You’re viewing a text-only version of this website that uses less data. View the main version of the website including all images and videos.
ਅਮਰੀਕੀ ਮੱਧਵਰਤੀ ਚੋਣਾਂ ਦੌਰਾਨ ਔਰਤਾਂ ਨੇ ਤੋੜੇ ਰਿਕਾਰਡ
ਨਵੰਬਰ ਮਹੀਨੇ 'ਚ ਅਮਰੀਕਾ 'ਚ ਹੋਣ ਜਾ ਰਹੀਆਂ ਗਵਰਨਰਸ਼ਿੱਪ ਅਤੇ ਸਦਨ ਦੀਆਂ ਸੀਟਾਂ ਲਈ ਮੱਧ-ਵਰਤੀ ਚੋਣਾਂ ਵਿੱਚ ਇੱਕ ਨਵਾਂ ਰੁਝਾਨ ਸਾਹਮਣੇ ਆਇਆ ਹੈ।
ਮੁਲਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੱਧ-ਵਰਤੀ ਚੋਣਾਂ ਲਈ ਹੋਈਆਂ ਨਾਮਜ਼ਦਗੀਆਂ 'ਚ ਔਰਤ ਉਮੀਦਵਾਰਾਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਜਾ ਰਹੀ ਹੈ।
ਚਾਰ ਸੂਬਿਆਂ ਦੀਆਂ ਮੁਢਲੀਆਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹਾਸਲ ਹੋਏ ਅੰਕੜਿਆਂ ਮੁਤਾਬਕ 11 ਔਰਤਾਂ ਗਵਰਨਰ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਨਿੱਤਰੀਆਂ ਹਨ ਜਦਕਿ ਮੁਲਕ ਦੀ ਸੰਸਦ ਤੱਕ ਪਹੁੰਚਣ ਲਈ 182 ਔਰਤਾਂ ਜ਼ੋਰ ਅਜ਼ਮਾਇਸ਼ ਕਰਨ ਜਾ ਰਹੀਆਂ ਹਨ।
ਇਸ ਰੁਝਾਨ ਨੂੰ ਅਮਰੀਕਾ ਵਿੱਚ ਔਰਤ ਸਿਆਸੀ ਕਾਰਕੁਨਾਂ ਦੀ ਸਫਲਤਾ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਜਿਨ੍ਹਾਂ ਰਾਜਾਂ ਤੋਂ ਸੰਸਦ ਲਈ ਚੋਣਾਂ ਹੋਣੀਆਂ ਹਨ ਉਨ੍ਹਾਂ ਵਿੱਚੋਂ ਉਹਾਓ ਸੂਬਾ ਵੀ ਸ਼ਾਮਲ ਹੈ ਜਿੱਥੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਜਿੱਤ ਹਾਸਲ ਕੀਤੀ ਸੀ।
