You’re viewing a text-only version of this website that uses less data. View the main version of the website including all images and videos.
ਜੇ ਤੁਸੀਂ ਵੀ PUBG ਗੇਮ ਖੇਡਦੇ ਹੋ ਤਾਂ ਇਸ ਬਾਰੇ ਫੈਲਦੀਆਂ ਅਫਵਾਹਾਂ ਦਾ ਸੱਚ ਜਾਣੋ
- ਲੇਖਕ, ਫੈਕਟ ਚੈਕ ਨਿਊਜ਼
- ਰੋਲ, ਬੀਬੀਸੀ ਨਿਊਜ਼
ਦਾਅਵਾ: ਗੁਜਰਾਤ ਪੁਲਿਸ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਸ਼ਰੇਆਮ ਮੋਬਾਈਲ ਗੇਮ PUBG ਖੇਡਦੇ ਫੜੇ ਜਾਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਵਾਰ-ਵਾਰ ਸਾਂਝੀ ਕੀਤੀ ਜਾ ਰਹੀ ਹੈ ਕਿ "ਮਹਾਰਾਸ਼ਟਰ ਹਾਈ ਕੋਰਟ" ਨੇ ਇਸ ਗੇਮ ਨੂੰ ਬੈਨ ਕਰ ਦਿੱਤਾ ਹੈ।
ਤੱਥ: ਬੀਬੀਸੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸਾਰੇ ਦਾਅਵੇ ਫਰਜ਼ੀ ਹਨ।
ਵਿਸਥਾਰ ਨਾਲ ਪੜ੍ਹੋ:
PUBG (PlayerUnknown's Battlegrounds) ਦੁਨੀਆਂ ਭਰ ਵਿੱਚ ਮੋਬਾਈਲ ’ਤੇ ਖੇਡਿਆ ਜਾਣ ਵਾਲਾ ਇੱਕ ਪ੍ਰਸਿੱਧ ਗੇਮ ਹੈ। ਭਾਰਤ ਵਿੱਚ ਵੀ ਇਸ ਦੇ ਬਹੁਤ ਦੀਵਾਨੇ ਹਨ।
PUBG ਮਾਰਚ 2017 ਵਿੱਚ ਜਾਰੀ ਹੋਇਆ ਸੀ। ਇਹ ਗੇਮ ਇੱਕ ਜਾਪਾਨੀ ਥ੍ਰਿਲਰ ਫਿਲਮ 'ਬੈਟਲ ਰੋਇਲ' ਤੋਂ ਪ੍ਰਭਾਵਿਤ ਹੋ ਕੇ ਬਣਾਇਆ ਗਿਆ ਜਿਸ ਵਿੱਚ ਸਰਕਾਰ ਵਿਦਿਆਰਥੀਆਂ ਦੇ ਇੱਕ ਗਰੁੱਪ ਨੂੰ ਧੱਕੇ ਨਾਲ ਮੌਤ ਨਾਲ ਲੜਨ ਭੇਜ ਦਿੰਦੀ ਹੈ।
PUBG ਵਿੱਚ ਲਗਪਗ 100 ਖਿਲਾੜੀ ਕਿਸੇ ਦੀਪ ’ਤੇ ਪੈਰਾਸ਼ੂਟ ਨਾਲ ਛਾਲ ਮਾਰਦੇ ਹਨ, ਹਥਿਆਰ ਲੱਭਦੇ ਹਨ ਅਤੇ ਇੱਕ-ਦੂਜੇ ਨੂੰ ਉਦੋਂ ਤੱਕ ਮਾਰਦੇ ਹਨ ਜਦੋਂ ਤੱਕ ਕਿ ਕੋਈ ਇੱਕ ਮਰ ਨਾ ਜਾਵੇ।
ਇਹ ਜਾਅਲੀ ਪੋਸਟਾਂ ਫੇਸਬੁੱਕ, ਟਵਿੱਟਰ ਅਤੇ ਵਟਸਐਪ 'ਤੇ ਭੇਜੇ ਜਾ ਰਹੇ ਹਨ।
ਇਹ ਵੀ ਪੜ੍ਹੋ:
ਪਹਿਲਾਂ "ਮਹਾਰਾਸ਼ਟਰ ਹਾਈਕੋਰਟ" ਦੇ ਇਸ ਕਥਿਤ ਨੋਟਿਸ ਦੀ ਗੱਲ। ਸਭ ਤੋਂ ਪਹਿਲਾਂ ਤਾਂ "ਮਹਾਰਾਸ਼ਟਰ ਹਾਈ ਕੋਰਟ" ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਮਹਾਰਾਸ਼ਟਰ ਦੇ ਹਾਈ ਕੋਰਟ ਦਾ ਨਾਮ ਬਾਂਬੇ ਹਾਈ ਕੋਰਟ ਹੈ।
ਨੋਟ ਵਿੱਚ ਲਿਖਿਆ ਹੈ, "ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ PUBG ਕੋਈ ਆਪਰੇਸ਼ਨ ਨਹੀਂ ਕਰੇਗਾ ਅਤੇ Tencent Games Corporation ਨੂੰ ਕਾਨੂੰਨੀ ਨੋਟਿਸ ਭੇਜੇ ਗਏ ਹਨ।"
