ਅਮਰੀਕਾ ਦੀਆਂ ਮੱਧਵਰਤੀ ਚੋਣਾਂ ਵਿੱਚ ਕਈ ਥਾਈਂ ਭਾਰਤੀਆਂ ਬਨਾਮ ਭਾਰਤੀਆਂ ਦਾ ਮੁਕਾਬਲਾ

    • ਲੇਖਕ, ਸਲੀਮ ਰਿਜ਼ਵੀ
    • ਰੋਲ, ਨਿਊਯਾਰਕ ਤੋਂ ਬੀਬੀਸੀ ਲਈ

ਅਮਰੀਕਾ ਵਿੱਚ ਮੱਧਵਰਤੀ ਚੋਣਾਂ 6 ਨਵੰਬਰ ਨੂੰ ਹੋ ਰਹੀਆਂ ਹਨ। ਇਹ ਚੋਣਾਂ ਦੀ ਲਈ ਖ਼ਾਸ ਗੱਲ ਇਹ ਵੀ ਹੈ ਕਿ ਇਨ੍ਹਾਂ ਵਿੱਚ 12 ਭਾਰਤੀ ਉਮੀਦਵਾਰ ਵੀ ਆਪਣਾ ਨਸੀਬ ਆਜ਼ਮਾ ਰਹੇ ਹਨ।

ਇਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਹਨ ਐਰੀਜ਼ੋਨਾ ਸੂਬੇ ਤੋਂ ਡੈਮੋਕ੍ਰੈਟਿਕ ਉਮੀਦਵਾਰ ਹੀਰਲ ਤਿਪਿਨੇਰਿਨੀ, ਉਹ ਉੱਥੋਂ ਦੇ ਰਿਪਬਲਿਕ ਪਾਰਟੀ ਦੀ ਮੌਜੂਦਾ ਸੰਸਦ ਮੈਂਬਰ ਡੇਬੀ ਸੇਲਕੋ ਨੂੰ ਮੁਕਾਬਲਾ ਦੇ ਰਹੇ ਹਨ।

ਐਰੀਜ਼ੋਨਾ ਰਿਪਬਲਿਕ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਬਾਰੇ ਤਿਪਿਨੇਰਿਨੀ ਨੇ ਆਪਣਾ ਅਨੁਭਵ ਬੀਬੀਸੀ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਸੂਬੇ ਵਿੱਚ ਪਹਿਲਾਂ ਕਿਸੇ ਨੇ ਵੀ ਰਿਪਬਲਿਕਨ ਪਾਰਟੀ ਨੂੰ ਉਨ੍ਹਾਂ ਵਰਗੀ ਟੱਕਰ ਨਹੀਂ ਦਿੱਤੀ।

ਤਿਪਿਨੇਰਿਨੀ ਕਹਿੰਦੀ ਹੈ, "ਹਾਲੇ ਵੀ ਐਰੀਜ਼ੋਨਾ ਵਿੱਚ ਇਹ ਬਹੁਤ ਘੱਟ ਨਜ਼ਰ ਆ ਰਿਹਾ ਹੈ ਕਿ ਭਾਰਤੀ ਮੂਲ ਦੇ ਲੋਕ ਚੋਣਾਂ ਲੜ ਰਹੇ ਹੋਣ। ਹਾਲਾਂਕਿ ਇਸ ਵਾਰ ਅਸੀਂ ਪਿਛਲੇ ਕਈ ਸਾਲਾਂ ਵਿੱਚ ਪਹਿਲੀ ਵਾਰ ਰਿਪਬਲਿਕਨ ਪਾਰਟੀ ਨੂੰ ਅਜਿਹੀ ਟੱਕਰ ਦੇ ਰਹੇ ਹਾਂ, ਜੋ ਹੁਣ ਤੱਕ ਨਹੀਂ ਦਿੱਤੀ ਗਈ। ਅਸੀਂ ਫਸਵੀਂ ਟੱਕਰ ਦੇ ਰਹੇ ਹਾਂ।"

ਤਿਪਿਨੇਰਿਨੀ ਪੇਸ਼ੇ ਵਜੋਂ ਵਕੀਲ ਹਨ। ਉਨ੍ਹਾਂ ਦੇ ਮੁੱਖ ਮੁੱਦੇ ਸਿਹਤ, ਸਿੱਖਿਆ ਸਹੂਲਤਾਂ ਅਤੇ ਪ੍ਰਵਾਸੀ ਕਾਨੂੰਨਾ ਵਿੱਚ ਸੁਧਾਰ ਕਰਨਾ ਹੈ।

