You’re viewing a text-only version of this website that uses less data. View the main version of the website including all images and videos.
ਕਪਿਲ ਸ਼ਰਮਾ ਦੀ ਵਾਪਸੀ 'ਤੇ ਸੋਸ਼ਲ ਮੀਡੀਆ 'ਤੇ ਕੀ ਬੋਲੇ ਲੋਕ?
ਕਪਿਲ ਸ਼ਰਮਾ ਨੇ ਬੀਤੀ ਰਾਤ ਲੰਬੇ ਸਮੇਂ ਬਾਅਦ ਆਪਣੇ ਕਾਮੇਡੀ ਸ਼ੋਅ ਨਾਲ ਛੋਟੇ ਪਰਦੇ 'ਤੇ ਮੁੜ ਵਾਪਸੀ ਕੀਤੀ। ਲੋਕ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਖੁਸ਼ ਦਿਖੇ ਅਤੇ ਸੋਸ਼ਲ ਮੀਡੀਆ 'ਤੇ ਕਪਿਲ ਦਾ ਉਤਸ਼ਾਹ ਵੀ ਵਧਾਇਆ।
ਕਪਿਲ ਸ਼ਰਮਾ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਸ਼ੋਅ ਦੇ ਔਨ ਏਅਰ ਹੁੰਦਿਆਂ ਹੀ ਟਵਿੱਟਰ 'ਤੇ ਉਨ੍ਹਾਂ ਲਈ ਵਧਾਈਆਂ ਆਉਣ ਲੱਗੀਆਂ।
ਯੂਜ਼ਰ ਕਲਪਨਾ ਸ਼ਾਹ ਨੇ ਲਿਖਿਆ, ''ਨਵੇਂ ਸਾਲ ਦੀ ਸ਼ੁਰੂਆਤ ਲਈ ਕਪਿਲ ਦੇ ਇਸ ਅੰਦਾਜ਼ ਤੋਂ ਵਧੀਆ ਕੀ ਹੋ ਸਕਦਾ ਹੈ?''
ਪ੍ਰਾਕ੍ਰਿਤੀ ਯਾਦਵ ਨਾਂ ਦੀ ਯੂਜ਼ਰ ਨੇ ਟਵੀਟ ਕੀਤਾ, ''ਮੈਂ ਆਪਣੀ ਮੁਸਕਾਨ ਖਾਸ ਕਪਿਲ ਦੇ ਸ਼ੋਅ ਲਈ ਸਾਂਭ ਕੇ ਰੱਖੀ ਸੀ, ਆਪਣੀ ਮੁਸਕਾਨ ਜਿੰਨਾ ਹੀ ਮੈਂ ਕਪਿਲ ਅਤੇ ਉਸ ਦੀ ਟੀਮ ਨੂੰ ਮਿੱਸ ਕੀਤਾ, ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ।''
ਇਹ ਵੀ ਪੜ੍ਹੋ-
ਵਰੁਣ ਕੁਮਾਰ ਸਿਸੋਦੀਆ ਨੇ ਲਿਖਿਆ, ''ਬਹੁਤ ਮਹੀਨਿਆਂ ਬਾਅਦ ਅੱਜ ਪੂਰਾ ਪਰਿਵਾਰ ਨਾਲ ਬਹਿ ਕੇ ਹੱਸਿਆ ਹੈ। ਕਪਿਲ ਨੂੰ ਬਹੁਤ ਬਹੁਤ ਧੰਨਵਾਦ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।''
