ਅਮਰੀਕਾ ਦੀਆਂ ਮੱਧਵਰਤੀ ਚੋਣਾਂ: ਟਰੰਪ ਪ੍ਰਸ਼ਾਸ਼ਨ ਲਈ ਚੋਣਾਂ 'ਰੈਫਰੈਂਡਮ' ਵਾਂਗ

ਸਮੁੱਚੇ ਅਮਰੀਕਾ ਵਿੱਚ ਮੱਧਵਰਤੀ ਚੋਣਾਂ ਹੋ ਰਹੀਆਂ ਹਨ ਅਤੇ ਇਨ੍ਹਾਂ ਨੂੰ ਟਰੰਪ ਪ੍ਰਸਾਸ਼ਨ ਬਾਰੇ ਰਾਇਸ਼ੁਮਾਰੀ ਵਜੋਂ ਦੇਖਿਆ ਜਾ ਰਿਹਾ ਹੈ।

ਪੋਲਿੰਗ ਸਟੇਸ਼ਨ ਅਮਰੀਕਾ ਦੇ ਸਥਾਨਕ ਸਮੇਂ ਮੁਤਾਬਕ ਸਵੇਰੇ ਛੇ ਵਜੇ ਖੁੱਲ੍ਹ ਗਏ ਸਨ।

ਸਾਰੇ 50 ਸੂਬਿਆਂ ਵਿੱਚ ਚੋਣਾਂ ਹੋਣੀਆਂ ਹਨ ਅਤੇ ਵੋਟ ਪ੍ਰਤੀਸ਼ਤ ਉੱਚੀ ਰਹਿਣ ਦੀ ਸੰਭਾਵਨਾ ਹੈ।

ਇਹ ਚੋਣਾਂ ਦੀ ਲਈ ਖ਼ਾਸ ਗੱਲ ਇਹ ਵੀ ਹੈ ਕਿ ਇਨ੍ਹਾਂ ਵਿੱਚ 12 ਭਾਰਤੀ ਮੂਲ ਦੇ ਉਮੀਦਵਾਰ ਵੀ ਆਪਣਾ ਨਸੀਬ ਆਜ਼ਮਾ ਰਹੇ ਹਨ।

ਇਹ ਵੀ ਪੜ੍ਹੋ

ਟਰੰਪ ਤੇ ਓਬਾਮਾ ਨੇ ਕੀ ਕਿਹਾ?

ਰਾਸ਼ਟਰਪਤੀ ਟਰੰਪ ਨੇ ਆਖਰੀ ਚੋਣ ਰੈਲੀ ਨੂੰ ਸੰਬੋਧਨ ਕੀਤਾ ਅਤੇ ਆਪਣੇ ਹਮਾਇਤੀਆਂ ਨੂੰ ਕਿਹਾ, "ਜੋ ਕੁਝ ਵੀ ਹੁਣ ਤੱਕ ਅਸੀਂ ਹਾਸਲ ਕੀਤਾ ਹੈ ਉਹ ਸਭ ਕੱਲ੍ਹ ਨੂੰ ਦਾਅ 'ਤੇ ਲੱਗੇਗਾ"

ਦੂਸਰੇ ਪਾਸੇ ਡੈਮੋਕਰੇਟਿਕ ਪਾਰਟੀ ਲਈ ਪ੍ਰਚਾਰ ਕਰ ਰਹੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ, ''ਸਾਡੇ ਦੇਸ ਦਾ ਕਿਰਦਾਰ ਬੈਲੇਟ ਆਧਾਰਿਤ 'ਤੇ ਹੈ।''