ਡਾ. ਹੀਰਲ ਤਿਪਿਨੇਰਿਨੀ ਮੁਤਾਬਕ ਉਨ੍ਹਾਂ ਦੇ ਪਤੀ ਅਤੇ ਤਿੰਨ ਬੱਚਿਆਂ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਚੋਣ ਮੁਹਿੰਮ ਵਿੱਚ ਲੱਗਿਆ ਹੋਇਆ ਹੈ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਭਾਰਤ ਵਿੱਚ ਰਹਿ ਰਹੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦਾ ਉਤਸ਼ਾਹ ਵਧਾਉਣ ਪਹੁੰਚੇ ਹੋਏ ਹਨ। ਉਨ੍ਹਾਂ ਮੁਤਾਬਕ ਉਹ ਅਕਸਰ ਭਾਰਤ ਜਾਂਦੇ ਰਹਿੰਦੇ ਹਨ ਤੇ ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਵਿੱਚ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਂਦੇ ਹਨ।

ਅਨੀਤਾ ਮਲਿਕ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਡੇਵਿਡ ਸ਼ਵਾਯਕਾਰਟ ਨਾਲ ਹੈ।

ਅਨੀਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਲਕੇ ਵਿੱਚ ਬਹੁਤ ਸਾਰੇ ਲੋਕ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਨੀਤੀਆਂ ਤੋਂ ਨਾਰਾਜ਼ ਹਨ ਅਤੇ ਉਹ ਡੈਮੋਕ੍ਰੇਟਿਕ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹਨ।

ਅਨੀਤਾ ਨੇ ਦੱਸਿਆ, "ਐਰੀਜ਼ੋਨਾ ਵਿੱਚ ਕੁਝ ਵੋਟਰਾਂ ਵਿੱਚ ਤਾਂ ਨਾਰਾਜ਼ਗੀ ਇਸ ਹੱਦ ਤੱਕ ਹੈ ਕਿ ਉਹ ਸਿਰਫ ਰਾਸ਼ਟਰਪਤੀ ਟਰੰਪ ਦੇ ਖਿਲਾਫ ਵੋਟ ਪਾਉਣ ਹੀ ਨਿਕਲਨਾ ਚਾਹੁੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਸਥਾਨਕ ਮਸਲਿਆਂ ਉੱਪਰ ਆਪਣੀ ਵੋਟ ਪਾਉਣੀ ਚਾਹੁੰਦੇ ਹਨ।"

ਅਨੀਤਾ ਨੇ ਪਿਛਲੇ ਸਾਲ ਤੱਕ ਇੱਕ ਤਕਨੀਕੀ ਕੰਪਨੀ ਵਿੱਚ ਸੀਓ ਦੀ ਨੌਕਰੀ ਛੱਡ ਕੇ ਸਿਆਸਤਦਾਨ ਬਣ ਗਏ।

ਉਨ੍ਹਾਂ ਮੁਤਾਬਕ ਹੌਲੀ-ਹੌਲੀ ਐਰੀਜ਼ੋਨਾ ਦੇ ਭਾਰਤੀ ਵੀ ਸਿਆਸਤ ਵਿੱਚ ਹਿੱਸਾ ਲੈਣ ਲੱਗੇ ਹਨ।

ਉਨ੍ਹਾਂ ਮੁਤਾਬਕ ਉਨ੍ਹਾਂ ਲਈ ਸਭ ਤੋਂ ਅਹਿਮ ਮਸਲਾ ਸਿਹਤ ਖੇਤਰ ਵਿੱਚ ਸੁਧਾਰ ਹੈ। ਇਸ ਤੋਂ ਇਲਾਵਾ ਉਹ ਅਮਰੀਕਾ ਦੀ ਚੋਣ ਪ੍ਰਣਾਲੀ ਵਿੱਚ ਪੈਸੇ ਦੀ ਬੇਤਹਾਸ਼ਾ ਵਰਤੋਂ ਬਾਰੇ ਵੀ ਕੁਝ ਕਰਨਾ ਚਾਹੁੰਦੇ ਹਨ। ਜਿਸ ਨਾਲ ਆਮ ਲੋਕਾਂ (ਜੋ ਡਾਲਰ ਨਹੀਂ ਜੋੜ ਸਕਦੇ) ਨੂੰ ਵੀ ਚੋਣਾਂ ਲੜਨ ਦਾ ਮੌਕਾ ਮਿਲ ਸਕੇ।

