'ਪਹਿਲਾਂ ਮੇਰੀ ਧੀ ਨਾਲ ਸਮੂਹਿਕ ਬਲਾਤਕਾਰ ਕੀਤਾ, ਜਦੋਂ ਕਿਸੇ ਨੇ ਸਾਡੀ ਨਾ ਸੁਣੀ ਤਾਂ ਉਹ ਕਤਲ ਵੀ ਕਰ ਗਏ' ਗਰਾਊਂਡ ਰਿਪੋਰਟ

ਰੀਨਾ ਦੇਵੀ

ਤਸਵੀਰ ਸਰੋਤ, Shahbaz Anwar

ਤਸਵੀਰ ਕੈਪਸ਼ਨ, ਰੀਨਾ ਦੇਵੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਨਾਬਾਲਗ ਧੀ ਨਾਲ 12 ਜੁਲਾਈ ਦੀ ਰਾਤ ਨੂੰ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ
    • ਲੇਖਕ, ਸ਼ਾਹਬਾਜ਼ ਅਨਵਰ
    • ਰੋਲ, ਸੰਭਲ ਤੋਂ, ਬੀਬੀਸੀ ਲਈ

"ਉਨ੍ਹਾਂ ਨੇ ਮੇਰੀ ਧੀ ਨਾਲ ਸਮੂਹਿਕ ਬਲਾਤਕਾਰ ਕੀਤਾ। ਮੈਂ ਅਤੇ ਮੇਰੀ ਧੀ ਇਨਸਾਫ਼ ਲਈ ਛੋਟੇ ਤੋਂ ਵੱਡੇ ਅਧਿਕਾਰੀਆਂ ਨੂੰ ਮਿਲੇ। ਮੁੱਖ ਮੰਤਰੀ ਤੱਕ ਨੂੰ ਚਿੱਠੀਆਂ ਭੇਜੀਆਂ, ਪਰ ਕੁਝ ਨਹੀਂ ਹੋਇਆ।''

''ਗੈਂਗਰੇਪ ਤੋਂ ਲਗਭਗ ਸਵਾ ਮਹੀਨੇ ਬਾਅਦ 24 ਅਗਸਤ ਨੂੰ, ਉਨ੍ਹਾਂ ਨੇ ਮੇਰੀ ਧੀ ਨੂੰ ਕਤਲ ਕਰ ਦਿੱਤਾ। ਦੋਸ਼ੀ ਸਮੇਂ ਸਿਰ ਫੜ੍ਹੇ ਜਾਂਦੇ ਤਾਂ ਸ਼ਾਇਦ ਮੇਰੀ ਧੀ ਅੱਜ ਜਿਉਂਦੀ ਹੁੰਦੀ।''

''ਉਹ ਇਸ ਦੁਨੀਆ 'ਚ ਨਹੀਂ ਰਹੀ, ਪਰ ਹੁਣ ਮੈਂ ਚਾਹੁੰਦੀ ਹਾਂ ਕਿ ਸਰਕਾਰ ਦੋਸ਼ੀਆਂ ਨੂੰ ਉਸੇ ਤਰ੍ਹਾਂ ਫਾਂਸੀ ਦੇਵੇ, ਜਿਸ ਤਰ੍ਹਾਂ ਉਨ੍ਹਾਂ ਨੇ ਮੇਰੀ ਬੇਟੀ ਨੂੰ ਫਾਹਾ ਦੇ ਕੇ ਮਾਰਿਆ।''

ਸੰਭਲ ਜਨਪਦ ਦੀ ਤਹਿਸੀਲ ਚੰਦੌਸੀ ਦੇ ਥਾਣੇ ਅਧੀਨ ਆਉਂਦੇ ਕੁੜ ਫਤਿਹਗੜ੍ਹ ਦੀ ਰਹਿਣ ਵਾਲੀ ਰੀਨਾ ਦੇਵੀ ਨੇ ਸਾਡੇ ਨਾਲ ਜਿੰਨਾ ਚਿਰ ਗੱਲ ਕੀਤੀ, ਕਦੇ ਉਨ੍ਹਾਂ ਦੇ ਚਿਹਰੇ 'ਤੇ ਗੁੱਸੇ ਦੇ ਭਾਵ ਆ ਜਾਂਦੇ ਅਤੇ ਕਦੇ ਉਦਾਸੀ ਦੇ।

ਇਹ ਉਹੀ ਰੀਨਾ ਦੇਵੀ ਹਨ, ਜਿਸ ਦੀ ਨਾਬਾਲਗ ਧੀ ਦੀ ਲਾਸ਼ 24 ਅਗਸਤ ਨੂੰ ਛੱਤ ਵਾਲੇ ਪੱਖੇ ਦੀ ਕਿੱਲ ਨਾਲ ਲਟਕੀ ਹੋਈ ਮਿਲੀ ਸੀ।