ਉਨ੍ਹਾਂ ਟਵੀਟ ਵਿੱਚ ਕਿਹਾ ਕਿ ਇਹ ਚੋਣਾਂ ਸਾ਼ਡੀ ਜ਼ਿੰਦਗੀ ਦੀਆਂ ਸਭ ਤੋਂ ਅਹਿਮ ਚੋਣਾਂ ਹਨ।

ਇਨ੍ਹਾਂਮੱਧਵਰਤੀ ਚੋਣਾਂ ਦਾ ਮਹੱਤਵ

ਇਨ੍ਹਾਂ ਚੋਣਾਂ ਵਿੱਚ ਹਾਲਾਂਕਿ ਰਾਸ਼ਟਰਪਟੀ ਟਰੰਪ ਖ਼ੁਦ ਉਮੀਦਵਾਰ ਨਹੀਂ ਹਨ ਪਰ ਇਹ ਚੋਣਾਂ ਨਿਸ਼ਚਿਤ ਹੀ ਆਉਂਦੇ ਦੋ ਸਾਲਾਂ ਤੱਕ ਅਮਰੀਕੀ ਸਿਆਸਤ ਨੂੰ ਦਿਸ਼ਾ ਦੇਣਗੀਆਂ।

ਰਾਸ਼ਟਰਪਤੀ ਆਪਣੀ ਮਿਆਦ ਪੂਰੀ ਕਰਨਗੇ ਜਾਂ ਨਹੀਂ ਇਹ 6 ਨਵੰਬਰ ਨੂੰ ਹੋ ਰਹੀਆਂ ਮੱਧਵਰਤੀ ਚੋਣਾਂ ਦੇ ਨਤੀਜੇ ਤੈਅ ਕਰਨਗੇ।

ਇਸ ਬਾਰੇ ਵਿਸਥਾਰ ਵਿੱਚ ਜਾਣ ਤੋ ਪਹਿਲਾਂ ਸਮਝਣਾ ਲਾਹੇ ਵੰਦ ਹੋਵੇਗਾ ਕਿ ਅਮਰੀਕੀ ਸੰਸਦ ਦੇ ਵੀ ਭਾਰਤ ਵਾਂਗ ਦੋ ਸਦਨ ਹਨ ਸਿਨੇਟ (ਜਿਵੇਂ ਭਾਰਤ ਦੀ ਰਾਜ ਸਭਾ) ਅਤੇ ਹਾਊਸ ਆਫ ਰਿਪਰਿਜ਼ੈਂਟੇਟਿਵਿਜ਼ (ਲੋਕ ਸਭਾ)। ਪਰ ਉੱਥੇ ਭਾਰਤ ਵਾਂਗ ਉੱਪਰਲੇ ਸਦਨ ਦੇ ਮੈਂਬਰਾਂ ਨੂੰ ਅਸਿੱਧੀ ਵੋਟਿੰਗ ਜ਼ਰੀਏ ਨਹੀਂ ਸਗੋਂ ਸਿੱਧੀ ਵੋਟਿੰਗ ਜ਼ਰੀਏ ਚੁਣਿਆ ਜਾਂਦਾ ਹੈ।

ਕੌਣ-ਕੌਣ ਉਮੀਦਵਾਰ?

ਹਾਊਸ ਆਫ ਰਿਪਰਿਜ਼ੈਂਟੇਟਿਵ ਦੇ ਸਾਰੇ 435 ਮੈਂਬਰ ਅਤੇ 100 ਮੈਂਬਰੀ ਸੈਨਿਟ ਦੀਆਂ 35 ਸੀਟਾ ਲਈ ਅਤੇ 50 ਸੂਬਿਆਂ ਗਵਰਨਰਾਂ ਵਿੱਚ ਛੱਤੀਆਂ ਲਈ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਸੂਬਾਈ ਤੇ ਸਥਾਨਕ ਬਾਡੀਜ਼ ਲਈ ਚੋਣਾਂ ਹੋ ਰਹੀਆਂ ਹਨ।

ਰਾਸ਼ਟਰਪਤੀ ਰਿਪਬਲਿਕ ਪਾਰਟੀ ਦੇ ਹਨ ਜਿਸ ਦੀ ਦੋਹਾਂ ਸਦਨਾਂ ਵਿੱਚ ਬਹੁਮਤ ਹੈ ਪਰ ਇਸ ਸਾਲ ਇਸ ਦੇ ਕਈ ਸੰਸਦ ਮੈਂਬਰ ਰਿਟਾਇਰ ਹੋ ਰਹੇ ਹਨ।

