ਅਮਰੀਕਾ: ਫੋਨ ਉੱਤੇ ‘ਟਰੰਪ ਅਲਰਟ’ ਨੇ ਛੇੜੀ ਬਹਿਸ

ਅਮਰੀਕਾ 'ਚ 20 ਕਰੋੜ ਮੋਬਾਈਲ ਫੋਨਾਂ ਉੱਪਰ 'ਰਾਸ਼ਟਰਪਤੀ ਵੱਲੋਂ ਐਲਰਟ' ਆਇਆ ਤਾਂ ਲੋਕਾਂ 'ਚ ਉਤਸੁਕਤਾ, ਹੈਰਾਨੀ ਤੇ ਗੁੱਸਾ ਵੇਖਣ ਨੂੰ ਮਿਲਿਆ।

ਅਲਰਟ ਨਾਲ ਫੋਨ 'ਚ ਘੰਟੀ ਵੱਜੀ ਤੇ ਸਕਰੀਨ ਉੱਪਰ ਲਿਖਿਆ ਆਇਆ: "ਇਹ ਨੈਸ਼ਨਲ ਵਾਇਰਲੈਸ ਐਮਰਜੈਂਸੀ ਅਲਰਟ ਸਿਸਟਮ ਦਾ ਟੈਸਟ ਹੈ। ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ।"

ਇਹ ਉਸ ਸਿਸਟਮ ਦੀ ਪਹਿਲੀ ਜਾਂਚ ਸੀ ਜਿਸ ਨੂੰ ਸਿਰਫ ਕੁਦਰਤੀ ਆਫ਼ਤ ਲਈ ਨਹੀਂ ਸਗੋਂ ਜੰਗੀ ਜਾਂ ਅੱਤਵਾਦੀ ਹਮਲੇ ਸਮੇਂ ਵੀ ਵਰਤਿਆ ਜਾਵੇਗਾ।

ਇਹ ਵੀ ਪੜ੍ਹੋ:

ਹਾਲਾਂਕਿ ਇਸ ਦਾ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਸਿੱਧਾ ਕੋਈ ਸੰਬੰਧ ਨਹੀਂ ਸੀ ਪਰ ਫਿਰ ਵੀ ਲੋਕਾਂ ਨੂੰ ਇਸ ਨੂੰ "ਟਰੰਪ ਅਲਰਟ" (#TrumpAlert) ਆਖਦੇ ਹੋਏ ਸੋਸ਼ਲ ਮੀਡੀਆ ਉੱਪਰ ਪ੍ਰਤੀਕਿਰਿਆਵਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ।

ਹਟਾਉਣਾ ਔਖਾ

ਅਲਰਟ ਫੈਡਰਲ ਐਮਰਜੰਸੀ ਮੈਨੇਜਮੈਂਟ ਏਜੰਸੀ ਵੱਲੋਂ ਭੇਜਿਆ ਗਿਆ ਸੀ ਜਿਸ ਨੇ ਟਵਿੱਟਰ ਉੱਪਰ ਬਾਅਦ ਵਿੱਚ ਇਸ ਦੀ ਜਾਣਕਾਰੀ ਸਾਂਝੀ ਵੀ ਕੀਤੀ।

ਇਸ ਅਲਰਟ ਆਉਣ ਤੋਂ ਬਾਅਦ ਇਸ ਨੂੰ ਸਕਰੀਨ 'ਤੋਂ ਹਟਾਉਣ ਦਾ ਕੋਈ ਤਰੀਕਾ ਨਹੀਂ ਸੀ — ਇਸ ਲਈ ਫੋਨ ਜਾਂ ਨੈੱਟਵਰਕ ਨੂੰ ਬੰਦ ਕਰਨਾ ਪਿਆ।

2015 ਵਿੱਚ ਬਣੇ ਕਾਨੂੰਨ ਮੁਤਾਬਕ ਇਸ ਅਲਰਟ ਸਿਸਟਮ ਨੂੰ ਤਿੰਨ ਸਾਲਾਂ 'ਚ ਇੱਕ ਵਾਰ ਜਾਂਚਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਲੱਗੀ ਅੱਗ

