ਕਿਉਂ ਬਦਲਿਆ ਜਾਏਗਾ ਬ੍ਰਿਟਿਸ਼ ਪਾਸਪੋਰਟ ਦਾ ਰੰਗ?

A Blue and Burgundy British passport

ਤਸਵੀਰ ਸਰੋਤ, Home Office/Getty

ਬ੍ਰਿਟੇਨ ਗ੍ਰਹਿ ਮੰਤਰਾਲੇ ਮੁਤਾਬਕ ਯੂਰਪੀ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਬ੍ਰਿਟਿਸ਼ ਪਾਸਪੋਰਟ ਦਾ ਰੰਗ ਬਦਲ ਕੇ ਮਹਿਰੂਨ ਤੋਂ ਨੀਲਾ ਹੋ ਜਾਵੇਗਾ।

ਇਮੀਗ੍ਰੇਸ਼ਨ ਮੰਤਰੀ ਬ੍ਰਾਡਨ ਲੇਵਿਸ ਦਾ ਕਹਿਣਾ ਹੈ ਕਿ ਉਹ ਖੁਸ਼ ਹਨ ਕਿ 100 ਸਾਲ ਪਹਿਲਾਂ ਵਰਤੇ ਜਾਣ ਵਾਲਾ ਨੀਲਾ ਅਤੇ ਸੋਨੇ ਰੰਗਾ ਪਾਸਪੋਰਟ ਵਾਪਸ ਹੋਂਦ ਵਿੱਚ ਆਵੇਗਾ।

ਇਨ੍ਹਾਂ ਨਵੇਂ ਪਾਸਪੋਰਟਾਂ ਲਈ ਅਤੇ ਪਾਸਪੋਰਟ ਦੇ ਨਵੀਨੀਕਰਨ ਲਈ ਅਕਤੂਬਰ 2019 ਤੋਂ ਅਪਲਾਈ ਕੀਤਾ ਜਾ ਸਕਦਾ ਹੈ।

ਯੂਰਪੀ ਯੂਨੀਅਨ ਨਾਲ ਜੁੜਣ 'ਤੇ ਇਹ ਮਹਿਰੂਨ ਪਾਸਪੋਰਟ ਕਰੀਬ 30 ਸਾਲਾਂ ਤੋਂ ਵਰਤੇ ਜਾ ਰਹੇ ਹਨ।

ਹੋਰ ਕੀ ਕੀ ਬਦਲੇਗਾ

ਲੇਵਿਸ ਦਾ ਕਹਿਣਾ ਹੈ ਕਿ ਧੋਖਾਧੜੀ ਤੋਂ ਬਚਾਉਣ ਲਈ ਨਵੇਂ ਪਾਸਪੋਰਟ ਨੂੰ ਸੁਰੱਖਿਆ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇਗਾ।

ਗ੍ਰਹਿ ਮੰਤਰਾਲੇ ਮੁਤਾਬਕ ਬ੍ਰਿਟਿਸ਼ ਪਾਸਪੋਰਟ ਧਾਰਕਾਂ ਨੂੰ ਉਨ੍ਹਾਂ ਦੇ ਮੌਜੂਦਾ ਪਾਸਪੋਰਟ ਨਵੀਨੀਕਰਨ ਦੀ ਤਰੀਕ ਤੋਂ ਅੱਗੇ ਕੁਝ ਵੀ ਭਰਨ ਦੀ ਕੋਈ ਲੋੜ ਨਹੀਂ ਅਤੇ ਇਹ ਵੀ ਕਿਹਾ ਗਿਆ ਕਿ ਬਦਲਾਅ ਪੜਾਵਾਂ ਵਿੱਚ ਹੋਣਗੇ।

ਜਦੋਂ ਮਾਰਚ 2019 'ਚ ਬ੍ਰਿਟੇਨ ਯੂਰਪੀ ਯੂਨੀਅਨ ਤੋਂ ਵੱਖ ਹੋਵੇਗਾ ਤਾਂ ਮਹਿਰੂਨ ਪਾਸਪੋਰਟ ਜਾਰੀ ਕੀਤੇ ਜਾਂਦੇ ਰਹਿਣਗੇ ਪਰ ਯੂਰਪੀ ਯੂਨੀਅਨ ਦੇ ਸੰਦਰਭ 'ਚ ਨਹੀਂ।

ਨੀਲੇ ਪਾਸਪੋਰਟ ਵੀ ਉਸੇ ਸਾਲ ਹੀ ਦੇਰ ਨਾਲ ਜਾਰੀ ਹੋਣੇ ਸ਼ੁਰੂ ਜਾਣਗੇ।

ਕਿਹੜੇ ਦੇਸ 'ਚ ਕਿਸ ਰੰਗਦਾ ਪਾਸਪੋਰਟ

  • 76 ਦੇਸਾਂ ਵਿੱਚ ਨੀਲਾ ਪਾਸਪੋਰਟ
  • 43 ਦੇਸਾਂ ਵਿੱਚ ਹਰਾ
  • 58 ਦੇਸਾਂ ਵਿੱਚ ਲਾਲ
  • 11 ਦੇਸਾਂ ਵਿੱਚ ਕਾਲਾ

ਪਾਸਪੋਰਟ ਇੰਡੈਕਸ ਮੁਤਾਬਕ ਭਾਰਤ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਅਤੇ ਸਮੇਤ 76 ਦੇਸਾਂ ਕੋਲ ਨੀਲਾ ਪਾਸਪੋਰਟ ਹੈ।

ਜਮਾਈਕਾ, ਅਨਟੀਗੂਆ ਅਤੇ ਬਰਮੂਡਾ ਸਮੇਤ ਵੱਖ ਵੱਖ ਕੈਰੇਬੀਅਨ ਦੇਸਾਂ 'ਚ ਵੀ ਨੀਲਾ ਪਾਸਪੋਰਟ ਵਰਤਿਆ ਜਾਂਦਾ ਹੈ।

King Henry V -- it was during his reign in 1414 that the first version of the passport was introduced

ਤਸਵੀਰ ਸਰੋਤ, Getty Images

ਇਸ ਦੇ ਨਾਲ ਇਜ਼ਰਾਈਲ, ਇਰਾਕ, ਸੀਰੀਆ ਅਤੇ ਉੱਤਰੀ ਕੋਰੀਆ 'ਚ ਵੀ ਪਾਸਪੋਰਟ ਇਸੇ ਰੰਗ ਦੇ ਹਨ।

ਪਾਸਪੋਰਟ ਦਾ ਇਤਿਹਾਸ

  • ਪਾਸਪੋਰਟ ਘੱਟੋ ਘੱਟ 1540 ਤੋਂ ਸ਼ੁਰੂ ਹੋਇਆ, ਪਹਿਲੀ ਵਾਰ ਇਹ ਹੇਨਰੀ V ਦੇ ਸ਼ਾਸਨਕਾਲ ਦੌਰਾਨ "ਸੁਰੱਖਿਅਤ ਵਿਵਹਾਰ" ਵਜੋਂ ਪੇਸ਼ ਕੀਤਾ ਗਿਆ।
  • 18 ਜੂਨ 1641 ਜਾਰੀ ਹੋਇਆ ਅਤੇ ਚਾਰਲਸ I ਦੇ ਹਸਤਾਖ਼ਰ ਵਾਲਾ ਪਾਸਪੋਰਟ ਅਜੇ ਵੀ ਹੋਂਦ ਵਿੱਚ ਹੈ।
  • ਪਾਸਪੋਰਟ 'ਤੇ ਤਸਵੀਰ ਦੀ ਲੋੜ ਪਹਿਲੀ ਸੰਸਾਰ ਜੰਗ ਤੋਂ ਬਾਅਦ 1914 'ਚ ਪਈ।
  • ਨੀਲਾ ਪਾਸਪੋਰਟ 1921 ਵਿੱਚ ਵਰਤਿਆ ਜਾਣ ਲੱਗਾ ਅਤੇ 2003 ਤੱਕ ਰਿਹਾ।
  • ਮਹਿਰੂਨ ਰੰਗ ਦਾ ਮਸ਼ੀਨੀ ਪੜ੍ਹਿਆ ਜਾਣ ਵਾਲਾ ਪਾਸਪੋਰਟ ਪਹਿਲੀ ਵਾਰ ਗਲਾਸਕੋਅ 'ਚ ਸਤੰਬਰ 1988 'ਚ ਜਾਰੀ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)