ੍ਰਸਿੱਧ ਹੋ ਗਿਆ।

ਉਸ ਦੇ ਇਸ ਅੰਦਾਜ਼ 'ਚ ਵਿਰੋਧ ਨੇ ਦੂਜੀ ਸਦੀ ਦੀ ਮੂਰਤੀ ਸਲੀਪਿੰਗ ਹਰਮਾਫਰੋਡਿਟਸ ਦੀ ਯਾਦ ਦਿਵਾਈ ਸੀ। ਕਈ ਲੋਕਾਂ ਨੇ ਇਸ ਕੁੜੀ ਦੀ ਤਸਵੀਰ ਦੀ ਤੁਨਲਾ ਵਿਨਸੈਂਟ ਵਾਨ ਗੋ ਦੀ 1890 'ਚ ਬਣਾਈ ਗਈ ਪੇਂਟਿੰਗ ਰੈਸਟ ਫਰਾਮ ਵਰਕ ਨਾਲ ਵੀ ਕੀਤੀ।

ਇਹ ਵੀ ਪੜ੍ਹੋ:

ਐਕਸ-ਰੇ-ਸਟਾਈਲ

ਫਰਵਰੀ ਮਹੀਨੇ 'ਚ ਦੱਖਣੀ ਚੀਨ ਦੇ ਮਸ਼ਹੂਰ ਸ਼ਹਿਰ ਡੋਂਗੁਆਨ ਸ਼ਹਿਰ 'ਚ ਅਜੀਬ ਜਿਹੀ ਘਟਨਾ ਹੋਈ ਸੀ।

ਇੱਥੇ ਇੱਕ ਔਰਤ ਦਾ ਪਰਸ ਰੇਲਵੇ ਸਟੇਸ਼ਨ 'ਤੇ ਲੱਗੀ ਐਕਸਰੇ ਮਸ਼ੀਨ ਦੇ ਅੰਦਰ ਗਿਆ ਤਾਂ ਉਹ ਵੀ ਨਾਲ ਹੀ ਮਸ਼ੀਨ 'ਚ ਚਲੀ ਗਈ।

ਇਸ ਔਰਤ ਦੀ ਇਹ ਤਸਵੀਰ ਪੂਰ ਦੁਨੀਆਂ ਵਿੱਚ ਵਾਈਰਲ ਹੋ ਗਈ। ਚੀਨ ਦੀ ਇਸ ਔਰਤ ਦੀ ਤੁਲਨਾ ਹਾਜ਼ਾਰਾਂ ਸਾਲ ਪਹਿਲਾ ਆਸਟਰੇਲੀਆ ਦੇ ਮੂਲ ਨਿਵਾਸੀਆਂ ਦੀ ਉਬਿਰਰ 'ਚ ਬਣਾਈ ਗਈ ਕਲਾਕ੍ਰਿਤੀ ਨਾਲ ਕੀਤੀ ਜਾਂਦੀ ਹੈ।

ਪੁਲਾੜ 'ਚ ਕਾਰ

ਫਰਵਰੀ ਮਹੀਨੇ 'ਚ ਹੀ ਏਲਨ ਮਸਕ ਨੇ ਆਪਣੀ 2008 ਦੀ ਟੈਸਲਾ ਰੋਜਸਟਰ ਕਾਰ ਨੂੰ ਸੂਰਜ ਦੀ ਧੁਰੀ 'ਚ ਭੇਜਿਆ ਸੀ। ਜਿਸ 'ਚ ਡਰਾਈਵਰ ਵਜੋਂ ਇੱਕ ਪੁਤਲੇ ਨੂੰ ਬਿਠਾਇਆ ਗਿਆ ਸੀ।

ਪੁਲਾੜ 'ਚ ਤੈਰ ਰਹੀ ਇਸ ਕਾਰ ਦੀ ਤਸਵੀਰ ਦੁਨੀਆਂ ਭਰ ਵਿੱਚ ਸੁਰਖ਼ੀਆਂ ਵਿੱਚ ਰਹੀ।

ਐਨਬੀਐਚ ਮੈਚ 'ਚ ਹਾਦਸਾ

ਅਪ੍ਰੈਲ ਮਹੀਨੇ 'ਚ ਹਿਊਮਨ ਰਾਕੇਟਸ ਨਾਮ ਦੀ ਅਮਰੀਕੀ ਬਾਸਕਟਬਾਲ ਦੀ ਟੀਮ ਦੇ ਖਿਡਾਰੀ ਜੇਮਸ ਹਾਰਡਨ ਇੱਕ ਮੈਚ ਦੌਰਾਨ ਆਪਣਾ ਸੰਤੁਲਨ ਗੁਆ ਬੈਠੇ।