ਭਾਰਤੀ ਮੂਲ ਦੀ ਹੀ ਮੌਜੂਦਾ ਕਾਂਗਰਸ ਮੈਂਬਰ ਪ੍ਰਮਿਲਾ ਜਯਪਾਲ ਜੋ ਕਿ ਵਾਸ਼ਿੰਗਟਨ ਸੂਬੇ ਤੋਂ ਮੁੜ ਮੈਦਾਨ ਵਿੱਚ ਹਨ। ਉਨ੍ਹਾਂ ਤੋਂ ਇਲਾਵਾ ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਰੋਅ ਖੰਨਾ ਅਤੇ ਅਮੀ ਬੇਰਾ ਵੀ ਚੋਣਾਂ ਲੜ ਰਹੇ ਹਨ।

ਭਾਰਤੀਆਂ ਬਨਾਮ ਭਾਰਤੀ

ਇਲੀਨੌਯ ਸੂਬੇ ਵਿੱਚ ਮੌਜੂਦਾ ਕਾਂਗਰਸ ਅਮਰੀਕੀ ਸੰਸਦ ਵਿੱਚ ਡੈਮੋਕ੍ਰਿਟਿਕ ਪਾਰਟੀ ਮੈਂਬਰ ਰਾਜਾ ਕ੍ਰਿਸ਼ਣਾਮੂਰਤੀ ਫਿਰ ਵੀ ਮੈਦਾਨ ਵਿੱਚ ਹਨ, ਜਿੱਥੇ ਉਨ੍ਹਾਂ ਦੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਭਾਰਤੀ ਮੂਲ ਦੇ ਜਿਤੇਂਦਰ ਦਿਗਾਂਕਰ ਹਨ। ਇਨਾਂ ਸਾਰੇ ਡੈਮੋਕ੍ਰੇਟਿਕ ਪਾਰਟੀ ਉਮੀਦਵਾਰਾਂ ਦੇ ਜਿੱਤਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ।

ਇਨ੍ਹਾਂ ਤੋਂ ਇਲਾਵਾ ਭਾਰਤੀ ਮੂਲ ਦੇ ਅਮਰੀਕੀ ਸ੍ਰੀ ਪ੍ਰੇਸਟਨ ਕੁਲਕਰਣੀ ਨੇ ਅਮਰੀਕੀ ਵਿਦੇਸ਼ ਸੇਵਾ ਦੀ ਨੌਕਰੀ ਛੱਡ ਕੇ ਸਿਆਸੀ ਸਫ਼ਰ ਸ਼ੁਰੂ ਕੀਤਾ ਅਤੇ ਹੁਣ ਉਹ ਟੈਕਸਸ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ।

ਫਲੋਰਿਡਾ ਵਿੱਚ ਸੰਜੇ ਪਟੇਲ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ ਅਤੇ ਉਹ ਮੌਜੂਦਾ ਸੰਸਦ ਮੈਂਬਰ ਬਿਲ ਪੋਸੀ ਦੇ ਖਿਲਾਫ ਚੋਣਾਂ ਲੜ ਰਹੇ ਹਨ।

ਕਨੈਕਟੀਕਟ ਸੂਬੇ ਤੋਂ ਇੱਕਲੌਤੇ ਭਾਰਤੀ ਮੂਲ ਦੇ ਰਿਪਬਲੀਕਨ ਉਮੀਦਵਾਰ ਹੈਰੀ ਅਰੋੜਾ ਡੈਮੋਕ੍ਰੇਟਿਕ ਜਿਮ ਹਾਈਮਜ ਦੇ ਖਿਲਾਫ ਲੜ ਰਹੇ ਹਨ। ਡੈਮੋਕ੍ਰੇਟਿਕ ਇਸ ਹਲਕੇ ਤੋਂ ਪਿਛਲੇ ਇੱਕ ਦਹਾਕੇ ਤੋਂ ਜੇਤੂ ਰਹਿੰਦੇ ਰਹੇ ਹਨ।