ਰੀਨਾ ਦੇਵੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਅੱਠਵੀਂ ਜਮਾਤ ਵਿੱਚ ਪੜ੍ਹਦੀ ਨਾਬਾਲਗ ਧੀ (ਲਗਭਗ 16 ਸਾਲ) ਨਾਲ 12 ਜੁਲਾਈ ਦੀ ਰਾਤ ਨੂੰ ਗੁਆਂਢ ਵਿੱਚ ਹੀ ਰਹਿਣ ਵਾਲੇ ਤਿੰਨ ਸਕੇ ਭਰਾਵਾਂ ਅਤੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਸਮੂਹਿਕ ਬਲਾਤਕਾਰ ਕੀਤਾ ਸੀ।

ਇਸ ਤੋਂ ਬਾਅਦ, 15 ਜੁਲਾਈ ਨੂੰ ਸਿਰਫ਼ ਇਕ ਮੁਲਜ਼ਮ ਸੋਵੇਂਦਰ ਖ਼ਿਲਾਫ਼ ਰਿਪੋਰਟ ਦਰਜ ਕੀਤੀ ਗਈ ਸੀ।

ਬਾਅਦ ਵਿੱਚ ਮੈਜਿਸਟਰੇਟ ਸਾਹਮਣੇ ਹੋਏ ਬਿਆਨਾਂ ਤੋਂ ਬਾਅਦ, 25 ਅਗਸਤ ਨੂੰ ਬਾਕੀ ਤਿੰਨ ਮੁਲਜ਼ਮਾਂ ਵੀਰੇਸ਼ ਗੁੱਜਰ, ਵਿਪਿਨ ਗੁੱਜਰ ਅਤੇ ਜਿਨੇਸ਼ ਗੁੱਜਰ ਦੇ ਨਾਂ ਵੀ ਜਾਂਚ ਵਿੱਚ ਸ਼ਾਮਲ ਕਰ ਦਿੱਤੇ ਗਏ।

24 ਅਗਸਤ ਨੂੰ ਰੀਨਾ ਦੇਵੀ ਦੀ ਧੀ ਲਾਸ਼ ਛੱਤ ਵਾਲੇ ਪੱਖੇ ਦੀ ਕਿੱਲ ਨਾਲ ਲਟਕੀ ਹੋਈ ਮਿਲੀ ਸੀ

ਤਸਵੀਰ ਸਰੋਤ, Shahbaz Anwar

ਤਸਵੀਰ ਕੈਪਸ਼ਨ, 24 ਅਗਸਤ ਨੂੰ ਰੀਨਾ ਦੇਵੀ ਦੀ ਧੀ ਲਾਸ਼ ਛੱਤ ਵਾਲੇ ਪੱਖੇ ਦੀ ਕਿੱਲ ਨਾਲ ਲਟਕੀ ਹੋਈ ਮਿਲੀ ਸੀ

ਹਾਲਾਂਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ, ਲਾਪਰਵਾਹੀ ਦੇ ਦੋਸ਼ 'ਚ ਸਬੰਧਤ ਥਾਣਾ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਸ਼ਲਭ ਮਾਥੁਰ ਨੇ ਕਿਹਾ, "ਇਸ ਮਾਮਲੇ ਵਿੱਚ ਪਹਿਲੀ ਨਜ਼ਰ ਵਿੱਚ ਕੁਤਾਹੀ ਪਾਏ ਜਾਣ ਤੋਂ ਬਾਅਦ ਜਾਂਚਕਰਤਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।''

''ਇਸ ਵਿੱਚ ਹੋਰ ਕਾਰਵਾਈ ਕਰਦੇ ਹੋਏ ਥਾਣਾ ਅਧਿਕਾਰੀ ਨੂੰ ਵੀ ਮੁਅੱਤਲ ਕੀਤਾ ਜਾ ਰਿਹਾ ਹੈ। ਪਿੰਡ ਵਿੱਚ ਪੀੜਿਤ ਪਰਿਵਾਰ ਦੇ ਘਰ 'ਤੇ ਸੁਰੱਖਿਆ ਦੇ ਨਜ਼ਰੀਏ ਨਾਲ ਪੁਲਿਸ ਤੈਨਾਤ ਕੀਤੀ ਗਈ ਹੈ।''

ਕੀ ਹੋਇਆ ਸੀਉਸ ਦਿਨ?