ਉਹ ਮਿਨੇਸੋਟਾ ਦੇ ਟਰਾਗੇਟ ਸੈਂਟਰ ਸਟੇਡੀਅਮ 'ਚ ਪਹਿਲੀ ਕਤਾਰ 'ਚ ਬੈਠੇ ਦਰਸ਼ਕਾਂ ਨਾਲ ਟਕਰਾ ਗਏ।

ਇਹ ਵੀ ਪੜ੍ਹੋ:

ਜਵਾਲਾਮੁਖੀ ਦੇ ਲਾਵੇ ਦੀ ਨਦੀ

5ਮਈ ਨੂੰ ਅਮਰੀਕੀ ਦਾ ਹਵਾਈ ਦੀਪ ਭਿਆਨਕ ਜ਼ਲਜ਼ਲੇ ਨਾਲ ਹਿਲ ਗਿਆ ਸੀ। ਇਹ ਹਵਾਈ 'ਤੇ 40 ਸਾਲ ਦਾ ਸਭ ਤੋਂ ਭਿਆਨਕ ਭੂਚਾਲ ਸੀ।

ਇਸ ਦਾ ਨਤੀਜਾ ਇਹ ਹੋਇਆ ਹੈ ਕਿ ਹਵਾਈ 'ਤੇ ਸਥਿਤ ਜਵਾਲਾਮੁਖੀ ਕਿਲਾਉਈਆ ਭੜਕਿਆ।

ਉਛਲਦਾ ਲਾਵਾ ਆਲੇ-ਦੁਆਲੇ ਦੇ ਇਲਾਕੇ 'ਚ ਫੈਲ ਗਿਆ। ਇਹ ਤਸਵੀਰ ਦੁਨੀਆਂ 'ਚ ਇੰਝ ਮਸ਼ਹੂਰ ਹੋਈ ਜਿਵੇਂ ਮੰਨੋ ਇਸ ਭਿਆਨਕ ਲਾਵੇ ਨੇ ਦੁਨੀਆਂ ਦਾ ਰਸਤਾ ਰੋਕ ਲਿਆ ਹੋਵੇ।

ਪਲਾਸਟਿਕ 'ਚ ਕੈਦ ਪੰਛੀ

ਮਈ ਮਹੀਨੇ 'ਚ ਨੈਸ਼ਨਲ ਜਿਓਗਰਾਫਿਕ ਚੈਨਲ ਦੇ ਇੱਕ ਫੋਟੋਗ੍ਰਾਫਰ ਨੇ ਇੱਕ ਸਾਰਸ ਦੀ ਤਸਵੀਰ ਲਈ ਜਿਸ ਨੇ ਦੁਨੀਆਂ ਦੇ ਰੋਂਗਟੇ ਖੜੇ ਕਰ ਦਿੱਤੇ।

ਉਹ ਪੰਛੀ ਪੂਰੀ ਤਰ੍ਹਾਂ ਪਾਲਸਟਿਕ ਦੀ ਪੰਨੀ 'ਚ ਕੈਦ ਸੀ। ਇਸ ਨੇ ਦੁਨੀਆਂ ਨੂੰ ਪਲਾਸਟਿਕ ਦੀ ਭਿਆਨਕਤਾ ਦਾ ਅਹਿਸਾਸ ਕਰਵਾਇਆ।

ਸਪੇਨ ਵਿੱਚ ਇਸ ਦੀ ਫੋਟੋ ਖਿੱਚਣ ਵਾਲੇ ਫੋਟੋਗ੍ਰਾਫ਼ਰ ਨੇ ਇਸ ਨੂੰ ਪਲਾਸਟਿਕ 'ਚੋਂ ਆਜ਼ਾਦ ਕਰ ਦਿੱਤਾ ਸੀ।