ਟਵਿੱਟਰ ਤੇ ਫੇਸਬੁੱਕ ਉੱਪਰ ਤਾਂ ਇਸ ਵਿਸ਼ੇ ਨੂੰ ਲੈ ਕੇ ਬਹੁਤ ਹਲਚਲ ਹੋਈ। ਇਸ ਦੇ ਉੱਪਰ ਗੁੱਸਾ ਕਰਨ ਵਾਲਿਆਂ ਨੇ ਇਸ ਨੂੰ ਨਿੱਜਤਾ ਦੀ ਉਲੰਘਣਾ ਦੱਸਿਆ; ਕਈ ਲੋਕਾਂ ਨੇ ਇਹ ਸ਼ਿਕਾਇਤ ਵੀ ਕੀਤੀ ਕਿ ਉਨ੍ਹਾਂ ਨੂੰ ਅਲਰਟ ਮਿਲਿਆ ਹੀ ਨਹੀਂ।

ਕਈਆਂ ਨੇ ਵਿਅੰਗ ਭਰੇ 'ਅਲਰਟ' ਤੇ ਤਸਵੀਰਾਂ ਵੀ ਪੋਸਟ ਕੀਤੀਆਂ।

ਕਾਨੂੰਨੀ ਚੁਣੌਤੀ

ਅਮਰੀਕੀ ਸੰਸਦ (ਕਾਂਗਰਸ) ਨੇ ਰਾਸ਼ਟਰਪਤੀ ਵੱਲੋਂ ਅਜਿਹੇ ਅਲਰਟ ਭੇਜਣ ਉੱਪਰ ਸਖਤ ਨਿਯਮ ਬਣਾਏ ਹੋਏ ਹਨ।

ਆਉਣ ਵਾਲੇ ਅਲਰਟ ਬਾਰੇ ਪਤਾ ਲੱਗਣ ਤੋਂ ਬਾਅਦ ਕੁੱਲ ਤਿੰਨ ਲੋਕਾਂ — ਇੱਕ ਪੱਤਰਕਾਰ, ਇੱਕ ਵਕੀਲ ਤੇ ਇੱਕ ਫਿਟਨੈਸ ਇੰਸਟ੍ਰਕਟਰ — ਨੇ ਏਜੰਸੀ ਦੇ ਖਿਲਾਫ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ।

ਉਨ੍ਹਾਂ ਨੇ "ਧੱਕੇ ਨਾਲ ਸਰਕਾਰ ਦੀ ਗੱਲ ਸੁਣਾਉਣ" ਦੀ ਖਿਲਾਫਤ ਕੀਤੀ ਆਈ ਅਤੇ ਕਿਹਾ ਹੈ ਕਿ ਅਜਿਹੇ ਅਲਰਟ ਬੱਚਿਆਂ ਲਈ ਡਰਾਉਣੇ ਹੋ ਸਕਦੇ ਹਨ। ਇਸ ਸਿਸਟਮ ਦੀ ਦੁਰਵਰਤੋਂ ਦਾ ਡਰ ਵੀ ਜ਼ਾਹਿਰ ਕੀਤਾ ਗਿਆ। ਪਰੰਤੂ ਨਿਊ ਯਾਰਕ ਦੇ ਇੱਕ ਜੱਜ ਨੇ ਇਸ ਮਾਮਲੇ ਨੂੰ ਫੌਰੀ ਤੌਰ 'ਤੇ ਸੁਣਨ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ:

ਜਿਥੋਂ ਤੱਕ ਟਰੰਪ ਦਾ ਸੁਆਲ ਹੈ, ਲੋਕਾਂ ਨੂੰ ਇਹ ਵੀ ਯਾਦ ਦੁਆਇਆ ਕਿ ਇਹ ਸਿਸਟਮ ਉਨ੍ਹਾਂ ਤੋਂ ਪਹਿਲਾਂ ਰਹੇ ਰਾਸ਼ਟਰਪਤੀਆਂ ਦੇ ਕਾਰਜਕਲਾਂ 'ਚ ਬਣਾਇਆ ਗਿਆ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)