ਡੈਮੋਕ੍ਰੇਟ ਕਿਉਂ ਬਾਗੋਬਾਗ

ਓਪੀਨੀਅਨ ਪੋਲਾਂ ਮੁਤਾਬਕ ਰਾਸ਼ਟਰਪਤੀ ਟਰੰਪ ਕੋਈ ਬਹੁਤੇ ਪਸੰਦ ਨਹੀਂ ਕੀਤੇ ਜਾਂਦੇ।

ਡੈਮੋਕ੍ਰੇਟਿਕ ਉਮੀਦਵਾਰ ਇਸ ਦਾ ਵਾ ਲਾਹਾ ਲੈਣਾ ਚਾਹੁੰਦੇ ਹਨ ਅਤੇ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ।

ਉਨ੍ਹਾਂ ਕੋਲ ਕਈ ਨਵੇਂ ਚਿਹਰੇ ਵੀ ਹਨ। ਇਨ੍ਹਾਂ ਚੋਣਾਂ ਵਿੱਚ ਪਹਿਲੀਆਂ ਕਿਸੇ ਵੀ ਚੋਣਾਂ ਦੇ ਮੁਕਾਬਲੇ ਵਧੇਰੇ ਔਰਤ ਉਮੀਦਵਾਰ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਡੈਮੋਕ੍ਰੇਟਿਕ ਉਮੀਦਵਾਰ ਹਨ। ਕਈ ਥਾਵਾਂ 'ਤੇ ਤਾਂ ਪਾਰਟੀ ਦੇ ਸਾਰੇ ਉਮੀਦਵਾਰ ਹੀ 30 ਸਾਲ ਤੋਂ ਹੇਠਾਂ ਹਨ।

ਰਿਪਬਲਿਕਨ ਦੀ ਖੁਸ਼ੀ ਦੇ ਸਬੱਬ

ਹਾਲਾਂਕਿ ਰਾਸ਼ਟਰਪਤੀ ਦੀ ਛਵੀ ਲੋਕਾਂ ਵਿੱਚ ਕੋਈ ਬਹੁਤੀ ਵਧੀਆ ਨਹੀਂ ਹੈ। ਪਰ ਅਮਰੀਕਾ ਵਿੱਚ ਮੱਧਵਰਤੀ ਚੋਣਾਂ ਆਮ ਤੌਰ 'ਤੇ ਗੋਰੇ ਪੱਖੀ, ਰੂੜੀਵਾਦੀ ਅਤੇ ਕੰਜ਼ਰਵੇਟਿਵ ਪੱਖੀ ਹੁੰਦੀਆਂ ਹਨ। ਜਿਸ ਦਾ ਉਨ੍ਹਾਂ ਦੀ ਪਾਰਟੀ ਨੂੰ ਲਾਹਾ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:

ਸਾਲ 2016 ਵਿੱਚ ਹਿਲੇਰੀ ਕਲਿੰਟਨ ਦੀ ਅਣਕਿਆਸੀ ਹਾਰ ਤੋਂ ਬਾਅਦ ਡੈਮੋਕ੍ਰੇਟਿਕ ਦਾ ਆਧਾਰ ਵੀ ਖੁੱਸਿਆ ਹੈ।

ਇਸ ਤੋਂ ਉੱਪਰ ਅਮਰੀਕੀ ਅਰਥਚਾਰਾ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਬੇਰੁਜ਼ਗਾਰੀ ਦਰਾਂ ਸਭ ਤੋਂ ਹੇਠਾਂ ਹਨ ਤੇ ਤਨਖਾਹਾਂ ਵਧ ਰਹੀਆਂ ਹਨ।

ਕੀ ਹਨ ਚੋਣਾਂ ਦੇ ਭੱਖਵੇਂ ਮੁੱਦੇ?