ਜੀ-7 ਸੰਮੇਲਨ

ਜੂਨ ਮਹੀਨੇ 'ਚ ਹੋਏ ਜੀ-7 ਸੰਮੇਲਨ ਦੀ ਇੱਕ ਤਸਵੀਰ ਦੁਨੀਆਂ ਭਰ 'ਚ ਵਾਈਰਲ ਹੋਈ ਸੀ। ਇਸ ਤਸਵੀਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੁਰਸੀ 'ਤੇ ਬੈਠੇ ਹੋਏ ਹਨ ਜਦ ਕਿ ਬਾਕੀ ਸਾਰੇ ਦੇਸਾਂ ਦੇ ਨੁਮਾਇੰਦੇ ਉਨ੍ਹਾਂ ਵੱਲ ਤਲਖ਼ੀ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਹਨ।

ਇਸ ਤਸਵੀਰ ਨੇ ਅਮਰੀਕਾ ਅਤੇ ਜੀ-7 ਦੇ ਬਾਕੀ ਦੇਸਾਂ ਵਿਚਾਲੇ ਤਣਾਅ ਨੂੰ ਸ਼ਾਨਦਾਰ ਤਰੀਕੇ ਨਾਲ ਬਿਆਨ ਕੀਤਾ ਸੀ।

ਗਜ਼ਬ ਦਾ ਖੇਡ

ਰੂਸ 'ਚ ਹੋਏ ਫੁਟਬਾਲ ਵਰਲਡ ਕੱਪ ਦੇ ਇੱਕ ਮੈਚ 'ਚ ਬੈਲਜ਼ੀਅਮ ਦੇ ਸਟਰਾਈਕਰ ਵਿਨਸੈਂਟ ਕੋਂਪਨੀ ਦੀ ਕਿਕ ਨੂੰ ਰੋਕਣ ਲਈ ਜਾਪਾਨ ਦੇ ਗੋਲਕੀਪਰ ਇਜੀ ਕਾਵਾਸ਼ਿਮਾ ਨੇ ਹਵਾ 'ਚ ਛਾਲ ਲਗਾਈ ਸੀ ਉਹ ਹੈਰਾਨ ਕਰਨ ਵਾਲੀ ਸੀ।

ਅੱਧਾ ਝੁਕਿਆ ਅਮਰੀਕੀ ਝੰਡਾ

ਜਦੋਂ ਅਮਰੀਕੀ ਸਿਨੇਟਰ ਜੌਨ ਮੈਕੇਨ ਦੀ ਅਗਸਤ ਮਹੀਨੇ 'ਚ ਕੈਂਸਰ ਨਾਲ ਮੌਤ ਹੋਈ ਤਾਂ ਵ੍ਹਾਈਟ ਹਾਊਸ ਉਨ੍ਹਾਂ ਦੀ ਮੌਤ 'ਤੇ ਸੋਗ ਮਨਾਉਣ ਨੂੰ ਲੈ ਕੇ ਦੁਚਿੱਤੀ 'ਚ ਦਿਖਿਆ।

ਮੈਕੇਨ, ਡੌਨਲਡ ਟਰੰਪ ਦੀ ਹੀ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹੇ ਸਨ।

ਟਰੰਪ ਪ੍ਰਸ਼ਾਸਨ ਨੇ ਪਹਿਲਾਂ ਤਾਂ ਜੌਨ ਮੈਕੇਨ ਦੇ ਸਨਮਾਨ 'ਚ ਝੰਡਾ ਨੂੰ ਝੁਕਾਇਆ, ਫਿਰ ਉਸ ਨੂੰ ਉੁਪਰ ਚੁੱਕ ਦਿੱਤਾ ਅਤੇ ਨਿੰਦਾ ਹੋਣ 'ਤੇ ਇੱਕ ਵਾਰ ਫਿਰ ਝੰਡੇ ਨੂੰ ਝੁਕਾ ਦਿੱਤਾ ਗਿਆ।

ਫਲਸਤੀਨੀ ਪ੍ਰਦਰਸ਼ਨਕਾਰੀ

ਕਾਲੇ ਧੂੰਏ ਨਾਲ ਭਰਿਆ ਆਸਮਾਨ ਅਤੇ ਸਾਹਮਣਿਓਂ ਆਉਂਦੇ ਗੈਸ ਦੇ ਗੋਲਿਆਂ ਵਿਚਾਲੇ ਇੱਕ ਫਲਸਤੀਨੀ ਨੌਜਵਾਨ ਦਲੇਰੀ ਨਾਲ ਇਸਰਾਈਲ ਸੈਨਿਕਾਂ ਦਾ ਵਿਰੋਧ ਕਰ ਰਿਹਾ ਸੀ। ਉਸ ਦੇ ਇੱਕ ਹੱਥ 'ਚ ਫਲਸਤੀਨ ਦਾ ਝੰਡਾ ਸੀ।