ਕੁੜ ਫਤਿਹਗੜ੍ਹ ਥਾਣਾ ਖੇਤਰ ਦੇ ਪਿੰਡ ਦੇ ਇਸ ਘਰ ਤੋਂ ਅਚਾਨਕ ਰੋਣ ਅਤੇ ਚੀਕਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਆਵਾਜ਼ਾਂ ਸੁਣ ਕੇ ਲਗਭਗ ਸਾਰਾ ਪਿੰਡ ਉੱਥੇ ਇਕੱਠਾ ਹੋ ਗਿਆ।

ਕਮਰੇ 'ਚ ਰੀਨਾ ਦੇਵੀ ਦੀ 16 ਸਾਲਾ ਧੀ ਦੀ ਮ੍ਰਿਤਕ ਦੇਹ ਪੱਖੇ ਨਾਲ ਲਟਕ ਰਹੀ ਸੀ।

ਰੀਨਾ ਦੇਵੀ ਦੇ ਪਤੀ ਦੋ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ ਅਤੇ ਉਨ੍ਹਾਂ ਦਾ ਪੁੱਤਰ ਮਜ਼ਦੂਰੀ ਕਰਦਾ ਹੈ

ਤਸਵੀਰ ਸਰੋਤ, Shahbaz Anawar

ਤਸਵੀਰ ਕੈਪਸ਼ਨ, ਰੀਨਾ ਦੇਵੀ ਨੇ ਗੁਆਂਢ 'ਚ ਰਹਿੰਦੇ ਤਿੰਨ ਸਕੇ ਭਰਾਵਾਂ ਅਤੇ ਉਨ੍ਹਾਂ ਦੇ ਇੱਕ ਜਾਣਕਾਰ ਖ਼ਿਲਾਫ਼ ਇਸ ਮਾਮਲੇ ਵਿੱਚ ਇਲਜ਼ਾਮ ਲਗਾਇਆ ਹੈ

ਰੀਨਾ ਦੇਵੀ ਨੇ ਬੀਬੀਸੀ ਨੂੰ ਦੱਸਿਆ, "ਮੈਂ ਪਿੰਡ ਦੇ ਹੀ ਇੱਕ ਸਰਕਾਰੀ ਸਕੂਲ ਵਿੱਚ ਖਾਣਾ ਪਕਾਉਣ ਦਾ ਕੰਮ ਕਰਦੀ ਹਾਂ। ਉਸ ਦਿਨ ਜਦੋਂ ਮੈਂ ਡਿਊਟੀ ਤੋਂ ਵਾਪਸ ਆਈ ਤਾਂ ਮੇਰੀ ਧੀ ਘਰ ਦੇ ਸਭ ਤੋਂ ਪਿਛਲੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ।"

ਆਪਣੀ ਧੀ ਨੂੰ ਇਸ ਹਾਲਤ 'ਚ ਦੇਖ ਕੇ ਰੀਨਾ ਦੇਵੀ ਬੇਹੋਸ਼ ਹੋ ਗਈ ਸੀ।

ਉਨ੍ਹਾਂ ਦੇ ਵੱਡੇ ਮੁੰਡੇ ਤਰੁਣ ਨੇ ਦੱਸਿਆ, "ਮੈਂ ਚੰਦੌਸੀ 'ਚ ਮਜ਼ਦੂਰੀ ਦਾ ਕੰਮ ਕਰਦਾ ਹਾਂ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਤੁਰੰਤ ਘਰ ਆ ਗਿਆ। ਘਰ ਦੇ ਸਾਹਮਣੇ ਪਿੰਡ ਦੇ ਲੋਕ ਇਕੱਠੇ ਹੋ ਗਏ ਸਨ।''

''ਪੁਲਿਸ ਨੂੰ ਫੋਨ ਕੀਤਾ ਜਾ ਚੁੱਕਾ ਸੀ। ਬਾਅਦ 'ਚ ਜਦੋਂ ਪੁਲਸ ਆਈ ਤਾਂ ਉਨ੍ਹਾਂ ਨੇ ਹੀ ਮੇਰੀ ਭੈਣ ਦੀ ਲਾਸ਼ ਨੂੰ ਉੱਪਰੋਂ ਹੇਠਾਂ ਉਤਾਰਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਕੀ ਹੈ ਪੂਰਾ ਮਾਮਲਾ?

ਪੀੜਿਤ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਸਹੀ ਦੀ ਇਸ ਹਾਲਤ ਲਈ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲਾ ਇੱਕ ਨੌਜਵਾਨ ਅਤੇ ਉਨ੍ਹਾਂ ਦੇ ਤਿੰਨ ਮੁੰਡੇ ਜ਼ਿੰਮੇਵਾਰ ਹਨ।

ਰੀਨਾ ਦੇਵੀ ਦੱਸਦੇ ਹਨ, "12 ਜੁਲਾਈ ਨੂੰ ਮੇਰੀ ਧੀ ਘਰ ਅੰਦਰ ਆਪਣੀ ਛੋਟੀ ਭੈਣ ਨਾਲ ਸੌਂ ਰਹੀ ਸੀ। ਗਰਮੀ ਕਾਰਨ ਮੈਂ ਆਪਣੇ ਛੋਟੇ ਪੁੱਤਰ ਰਤਨ ਨਾਲ ਘਰ ਦੇ ਬਾਹਰ ਚਬੂਤਰੇ 'ਤੇ ਸੌਂ ਰਹੀ ਸੀ। ਘਰ ਦੇ ਸਾਹਮਣੇ ਹੀ ਝੌਂਪੜੀ 'ਚ ਮੇਰੇ ਵੱਡੇ ਮੁੰਡੇ ਤਰੁਣ ਅਤੇ ਅਰੁਣ ਸੁੱਤੇ ਪਏ ਸਨ।''

ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ, ਲਾਪਰਵਾਹੀ ਦੇ ਦੋਸ਼ 'ਚ ਸਬੰਧਤ ਥਾਣਾ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ

ਤਸਵੀਰ ਸਰੋਤ, Shahbaz Anwar

ਤਸਵੀਰ ਕੈਪਸ਼ਨ, ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ, ਲਾਪਰਵਾਹੀ ਦੇ ਦੋਸ਼ 'ਚ ਸਬੰਧਤ ਥਾਣਾ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ

''ਮੇਰੀ ਛੋਟੀ ਧੀ ਉੱਠ ਕੇ ਬਾਹਰ ਆਈ ਅਤੇ ਉਸ ਨੇ ਦੱਸਿਆ ਕਿ ਅੰਦਰ ਉਸ ਦੀ ਵੱਡੀ ਭੈਣ ਨਹੀਂ ਹੈ। ਅਸੀਂ ਉਸ ਨੂੰ ਹਰ ਪਾਸੇ ਭਾਲਿਆ ਪਰ ਉਹ ਨਹੀਂ ਲੱਭੀ। ਬਾਅਦ ਵਿੱਚ ਉਹ ਘਰ ਦੀ ਛੱਤ 'ਤੇ ਮਿਲੀ।"

"ਉਸ ਸਮੇਂ ਤਾਂ ਉਸ ਨੇ ਸਾਨੂੰ ਕੁਝ ਨਹੀਂ ਦੱਸਿਆ ਪਰ ਬਾਅਦ ਵਿੱਚ ਉਸ ਨੇ ਦੱਸਿਆ ਕਿ ਸਾਡੇ ਗੁਆਂਢੀ ਸਤਪਾਲ ਦੇ ਘਰ ਰਹਿਣ ਵਾਲੇ ਸੋਵੇਂਦਰ ਤੋਂ ਇਲਾਵਾ ਸਤਪਾਲ ਦੇ ਤਿੰਨ ਮੁੰਡਿਆਂ ਵੀਰੇਸ਼, ਜਿਨੇਸ਼ ਅਤੇ ਵਿਪਿਨ ਨੇ ਉਸ ਨੂੰ ਜੰਗਲ ਵਿੱਚ ਲਿਜਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।"

ਰੀਨਾ ਦੇਵੀ ਨੇ ਦੱਸਿਆ, ''ਅਸੀਂ 14 ਜੁਲਾਈ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਨੇ ਸਿਰਫ਼ ਇੱਕ ਮੁਲਜ਼ਮ ਸੋਵੇਂਦਰ ਦੇ ਖ਼ਿਲਾਫ਼ ਹੀ ਰਿਪੋਰਟ ਦਰਜ ਕੀਤੀ, ਜਦਕਿ ਗੁਨਾਹਗਾਰ ਉਹ ਤਿੰਨ ਭਰਾ ਵੀ ਸਨ।''

ਉਨ੍ਹਾਂ ਕਿਹਾ, ''ਮੈਜਿਸਟ੍ਰੇਟ ਅੱਗੇ ਮੇਰੀ ਧੀ ਦਾ ਬਿਆਨ ਦਰਜ ਹੋਇਆ, ਜਿਸ ਤੋਂ ਬਾਅਦ ਬਾਕੀ ਤਿੰਨਾਂ ਦੇ ਨਾਂ ਵੀ ਜਾਂਚ ਵਿੱਚ ਸ਼ਾਮਲ ਕਰ ਲਏ ਗਏ, ਪਰ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।''

ਬੀਬੀਸੀ

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

"ਗ੍ਰਿਫ਼ਤਾਰੀ ਹੁੰਦੀ ਤਾਂ ਸ਼ਾਇਦ ਮੇਰੀ ਭੈਣ ਜ਼ਿੰਦਾ ਹੁੰਦੀ"

ਲਗਭਗ ਸੱਤ ਸਾਲ ਪਹਿਲਾਂ ਪਿਤਾ ਦੀ ਮੌਤ ਤੋਂ ਬਾਅਦ ਘਰ ਦਾ ਵੱਡਾ ਮੁੰਡਾ ਤਰੁਣ ਹੀ ਸਾਰੀ ਜ਼ਿੰਮੇਵਾਰੀ ਸੰਭਾਲ ਰਿਹਾ ਸੀ।

ਤਰੁਣ ਨੇ ਬੀਬੀਸੀ ਨੂੰ ਦੱਸਿਆ, "ਮੇਰੀ ਭੈਣ ਹਰ ਰੋਜ਼ ਮਾਂ ਦੇ ਨਾਲ ਅਧਿਕਾਰੀਆਂ ਨੂੰ ਮਿਲ ਕੇ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀ ਸੀ, ਪਰ ਕਿਸੇ ਨੇ ਨਹੀਂ ਸੁਣੀ।''