ਹੈਰੀ ਅਰੋੜਾ ਕਹਿੰਦੇ ਹਨ, "ਮੈਨੂੰ ਤਾਂ ਸਾਰੇ ਹੀ ਹਮਾਇਤ ਦੇ ਰਹੇ ਹਨ। ਸਾਰੇ ਚਾਹੁੰਦੇ ਹਨ ਕਿ ਮਸਲਿਆਂ ਨੂੰ ਸੁਲਝਾਉਣ ਲਈ ਕੰਮ ਕੀਤਾ ਜਾਵੇ ਨਾ ਕਿ ਮਹਿਜ਼ ਟਾਲਮਟੋਲ ਕੀਤੀ ਜਾਵੇ। ਮੇਰਾ ਤਰੀਕਾ ਇਹ ਹੈ ਕਿ ਮਾਮਲੇ ਸੁਲਝਾਏ ਜਾਣ ਉਸ ਬਾਰੇ ਪੂਰੀ ਯੋਜਨਾ ਸਾਹਮਣੇ ਰੱਖੋ ਨਾ ਕਿ ਮਹਿਜ਼ ਉਨ੍ਹਾਂ ਦੀ ਗੱਲ ਕਰਕੇ ਸਾਰ ਦਿੱਤਾ ਜਾਵੇ।"

ਇੱਕੋ-ਇੱਕ ਭਾਰਤੀ ਮੂਲ ਜੇ ਆਜ਼ਾਦ ਉਮੀਦਵਾਰ ਸ਼ਿਵਾ ਆਯਾਦੁਰਾਈ ਵੀ ਸਿਨੈਟ ਦੀ ਸੀਟ ਲਈ ਮੈਸਾਚੁਸੇਟਸ ਸੂਬੇ ਤੋਂ ਚੋਣ ਮੈਦਾਨ ਵਿੱਚ ਹਨ। ਅਤੇ ਉਨ੍ਹਾਂ ਦੇ ਵਿਰੋਧੀ ਹਨ- ਡੈਮੋਕ੍ਰੇਟਿਕ ਪਾਰਟੀ ਦੀ ਸਿਰਕੱਢ ਆਗੂ ਅਤੇ ਮੌਜੂਦਾ ਸਿਨੈਟਰ ਐਲੀਜ਼ਾਬੇਥ ਵਾਰੇਨ।

ਅਜਿਹੇ ਵਿੱਚ ਆਯਾਦੁਰਈ ਦੇ ਜਿੱਤਣ ਦੀ ਉਮੀਦਵਾਰ ਘੱਟ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਐਲਜ਼ੀਬੇਥ ਵਾਰੇਨ ਸਨ 2020 ਵਿੱਚ ਡੈਮੋਕ੍ਰਿਟਿਕ ਪਾਰਟੀ ਦੇ ਰਾਸ਼ਟਰਪਤੀ ਦੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹੋ ਸਕੇਦੇ ਹਨ।

ਅਮਰੀਕੀ ਕਾਂਗਰਸ ਦੀਆਂ ਚੋਣਾਂ ਤੋਂ ਇਲਾਵਾ ਇਨ੍ਹਾਂ ਚੋਣਾਂ ਵਿੱਚ ਦਰਜਨਾਂ ਭਾਰਤੀ ਮੂਲ ਦੇ ਲੋਕ ਸਥਾਨਕ ਚੋਣਾਂ ਵੀ ਲੜ ਰਹੇ ਹਨ।

ਮੱਧਵਰਤੀ ਚੋਣਾਂ ਦਾ ਮਹੱਤਵ

ਇਨ੍ਹਾਂ ਚੋਣਾਂ ਵਿੱਚ ਹਾਲਾਂਕਿ ਰਾਸ਼ਟਰਪਟੀ ਟਰੰਪ ਖ਼ੁਦ ਉਮੀਦਵਾਰ ਨਹੀਂ ਹਨ ਪਰ ਇਹ ਚੋਣਾਂ ਨਿਸ਼ਚਿਤ ਹੀ ਆਉਂਦੇ ਦੋ ਸਾਲਾਂ ਤੱਕ ਅਮਰੀਕੀ ਸਿਆਸਤ ਨੂੰ ਦਿਸ਼ਾ ਦੇਣਗੀਆਂ।

