You’re viewing a text-only version of this website that uses less data. View the main version of the website including all images and videos.
ਸਲਮਾਨ ਖ਼ਾਨ: ਮਹਿੰਗੀਆਂ ਜੁੱਤੀਆਂ ਦੀਆਂ ਮਸ਼ਹੂਰੀਆਂ ਕਰਨ ਵਾਲੇ ਅਦਾਕਾਰ ਨੂੰ ਨੰਗੇ ਪੈਰੀਂ ਰਹਿਣਾ ਪਸੰਦ ਹੈ - ਰੋਚਕ ਕਿੱਸੇ
ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅੱਜ 57 ਸਾਲ ਦੇ ਹੋ ਗਏ ਹਨ। 1989 ਵਿੱਚ ਸੁਪਰਹਿੱਟ ਫ਼ਿਲਮ 'ਮੈਨੇ ਪਿਆਰ ਕੀਆ' ਤੋਂ ਉਨ੍ਹਾਂ ਨੇ ਬਤੌਰ ਹੀਰੋ ਬਾਲੀਵੁੱਡ ਵਿੱਚ ਆਪਣਾ ਪੈਰ ਧਰਿਆ।
ਉਨ੍ਹਾਂ ਦੀ ਕਾਮਯਾਬੀ ਦਾ ਸਿਲਸਿਲਾ ਅੱਜ ਵੀ ਜਾਰੀ ਹੈ।
ਹਾਲਾਂਕਿ ਉਨ੍ਹਾਂ ਦੀ ਪਹਿਲੀ ਫ਼ਿਲਮ 'ਬੀਵੀ ਹੋ ਤੋ ਐਸੀ' 1988 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਉਹ ਸਹਾਇਕ ਭੂਮਿਕਾ 'ਚ ਸਨ।
ਸਲਮਾਨ ਆਪਣੇ ਕਰੀਅਰ ਵਿੱਚ ਆਪਣੀ ਕਾਮਯਾਬੀ ਨਾਲ ਜਿੰਨੇ ਚਰਚਾ ਵਿੱਚ ਰਹੇ ਹਨ, ਓਨਾ ਹੀ ਉਨ੍ਹਾਂ ਦਾ ਵਿਵਾਦਾਂ ਨਾਲ ਵੀ ਰਿਸ਼ਤਾ ਰਿਹਾ ਹੈ।
ਸਲਮਾਨ ਖ਼ਾਨ ਨਾਲ ਜੁੜੀਆਂ 12 ਦਿਲਚਸਪ ਗੱਲਾਂ 'ਤੇ ਇੱਕ ਨਜ਼ਰ-
1. ਕਿਹਾ ਜਾਂਦਾ ਹੈ ਕਿ 'ਮੈਨੇ ਪਿਆਰ ਕੀਆ' ਵਿੱਚ ਹੀਰੋ ਲਈ ਸਲਮਾਨ ਪਹਿਲੀ ਪਸੰਦ ਨਹੀਂ ਸਨ। ਉਹ ਦੂਜੀ ਅਤੇ ਤੀਜੀ ਪਸੰਦ ਵੀ ਨਹੀਂ ਸਨ। ਉਨ੍ਹਾਂ ਤੋਂ ਪਹਿਲਾਂ ਰਾਜਸ਼੍ਰੀ ਪ੍ਰੋਡਕਸ਼ਨ ਕੰਪਨੀ ਨੇ ਵਿੰਦੂ ਦਾਰਾ ਸਿੰਘ, ਦੀਪਕ ਤਿਜੋਰੀ ਅਤੇ ਫਰਾਜ਼ ਖ਼ਾਨ (ਅਦਾਕਾਰ ਯੂਸੁਫ਼ ਖ਼ਾਨ ਦੇ ਮੁੰਡੇ) ਨੂੰ ਪਹਿਲਾਂ ਇਹ ਰੋਲ ਦੇਣ 'ਤੇ ਵਿਚਾਰ ਕੀਤਾ ਸੀ।