''ਮੁਲਜ਼ਮ ਲਗਾਤਾਰ ਖੁੱਲ੍ਹੇਆਮ ਘੁੰਮ ਰਹੇ ਸਨ ਅਤੇ ਸਾਡੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਸਨ। 24 ਅਗਸਤ ਨੂੰ ਆਖਰਕਾਰ ਉਨ੍ਹਾਂ ਨੇ ਮੇਰੀ ਭੈਣ ਦੀ ਜਾਨ ਹੀ ਲੈ ਲਈ।''

ਪੀੜਿਤ ਪਰਿਵਾਰ ਦੀ ਸੁਰੱਖਿਆ ਲਈ ਘਰ ਦੇ ਨੇੜੇ ਹੀ ਪੁਲਿਸ ਵੀ ਤੈਨਾਤ ਕੀਤੀ ਗਈ ਹੈ

ਤਸਵੀਰ ਸਰੋਤ, Shahbaz Anwar

ਤਸਵੀਰ ਕੈਪਸ਼ਨ, ਪੀੜਿਤ ਪਰਿਵਾਰ ਦੀ ਸੁਰੱਖਿਆ ਲਈ ਘਰ ਦੇ ਨੇੜੇ ਹੀ ਪੁਲਿਸ ਵੀ ਤੈਨਾਤ ਕੀਤੀ ਗਈ ਹੈ

ਪੁਲਿਸ ਦਾ ਕੀ ਕਹਿਣਾ ਹੈ?

ਇਸ ਪੂਰੇ ਮਾਮਲੇ 'ਚ ਸ਼ੁੱਕਰਵਾਰ ਨੂੰ ਡੀਆਈਜੀ ਮੁਰਾਦਾਬਾਦ ਸ਼ਲਭ ਮਾਥੁਰ ਨੇ ਮੀਡੀਆ ਨੂੰ ਥਾਣੇ ਦੇ ਅਧਿਕਾਰੀ ਨੂੰ ਸਸਪੈਂਡ ਕਰਨ ਦੀ ਜਾਣਕਾਰੀ ਦਿੱਤੀ।

ਜਦੋਂ ਬੀਬੀਸੀ ਨੇ ਪੁਲਿਸ ਸੁਪਰੀਟੈਂਡੈਂਟ (ਐੱਸਪੀ) ਚੱਕਰੇਸ਼ ਮਿਸ਼ਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ, "ਦੇਖੋ, ਡੀਆਈਜੀ ਸਾਹਿਬ ਇਸ ਬਾਰੇ ਪਹਿਲਾਂ ਹੀ ਬਾਈਟ ਦੇ ਚੁੱਕੇ ਹਨ।"

ਫਿਰ ਵੀ ਇਸ ਪੂਰੇ ਘਟਨਾਕ੍ਰਮ 'ਚ ਪੁਲਿਸ 'ਤੇ ਉੱਠ ਰਹੇ ਸਵਾਲਾਂ ਬਾਰੇ ਉਨ੍ਹਾਂ ਕਿਹਾ, ''ਘਟਨਾ ਤੋਂ ਤੁਰੰਤ ਬਾਅਦ ਹੀ 15 ਜੁਲਾਈ ਨੂੰ ਰੀਨਾ ਦੇਵੀ ਦੇ ਤਹਿਰੀਰ 'ਤੇ ਬਲਾਤਕਾਰ ਤੋਂ ਇਲਾਵਾ ਪੋਕਸੋ ਐਕਟ ਸਮੇਤ ਕਈ ਹੋਰ ਧਾਰਾਵਾਂ 'ਚ ਰਿਪੋਰਟ ਦਰਜ ਕੀਤੀ ਗਈ ਸੀ।''

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

''ਜਿੱਥੋਂ ਤੱਕ ਮ੍ਰਿਤਕਾ ਦੇ ਕਤਲ ਦਾ ਸਵਾਲ ਹੈ ਤਾਂ ਸ਼ੁਰੂ ਵਿੱਚ ਪਰਿਵਾਰਕ ਮੈਂਬਰਾਂ ਨੇ ਜੋ ਦੱਸਿਆ ਉਸ ਦੇ ਅਨੁਸਾਰ ਹੀ ਰਿਪੋਰਟ ਦਰਜ ਕੀਤੀ ਗਈ ਅਤੇ ਮੁਲਜ਼ਮਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਵੀ ਵਧਾ ਦਿੱਤੀਆਂ ਗਈਆਂ ਹਨ।''