ਰਾਸ਼ਟਰਪਤੀ ਆਪਣੀ ਮਿਆਦ ਪੂਰੀ ਕਰਨਗੇ ਜਾਂ ਨਹੀਂ ਇਹ 6 ਨਵੰਬਰ ਨੂੰ ਹੋ ਰਹੀਆਂ ਮੱਧਵਰਤੀ ਚੋਣਾਂ ਦੇ ਨਤੀਜੇ ਤੈਅ ਕਰਨਗੇ।

ਇਸ ਬਾਰੇ ਵਿਸਥਾਰ ਵਿੱਚ ਜਾਣ ਤੋ ਪਹਿਲਾਂ ਸਮਝਣਾ ਲਾਹੇ ਵੰਦ ਹੋਵੇਗਾ ਕਿ ਅਮਰੀਕੀ ਸੰਸਦ ਦੇ ਵੀ ਭਾਰਤ ਵਾਂਗ ਦੋ ਸਦਨ ਹਨ ਹਾਊਸ ਆਫ ਰਿਪਰਿਜ਼ੈਂਟੇਟਿਵਿਜ਼ ( ਜਿਵੇਂ ਭਾਰਤ ਦੀ ਰਾਜ ਸਭਾ) ਅਤੇ ਸਿਨੇਟ (ਭਾਰਤ ਦੀ ਲੋਕ ਸਭਾ)। ਇਨ੍ਹਾਂ ਵਿੱਚੋਂ ਹਾਊਸ ਆਫ ਰਿਪਰਿਜ਼ੈਂਟੇਟਿਵਿਜ਼ ਜਿਸ ਨੂੰ ਸਿਰਫ ਹਾਊਸ ਵੀ ਕਿਹਾ ਜਾਂਦਾ ਹੈ ਦੇ ਕੁਝ ਮੈਂਬਰ ਹਰ ਦੋ ਸਾਲ ਬਾਅਦ ਰਿਟਾਇਰ ਹੁੰਦੇ ਰਹਿੰਦੇ ਹਨ। ਪਰ ਉੱਥੇ ਭਾਰਤ ਵਾਂਗ ਉੱਪਰਲੇ ਸਦਨ ਦੇ ਮੈਂਬਰਾਂ ਨੂੰ ਅਸਿੱਧੀ ਵੋਟਿੰਗ ਜ਼ਰੀਏ ਨਹੀਂ ਸਗੋਂ ਸਿੱਧੀ ਵੋਟਿੰਗ ਜ਼ਰੀਏ ਚੁਣਿਆ ਜਾਂਦਾ ਹੈ।

ਕੌਣ-ਕੌਣ ਉਮੀਦਵਾਰ?

ਹਾਊਸ ਆਫ ਰਿਪਰਿਜ਼ੈਂਟੇਟਿਵ ਦੇ ਸਾਰੇ 435 ਮੈਂਬਰ ਅਤੇ 100 ਮੈਂਬਰੀ ਸੈਨਿਟ ਦੀਆਂ 35 ਸੀਟਾ ਲਈ ਅਤੇ 50 ਸੂਬਿਆਂ ਗਵਰਨਰਾਂ ਵਿੱਚ ਛੱਤੀਆਂ ਲਈ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਸੂਬਾਈ ਤੇ ਸਥਾਨਕ ਬਾਡੀਜ਼ ਲਈ ਚੋਣਾਂ ਹੋ ਰਹੀਆਂ ਹਨ।

ਰਾਸ਼ਟਰਪਤੀ ਰਿਪਬਲਿਕ ਪਾਰਟੀ ਦੇ ਹਨ ਜਿਸ ਦੀ ਦੋਹਾਂ ਸਦਨਾਂ ਵਿੱਚ ਬਹੁਮਤ ਹੈ ਪਰ ਇਸ ਸਾਲ ਇਸ ਦੇ ਕਈ ਸੰਸਦ ਮੈਂਬਰ ਰਿਟਾਇਰ ਹੋ ਰਹੇ ਹਨ। ਵਿਰੋਧੀ ਡੈਮੋਕ੍ਰੇਟਿਕ ਪਾਰਟੀ ਨੂੰ ਹੇਠਲੇ ਸਦਨ ਵਿੱਚ ਬਹੁਮਤ ਹਾਸਲ ਕਰਨ ਲਈ ਲਗਪਗ 20 ਸੀਟਾਂ ਚਾਹੀਦੀਆਂ ਹਨ।