ਟਰੰਪ ਬਾਰੇ ਰਾਇਸ਼ੁਮਾਰੀ ਦੀ ਵੀ ਚਰਚਾ ਹੈ। ਕੁਝ ਪ੍ਰਗਤੀਵਾਦੀ ਉਨ੍ਹਾਂ ਖਿਲਾਫ ਮਹਾਂਦੋਸ਼ ਦੀ ਮੰਗ ਨੂੰ ਵੀ ਹਵਾ ਦੇ ਰਹੀਆਂ ਹਨ। ਇਸ ਤੋਂ ਬਾਅਦ ਅਮਰੀਕਾ ਵਿੱਚ ਵਿਦੇਸ਼ੀ ਪ੍ਰਵਾਸੀਆਂ ਦਾ ਮਸਲੇ ਉੱਪਰ ਵੀ ਸਾਰੀਆਂ ਸਿਆਸੀ ਪਾਰਟੀਆਂ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੀਆਂ ਹਨ।

ਡੈਮੋਕ੍ਰੇਟਿਕਾਂ ਨੂੰ ਉਮੀਦ ਹੈ ਕਿ ਪ੍ਰਵਾਸੀਆਂ ਬਾਰੇ ਰਾਸ਼ਟਰਪਤੀ ਦੀ ਕੱਟੜ ਪਹੁੰਚ ਖਿਲਾਫ ਉਹ ਨੌਜਵਾਨਾਂ ਅਤੇ ਘੱਟ-ਗਿਣਤੀਆਂ ਨੂੰ ਆਪਣੇ ਵੱਲ ਖਿੱਚ ਸਕਣਗੇ। ਇਸ ਦੇ ਉਲਟ ਰਿਪਬਲਿਕਨਾਂ ਦਾ ਕਹਿਣਾ ਹੈ ਕਿ ਡੈਮੋਕ੍ਰੇਟਿਕਾਂ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਅਮਰੀਕੀਆਂ ਨਾਲੋਂ ਵਧੇਰੇ ਫਿਕਰ ਹੈ।

ਅਮਰੀਕਾ ਵਿੱਚ ਆਏ ਦਿਨ ਹੁੰਦੀਆਂ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਵੀ ਚੋਣਾਂ ਦਾ ਇੱਕ ਮਸਲਾ ਹਨ।

ਹੈਲਥਕੇਅਰ ਵੀ ਇੱਕ ਹੋਰ ਗੰਭੀਰ ਮਸਲਾ ਹੈ। ਆਪਣੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਓਬਾਮਾ ਕੇਅਰ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਿਆ।

ਇਨ੍ਹਾਂ ਚੋਣਾਂ ਦੇ ਟਰੰਪ ਲਈ ਕਈ ਮਾਅਨੇ ਹਨ?

ਜੇ ਰਿਪਬਲਿਕਨ ਹਾਰ ਜਾਂਦੇ ਹਨ ਤਾਂ ਰਾਸ਼ਟਰਪਤੀ ਟਰੰਪ ਦਾ ਏਜੰਡਾ ਧਰਾਸ਼ਾਈ ਹੋ ਜਾਵੇਗਾ।

ਜੇ ਡੈਮੋਕ੍ਰੇਟਾਂ ਦੀ ਜਿੱਤ ਹੋਈ ਤਾਂ ਉਹ ਫੈਸਲਾ ਕਰ ਸਕਣਗੇ ਕਿ ਸੰਸਦ ਵਿੱਚ ਕਿਹੜਾ ਬਿਲ ਲਿਆਂਦਾ ਜਾਵੇ ਤੇ ਕਿਹੜਾ ਨਹੀਂ।

ਉਹ ਰਾਸ਼ਟਰਪਤੀ ਅਤੇ ਰੂਸ ਦੇ ਰਿਸ਼ਤਿਆਂ ਬਾਰੇ ਜਾਂਚ ਨੂੰ ਵੀ ਤੇਜ਼ ਕਰਨ ਲਈ ਜੋਰ ਪਾ ਸਕਦੇ ਹਨ। ਇਸ ਦੇ ਇਲਾਵਾ ਟਰੰਪ ਉੱਪਰ ਲੱਗੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਅਤੇ ਨਿੱਜੀ ਵਪਾਰ ਵੀ ਉਨ੍ਹਾਂ ਦੀ ਰਾਡਾਰ 'ਤੇ ਰਹੇਗਾ।

ਜੇ ਰਿਪਬਲਿਕਨ ਜਿੱਤ ਜਾਂਦੇ ਹਨ ਤਾਂ ਉਹ ਰਾਸ਼ਟਰਪਤੀ ਟਰੰਪ ਦਾ ਏਜੰਡਾ ਅੱਗੇ ਵਧਾਉਣਗੇ।

ਗਵਰਨਰਾਂ ਦੀ ਦੌੜ ਕੀ ਹੈ?