ਐੱਸ ਵੀ ਮਿਸ਼ਰ ਨੇ ਦੱਸਿਆ ਕਿ ਮੁਲਜ਼ਮਾਂ ਦਾ ਚਲਾਨ ਕਰ ਦਿੱਤਾ ਗਿਆ ਹੈ। ਪਰਿਵਾਰ ਦੀ ਸੁਰੱਖਿਆ ਲਈ ਘਰ ਦੇ ਨੇੜੇ ਹੀ ਪੁਲਿਸ ਵੀ ਤੈਨਾਤ ਕੀਤੀ ਗਈ ਹੈ।

ਨਵੇਂ ਆਏ ਥਾਣਾ ਅਧਿਕਾਰੀ ਸੀਵੀ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਹੈਂਗਿੰਗ ਡੈਥ (ਲਟਕ ਕੇ ਮੌਤ) ਆਇਆ ਹੈ।

ਰੀਨਾ ਦੇਵੀ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਧੀ ਦਾ ਅੱਧੀ ਰਾਤ ਜ਼ਬਰਦਸਤੀ ਸਸਕਾਰ ਕਰਵਾਇਆ ਗਿਆ ਜਦਕਿ ਪੁਲਿਸ ਇਸ ਦਾਅਵੇ ਦਾ ਖੰਡਨ ਕਰਦੀ ਹੈ

ਤਸਵੀਰ ਸਰੋਤ, Sambhal Police

ਤਸਵੀਰ ਕੈਪਸ਼ਨ, ਰੀਨਾ ਦੇਵੀ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਧੀ ਦਾ ਅੱਧੀ ਰਾਤ ਜ਼ਬਰਦਸਤੀ ਸਸਕਾਰ ਕਰਵਾਇਆ ਗਿਆ ਜਦਕਿ ਪੁਲਿਸ ਇਸ ਦਾਅਵੇ ਦਾ ਖੰਡਨ ਕਰਦੀ ਹੈ

ਅੱਧੀ ਰਾਤ ਅੰਤਿਮ ਸੰਸਕਾਰ ਕਰਵਾਉਣ ਦੇ ਇਲਜ਼ਾਮ

24 ਅਗਸਤ ਦੀ ਸ਼ਾਮ ਲਗਭਗ 4 ਵਜੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਸੀ।

ਰੀਨਾ ਦੇਵੀ ਦਾ ਕਹਿਣਾ ਹੈ, "ਮੇਰੀ ਧੀ ਦਾ ਪੋਸਟਮਾਰਟਮ ਰਾਤ ਤੱਕ ਹੋਇਆ ਅਤੇ ਫਿਰ ਦੇਰ ਰਾਤ ਡੇਢ ਵਜੇ ਦੇ ਕਰੀਬ ਜ਼ਬਰਦਸਤੀ ਉਸ ਦਾ ਅੰਤਿਮ ਸਸਕਾਰ ਕਰਵਾਇਆ ਗਿਆ।''

ਹਾਲਾਂਕਿ ਰੀਨਾ ਦੇਵੀ ਦੇ ਇਸ ਇਲਜ਼ਾਮ ਦਾ ਸੰਭਲ ਪੁਲਿਸ ਨੇ ਖੰਡਨ ਕੀਤਾ ਹੈ ਅਤੇ ਇਸ ਸਬੰਧੀ ਉਨ੍ਹਾਂ ਨੇ ਮੀਡੀਆ ਵਿੱਚ ਇੱਕ ਬਿਆਨ ਵੀ ਜਾਰੀ ਕੀਤਾ ਹੈ।

ਪੁਲਿਸ ਦੇ ਇਸ ਬਿਆਨ ਵਿੱਚ ਕਿਹਾ ਗਿਆ ਹੈ- "ਮ੍ਰਿਤਕਾ ਦੀ ਲਾਸ਼ ਦਾ ਅੰਤਿਮ ਸੰਸਕਾਰ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਆਪਣੀ ਮਰਜ਼ੀ ਨਾਲ ਕੀਤਾ। ਰਾਤ ਨੂੰ ਜਬਰਨ ਸਸਕਾਰ ਕਰਨ ਦਾ ਇਲਜ਼ਾਮ ਬੇਬੁਨਿਆਦ ਹੈ। ਚਿਤਾ ਦੇ ਨੇੜੇ-ਤੇੜੇ ਵੀ ਕੋਈ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ।''

ਪਿੰਡ ਦੇ ਲੋਕ ਕੀ ਕਹਿੰਦੇ ਹਨ?