ਡੈਮੋਕ੍ਰੇਟ ਕਿਉਂ ਬਾਗੋ-ਬਾਗ

ਓਪੀਨੀਅਨ ਪੋਲਾਂ ਮੁਤਾਬਕ ਰਾਸ਼ਟਰਪਤੀ ਟਰੰਪ ਕੋਈ ਬਹੁਤੇ ਪਸੰਦ ਨਹੀਂ ਕੀਤੇ ਜਾਂਦੇ।

ਡੈਮੋਕ੍ਰੇਟਿਕ ਉਮੀਦਵਾਰ ਇਸ ਦਾ ਵਾ ਲਾਹਾ ਲੈਣਾ ਚਾਹੁੰਦੇ ਹਨ ਅਤੇ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ।

ਉਨ੍ਹਾਂ ਕੋਲ ਕਈ ਨਵੇਂ ਚਿਹਰੇ ਵੀ ਹਨ। ਇਨ੍ਹਾਂ ਚੋਣਾਂ ਵਿੱਚ ਪਹਿਲੀਆਂ ਕਿਸੇ ਵੀ ਚੋਣਾਂ ਦੇ ਮੁਕਾਬਲੇ ਵਧੇਰੇ ਔਰਤ ਉਮੀਦਵਾਰ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਡੈਮੋਕ੍ਰੇਟਿਕ ਉਮੀਦਵਾਰ ਹਨ। ਕਈ ਥਾਵਾਂ 'ਤੇ ਤਾਂ ਪਾਰਟੀ ਦੇ ਸਾਰੇ ਉਮੀਦਵਾਰ ਹੀ 30 ਸਾਲ ਤੋਂ ਹੇਠਾਂ ਹਨ।

ਰਿਪਬਲਿਕਨ ਦੀ ਖੁਸ਼ੀ ਦੇ ਸਬੱਬ

ਹਾਲਾਂਕਿ ਰਾਸ਼ਟਰਪਤੀ ਦੀ ਛਵੀ ਲੋਕਾਂ ਵਿੱਚ ਕੋਈ ਬਹੁਤੀ ਵਧੀਆ ਨਹੀਂ ਹੈ। ਪਰ ਅਮਰੀਕਾ ਵਿੱਚ ਮੱਧਵਰਤੀ ਚੋਣਾਂ ਆਮ ਤੌਰ 'ਤੇ ਗੋਰੇ ਪੱਖੀ, ਰੂੜੀਵਾਦੀ ਅਤੇ ਕੰਜ਼ਰਵੇਟਿਵ ਪੱਖੀ ਹੁੰਦੀਆਂ ਹਨ। ਜਿਸ ਦਾ ਉਨ੍ਹਾਂ ਦੀ ਪਾਰਟੀ ਨੂੰ ਲਾਹਾ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:

ਸਾਲ 2016 ਵਿੱਚ ਹਿਲੇਰੀ ਕਲਿੰਟਨ ਦੀ ਅਣਕਿਆਸੀ ਹਾਰ ਤੋਂ ਬਾਅਦ ਡੈਮੋਕ੍ਰੇਟਿਕ ਦਾ ਆਧਾਰ ਵੀ ਖੁੱਸਿਆ ਹੈ।

ਇਸ ਤੋਂ ਉੱਪਰ ਅਮਰੀਕੀ ਅਰਥਚਾਰਾ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਬੇਰੁਜ਼ਗਾਰੀ ਦਰਾਂ ਸਭ ਤੋਂ ਹੇਠਾਂ ਹਨ ਤੇ ਤਨਖਾਹਾਂ ਵਧ ਰਹੀਆਂ ਹਨ।

ਕੀ ਹਨ ਚੋਣਾਂ ਦੇ ਭੱਖਵੇਂ ਮੁੱਦੇ?