ਇਸ ਤਸਵੀਰ ਨੇ ਡੈਲਾਰਕੋ ਦੀ ਲਿਬਰਟੀ ਲੀਡਿੰਗ ਦਿ ਪੀਪਲ ਨਾਮ ਦੀ ਪੇਂਟਿੰਗ ਦੀ ਯਾਦ ਦਿਵਾਈ ਸੀ। ਪਰ ਇਸ ਤਸਵੀਰ ਦੀ ਸਬ ਤੋਂ ਖ਼ਾਸ ਗੱਲ ਸੀ, ਉਸ ਨੌਜਵਾਨ ਦੇ ਦੂਜੇ ਹੱਥ 'ਚ ਗੁਲੇਲ ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਫਲਸਤੀਨ ਦੀ ਬਹਾਦੁਰੀ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਸੀ।

ਰੋਬੋਟ ਦੀ ਮੁਰੰਮਤ

ਇੰਗਲੈਂਡ 'ਚ ਦੁਨੀਆਂ ਇੱਕ ਰੋਬੋਟ ਦਾ ਸਿਰ ਖੋਲ੍ਹ ਕੇ ਇਸ ਦੇ ਪੁਰਜੇ ਠੀਕ ਕਰਦਿਆਂ ਇੱਕ ਇੰਜਨੀਅਰ ਦੀ ਤਸਵੀਰ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ।

ਦੂਰੋਂ ਇਹ ਤਸਵੀਰ ਦੇਖ ਕੇ ਅਜਿਹਾ ਲਗਦਾ ਹੈ ਕਿ ਜਿਵੇਂ ਕੋਈ ਮਾਹਿਰ ਕਿਸੇ ਇਨਸਾਨ ਦੀ ਖੋਪੜੀ ਦੇ ਸਰਕਟ ਠੀਕ ਕਰ ਰਿਹਾ ਹੋਵੇ।

ਬੈਂਕਸੀ ਦਾ ਧੋਖਾ

ਬਰਤਾਨੀਆ ਦੇ ਕਲਾਕਾਰ ਬੈਂਕਸੀ ਦੀ ਕਲਾਕਾਰੀ ਗਰਲ ਵਿਜ ਆ ਬਲੂਨ ਨੂੰ ਜਦੋਂ ਨਿਲਾਮ ਕੀਤਾ ਗਿਆ ਤਾਂ ਅਜੀਬ ਜਿਹੀ ਘਟਨਾ ਹੋਈ।

ਜਿਵੇਂ ਹੀ ਇਸ ਦੀ ਕੀਮਤ 12 ਲੱਖ ਯੂਰੋ ਲੱਗੀ ਤਾਂ ਇਸ ਉਤਾਰਿਆ ਜਾਣ ਲੱਗਾ।

ਉਦੋਂ ਇਹ ਪੇਂਟਿੰਗ ਆਪਣੇ ਪੈਨਲ ਤੋਂ ਸਰਕਣ ਲੱਗੀ ਅਤੇ ਨਿਚਲੇ ਹਿੱਸੇ ਤੋਂ ਇਸ ਦੀਆਂ ਕਤਰਾਂ ਲਟਕਦੀਆਂ ਦਿਖਾਈ ਦਿੱਤੀਆਂ।

ਬਾਅਦ 'ਚ ਪਤਾ ਲੱਗਾ ਕਿ ਖ਼ੁਦ ਬੈਂਕਸੀ ਨੇ ਇਸ ਫਰੇਮ ਵਿੱਚ ਕਾਗ਼ਜ਼ ਕੁਤਰਨ ਵਾਲੀ ਇੱਕ ਮਸ਼ੀਨ ਸੈਟ ਕੀਤੀ ਸੀ। ਇਸ ਸਟੰਟ ਰਾਹੀਂ ਬਣੀ ਕਲਾਕਾਰੀ ਨੂੰ ਬੈਂਕਸੀ ਨੇ ਨਾਮ ਦਿੱਤਾ ਸੀ, 'ਲਵ ਇਜ਼ ਇਨ ਦਿ ਬਿਨ।'

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)