ਪਿੰਡ ਵਿੱਚ ਜਾਟਵ, ਗੁੱਜਰ, ਭੁਰਜੀ ਭਾਈਚਾਰਿਆਂ ਸਮੇਤ ਕਈ ਹੋਰ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਮ੍ਰਿਤਕਾ ਦੇ ਘਰ ਦੀ ਛੱਤ ਵੀ ਮੁਲਜ਼ਮਾਂ ਦੇ ਘਰ ਦੀ ਛੱਤ ਨਾਲ ਲੱਗਦੀ ਹੈ।

ਮੁਲਜ਼ਮਾਂ ਦੇ ਘਰ ਸਾਨੂੰ ਕੋਈ ਦਿਖਾਈ ਨਹੀਂ ਦਿੱਤਾ। ਇਹ ਲੋਕ ਖੇਤੀ-ਬਾੜੀ ਦਾ ਕੰਮ ਕਰਦੇ ਹਨ ਅਤੇ ਆਰਥਿਕ ਤੌਰ 'ਤੇ ਬਿਹਤਰ ਦੱਸੇ ਜਾਂਦੇ ਹਨ।

ਪਿੰਡ ਦੇ ਮੁਖੀ ਮੁੰਨੇ ਸਿੰਘ ਵੀ ਇਸ ਮਾਮਲੇ ਨੂੰ ਲੈ ਕੇ ਕਾਫੀ ਦੁਖੀ ਨਜ਼ਰ ਆਏ।

ਰੀਨਾ ਦੇਵੀ ਦਾ ਪਿੰਡ

ਤਸਵੀਰ ਸਰੋਤ, Shahbaz Anwar

ਤਸਵੀਰ ਕੈਪਸ਼ਨ, ਰੀਨਾ ਦੇਵੀ ਦਾ ਪਿੰਡ

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਪਿੰਡ ਵਿੱਚ 1526 ਵੋਟਾਂ ਹਨ। ਇੱਥੇ ਅਜਿਹਾ ਕੋਈ ਮਾਮਲਾ ਕਦੇ ਨਹੀਂ ਹੋਇਆ, ਪਰ ਧੀ ਦੀ ਮੌਤ ਦਾ ਬਹੁਤ ਅਫ਼ਸੋਸ ਹੈ। ਮੇਰੇ ਕੋਲ ਵੀ ਇਹ ਮਾਮਲਾ ਆਇਆ ਸੀ, ਪਰ ਮੈਂ ਇੰਨੇ ਵੱਡੇ ਮਾਮਲੇ ਵਿੱਚ ਕੀ ਕਰ ਸਕਦਾ ਸੀ।''

ਧੀ ਦੀ ਮੌਤ ਲਈ ਕਿਸ ਦੀ ਜ਼ਿੰਮੇਦਾਰੀ ਬਣਦੀ ਹੈ, ਇਸ ਸਵਾਲ ਦੇ ਜਵਾਬ 'ਚ ਉਹ ਕਹਿੰਦੇ ਹਨ, ''ਦੇਖੋ, ਸਤਪਾਲ ਦੇ ਘਰ ਵਿੱਚ ਸੋਵਿੰਦਰ ਆ ਕੇ ਰਹਿ ਰਿਹਾ ਸੀ।''

''ਉਹ ਬਹਿਜੋਈ ਦਾ ਰਹਿਣ ਵਾਲਾ ਹੈ, ਉਸ ਦੇ ਰਿਸ਼ਤੇਦਾਰਾਂ ਦੇ ਨਾਂ ਉੱਥੇ ਦੇ ਕੁੱਝ ਥਾਣੇ-ਤਹਿਸੀਲ 'ਚ ਚੱਲ ਰਹੇ ਸਨ, ਇਸ ਲਈ ਉਹ ਇੱਥੇ ਆ ਕੇ ਰਹਿ ਰਿਹਾ ਸੀ।"

ਪਹਿਲਾਂ ਰੋਟੀ ਲਈ ਮਸ਼ੱਕਤ ਹੁਣ ਇਨਸਾਫ ਲਈ ਹੋਵੇਗੀ ਮਿਹਨਤ

ਪਿੰਡ ਕੁੜ ਫਤਿਹਗੜ੍ਹ ਤੋਂ ਮ੍ਰਿਤਕਾ ਦੇ ਪਿੰਡ ਨੂੰ ਜਾਂਦੀ ਰਾਹ ਬਹੁਤ ਹਰੀ-ਭਰੀ ਹੈ। ਸੜਕਾਂ ਵੀ ਸ਼ਾਨਦਾਰ ਬਣੀਆਂ ਹਨ, ਪਰ ਇੱਥੇ ਦਿਨ ਵੇਲੇ ਵੀ ਸੜਕਾਂ 'ਤੇ ਲੋਕਾਂ ਦੀ ਆਵਾਜਾਈ ਘੱਟ ਹੀ ਹੁੰਦੀ ਹੈ।

ਪਿੰਡ ਤੱਕ ਪਹੁੰਚਦੇ-ਪਹੁੰਚਦੇ ਰਸਤਾ ਵੀ ਕੁਝ ਤੰਗ ਹੋ ਜਾਂਦਾ ਹੈ। ਬਾਅਦ ਵਿੱਚ, ਪਿੰਡ ਦੀ ਆਬਾਦੀ ਸ਼ੁਰੂ ਹੋਣ ਤੋਂ ਬਾਅਦ ਇੱਕ ਤਿਰਾਹੇ 'ਤੇ ਖੱਬੇ ਪਾਸੇ ਇੱਕ ਭੀੜੀ ਗਲ਼ੀ ਦੇ ਘਰ ਦੇ ਸਿਰੇ 'ਤੇ ਮ੍ਰਿਤਕਾ ਦਾ ਘਰ ਹੈ।

