ਏਸ਼ੀਆ ਕੱਪ ਵਿੱਚ ਬੰਗਲਾਦੇਸ਼ ਦੇ ਇਹ ਬੱਲੇਬਾਜ਼ ਇੱਕ ਹੱਥ ਨਾਲ ਬੱਲਬਾਜ਼ੀ ਕਰ ਨਾਬਾਦ ਰਿਹਾ

ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਸ਼ਨਿੱਚਵਾਰ ਨੂੰ ਇੱਕ ਅਜਿਹੀ ਚੀਜ਼ ਨੂੰ ਮਿਲੀ ਜੋ ਕ੍ਰਿਕਟ ਦੇ ਮੈਦਾਨ 'ਤੇ ਕਦੇ-ਕਦੇ ਹੋ ਦੇਖਣੇ ਨੂੰ ਮਿਲਦੀ ਹੈ।

ਏਸ਼ੀਆ ਕੱਪ ਦੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਦੇ ਸਾਲਾਮੀ ਬੱਲੇਬਾਜ਼ ਤਮੀਮ ਇਕਬਾਲ ਇੱਕ ਹੱਥ ਨਾਲ ਬੱਲੇਬਾਜ਼ੀ ਕਰਦੇ ਦਿਖੇ।

ਏਸ਼ੀਆ ਕਪ 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਬੱਲੇਬਾਜੀ ਕਰਨ ਉਤਰੀ ਬੰਗਲਾਦੇਸ਼ੀ ਟੀਮ ਨੂੰ ਸ਼ੁਰੂਆਤ ਵਿੱਚ ਹੀ ਤਮੀਮ ਇਕਬਾਲ ਦੇ ਰੂਪ 'ਚ ਕਰਾਰਾ ਝਟਕਾ ਲੱਗਿਆ।

ਮੈਚ ਦੇ ਦੂਜੇ ਓਵਰ ਵਿੱਚ ਹੀ ਗੁੱਟ 'ਤੇ ਲੱਗੀ ਸੱਟ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ। ਇਹੀ ਨਹੀਂ ਡਾਕਟਰਾਂ ਨੇ ਕਿਹਾ ਹੁਣ ਏਸ਼ੀਆ ਕੱਪ ਵੀ ਨਹੀਂ ਖੇਡ ਸਕਣਗੇ।

ਇਹ ਵੀ ਪੜ੍ਹੋ:

ਤਮੀਮ ਦੇ ਜਾਂਦਿਆਂ ਹੀ ਟੀਮ ਹੋਈ ਢੇਅ-ਢੇਰੀ

ਮੈਚ ਦੇ ਦੂਜੇ ਵਿੱਚ ਹੀ ਰਿਟਾਇਰਡ ਹਰਟ ਹੋਣ ਤੋਂ ਬਾਅਦ ਤਮੀਮ ਨੂੰ ਹਸਪਤਾਲ ਲੈ ਗਏ, ਜਿੱਥੇ ਸਕੈਨ ਕਰਨ ਤੋਂ ਬਾਅਦ ਲੱਗਾ ਕਿ ਉਨ੍ਹਾਂ ਦੀ ਉਂਗਲ ਦੀ ਹੱਡੀ ਟੁੱਟ ਗਈ ਹੈ।

ਪਰ ਤਮੀਮ ਦੇ ਕਰੀਜ਼ ਤੋਂ ਹਟਦਿਆਂ ਹੀ ਉਨ੍ਹਾਂ ਦੀ ਟੀਮ ਦੇ ਵਿਕਟ ਡਿੱਗਣਾ ਸ਼ੁਰੂ ਹੋ ਗਏ।

ਬੰਗਲਾਦੇਸ਼ ਵੱਲੋਂ ਮੁਸ਼ਫਿਕਰ ਰਹੀਮ ਨੇ 150 ਗੇਂਦਾਂ 'ਤੇ 144 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੁਹੰਮਦ ਮਿਥੁਨ ਨੇ 63 ਦੌੜਾਂ ਬਣਾਈਆਂ।

ਇਨ੍ਹਾਂ ਤੋਂ ਬਾਅਦ ਖਿਡਾਰੀਆਂ ਤੋਂ ਇਲਾਵਾ ਬੰਗਲਾਦੇਸ਼ ਦਾ ਕੋਈ ਬੱਲੇਬਾਜ 20 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ।

ਇਹ ਵੀ ਪੜ੍ਹੋ:

ਮੁਸ਼ਫਿਕਰ ਰਹੀਮ ਇੱਕ ਪਾਸੇ ਡਟੇ ਹੋਏ ਸਨ ਪਰ ਦੂਜੇ ਪਾਸੇ ਇੱਕ ਤੋਂ ਬਾਅਦ ਖਿਡਾਰੀ ਆਊਟ ਹੁੰਦੇ ਜਾ ਰਹੇ ਸਨ। ਮੈਚ ਵਿੱਚ 46.5 ਓਵਰ 'ਤੇ ਬੰਗਲਾਦੇਸ਼ ਦੀ ਟੀਮ ਦੇ 9 ਵਿਕਟ ਡਿੱਗ ਚੁੱਕੇ ਸਨ ਅਤੇ ਟੀਮ ਦਾ ਸਕੋਰ 229 ਦੌੜਾਂ ਸੀ।