ਅਮਰੀਕੀ ਮੀਡੀਆ ਮੁਤਾਬਕ ਮੁਲਕ ਦੀਆਂ ਦੋਹੇਂ ਪ੍ਰਮੁੱਖ ਸਿਆਸੀ ਧਿਰਾਂ ਰਿਪਬਲਿਕਨ ਅਤੇ ਡੈਮੋਕ੍ਰੇਟਸ ਵਿਚਾਲੇ ਕਾਂਟੇ ਦੀ ਟੱਕਰ ਹੈ। 1983 ਤੋਂ ਜਿਹੜੀਆਂ ਰਿਪਬਲਿਕਨ ਪਾਰਟੀ ਦੀਆਂ ਸੁਰੱਖਿਅਤ ਸੀਟਾਂ ਸਮਝੀਆਂ ਜਾਂਦੀਆਂ ਹਨ, ਉਨ੍ਹਾਂ 'ਤੇ ਵੀ ਮੁਕਾਬਲਾ ਸਖ਼ਤ ਵੇਖਣ ਨੂੰ ਮਿਲ ਰਿਹਾ ਹੈ।
ਨਵੰਬਰ ਦੀਆਂ ਚੋਣਾਂ ਵਿੱਚ ਦੇਖਣਾ ਰੋਚਕ ਹੋਵੇਗਾ ਕਿ ਡੈਮੋਕ੍ਰੇਟ ਬਾਜ਼ੀ ਮਾਰਦੇ ਹਨ ਜਾਂ ਨਹੀਂ।
ਜੇਕਰ ਉਹ ਨਵੰਬਰ ਜਾਂ ਮੱਧ-ਵਰਤੀ ਚੋਣਾਂ ਵਿੱਚ ਜਿੱਤ ਦਰਜ ਕਰਦੇ ਹਨ ਤਾਂ ਹੀ ਉਹ ਸੰਸਦ ਵਿੱਚ ਰਿਪਬਲਿਕਨਾਂ ਦੇ ਬਹੁਮਤ ਨੂੰ ਤੋੜ ਸਕਣਗੇ।
ਔਰਤ ਸਿਆਸਤਦਾਨਾਂ ਲਈ ਵੱਡਾ ਮੌਕਾ
ਜਿਨ੍ਹਾਂ ਚਾਰ ਸੂਬਿਆਂ ਵਿੱਚ ਮੁਢਲੀਆਂ ਵੋਟਾਂ ਦਾ ਕੰਮ ਸਿਰੇ ਚੜ੍ਹਿਆ ਹੈ ਉਨ੍ਹਾਂ ਵਿੱਚ ਕਾਂਸਸ, ਮਿਸ਼ੀਗਨ, ਮਿਸੂਰੀ ਤੇ ਵਾਸ਼ਿੰਗਟਨ ਸ਼ਾਮਲ ਹਨ। ਇਨ੍ਹਾਂ ਦੇ ਨਤੀਜਿਆਂ ਤੋਂ ਸਾਫ ਹੋਇਆ ਹੈ ਕਿ ਔਰਤ ਸਿਆਸਤਦਾਨ ਇਸ ਵਾਰ ਕੋਈ ਨਵਾਂ ਕੀਰਤੀਮਾਨ ਬਣਾ ਸਕਦੀਆਂ ਹਨ।
ਇਹ ਨਾਮਜ਼ਦਗੀਆਂ ਉਨ੍ਹਾਂ ਨੂੰ ਸਿਆਸਤ ਵਿੱਚ ਇੱਕ ਵੱਡਾ ਮੌਕਾ ਮਿਲਣ ਵੱਲ ਇਸ਼ਾਰਾ ਕਰਦਾ ਹੈ।
ਮਿਸ਼ੀਗਨ ਤੋਂ ਗ੍ਰੈਚਨ ਵਾਈਟਮਰ ਅਤੇ ਕਾਂਸਸ ਤੋਂ ਲੌਰਾ ਕੈਲੀ ਦਾ ਡੈਮੋਕ੍ਰੇਟਸ ਉਮੀਦਵਾਰ ਵਜੋਂ ਮੁਢਲੀਆਂ ਚੋਣਾਂ ਜਿੱਤਣ ਦਾ ਅਰਥ ਹੈ ਕਿ ਨਵੰਬਰ ਦੀਆਂ ਗਵਰਨਰਸ਼ਿੱਪ ਚੋਣਾਂ ਵਿੱਚ 11 ਔਰਤ ਸਿਆਸਤਦਾਨ ਕਿਸਮਤ ਅਜ਼ਮਾਣਗੀਆਂ।
ਇਹ 1994 ਦੇ ਪਿਛਲੇ ਰਿਕਾਰਡ ਤੋਂ 1 ਸੀਟ ਵੱਧ ਹੈ।
ਦੂਜੇ ਪਾਸੇ ਸੰਸਦ ਦੀਆਂ ਸੀਟਾਂ 'ਤੇ ਔਰਤਾਂ ਦੀ ਨਾਮਜ਼ਦਗੀ ਦੀ ਗਿਣਤੀ ਘੱਟੋ ਘੱਟ 182 ਤੱਕ ਪਹੁੰਚ ਗਈ ਹੈ। ਇਹ ਵੀ 2016 ਦੇ 167 ਸੀਟਾਂ ਦੇ ਰਿਕਾਰਡ ਤੋਂ ਕਿਤੇ ਵੱਧ ਹੈ।
ਰੋਚਕ ਗੱਲ ਇਹ ਹੈ ਕਿ ਅਜੇ ਤਿੰਨ ਹੋਰ ਔਰਤ ਸਿਆਸਤਦਾਨ ਕਾਂਟੇ ਦੀ ਟੱਕਰ ਵਿੱਚ ਲੀਡ ਕਰ ਰਹੀਆਂ ਹਨ।