2. ਸਲਮਾਨ ਖ਼ਾਨ ਅਤੇ ਮੋਹਨੀਸ਼ ਬਹਿਲ (ਨੂਤਨ ਦੇ ਮੁੰਡੇ) ਨੂੰ ਬਾਅਦ ਵਿੱਚ ਰਾਜਸ਼੍ਰੀ ਵਾਲਿਆਂ ਨੇ ਆਡੀਸ਼ਨ ਲਈ ਬੁਲਾਇਆ। ਸਲਮਾਨ ਹੀਰੋ ਬਣੇ ਅਤੇ ਮੋਹਨੀਸ਼ ਵਿਲੇਨ। ਬਾਅਦ ਵਿੱਚ ਦੋਵੇਂ ਰਾਜਸ਼੍ਰੀ ਦੀ ਫ਼ਿਲਮ 'ਹਮ ਆਪਕੇ ਹੈ ਕੌਣ' ਅਤੇ 'ਹਮ ਸਾਥ ਸਾਥ ਹੈ' ਵਿੱਚ ਨਜ਼ਰ ਆਏ।
3. ਸਲਮਾਨ ਖ਼ਾਨ ਨੂੰ ਅੱਬਾਸ ਮਸਤਾਨ ਨੇ 'ਬਾਜ਼ੀਗਰ' ਵਿੱਚ ਲੀਡ ਰੋਲ ਆਫ਼ਰ ਕੀਤਾ ਸੀ। ਸਲਮਾਨ ਦੇ ਨਾਂਹ ਕਰਨ ਤੋਂ ਬਾਅਦ ਹੀ ਇਹ ਭੂਮਿਕਾ ਸ਼ਾਹਰੁਖ ਖ਼ਾਨ ਨੂੰ ਮਿਲੀ ਅਤੇ ਐਂਟੀ ਹੀਰੋ ਦੀ ਭੂਮਿਕਾ ਨੇ ਉਨ੍ਹਾਂ ਨੂੰ ਕਾਮਯਾਬੀ ਦੀ ਰਾਹ ਵੱਲ ਤੋਰ ਦਿੱਤਾ।
4. ਸਲਮਾਨ ਖ਼ਾਨ ਫ਼ਿਲਮਾਂ ਵਿੱਚ ਅਦਾਕਾਰੀ ਕਰਨ ਦੀ ਬਜਾਏ ਆਪਣੇ ਪਿਤਾ ਦੀ ਤਰ੍ਹਾਂ ਸਕ੍ਰਿਪਟ ਰਾਈਟਰ ਬਣਨਾ ਚਾਹੁੰਦੇ ਸਨ, ਇਹੀ ਕਾਰਨ ਹੈ ਕਿ ਵੀਰ, ਚੰਦਰਮੁਖੀ ਅਤੇ ਬਾਗੀ ਵਰਗੀਆਂ ਫ਼ਿਲਮਾਂ ਦੀ ਸਕ੍ਰਿਪਟ ਲਿਖਣ ਦਾ ਕੰਮ ਵੀ ਉਨ੍ਹਾਂ ਨੇ ਕੀਤਾ।
5. ਫ਼ਿਲਮਾਂ ਨਾਲ ਜੁੜਨ ਤੋਂ ਪਹਿਲਾਂ ਸਲਮਾਨ ਨੂੰ ਤੈਰਾਕੀ ਦਾ ਸ਼ੌਕ ਸੀ। ਆਪਣੇ ਸਕੂਲ ਦੀ ਤੈਰਾਕੀ ਟੀਮ ਵਿੱਚ ਵੀ ਸਲਮਾਨ ਸ਼ਾਮਲ ਸਨ। ਜੇਕਰ ਸਲਮਾਨ ਫ਼ਿਲਮਾਂ ਵਿੱਚ ਕਰੀਅਰ ਨਹੀਂ ਬਣਾਉਂਦੇ ਤਾਂ ਸ਼ਾਇਦ ਤੈਰਾਕੀ ਵਿੱਚ ਭਾਰਤ ਦਾ ਨਾਮ ਰੌਸ਼ਨ ਕਰ ਰਹੇ ਹੁੰਦੇ।
