ਅਕਾਲੀਆਂ ਨੇ ਫਰੀਦਕੋਟ ਦੀ 'ਪੋਲ-ਖੋਲ੍ਹ' ਰੈਲੀ ਨੂੰ ਬਣਾਇਆ 'ਜਬਰ ਵਿਰੋਧ ਰੈਲੀ' -ਪੰਜ ਅਹਿਮ ਖ਼ਬਰਾਂ

ਵੱਖ-ਵੱਖ ਬੈਂਚਾਂ ਤੋਂ ਤਿੰਨ ਵਾਰ ਸੁਣਵਾਈ ਹੋਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਖ਼ਰਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਫਰੀਦਕੋਟ ਵਿੱਚ "ਪੋਲ-ਖੋਲ੍ਹ" ਰੈਲੀ ਕਰ ਦੀ ਇਜ਼ਾਜਤ ਦੇ ਦਿੱਤੀ ਹੈ।

ਹਿੰਦੁਸਤਾਨ ਟਾਈਮਜ਼ ਦੀ ਅਖ਼ਬਾਰ ਮੁਤਾਬਕ ਹਾਈ ਕੋਰਟ ਦੇ ਜੱਜ ਆਰਕੇ ਜੈਨ ਨੇ ਰੈਲੀ ਦੀ ਇਜ਼ਾਜਤ ਤਾਂ ਦੇ ਦਿੱਤੀ ਹੈ ਪਰ ਸੂਬਾ ਸਰਕਾਰ ਵੱਲੋਂ ਕਾਨੂੰਨੀ ਵਿਵਸਥਾ ਸੰਬੰਧੀ ਸ਼ੱਕ 'ਤੇ ਕੋਈ ਭਰੋਸਾ ਨਹੀਂ ਦਿੱਤਾ।

ਇਸ ਬਾਰੇ ਸੁਖਬੀਰ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਦਾ ਵੀਡੀਓ ਟਵੀਟ ਕਰਕੇ ਰੈਲੀ ਲਈ ਸੱਦਾ ਵੀ ਦਿੱਤਾ ਹੈ। ਅਕਾਲੀ ਦਲ ਨੇ ਰੈਲੀ ਨੂੰ 'ਜਬਰ ਵਿਰੋਧੀ ਰੈਲੀ' ਨਾਂ ਦਿੱਤਾ ਹੈ।

ਦਰਅਸਲ ਸੂਬਾ ਸਰਕਾਰ ਨੇ ਅਕਾਲੀ ਦਲ ਦੀ ਰੈਲੀ 'ਤੇ ਇਹ ਕਹਿ ਕੇ ਪਾਬੰਧੀ ਲਗਾਈ ਸੀ ਕਿ ਇਹ ਪ੍ਰਦਰਸ਼ਨ ਕਰ ਰਹੇ ਕੱਟੜਪੰਥੀਆਂ ਅਤੇ ਅਕਾਲੀ ਵਿਚਾਲੇ ਝੜਪ ਹੋ ਸਕਦੀ ਹੈ।

ਸ਼ਨੀਵਾਰ ਸਵੇਰੇ ਸਿੰਗਲ ਬੈਂਚ ਨੇ ਐਸਡੀਐਮ ਦੀ ਪਾਬੰਧੀ ਨੂੰ ਰੱਦ ਕਰ ਦਿੱਤਾ ਸੀ ਪਰ ਸੂਬਾ ਸਰਕਾਰ ਦੀ ਅਪੀਲ ਇੱਕ ਵਿਸ਼ੇਸ਼ ਬੈਂਚ ਨਾਲ ਮੁਲਾਕਾਤ ਹੋਈ।

ਪਰ ਇਸ ਸਪੈਸ਼ਲ ਬੈਂਚ ਨੇ ਵੀ ਇਹ ਮੁੱਦਾ ਸਿੰਗਲ ਬੈਂਚ ਕੋਲ ਭੇਜ ਦਿੱਤਾ ਸੀ।

ਇਹ ਵੀ ਪੜ੍ਹੋ:

ਬਲਬੀਰ ਸਿੰਘ ਦੇ ਚੋਰੀ ਹੋਏ ਮੈਡਲਾਂ ਦੀ 20 ਸਾਲਾਂ ਬਾਅਦ ਦਰਜ ਸ਼ਿਕਾਇਤ

ਬਲਬੀਰ ਸਿੰਘ ਵੱਲੋਂ ਸਪੋਰਟਸ ਓਥੋਰਿਟੀ ਆਫ ਇੰਡੀਆ ਨੂੰ ਦਾਨ ਕੀਤੇ ਮੈਡਲਾਂ ਦੀ 20 ਸਾਲਾਂ ਬਾਅਦ ਚੋਰੀ ਦੀ ਸ਼ਿਕਾਇਤ ਦਰਜ ਹੋਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵੱਲੋਂ ਚਲਾਈ ਜਾ ਰਹੀ ਸਪੋਰਟਸ ਓਥੋਰਿਟੀ ਆਫ ਇੰਡੀਆ ਨੇ ਮੈਡਲਾਂ ਦੇ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪਟਿਆਲਾ ਪੁਲਿਸ ਨੇ ਰਿਪੋਰਟ ਦਰਜ ਕਰਦਿਆਂ ਲਿਖਿਆ ਹੈ ਕਿ "ਹਾਕੀ ਦੇ ਸਿਤਾਰੇ ਦਾ ਬਲੈਜ਼ਰ ਚੋਰੀ ਜਾਂ ਗੁਆਚਿਆਂ ਹੋ ਸਕਦਾ ਹੈ।"

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਵਿੱਚ ਕੁਝ ਐਨਆਈਐਸ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਹੋ ਸਕਦੀ ਹੈ।

ਭੂੰਦੜ ਨੂੰ ਤਨਖ਼ਾਹ ਲਾਉਣ ਵੇਲੇ ਸਿੱਖ ਸਿਧਾਂਤ ਅਣਗੌਲੇ ਕਰਨ ਦਾ ਦੋਸ਼

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵਿਰੋਧੀ ਧਿਰ ਦੇ ਮੈਂਬਰ ਭਾਈ ਅਮਰੀਕ ਸਿੰਘ ਸ਼ਾਹਪੁਰ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਜਸਵੰਤ ਸਿੰਘ ਪੁੜੈਣ ਤੇ ਸਰਬੰਸ ਸਿੰਘ ਮਾਣਕੀ ਨੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਤਖ਼ਤ ਦਮਦਮਾ ਸਾਹਿਬ ਤੋਂ ਤਨਖ਼ਾਹ ਲਾਏ ਜਾਣ ਦੇ ਢੰਗ 'ਤੇ ਇਤਰਾਜ਼ ਜਤਾਇਆ ਹੈ।

ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਕਿਸੇ ਵੀ ਪੰਥ ਦੋਖੀ ਨੂੰ ਧਾਰਮਿਕ ਸਜ਼ਾ ਸੁਣਾਉਣ ਦਾ ਹੱਕ ਸਿਰਫ਼ ਤੇ ਸਿਰਫ਼ ਅਕਾਲ ਤਖ਼ਤ ਨੂੰ ਹੈ। ਹੁਣ ਤੱਕ ਦੇ ਸਿੱਖ ਇਤਿਹਾਸ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਬਿਨਾ ਕਿਸੇ ਹੋਰ ਤਖ਼ਤ ਤੋਂ ਸਜ਼ਾ ਨਹੀਂ ਸੁਣਾਈ ਗਈ।

ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਭੂੰਦੜ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਪੰਥ ਵਿਰੋਧੀ ਗਤੀਵਿਧੀਆਂ ਦਾ ਮਾਮਲਾ ਜਨਤਕ ਹੋਣ ਤੋਂ ਬਾਅਦ ਸਿੱਖ ਪੰਥ ਕੋਲੋਂ ਮੁਆਫ਼ੀ ਮੰਗ ਚੁੱਕੇ ਸਨ ਤਾਂ ਇਸ ਮਾਮਲੇ ਨੂੰ ਦੁਬਾਰਾ ਵਿਚਾਰਿਆ ਹੀ ਨਹੀਂ ਜਾਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਜੇ ਅਜਿਹਾ ਜ਼ਰੂਰੀ ਸੀ ਤਾਂ ਸਿੱਖੀ ਸਿਧਾਂਤਾਂ ਅਨੁਸਾਰ ਧਾਰਮਿਕ ਸਜ਼ਾ ਲਾਉਣੀ ਚਾਹੀਦੀ ਸੀ।

ਉਨ੍ਹਾਂ ਕਿਹਾ ਕਿ ਅਕਾਲੀ ਆਗੂ ਨੂੰ ਚੁੱਪ-ਚੁਪੀਤੇ ਤਖ਼ਤ ਦਮਦਮਾ ਸਾਹਿਬ ਸੱਦ ਕੇ ਜਦੋਂ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ ਭੂੰਦੜ ਨੂੰ ਆਪਣੇ ਨਾਲ ਬਰਾਬਰ ਬਿਠਾਉਣਾ ਗ਼ੈਰ-ਵਾਜਬ ਹੈ ਜਿਸ ਨਾਲ ਲਗਦਾ ਹੈ ਅਕਾਲੀ ਆਗੂ ਤਨਖ਼ਾਹੀਆ ਨਹੀਂ, ਬਲਕਿ ਕਿਸੇ ਮੀਟਿੰਗ ਵਿੱਚ ਹਾਜ਼ਰੀ ਭਰ ਰਿਹਾ ਹੋਵੇ।