ਟਰੰਪ ਬਾਰੇ ਰਾਇਸ਼ੁਮਾਰੀ ਦੀ ਵੀ ਚਰਚਾ ਹੈ। ਕੁਝ ਪ੍ਰਗਤੀਵਾਦੀ ਉਨ੍ਹਾਂ ਖਿਲਾਫ ਮਹਾਂਦੋਸ਼ ਦੀ ਮੰਗ ਨੂੰ ਵੀ ਹਵਾ ਦੇ ਰਹੀਆਂ ਹਨ। ਇਸ ਤੋਂ ਬਾਅਦ ਅਮਰੀਕਾ ਵਿੱਚ ਵਿਦੇਸ਼ੀ ਪ੍ਰਵਾਸੀਆਂ ਦਾ ਮਸਲੇ ਉੱਪਰ ਵੀ ਸਾਰੀਆਂ ਸਿਆਸੀ ਪਾਰਟੀਆਂ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੀਆਂ ਹਨ।

ਡੈਮੋਕ੍ਰੇਟਿਕਾਂ ਨੂੰ ਉਮੀਦ ਹੈ ਕਿ ਪ੍ਰਵਾਸੀਆਂ ਬਾਰੇ ਰਾਸ਼ਟਰਪਤੀ ਦੀ ਕੱਟੜ ਪਹੁੰਚ ਖਿਲਾਫ ਉਹ ਨੌਜਵਾਨਾਂ ਅਤੇ ਘੱਟ-ਗਿਣਤੀਆਂ ਨੂੰ ਆਪਣੇ ਵੱਲ ਖਿੱਚ ਸਕਣਗੇ। ਇਸ ਦੇ ਉਲਟ ਰਿਪਬਲਿਕਨਾਂ ਦਾ ਕਹਿਣਾ ਹੈ ਕਿ ਡੈਮੋਕ੍ਰੇਟਿਕਾਂ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਅਮਰੀਕੀਆਂ ਨਾਲੋਂ ਵਧੇਰੇ ਫਿਕਰ ਹੈ।

ਅਮਰੀਕਾ ਵਿੱਚ ਆਏ ਦਿਨ ਹੁੰਦੀਆਂ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਵੀ ਚੋਣਾਂ ਦਾ ਇੱਕ ਮਸਲਾ ਹਨ।

ਹੈਲਥਕੇਅਰ ਵੀ ਇੱਕ ਹੋਰ ਗੰਭੀਰ ਮਸਲਾ ਹੈ। ਆਪਣੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਓਬਾਮਾ ਕੇਅਰ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਿਆ।

ਇਨ੍ਹਾਂ ਚੋਣਾਂ ਦੇ ਟਰੰਪ ਲਈ ਕਈ ਮਾਅਨੇ ਹਨ?

ਜੇ ਰਿਪਬਲਿਕਨ ਹਾਰ ਜਾਂਦੇ ਹਨ ਤਾਂ ਰਾਸ਼ਟਰਪਤੀ ਟਰੰਪ ਦਾ ਏਜੰਡਾ ਧਰਾਸ਼ਾਈ ਹੋ ਜਾਵੇਗਾ।

ਜੇ ਡੈਮੋਕ੍ਰੇਟਾਂ ਦੀ ਜਿੱਤ ਹੋਈ ਤਾਂ ਉਹ ਫੈਸਲਾ ਕਰ ਸਕਣਗੇ ਕਿ ਸੰਸਦ ਵਿੱਚ ਕਿਹੜਾ ਬਿਲ ਲਿਆਂਦਾ ਜਾਵੇ ਤੇ ਕਿਹੜਾ ਨਹੀਂ।

ਉਹ ਰਾਸ਼ਟਰਪਤੀ ਅਤੇ ਰੂਸ ਦੇ ਰਿਸ਼ਤਿਆਂ ਬਾਰੇ ਜਾਂਚ ਨੂੰ ਵੀ ਤੇਜ਼ ਕਰਨ ਲਈ ਜੋਰ ਪਾ ਸਕਦੇ ਹਨ। ਇਸ ਦੇ ਇਲਾਵਾ ਟਰੰਪ ਉੱਪਰ ਲੱਗੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਅਤੇ ਨਿੱਜੀ ਵਪਾਰ ਵੀ ਉਨ੍ਹਾਂ ਦੀ ਰਾਡਾਰ 'ਤੇ ਰਹੇਗਾ।

ਜੇ ਰਿਪਬਲਿਕਨ ਜਿੱਤ ਜਾਂਦੇ ਹਨ ਤਾਂ ਉਹ ਰਾਸ਼ਟਰਪਤੀ ਟਰੰਪ ਦਾ ਏਜੰਡਾ ਅੱਗੇ ਵਧਾਉਣਗੇ।

ਗਵਰਨਰਾਂ ਦੀ ਦੌੜ ਕੀ ਹੈ?