ਗਵਰਨਰਾਂ ਦਾ ਸੂਬਾਈ ਸਿਆਸਤ ਅਤੇ ਲੋਕਾਂ ਦੀ ਤਰਜ਼ੇ ਜ਼ਿੰਦਗੀ 'ਤੇ ਕਾਫੀ ਪ੍ਰਭਾਵ ਹੁੰਦਾ ਹੈ।

ਫਿਲਹਾਲ ਅਮਰੀਕਾ ਦੇ 50 ਵਿੱਚੋਂ 33 ਗਵਰਨਰ ਰਿਪਬਲਿਕਨ ਪਾਰਟੀ ਦੇ ਹਨ।

ਇਸ ਵਾਰ ਹੋ ਰਹੀਆਂ 36 ਗਵਰਨਰਾਂ ਦੀਆਂ ਚੋਣਾਂ ਵਿੱਚੋਂ 23 'ਤੇ ਰਿਪਬਲਿਕਨ ਉਮਦਵਾਰ ਹਨ ਜੋ ਪਹਿਲਾਂ ਹੀ ਗਵਰਨਰ ਹਨ।

ਇਸ ਤੋਂ ਪਹਿਲਾਂ ਕਿਹੜੀਆਂ ਮੱਧਵਰਤੀ ਚੋਣਾਂ ਨੇ ਪਾਸਾ ਪਲਟਿਆ ਸੀ?

1994 ਦੀਆਂ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਜੇਤੂ ਰਹੀ ਅਤੇ ਉਸ ਨੇ ਹਾਊਸ ਅਤੇ ਸਿਨੇਟ ਵਿੱਚ ਦਬਦਬਾ ਬਣਾ ਲਿਆ। ਨਤੀਜੇ ਵਜੋਂ ਅਗਲੇ ਛੇ ਸਾਲ ਡੈਮੋਕ੍ਰੇਟਿਕ ਰਾਸ਼ਟਰਪਤੀ ਕਲਿੰਟਨ ਨਾਲ ਸੰਸਦ ਵਿੱਚ ਟੱਕਰ ਚਲਦੀ ਰਹੀ।

ਡੈਮੋਕ੍ਰੇਟਿਕ ਪਾਰਟੀ ਨੇ ਮੁੜ 2006 ਵਿੱਚ ਸੰਸਦ ਦੇ ਦੋਹਾਂ ਸਦਨਾਂ ਵਿੱਚ ਵਾਪਸੀ ਕੀਤੀ ਅਤੇ ਬਰਾਕ ਓਬਾਮਾ ਰਾਸ਼ਟਰਤੀ ਬਣੇ। ਉਨ੍ਹਾਂ ਨੇ ਕਲਿੰਟਨ ਦੇ ਏਜੰਡੇ ਨੂੰ ਅੱਗੇ ਵਧਾਇਆ ਅਤੇ ਦੋ ਸਾਲਾਂ ਬਾਅਦ ਰਾਸ਼ਟਰਪਤੀ ਚੋਣਾਂ ਜਿੱਤੀਆਂ।

2010 ਵਿੱਚ ਰਿਪਬਲਿਕਨ ਪਾਰਟੀ ਨੇ ਮੁੜ ਸੰਸਦ ਵਿੱਚ ਵਾਪਸੀ ਕੀਤੀ ਅਤੇ ਓਬਾਮਾ ਉੱਪਰ ਅੰਕੁਸ਼ ਲਾਇਆ।

ਸਾਲ 2014 ਵਿੱਚ ਰਿਪਬਲਿਕਨਾਂ ਨੇ ਸਿਨੇਟ ਵਿੱਚ ਵਾਪਸੀ ਕੀਤੀ। ਇਹ ਰਿਪਬਲਿਕਨਾਂ ਦੀ 1929 ਤੋਂ ਬਾਅਦ ਸਭ ਤੋਂ ਵੱਡੀ ਬਹੁਮਤ ਸੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)