ਅਮੈਰੀਕਨ ਵੁਮੈਨ ਐਂਡ ਪਾਲੀਟਿਕਸ ਸੰਸਥਾ ਦੇ ਡਾਇਰੈਕਟਰ ਡੈਬੀ ਵਾਲਸ਼ ਕਹਿੰਦੇ ਨੇ, ''ਇਸ ਵਾਰ ਦੀਆਂ ਚੋਣਾਂ ਵਿੱਚ ਔਰਤ ਉਮੀਦਵਾਰਾਂ ਨੂੰ ਰਿਕਾਰਡ ਤੋੜ ਜਿੱਤ ਹਾਸਲ ਹੋ ਰਹੀ ਹੈ ਅਤੇ ਇਹ ਕਹਾਣੀ ਅਜੇ ਹੋਰ ਜਾਰੀ ਰਹਿਣ ਦੀ ਆਸ ਹੈ।''
ਪਹਿਲੀ ਫਲਸਤੀਨ ਅਮੈਰੀਕਨ ਕਾਂਗਰਸਵੁਮੈਨ
ਮਿਸ਼ੀਗਨ ਸੂਬੇ ਵਿੱਚ ਡੈਮੋਕ੍ਰੇਟਸ ਦੀਆਂ ਟਿਕਟਾਂ ਉੱਤੇ ਜਿਹੜੀਆਂ ਚਾਰ ਔਰਤ ਉਮੀਦਵਾਰ ਸਭ ਤੋਂ ਤਾਕਤਵਰ ਹਨ ਉਨ੍ਹਾਂ ਵਿੱਚ ਵਾਈਟਮਰ ਸਭ ਤੋਂ ਅੱਗੇ ਹੈ।
ਇਨ੍ਹਾਂ ਚੋਣਾਂ ਦੀ ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਅਮਰੀਕੀ ਸੰਸਦ ਵਿੱਚ ਕੋਈ ਮੁਸਲਮਾਨ ਔਰਤ ਪਹੁੰਚੇਗੀ।
ਰਸ਼ੀਦਾ ਲਾਇਬ ਨੇ ਡੈਮੋਕ੍ਰੇਟ ਉਮੀਦਵਾਰ ਦੀ ਨਾਮਜ਼ਦਗੀ ਦੀ ਚੋਣ ਜਿੱਤ ਲਈ ਹੈ ਅਤੇ ਨਵੰਬਰ ਦੀਆਂ ਚੋਣਾਂ ਵਿੱਚ ਰਿਪਬਲੀਕਨ ਪਾਰਟੀ ਨੇ ਉਸ ਖਿਲਾਫ ਉਮੀਦਵਾਰ ਨਾ ਖੜਾ ਕਰਨ ਦਾ ਫੈਸਲਾ ਲਿਆ ਹੈ।
ਇਸਲਈ ਉਸਦਾ ਸੰਸਦ ਵਿੱਚ ਪਹੁੰਚਣਾ ਤੈਅ ਹੋ ਗਿਆ ਹੈ ਅਤੇ ਉਹ ਅਮਰੀਕੀ ਕਾਂਗਰਸ ਦੀ ਪਹਿਲੀ ਫਲਸਤੀਨ ਅਮੈਰੀਕਨ ਕਾਂਗਰਸਵੁਮੈਨ ਹੋਵੇਗੀ।
ਇਹ ਵੀ ਪੜ੍ਹੋ:
ਵਾਸ਼ਿੰਗਟਨ ਸੂਬੇ ਵਿੱਚ ਦੋ ਮਹਿਲਾ ਉਮੀਦਵਾਰ ਬਣਨਗੀਆਂ।
ਡੈਮੋਕ੍ਰੇਟ ਲੀਜ਼ਾ ਬ੍ਰਾਊਨ ਦਾ ਟਾਕਰਾ ਕੈਥੀ ਮੌਕਮੌਰਿਸ ਰੌਜਰਜ਼ ਨਾਲ ਹਾਊਸ ਸੀਟ ਲਈ ਹੋਵੇਗਾ ਜਦਕਿ ਰਿਪਬਲੀਕਨ ਸੁਸਾਨ ਹਚੀਸਨ ਨੂੰ ਸੈਨੇਟਰ ਮਾਰੀਆ ਕਾਂਟਵੈਲ ਨਾਲ ਟੱਕੜ ਲੈਣੀ ਪਵੇਗੀ।
ਪਿੱਛੇ ਜਿਹੇ ਹੋਏ ਇੱਕ ਅਧਿਐਨ ਮੁਤਾਬਕ ਨਵੰਬਰ ਦੀਆਂ ਚੋਣਾਂ ਦੌਰਾਨ ਸਦਨ ਵਿੱਚ ਡੈਮੋਕ੍ਰੇਟ ਔਰਤਾਂ ਆਪਣੇ ਮਰਦ ਸਾਥੀਆਂ ਨੂੰ ਗਿਣਤੀ ਦੇ ਮਾਮਲੇ ਵਿੱਚ ਪਛਾੜ ਸਕਦੀਆਂ ਹਨ।