ਜਦੋਂ ਇੱਕ ਹੱਥ ਨਾਲ ਤਮੀਮ ਨੇ ਘੁਮਾਇਆ ਬੱਲਾ

ਬੰਗਲਾਦੇਸ਼ੀ ਟੀਮ ਦੇ 9 ਟੀਮ ਡਿੱਗਣ ਤੋਂ ਬਾਅਦ ਇੱਕ ਪਾਸੇ ਇਹ ਤੈਅ ਹੋ ਗਿਆ ਸੀ ਕਿ ਸ਼੍ਰੀਲੰਕਾ ਨੂੰ ਜਿੱਤ ਲਈ 230 ਦੌੜਾਂ ਬਣਾਉਣੀਆਂ ਹੋਣਗੀਆਂ।

ਪਰ ਫੇਰ ਅਚਾਨਕ ਇੱਕ ਹੈਰਾਨੀ ਵਾਲੀ ਗੱਲ ਹੋਈ ਅਤੇ ਤਮੀਮ ਇਕਬਾਲ ਨੇ ਸੱਟ ਦੇ ਬਾਵਜੂਦ ਵੀ ਮੈਦਾਨ 'ਚ ਜਾਣ ਦਾ ਫ਼ੈਸਲਾ ਲਿਆ।

ਤਮੀਮ ਨੇ ਮੈਦਾਨ 'ਤੇ ਉਤਰਨ ਤੋਂ ਬਾਅਦ ਸਿਰਫ਼ ਦੋ ਗੇਂਦਾਂ ਹੀ ਹੋਰ ਖੇਡੀਆਂ ਪਰ ਉਨ੍ਹਾਂ ਦੀ ਟੀਮ ਦਾ ਸਕੋਰ 261 ਦੌੜਾਂ 'ਤੇ ਪਹੁੰਚ ਗਿਆ। ਮੈਚ ਬੰਗਲਾਦੇਸ ਦੇ ਨਾਂ ਰਿਹਾ ਅਤੇ ਉਸਨੇ 137 ਦੌੜਾਂ ਨਾਲ ਸ੍ਰੀ ਲੰਕਾ ਨੂੰ ਮਾਤ ਦਿੱਤੀ।

ਕ੍ਰਿਕਟ ਦੇ ਇਤਿਹਾਸ 'ਚ ਦਰਜ

ਕ੍ਰਿਕਟ ਜਾਂ ਕਿਸੇ ਹੋਰ ਖੇਡ 'ਚ ਖਿਡਾਰੀਆਂ ਦੀ ਫਿਟਨੈਸ ਮੈਚ ਜਿੱਤ-ਹਾਰ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ ਪਰ ਕ੍ਰਿਕਟ ਦੇ ਮੈਦਾਨ 'ਤੇ ਕਦੇ-ਕਦੇ ਅਜਿਹੇ ਖਿਡਾਰੀ ਵੀ ਦੇਖੇ ਜਾਂਦੇ ਹਨ ਜੋਂ ਸੱਟਣ ਲੱਗਣ ਦੇ ਬਾਅਦ ਵੀ ਕ੍ਰਿਕਟ ਅਤੇ ਆਪਣੇ ਦੇਸ ਲਈ ਖੇਡਣ ਲਈ ਮੈਦਾਨ ਵਿੱਚ ਉਤਰ ਜਾਂਦੇ ਹਨ।

ਤਮੀਮ ਇਕਬਾਲ ਦਾ ਨਾਮ ਅੱਜ ਅਜਿਹੇ ਖ਼ਿਡਾਰੀਆਂ 'ਚ ਸ਼ਾਮਿਲ ਹੋ ਗਿਆ ਹੈ।

ਇਸ ਤੋਂ ਪਹਿਲਾਂ ਅਨਿਲ ਕੁੰਬਲੇ ਵੀ ਜਬੜੇ 'ਤੇ ਸੱਟ ਲੱਗਣ ਤੋਂ ਬਾਅਦ ਬਾਲਿੰਗ ਕਰਨ ਲਈ ਮੈਦਾਨ ਵਿੱਚ ਉਤਰੇ ਸਨ।

ਇਹ ਵੀ ਪੜ੍ਹੋ:

ਪਰ ਜੇਕਰ ਬੱਲੇਬਾਜੀ ਦੀ ਗੱਲ ਕਰੀਏ ਤਾਂ ਵੈਸਟ ਇੰਡੀਜ਼ ਦੇ ਮੈਲਕਮ ਮਾਰਸ਼ਲ ਨੇ ਸਾਲ 1984 'ਚ ਇੰਗਲਿਸ਼ ਟੀਮ ਖ਼ਿਲਾਫ਼ ਟੈਸਟ ਮੈਚ 'ਚ ਖੇਡਦੇ ਹੋਏ ਟੁੱਟੇ ਹੱਥ ਨਾਲ ਬੱਲੇਬਾਜੀ ਕੀਤੀ ਸੀ।

ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)