ਬੀਬੀਸੀ ਪੰਜਾਬੀ ਦੀਆਂ ਖ਼ਬਰਾਂ ਜੋ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ

ਤਸਵੀਰ ਸਰੋਤ, Getty Images
ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਤੁਰਕੀ ਵਿੱਚ ਭੂਚਾਲ ਨਾਲ ਹੋਈ ਭਿਆਨਕ ਤਬਾਹੀ ਨੇ ਪੂਰੀ ਦੁਨੀਆਂ ਨੂੰ ਝੰਝੋੜ ਕੇ ਰੱਖ ਦਿੱਤਾ ਤੇ ਦੂਜੇ ਪਾਸੇ ਚੈਟ ਜੀਪੀਟੀ ਵੀ ਕਾਫ਼ੀ ਚਰਚਾ ਵਿੱਚ ਰਿਹਾ।

ਤਸਵੀਰ ਸਰੋਤ, Getty Images
ਮਲਬੇ ਦੇ ਵੱਡੇ-ਵੱਡੇ ਢੇਰਾਂ ਵਿੱਚ ਬੰਦਾ ਕਿੱਥੇ ਹੈ, ਇਸ ਦਾ ਪਤਾ ਰਾਹਤਕਰਮੀ ਕਿਵੇਂ ਲਗਾਉਂਦੇ ਹਨ
ਤੁਰਕੀ ਅਤੇ ਸੀਰੀਆ 'ਚ 6 ਫ਼ਰਵਰੀ ਨੂੰ ਆਏ ਭਿਆਨਕ ਭੂਚਾਲ 'ਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ।
ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਅਪ ਆਰਦੋਗਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 16,546 ਤੱਕ ਪਹੁੰਚ ਗਈ ਹੈ।
ਸੀਰੀਆ ਵਿਚ ਘੱਟੋ-ਘੱਟ 3,162 ਮੌਤਾਂ ਹੋਈਆਂ ਹਨ।
ਇਸ ਦਾ ਮਤਲਬ ਹੈ ਕਿ ਸੋਮਵਾਰ ਦੇ ਭੂਚਾਲ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ 20,000 ਦੇ ਨੇੜੇ ਹੈ। ਇਨ੍ਹਾਂ ਹਾਲਾਤ ਵਿੱਚ ਕਿਵੇਂ ਬਚਾਅ ਕਾਰਜ ਹੁੰਦਾ ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਜੀਐੱਮ ਸਰੋਂ ਕੀ ਹੈ, ਇਸ ਦਾ ਵਿਰੋਧ ਕਰਨ ਵਾਲੇ ਕੀ ਤਰਕ ਦੇ ਰਹੇ ਹਨ
ਭਾਰਤ ਸਰਕਾਰ ਵੱਲੋਂ ਜੈਨੇਟਿਕਲੀ ਮੋਡੀਫਾਈਡ (GM) ਸਰ੍ਹੋਂ ਦੀ ਡੀਐੱਮਐਚ-11 ਕਿਸਮ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਫੈਸਲੇ ਨੇ ਦੇਸ਼ ਅਤੇ ਪੰਜਾਬ ਦੇ ਕਿਸਾਨ ਅਤੇ ਵਾਤਾਵਰਨ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਬੀਬੀਸੀ ਪੰਜਾਬੀ ਨੇ ਉਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਹੈ ਜੋ ਇਸ ਬਾਰੇ ਉੱਠ ਰਹੇ ਹਨ। ਉਨ੍ਹਾਂ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ChatGPT ਦੇ ਮੁਕਾਬਲੇ ਗੂਗਲ ਵੱਲੋਂ ਲਿਆਂਦੇ 'ਬਾਰਡ' ਟੂਲ ਕੀ ਹੈ
ਚੈਟਜੀਪੀਟੀ ਨੂੰ ਭਵਿੱਖ ਦਾ ਸਰਚ ਇੰਜਨ ਦੱਸਿਆ ਜਾ ਰਿਹਾ ਹੈ ਤਾਂ ਉਸਦੇ ਮੁਕਾਬਲੇ ਗੂਗਲ ਵੀ ਮੈਦਾਨ ਵਿੱਚ ਉਤਰ ਆਇਆ ਹੈ।