ਅੰਗਰੇਜ਼ੀ ਵਿੱਚ ਲਿਖੇ ਇਸ ਪੋਸਟ ਵਿੱਚ ਵਿਅਕਰਣ ਅਤੇ ਸ਼ਬਦ-ਜੋੜਾਂ ਦੀਆਂ ਗਲਤੀਆਂ ਹਨ। ਜਿਵੇਂ "magistrates" ਨੂੰ "majestratives" ਲਿਖਿਆ ਹੋਇਆ ਹੈ।
ਨੋਟਿਸ ਇੱਕ "prejudge" ਦੇ ਨਾਮ ਹੇਠ ਜਾਰੀ ਕੀਤਾ ਗਿਆ ਹੈ ਪਰ ਭਾਰਤ ਵਿੱਚ ਤਾਂ ਅਜਿਹਾ ਕੋਈ ਅਹੁਦਾ ਹੀ ਨਹੀਂ ਹੈ।
ਜਿਸ ਅਫਸਰ ਦੇ ਦਸਤਖ਼ਤ ਹਨ ਉਸ ਨਾਮ ਦੇ ਕਿਸੇ ਅਫ਼ਸਰ ਦੇ ਮਹਾਰਾਸ਼ਟਰ ਦੀ ਨਿਆਂ ਸੇਵਾ ਵਿੱਚ ਕੰਮ ਕਰਨ ਦੇ ਕੋਈ ਸਬੂਤ ਨਹੀਂ ਹਨ।
ਹੁਣ ਗੱਲ ਕਰੀਏ ਗੁਜਰਾਤ ਪੁਲਿਸ ਦੇ ਕਥਿਤ ਨੋਟਿਸ ਦੀ ਜੋ ਗੁਜਰਾਤੀ ਭਾਸ਼ਾ ਵਿੱਚ ਹੈ।
ਇਸ ਵਿੱਚ ਲਿਖਿਆ ਹੈ, "ਜੇ ਕੋਈ ਜਨਤਕ ਥਾਵਾਂ 'ਤੇ PUBG ਖੇਡਦੇ ਮਿਲਿਆ ਤਾਂ ਉਸ ਵਿਅਕਤੀ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਜਾਵੇਗਾ।"
ਇਸ ਪੋਸਟਰ ਦੇ ਵੀ ਅਸਲੀ ਹੋਣ ਬਾਰੇ ਸ਼ੰਕੇ ਖੜ੍ਹੇ ਹੁੰਦੇ ਹਨ ਕਿਉਂਕਿ- ਨਾ ਤਾਂ ਇਸ ਵਿੱਚ ਤਰੀਕ ਲਿਖੀ ਹੈ, ਨਾ ਹੀ ਇਸ ਨੂੰ ਜਾਰੀ ਕਰਨ ਵਾਲੇ ਦਾ ਨਾਮ ਹੈ। ਇਸ ਵਿੱਚ ਕਈ ਗਲਤੀਆਂ ਵੀ ਹਨ।
ਇਸ ਫਰਜ਼ੀ ਪੋਸਟਰ ਨੂੰ ਟਵਿੱਟਰ ’ਤੇ ਵੀ ਧੜੱਲੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਭਗੀਰਥ ਸਿੰਘ ਨਾਮ ਦੇ ਟਵਿੱਟਰ ਯੂਜ਼ਰ ਨੇ ਇਸ ਦੀ ਸੱਚਾਈ ਜਾਣਨ ਲਈ ਗੁਜਰਾਤ ਪੁਲਿਸ ਨੂੰ ਟਵੀਟ ਕੀਤਾ ਤਾਂ ਤੁਰੰਤ ਜਵਾਬ ਮਿਲਿਆ:" ਇਹ ਫਰਜ਼ੀ ਹੈ ਨੇ #GujaratPolice ਅਜਿਹਾ ਕੋਈ ਨੋਟਿਸ ਜਾਰੀ ਨਹੀਂ ਕੀਤਾ"
Tencent Games ਨੇ ਵੀ ਹਾਲੇ ਤੱਕ ਇਨ੍ਹਾਂ ਦਾਅਵਿਆਂ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ।
ਇਹ ਗੇਮ ਕਾਫ਼ੀ ਪ੍ਰਸਿੱਧ ਹੈ ਪਰ ਵਿਵਾਦਾਂ ਵਿੱਚ ਵੀ ਘਿਰੀ ਰਹੀ ਹੈ।
ਇਸ ਸਾਲ ਜੁਲਾਈ ਵਿੱਚ ਇਸ ਵਿੱਚ ਟਾਇਲਟ ਦੇ ਮਾਸਕ ਵਿੱਚ ਉਗਦਾ ਸੂਰਜ ਦਿਖਾਇਆ ਗਿਆ ਜੋ ਇਸ ਦੇ ਸਟੋਰ ਵਿੱਚੋਂ ਮਿਲਦਾ ਸੀ।
ਇਸ ਬਾਰੇ ਕਈ ਕੋਰੀਆਈ ਅਤੇ ਚੀਨੀ ਲੋਕਾਂ ਨੇ ਇਸ ਉੱਪਰ ਆਪਣੀ ਨਾਰਾਜ਼ਗੀ ਜਾਹਰ ਕੀਤੀ ਕਿਉਂਕਿ ਅਜਿਹੇ ਮਾਸਕ ਬਸਤੀਵਾਦੀ ਜਪਾਨੀ ਫੌਜ ਵਰਤਿਆ ਕਰਦੀ ਸੀ।
ਇਸ ਤੋਂ ਬਾਅਦ ਗੇਮ ਡਿਵੈਲਪਰਾਂ ਨੂੰ ਇਹ ਆਪਣੇ ਸਟੋਰ ’ਚੋਂ ਹਟਾਉਣੀ ਪਈ ਅਤੇ ਇਸ ਨੂੰ ਖਰੀਦਣ ਵਾਲਿਆਂ ਦੇ ਪੈਸੇ ਮੋੜਨੇ ਪਏ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