ਇਹ ਵੀ ਪੜ੍ਹੋ:

ਫਿਲੀਪੀਨਜ਼ 'ਚ ਤਬਾਹੀ ਤੋਂ ਬਾਅਦ ਹੁਣ ਤੂਫ਼ਾਨ ਚੀਨ ਵੱਲ ਰਵਾਨਾ

ਉੱਤਰੀ ਫਿਲੀਪੀਨਜ਼ ਵਿੱਚ ਆਏ ਭਿਆਨਕ ਤੂਫ਼ਾਨ ਨੇ ਹੁਣ ਤੱਕ 14 ਲੋਕਾਂ ਦੀ ਜਾਨ ਲੈ ਲਈ ਹੈ। ਰਾਸ਼ਟਰਪਤੀ ਦੇ ਸਲਾਹਕਾਰ ਨੇ ਇਹ ਜਾਣਕਾਰੀ ਦਿੱਤੀ ਹੈ।

ਟਾਈਫੂਨ ਮੈਂਗਕੂਟ ਫਿਲੀਪੀਨਜ਼ ਦੇ ਮੁੱਖ ਆਈਲੈਂਡ( ਟਾਪੂ) ਲੁਜ਼ੋਨ ਵਿੱਚ ਤਬਾਹੀ ਮਚਾਉਂਦਾ ਹੋਇਆ ਪੱਛਮੀ ਚੀਨ ਵੱਲ ਵਧ ਰਿਹਾ ਹੈ।

ਇਸ ਤੂਫ਼ਾਨ ਦੇ ਕਾਰਨ ਹੁਣ ਹਵਾ 185 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਧ ਰਹੀ ਹੈ। ਜਿਸ ਇਲਾਕੇ ਵਿੱਚ ਤੂਫ਼ਾਨ ਆਇਆ ਹੈ ਉੱਥੇ ਲਗਭਗ 40 ਲੱਖ ਲੋਕ ਇਸ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਹਨ।

ਤੂਫ਼ਾਨ ਕਾਰਨ 20 ਫੁੱਟ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ ਇਸ ਕਾਰਨ ਸੁਰੱਖਿਆ ਦੇ ਲਿਹਾਜ਼ ਨਾਲ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਪੂਰੀ ਖ਼ਬਰ ਪੜ੍ਹੋ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਸਮਲਿੰਗੀ ਕ੍ਰਿਕਟਰਾਂ ਦਾ ਵਿਲੱਖਣ ਕਲੱਬ

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਲੰਡਨ ਦਾ ਗ੍ਰੇਸ ਕ੍ਰਿਕਟ ਕਲੱਬ ਸ਼ਾਇਦ ਦੁਨੀਆਂ ਦਾ ਪਹਿਲਾ ਸਮਲਿੰਗੀਆਂ ਦਾ ਕ੍ਰਿਕਟ ਕਲੱਬ ਹੈ। ਇੱਥੇ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ, ਨਿਊਜ਼ੀਲੈਂਡ ਅਤੇ ਆਸਟਰੇਲੀਆ ਅਤੇ ਬਰਤਾਨੀਆ ਦੇ ਖਿਡਾਰੀ ਖੇਡਦੇ ਹਨ।

ਉਹ ਇੱਥੇ ਖੇਡਦੇ ਹਨ, ਜੀਵਨ 'ਤੇ ਚਰਚਾ ਕਰਦੇ ਹਨ, ਐਲਜੀਬੀਟੀ ਅਧਿਕਾਰਾਂ ਲਈ ਵਿਚਾਰਾਂ ਚਰਚਾਂ ਅਤੇ ਅਜਿਹੇ ਮਾਹੌਲ ਦੀ ਸਿਰਜਣਾ ਕਰਦੇ ਹਨ, ਜਿੱਥੇ ਸਮਲਿੰਗੀ, ਪੁਰਸ਼ ਅਤੇ ਔਰਤਾਂ ਵੀ ਹੋਮੋਫੋਬਿਕ ਵਰਗੀ ਦੁਨੀਆਂ ਵਿੱਚ ਹੋ ਸਕਦੇ ਹਨ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)