You’re viewing a text-only version of this website that uses less data. View the main version of the website including all images and videos.
ਸੋਸ਼ਲ: ਪਾਕਿਸਤਾਨੀ ਫ਼ੌਜੀ ਅਫ਼ਸਰ ਨੇ ਮੁਜ਼ਾਹਰਾਕਾਰੀਆਂ ਨੂੰ ਪੈਸੇ ਵੰਡੇ
- ਲੇਖਕ, ਐੱਮ ਇਲਿਆਸ ਖ਼ਾਨ
- ਰੋਲ, ਬੀਬੀਸੀ ਨਿਊਜ਼, ਇਸਲਾਮਾਬਾਦ
ਪਾਕਿਸਤਾਨ ਦੇ ਸੋਸ਼ਲ ਮੀਡੀਆ 'ਤੇ ਇਸਲਾਮਾਬਾਦ ਦੇ ਮੁਜ਼ਾਹਰਾਕਾਰੀਆਂ ਨੂੰ ਪੈਸੇ ਵੰਡਦੇ ਇੱਕ ਸੀਨੀਅਰ ਫ਼ੌਜੀ ਅਫ਼ਸਰ ਦੀ ਇੱਕ ਵੀਡੀਓ ਗਸ਼ਤ ਕਰ ਰਹੀ ਹੈ।
ਇਸ ਵੀਡੀਓ ਨੂੰ ਪਾਕਿਸਤਾਨੀ ਫ਼ੌਜ ਦੇ ਕੱਟੜ ਪੰਥੀਆਂ ਲਈ 'ਨਰਮ ਦਿਲੀ' ਦੇ ਸਬੂਤ ਵਜੋਂ ਲਿਆ ਜਾ ਰਿਹਾ ਹੈ। ਇਨ੍ਹਾਂ ਕੱਟੜ ਪੰਥੀਆਂ ਨੂੰ ਕਦੇ ਵੀ ਮੁੱਖ ਧਾਰਾ ਦੀ ਸਿਆਸਤ ਦੇ ਖਿਲਾਫ਼ ਵਰਤਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਮੁਜਾਹਰਾਕਾਰੀਆਂ ਨੇ ਹਫ਼ਤਿਆਂ ਤੱਕ ਸ਼ਾਹ ਰਾਹ ਰੋਕੀ ਰੱਖਿਆ। ਇਹ ਜਾਮ ਚੁਕਾਉਣ ਲਈ ਪੁਲਿਸ ਨੂੰ ਕਾਰਵਾਈ ਕਰਨੀ ਪਈ ਤੇ ਮੁਜ਼ਾਹਰਾਕਾਰੀਆਂ ਦੀ ਮੁੱਖ ਮੰਗ ਮੰਨਣ ਲਈ ਕਨੂੰਨ ਮੰਤਰੀ ਜ਼ਾਹਿਦ ਹਾਮਿਦ ਨੂੰ ਜਨਤਕ ਤੌਰ ਤੇ ਅੱਗੇ ਆਉਣਾ ਪਿਆ।
ਇਸ ਸਮਝੌਤੇ ਨੂੰ ਸਥਾਨਕ ਪ੍ਰਸ਼ਾਸਨ ਦੁਆਰਾ ਫ਼ੌਜੀ ਦਬਾਅ ਹੇਠ ਕੀਤਾ ਗਿਆ ਆਤਮ ਸਮਰਪਣ ਵੀ ਕਿਹਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵੀਡੀਓ ਵਿੱਚ ?
ਵੀਡੀਓ ਵਿੱਚ ਪੰਜਾਬ ਰੇਂਜ ਦੇ ਡਾਇਰੈਕਟਰ ਜਰਨਲ, ਮੇਜਰ ਜਰਨਲ ਅਜ਼ਹਰ ਨਵੇਦ ਹਯਾਤ ਮੁਜ਼ਾਹਰਾਕਾਰੀਆਂ ਨੂੰ ਪੈਸਿਆਂ ਵਾਲੇ ਲਿਫ਼ਾਫੇ ਵੰਡਦੇ ਦਿਖਾਈ ਦੇ ਰਹੇ ਹਨ।
ਲਿਫ਼ਾਫੇ ਵਿੱਚ ਸਾਢੇ ਨੌ ਡਾਲਰ ਮੁੱਲ ਦੇ 1,000 ਪਾਕਿਸਤਾਨੀ ਰੁਪਏ ਸਨ। ਕਿਹਾ ਜਾ ਰਿਹਾ ਹੈ ਕਿ ਮੁਜ਼ਾਹਰਾਕਾਰੀਆਂ ਕੋਲ ਵਾਪਸ ਜਾਣ ਲਈ ਕਿਰਾਇਆ ਨਹੀਂ ਸੀ।
ਜਰਨਲ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਇਹ ਸਾਡੇ ਵੱਲੋਂ ਤੁਹਾਡੇ ਲਈ ਤੋਹਫ਼ਾ ਹੈ।
ਕਿਸੇ ਹੋਰ ਮੁਜ਼ਾਹਰਾਕਾਰੀ ਨੂੰ ਜਰਨਲ ਕਹਿ ਰਹੇ ਹਨ ਕਿ 'ਇਨਸ਼ਾ-ਅੱਲ੍ਹਾ ਸਾਰੇ ਛੁਡਾ ਲਵਾਂਗੇ' ਸੰਭਾਵੀ ਤੌਰ 'ਤੇ ਉਹ ਹਿਰਾਸਤ ਵਿੱਚ ਲਏ ਲੋਕਾਂ ਵੱਲ ਇਸ਼ਾਰਾ ਕਰ ਰਹੇ ਸਨ।
ਇਹ ਵੀਡੀਓ ਡਾਨ ਨਿਊਜ਼ ਦੇ ਪੱਤਰਕਾਰ ਸ਼ਕੀਲ ਕਰਾਰ ਨੇ ਆਪਣੇ ਮੋਬਾਈਲ 'ਤੇ ਬਣਾਈ ਸੀ। ਸ਼ਕੀਲ ਦਾ ਕਹਿਣਾ ਹੈ ਕਿ ਵੀਡੀਓ ਡਾਨ ਨਿਊਜ਼ ਦੀ ਵੈਬ ਸਾਈਟ 'ਤੇ ਵੀ ਨਸ਼ਰ ਕੀਤੀ ਗਈ ਸੀ ਪਰ ਡਾਨ ਦੇ ਨਿਸ਼ਾਨ ਤੋਂ ਬਿਨਾਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਿਵੇਂ ਪਹੁੰਚ ਗਈ ਇਹ ਇੱਕ ਤਲਿਸਮ ਹੀ ਹੈ।
ਮੁਲਕ ਦੀ ਸਿਆਸਤ ਵਿੱਚ ਅਰਸੇ ਤੱਕ ਸਰਗਰਮ ਰਹੀ ਫ਼ੌਜ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਰਵਾਇਤੀ ਮੀਡੀਆ ਸੁਸਤ ਪਰ ਸੋਸ਼ਲ ਮੀਡੀਆ ਚੁਸਤ
ਭਾਵੇਂ ਰਵਾਇਤੀ ਮੀਡੀਆ ਨੇ ਇਸ ਨੂੰ ਬਹੁਤੀ ਤੂਲ ਨਹੀਂ ਦਿੱਤੀ ਪਰ ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਇਸਦੀ ਖੁੱਲ੍ਹੇ ਦਿਲ ਨਾਲ ਫ਼ਜੀਹਤ ਕਰ ਰਹੇ ਹਨ।
ਸਾਮਾ ਟੀਵੀ ਦੇ ਪੱਤਰਕਾਰ ਔਮਰ ਆਰ ਕੁਰੇਸ਼ੀ ਨੇ ਟਵੀਟ ਰਾਹੀਂ ਵੀਡੀਓ ਸਾਂਝੀ ਕਰਦਿਆਂ ਪੁੱਛਿਆ ਕਿ ਕੀ ਸਰਕਾਰੀ ਜਾਇਦਾਦ ਦਾ ਨੁਕਸਾਨ ਕਰਵਾਉਣ ਵਾਲਿਆਂ ਨੂੰ ਕਰ ਦੇਣ ਵਾਲਿਆਂ ਦਾ ਪੈਸਾ ਵੰਡਣਾ ਜਾਇਜ਼ ਹੈ?
ਡਬਲਯੂ ਆਈ ਓ ਦੇ ਪਾਕਿਸਤਾਨੀ ਬਿਓਰੋ ਮੁਖੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਸ ਵੀਡੀਓ ਨਾਲ ਕੋਈ ਹੈਰਾਨੀ ਨਹੀਂ ਹੋਈ।
ਬੀਬੀਸੀ ਉਰਦੂ ਦੇ ਸਾਬਕਾ ਮੁਖੀ ਅਤੇ ਡਾਨ ਅਖ਼ਬਾਰ ਦੇ ਸਾਬਕਾ ਸੰਪਾਦਕ ਮੁਖੀ ਅਬਾਸ ਨਸੀਰ ਨੇ ਹੈਰਾਨੀ ਜ਼ਾਹਰ ਕੀਤੀ ਕਿ ਕਿਤੇ ਫ਼ੌਜ ਨੇ ਹੀ ਤਾਂ ਸਾਰਾ ਸੰਕਟ ਖੜ੍ਹਾ ਕੀਤਾ ਤੇ ਆਪ ਹੀ ਦੱਬ ਦਿੱਤਾ ਹੋਵੇ।
ਮੋਚੀ ਨਾਂ ਦੇ ਇੱਕ ਹੋਰ ਵਰਤੋਂਕਾਰ ਨੇ ਉਰਦੂ ਵਿੱਚ ਲਿਖਦਿਆਂ ਇਸ ਮਸਲੇ ਨੂੰ ਪਾਕਿਸਤਾਨੀ ਫ਼ੌਜ ਉੱਪਰ ਦੇਸ ਵਿਦੇਸ ਵਿੱਚ ਲਗਦੇ ਕੱਟੜ ਪੰਥੀਆਂ ਦੀ ਸਰਪਰਸਤੀ ਦਾ ਪ੍ਰਸੰਗ ਦਿੱਤਾ।
ਇੱਕ ਹੋਰ ਟਵਿਟਰ ਵਰਤੋਂਕਾਰ ਸਲੀਮ ਨੇ ਕਿਸੇ ਫ਼ੌਜੀ ਅਫ਼ਸਰ ਦੀ ਪਲੇਠੇ ਪਾਕਿਸਤਾਨੀ ਤਾਲਿਬਾਨ ਆਗੂ ਨੇਕ ਮੁੰਹਮਦ ਦੇ ਸਾਹਮਣੇ ਪੈਸੇ ਵੰਡਦੇ ਮੇਜਰ ਜਰਨਲ ਦੀ ਤਸਵੀਰ ਲਾਈ। ਨੇਕ ਮੁੰਹਮਦ ਦੀ 2004 ਦੇ ਇੱਕ ਡਰੋਨ ਹਮਲੇ ਵਿੱਚ ਮੌਤ ਹੋ ਗਈ ਸੀ।