ਤਬੀਅਤ ਖਰਾਬ ਹੋਣ ਕਾਰਣ ਕਪਿਲ ਸ਼ਰਮਾ ਨੂੰ ਆਪਣਾ ਸ਼ੋਅ ਬੰਦ ਕਰਨਾ ਪਿਆ ਸੀ। ਖਬਰਾਂ ਇਹ ਵੀ ਸਨ ਕਿ ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਹਨ ਪਰ ਕਪਿਲ ਨੇ ਇਹ ਜ਼ਰੂਰ ਕਿਹਾ ਸੀ ਕਿ ਉਹ ਕਮਬੈਕ ਕਰਨਗੇ।
ਇਸੇ ਨੂੰ ਲੈ ਕੇ ਕੁਝ ਲੋਕਾਂ ਨੇ ਪੁਰਾਣੀਆਂ ਗੱਲਾਂ 'ਤੇ ਵੀ ਟਵੀਟ ਕੀਤੇ।
ਟਵਿੱਟਰ ਯੂਜ਼ਰ ਕਰੁਣਾ ਤਿਆਗੀ ਆਪਣੇ ਟਵਿੱਟਰ ਹੈਂਡਲ ਤੋਂ ਲਿਖਦੀ ਹੈ ਕਿ, "ਉਮੀਦ ਕਰਦੀ ਹਾਂ ਕਪਿਲ ਇਸ ਵਾਰੀ ਆਪਣੇ ਗੁੱਸੇ 'ਤੇ ਕਾਬੂ ਰੱਖਣਗੇ ਅਤੇ ਬਾਕੀ ਕਲਾਕਾਰਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਦੇਣਗੇ।"
ਟਵਿੱਟਰ ਹੈਂਡਲਰ ਸੌਮਿਆ ਲਿਖਦੀ ਹੈ, "ਕੀ ਕਪਿਲ ਉਹ ਸਫ਼ਲਤਾ ਮੁੜ ਹਾਸਿਲ ਕਰ ਸਕਣਗੇ?"
ਕਪਿਲ ਦੇ ਨਾਲ ਹੀ ਉਨ੍ਹਾਂ ਦੇ ਸਾਥੀ ਰਹਿ ਚੁਕੇ ਸੁਨੀਲ ਗਰੋਵਰ ਦਾ ਵੀ ਸ਼ੋਅ ਉਸੇ ਸਮੇਂ ਦੂਜੇ ਚੈਨਲ 'ਤੇ ਵਿਖਾਇਆ ਜਾ ਰਿਹਾ ਹੈ। ਸੁਨੀਲ ਅਤੇ ਕਪਿਲ ਵਿਚਾਲੇ ਝਗੜਾ ਹੋਇਆ ਸੀ ’ਤੇ ਹੁਣ ਤੱਕ ਦੋਵੇਂ ਇੱਕ ਦੂਜੇ ਨਾਲ ਕੰਮ ਕਰਨ ਨੂੰ ਤਿਆਰ ਨਹੀਂ ਹਨ।
ਫੈਨਜ਼ ਦੋਵਾਂ ਕਲਾਕਾਰਾਂ ਨੂੰ ਵੱਖ-ਵੱਖ ਪਰਫੋਰਮ ਕਰਦੇ ਦੇਖ ਨਿਰਾਸ਼ ਵੀ ਹਨ।
ਟਵਿੱਟਰ ਹੈਂਡਲਰ ਪੁਸ਼ਪਮ ਪ੍ਰੀਆ ਲਿਖਦੀ ਹੈ ਕਿ, "ਇਹ ਠੀਕ ਨਹੀਂ ਹੈ ਕਿ ਦੋਵਾਂ ਪ੍ਰੋਗਰਾਮਾਂ ਦਾ ਸਮਾਂ ਇੱਕ ਹੈ। ਮੇਰੇ ਵਰਗੇ ਫੈਨਜ਼ ਜੋ ਦੋਵਾਂ ਨੂੰ ਪਸੰਦ ਕਰਦੇ ਹਨ, ਉਹ ਕਿਵੇਂ ਫ਼ੈਸਲਾ ਕਰਨਗੇ ਕਿ ਪਹਿਲਾਂ ਕਿਹੜਾ ਪ੍ਰੋਗਰਾਮ ਦੇਖਣਾ ਚਾਹੀਦਾ ਹੈ?"
ਫ਼ਿਲਹਾਲ ਕਪਿਲ ਦੀ ਨਵੀਂ ਪਾਰੀ ਅਤੇ ਦੋਹਾਂ ਕਲਾਕਾਰਾਂ ਦੇ ਵਿਚ ਜਾਰੀ ਮੁਕਾਬਲੇ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਬਣਿਆ ਹੋਇਆ ਹੈ।