ਗਵਰਨਰਾਂ ਦਾ ਸੂਬਾਈ ਸਿਆਸਤ ਅਤੇ ਲੋਕਾਂ ਦੀ ਤਰਜ਼ੇ ਜ਼ਿੰਦਗੀ 'ਤੇ ਕਾਫੀ ਪ੍ਰਭਾਵ ਹੁੰਦਾ ਹੈ।

ਫਿਲਹਾਲ ਅਮਰੀਕਾ ਦੇ 50 ਵਿੱਚੋਂ 33 ਗਵਰਨਰ ਰਿਪਬਲਿਕਨ ਪਾਰਟੀ ਦੇ ਹਨ।

ਇਸ ਵਾਰ ਹੋ ਰਹੀਆਂ 36 ਗਵਰਨਰਾਂ ਦੀਆਂ ਚੋਣਾਂ ਵਿੱਚੋਂ 23 'ਤੇ ਰਿਪਬਲਿਕਨ ਉਮਦਵਾਰ ਹਨ ਜੋ ਪਹਿਲਾਂ ਹੀ ਗਵਰਨਰ ਹਨ।

ਇਸ ਤੋਂ ਪਹਿਲਾਂ ਕਿਹੜੀਆਂ ਮੱਧਵਰਤੀ ਚੋਣਾਂ ਨੇ ਪਾਸਾ ਪਲਟਿਆ ਸੀ?

1994 ਦੀਆਂ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਜੇਤੂ ਰਹੀ ਅਤੇ ਉਸ ਨੇ ਹਾਊਸ ਅਤੇ ਸਿਨੇਟ ਵਿੱਚ ਦਬਦਬਾ ਬਣਾ ਲਿਆ। ਨਤੀਜੇ ਵਜੋਂ ਅਗਲੇ ਛੇ ਸਾਲ ਡੈਮੋਕ੍ਰੇਟਿਕ ਰਾਸ਼ਟਰਪਤੀ ਕਲਿੰਟਨ ਨਾਲ ਸੰਸਦ ਵਿੱਚ ਟੱਕਰ ਚਲਦੀ ਰਹੀ।

ਡੈਮੋਕ੍ਰੇਟਿਕ ਪਾਰਟੀ ਨੇ ਮੁੜ 2006 ਵਿੱਚ ਸੰਸਦ ਦੇ ਦੋਹਾਂ ਸਦਨਾਂ ਵਿੱਚ ਵਾਪਸੀ ਕੀਤੀ ਅਤੇ ਬਰਾਕ ਓਬਾਮਾ ਰਾਸ਼ਟਰਤੀ ਬਣੇ। ਉਨ੍ਹਾਂ ਨੇ ਕਲਿੰਟਨ ਦੇ ਏਜੰਡੇ ਨੂੰ ਅੱਗੇ ਵਧਾਇਆ ਅਤੇ ਦੋ ਸਾਲਾਂ ਬਾਅਦ ਰਾਸ਼ਟਰਪਤੀ ਚੋਣਾਂ ਜਿੱਤੀਆਂ।

2010 ਵਿੱਚ ਰਿਪਬਲਿਕਨ ਪਾਰਟੀ ਨੇ ਮੁੜ ਸੰਸਦ ਵਿੱਚ ਵਾਪਸੀ ਕੀਤੀ ਅਤੇ ਓਬਾਮਾ ਉੱਪਰ ਅੰਕੁਸ਼ ਲਾਇਆ।

ਸਾਲ 2014 ਵਿੱਚ ਰਿਪਬਲਿਕਨਾਂ ਨੇ ਸਿਨੇਟ ਵਿੱਚ ਵਾਪਸੀ ਕੀਤੀ। ਇਹ ਰਿਪਬਲਿਕਨਾਂ ਦੀ 1929 ਤੋਂ ਬਾਅਦ ਸਭ ਤੋਂ ਵੱਡੀ ਬਹੁਮਤ ਸੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)