ਆਰਟੀਫ਼ੀਸ਼ੀਅਲ ਇੰਟੈਲੀਜੈਂਸ ਜ਼ਰੀਏ ਤਿਆਰ ਕੀਤਾ ਗਿਆ 'ਚੈਟਜੀਪੀਟੀ' ਤੁਹਾਡੇ ਕਿਸੇ ਵੀ ਪ੍ਰਸ਼ਨ ਦਾ ਜਵਾਬ ਦੇ ਸਕਦਾ ਹੈ। ਤੇ ਅਜਿਹੇ ਕਿਸੇ ਵੀ ਟੂਲ ਨੂੰ ਮਨੁੱਖੀ ਸਿਰਜਣਾਤਮਤਾ ਨੂੰ ਰੋਕ ਲਗਾਉਣ ਵਾਲਾ ਦੱਸਿਆ ਜਾ ਰਿਹਾ ਹੈ।
ਇੰਨਾ ਹੀ ਨਹੀਂ ਇਸ ਨੂੰ ਗੂਗਲ ਲਈ ਵੀ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਚੈਟਜੀਪੀਟੀ ਗੂਗਲ ਨੂੰ ਪਿੱਛੇ ਛੱਡ ਦੇਵੇ। ਪਰ ਹੁਣ ਗੂਗਲ ਨੇ ਵੀ ਆਪਣਾ ਖ਼ੁਦ ਦਾ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਚੈਟਬਾਕ ਲਿਆਉਣ ਦਾ ਐਲਾਨ ਕੀਤਾ ਹੈ।
ਗੂਗਲ ਦੇ ਚੈਟਬਾਕ ਦਾ ਨਾਮ 'ਬਾਰਡ' ਹੈ। ਇਸ ਚੈਟਬਾਕ ਨੂੰ ਸਰਵਜਨਕ ਕਰਨ ਤੋਂ ਪਹਿਲਾਂ ਗੂਗਲ ਟੈਸਟਿੰਗ ਲਈ ਇੱਕ ਖ਼ਾਸ ਗਰੁੱਪ ਨੂੰ ਇਸਤੇਮਾਲ ਕਰਨ ਲਈ ਦੇਵੇਗਾ। ਇਸ ਬਾਰੇ ਹੋਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਕ੍ਰਿਕਟ ਦੀ ਪਿੱਚ 'ਤੇ ਉਹ ਰਿਕਾਰਡ ਜੋ ਔਰਤਾਂ ਨੇ ਮਰਦਾਂ ਨਾਲੋਂ ਪਹਿਲਾਂ ਬਣਾ ਦਿੱਤੇ
ਕ੍ਰਿਕਟ ਪ੍ਰੇਮੀਆਂ ਨੂੰ ਮਰਦਾਂ ਦੇ ਕ੍ਰਿਕਟ ਰਿਕਾਰਡ ਬਾਖੂਬੀ ਯਾਦ ਰਹਿੰਦੇ ਹਨ। ਸ਼ਾਇਦ ਅਜੇ ਉਹ ਟਾਈਮ ਦੂਰ ਹੈ ਜਦੋਂ ਔਰਤਾਂ ਦੇ ਖੇਡਾਂ ਬਾਰੇ ਵੀ ਖੂਬ ਚਰਚਾ ਹੋਵੇਗੀ।
ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਕਿਹੜੇ ਮਰਦ ਕ੍ਰਿਕਟਰ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ, ਕਿਸ ਨੇ ਸਭ ਤੋਂ ਵੱਧ ਸੈਂਕੜੇ ਬਣਾਏ ਹਨ ਜਾਂ ਕਿਸ ਨੇ ਸਭ ਤੋਂ ਪਹਿਲਾਂ ਦੋਹਰਾ ਸੈਂਕੜਾ ਬਣਾਇਆ ਸੀ।
ਹੁਣ ਅਸੀਂ ਤੁਹਾਨੂੰ ਇੱਥੇ ਉਨ੍ਹਾਂ ਮੁਕਾਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਔਰਤਾਂ ਨੇ ਮਰਦਾਂ ਤੋਂ ਪਹਿਲਾਂ ਕ੍ਰਿਕਟ ਦੀ ਪਿੱਚ ਉੱਤੇ ਹਾਸਲ ਕੀਤੇ ਹਨ। ਇਨ੍ਹਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images/BBC
ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ: ਜਾਣੋ ਕੌਣ ਹਨ ਦਾਅਵੇਦਾਰ ਤੇ ਤੁਸੀਂ ਵੀ ਕਰੋ ਵੋਟਿੰਗ
ਬੀਬੀਸੀ ਇਸ ਸਾਲ 'ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ' ਦੇ ਚੌਥੇ ਐਡੀਸ਼ਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਲਈ ਨਾਮਜ਼ਦ ਖਿਡਾਰਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਕੌਣ ਹਨ ਉਹ ਖਿਡਾਰਨਾਂ ਤੇ ਕੀ ਹਨ ਉਨ੍ਹਾਂ ਦੀਆਂ ਉਪਲਬਧੀਆਂ, ਇਸ ਬਾਰ ਜਾਣਨ ਲਈ ਇੱਥੇ ਕਲਿੱਕ ਕਰੋ।