6. ਸਲਮਾਨ ਖ਼ਾਨ ਨੂੰ ਸਾਬਣਾਂ ਦਾ ਬਹੁਤ ਸ਼ੌਕ ਹੈ। ਉਨ੍ਹਾਂ ਦੇ ਬਾਥਰੂਮ ਵਿੱਚ ਦੁਨੀਆਂ ਭਰ ਦੇ ਸਾਬਣਾਂ ਦੀ ਕਲੈਕਸ਼ਨ ਹੈ।
ਇਹ ਵੀ ਪੜ੍ਹੋ:
7. ਕਿਹਾ ਜਾਂਦਾ ਹੈ ਕਿ ਇੰਟਰਨੈੱਟ ਅਤੇ ਸਮਾਰਟਫ਼ੋਨ ਦੇ ਜ਼ਮਾਨੇ ਵਿੱਚ ਵੀ ਸਲਮਾਨ ਖ਼ਾਨ ਈਮੇਲ ਆਈਡੀ ਨਹੀਂ ਹੈ। ਸਲਮਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸਦੀ ਲੋੜ ਨਹੀਂ ਪੈਂਦੀ ਹੈ, ਉਹ ਸਿੱਧਾ ਫ਼ੋਨ 'ਤੇ ਗੱਲ ਕਰਨਾ ਪਸੰਦ ਕਰਦੇ ਹਨ।
8. ਸਲਮਾਨ ਬੂਟਾਂ ਅਤੇ ਜੁੱਤੀਆਂ ਦਾ ਪ੍ਰਚਾਰ ਕਰਦੇ ਹੋਏ ਤੁਹਾਨੂੰ ਨਜ਼ਰ ਆ ਜਾਣ ਪਰ ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਨੰਗੇ ਪੈਰ ਚੱਲਣਾ ਬਹੁਤ ਪਸੰਦ ਹੈ।
9. ਸਲਮਾਨ ਖ਼ਾਨ ਕੁਝ ਉਨ੍ਹਾਂ ਅਦਾਕਾਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ 'ਪੀਪਲ ਮੈਗਜ਼ੀਨ' ਨੇ ਦੁਨੀਆਂ ਦੇ ਸਭ ਤੋਂ ਹੈਂਡਸਮ ਪੁਰਸ਼ਾਂ ਦੀ ਆਪਣੀ ਸੂਚੀ 'ਚ ਥਾਂ ਦਿੱਤੀ।
10. ਸਲਮਾਨ ਹਮੇਸ਼ਾ ਆਪਣੇ ਹੱਥ ਵਿੱਚ ਫਿਰੋਜਾ ਪੱਥਰ ਦਾ ਬ੍ਰੈਸਲੇਟ ਪਾਉਂਦੇ ਹਨ। ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਵੀ ਅਜਿਹਾ ਹੀ ਬ੍ਰੈਸਲੇਟ ਪਾਉਂਦੇ ਹਨ।
11. ਦੱਸਿਆ ਜਾਂਦਾ ਹੈ ਕਿ ਸਲਮਾਨ ਆਪਣੀਆਂ ਫ਼ਿਲਮਾਂ ਦਾ ਰਿਵਿਊ ਕਦੇ ਨਹੀਂ ਪੜ੍ਹਦੇ।
12. ਸਲਮਾਨ ਖ਼ਾਨ ਨੂੰ ਖਾਣ ਵਿੱਚ ਚਾਈਨੀਜ਼ ਬਹੁਤ ਪਸੰਦ ਹੈ ਅਤੇ ਉਨ੍ਹਾਂ ਨੂੰ ਪੇਟਿੰਗ ਕਰਨ ਦਾ ਬਹੁਤ ਸ਼ੌਕ ਹੈ।
ਇਹ ਵੀ ਪੜ੍ਹੋ: