You’re viewing a text-only version of this website that uses less data. View the main version of the website including all images and videos.
ਸੋਸ਼ਲ:'ਨਵਾਜ਼ ਸਰਕਾਰ ਕਰ ਰਹੀ ਮੁਸ਼ੱਰਫ਼ ਵਾਲੀ ਗਲਤੀ'
ਬੀਤੇ ਦਿਨ ਇਸਲਾਮਾਬਾਦ ਵਿੱਚ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਪਾਕਿਸਤਾਨ ਇਲੈਟ੍ਰੋਨਿਕ ਮੀਡੀਆ ਰੈਗਿਊਲੇਟਰੀ ਅਥਾਰਿਟੀ(PEMRA) ਨੇ ਸਾਰੇ ਨਿਉਜ਼ ਚੈਨਲਾਂ ਨੂੰ ਬੰਦ ਕਰ ਦਿੱਤਾ ਸੀ।
ਇਸ ਤੋਂ ਬਾਅਦ ਉੱਥੋਂ ਦੀ ਕੋਈ ਵੀ ਜਾਣਕਾਰੀ ਪਾਕਿਸਤਾਨ ਦੀ ਜਨਤਾ ਤੱਕ ਨਹੀਂ ਪਹੁੰਚ ਸਕੀ। ਇਹ ਚੈਨਲ ਸਰਕਾਰੀ ਹੁਕਮਾਂ ਦੇ ਉਲਟ ਸਾਰੇ ਹਾਲ ਦਾ ਸਿੱਧਾ ਪ੍ਰਸਾਰਣ ਵਿਖਾ ਰਹੇ ਸਨ।
ਫ਼ਿਲਹਾਲ ਸਰਕਾਰੀ ਟੈਲੀਵੀਜ਼ਨ ਚੈਨਲ ਇਹ ਪ੍ਰਸਾਰਣ ਵਿਖਾ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਇਸ ਪਾਬੰਦੀ ਨੂੰ ਲੈ ਕੇ ਕਾਫੀ ਚਰਚਾ ਚਲ ਰਹੀ ਹੈ। ਪਾਕਿਸਤਾਨ ਵਿੱਚ ਕਈ ਲੋਕਾਂ ਨੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਅਤੇ ਕਈਆਂ ਨੇ ਇਸ ਦੀ ਨਿੰਦਾ ਕੀਤੀ।
ਜਮਾਲ ਆਸ਼ੀਕੇਨ ਲਿਖਦੇ ਹਨ, ''ਨਿਊਜ਼ ਚੈਨਲ ਅਤੇ ਵੈਬਸਾਈਟ ਤੇ ਬੈਨ ਸਾਡੇ ਦੇਸ਼ ਨੂੰ ਕਿਵੇਂ ਮਦਦ ਕਰ ਰਿਹਾ ਹੈ। ਇਹ ਸਿਰਫ ਸਾਡੇ ਦੇਸ਼ ਦਾ ਨਾਂ ਬਦਨਾਮ ਕਰ ਰਿਹਾ ਹੈ ਅਤੇ ਲੋਕਾਂ ਤੋਂ ਜਾਣਕਾਰੀ ਦਾ ਹੱਕ ਖੋਹ ਰਿਹਾ ਹੈ।''
ਮੁਹੰਮਦ ਅਬਦੁੱਲਾ ਨੇ ਲਿਖਿਆ, ''ਪੈਮਰਾ ਦਾ ਫੈਸਲਾ ਕਿਸੇ ਕੰਮ ਦਾ ਨਹੀਂ ਹੈ। ਇਹ ਸੱਚੀ ਖਬਰਾਂ ਅਤੇ ਮੌਲਵੀਆਂ ਦੇ ਅਸਲੀ ਚਿਹਰੇ ਨੂੰ ਛੁਪਾਏਗਾ।''
ਫਰਾਜ਼ ਫਰੂਕੀ ਨੇ ਲਿਖਿਆ, ''ਸਰਕਾਰ ਫਿਰ ਉਹੀ ਗਲਤੀ ਦੁਹਰਾ ਰਹੀ ਹੈ ਜੋ ਮੁਸ਼ਰੱਫ ਨੇ 10 ਸਾਲਾਂ ਪਹਿਲਾਂ ਕੀਤੀ ਸੀ ਨਿਊਜ਼ ਚੈਨਲਾਂ ਨੂੰ ਬੈਨ ਕਰਕੇ।''
ਹਾਲਾਂਕਿ ਕੁਝ ਟਵੀਟ ਪੈਮਰਾ ਦੇ ਹੱਕ ਵਿੱਚ ਵੀ ਨਜ਼ਰ ਆਏ।
ਫਰੀਹਾ ਨੇ ਲਿਖਿਆ, ''ਮੀਡੀਆ ਐਥਿਕਸ ਐਂਡ ਕੋਡ ਆਫ ਕਨਡਕਟ ਮੁਤਾਬਕ ਲਾਈਵ ਕਵਰੇਜ ਨਾ ਵਿਖਾਉਣ ਦਾ ਪੈਮਰਾ ਦਾ ਫੈਸਲਾ ਸ਼ਾਨਦਾਰ ਹੈ। ਧਇਆਨ ਖਿੱਚਦੇ ਮੌਲਵੀਆਂ ਨੂੰ ਵਿਖਾਕੇ ਦਹਿਸ਼ਤ ਨੂੰ ਵਧਾਵਾ ਦੇਣ ਦੀ ਕੋਈ ਲੋੜ ਨਹੀਂ ਹੈ।''
ਯਾਸਿਰ ਹੁਸੈਨ ਲਿਖਦੇ ਹਨ, ''ਖ਼ਬਰ ਚੈਨਲਾਂ ਨੇ ਪ੍ਰਦਰਸ਼ਨਕਾਰੀਆਂ ਤੋਂ ਵੱਧ ਨੁਕਸਾਨ ਕੀਤਾ ਹੈ। ਤੁਸੀਂ ਦੇਸ਼ ਦੇ ਕਈ ਹਿੱਸੀਆਂ ਵਿੱਚ ਵਿਰੋਧ ਵਧਾਏ ਹਨ। ਪੈਮਰਾ ਤੁਸੀਂ ਸੁੱਤੇ ਉੱਠਣ ਵਿੱਚ ਦੇਰ ਕਰ ਦਿੱਤੀ। ਹੁਣ ਨੁਕਸਾਨ ਹੋ ਗਿਆ ਹੈ।''
ਆਮਦਮੀ ਲਿਖਦੇ ਹਨ, ''ਪੈਮਰਾ ਨੇ ਵਧੀਆ ਕੀਤਾ। ਮੀਡੀਆ ਤੇ ਆਂਸੂ ਗੈਸ ਦੇ ਗੋਲੇ ਸਿੱਟਦੇ ਪੁਲਿਸ ਵਾਲੇ ਵੀ ਵਿਖਾਏ ਜਾ ਰਹੇ ਸਨ।''
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)