ਰੀਨਾ ਦੇਵੀ ਦਾ ਘਰ

ਤਸਵੀਰ ਸਰੋਤ, Shahbaz Anwar

ਤਸਵੀਰ ਕੈਪਸ਼ਨ, ਰੀਨਾ ਦੇਵੀ ਦਾ ਘਰ

ਸਭ ਤੋਂ ਬਾਹਰ ਇੱਕ ਛੋਟਾ ਜਿਹਾ ਚਬੂਤਰਾ, ਦਰਵਾਜ਼ੇ ਰਾਹੀਂ ਅੰਦਰ ਵੜਦੇ ਹਾਂ ਤਾਂ ਇੱਕ ਛੋਟਾ ਜਿਹਾ ਵਿਹੜਾ ਨਜ਼ਰ ਆਉਂਦਾ ਹੈ, ਜਿੱਥੇ ਸੱਜੇ ਪਾਸੇ ਇੱਕ ਨਲਕਾ ਅਤੇ ਧੋਣ ਲਈ ਕੁਝ ਭਾਂਡੇ ਦਿਖਾਈ ਦਿੰਦੇ ਹਨ, ਆਂਢ-ਗੁਆਂਢ ਦੀਆਂ ਕੁਝ ਔਰਤਾਂ ਅਤੇ ਰਿਸ਼ਤੇਦਾਰ ਜ਼ਮੀਨ 'ਤੇ ਚਟਾਈ ਵਿਛਾ ਕੇ ਬੈਠੀਆਂ ਹਨ।

ਰੀਨਾ ਦੇਵੀ ਦਾ ਕਹਿਣਾ ਹੈ ਕਿ ਪਹਿਲਾਂ ਰੋਟੀ ਲਈ ਮਸ਼ੱਕਤ ਹੁੰਦੀ ਸੀ, ਪਰ ਹੁਣ ਇਨਸਾਫ਼ ਲਈ ਵੀ ਮਿਹਨਤ ਕਰਨੀ ਪਵੇਗੀ। ਹਾਲਾਂਕਿ, ਰੀਨਾ ਦੇਵੀ ਨੇ ਇਹ ਵੀ ਦੱਸਿਆ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰ ਪਹੁੰਚੇ ਡੀਐੱਮ ਨੇ ਉਨ੍ਹਾਂ ਨੂੰ ਕਈ ਤਰ੍ਹਾਂ ਨਾਲ ਮਦਦ ਦਾ ਭਰੋਸਾ ਦਿੱਤਾ ਹੈ।

ਸਕੇ ਭਰਾਵਾਂ ਦੇ ਰਿਸ਼ਤੇਦਾਰਾਂ ਕੀ ਕਹਿ ਰਹੇ ਹਨ?

ਇਸ ਮਾਮਲੇ ਵਿੱਚ ਮੁਲਜ਼ਮ ਤਿੰਨ ਸਕੇ ਭਰਾਵਾਂ ਦੇ ਇੱਕ ਰਿਸ਼ਤੇਦਾਰ ਉਨ੍ਹਾਂ ਦੀ ਫੋਟੋ ਨਾ ਖਿੱਚਣ ਅਤੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਗੱਲ ਕਰਨ ਲਈ ਰਾਜ਼ੀ ਹੋਏ।

ਉਨ੍ਹਾਂ ਨੇ ਨਾਬਾਲਗ ਦੀ ਮੌਤ 'ਤੇ ਅਫਸੋਸ ਪ੍ਰਗਟ ਕੀਤਾ ਪਰ ਨਾਲ ਹੀ ਕਿਹਾ ਕਿ ਜਿਨ੍ਹਾਂ ਤਿੰਨ ਭਰਾਵਾਂ 'ਤੇ ਇਹ ਇਲਜ਼ਾਮ ਲੱਗਿਆ ਹੈ, ਉਨ੍ਹਾਂ 'ਚੋਂ ਇਕ ਭਰਾ ਵਿਪਿਨ ਤਾਂ ਘਟਨਾ ਵਾਲੇ ਦਿਨ ਪਿੰਡ 'ਚ ਹੀ ਨਹੀਂ ਸੀ।

''ਉਹ ਬਾਹਰ ਸੀ। ਸਾਹਿਬ, ਕੁੱਝ ਲੋਕ ਕੁੜੀ ਦੇ ਘਰਦਿਆਂ ਨੂੰ ਪੁੱਠੀ-ਸਿੱਧੀ ਰਾਏ ਵੀ ਦੇ ਰਹੇ ਹਨ।''

ਹਾਲਾਂਕਿ ਇੱਕ ਪੁਲਿਸ ਅਧਿਕਾਰੀ ਆਪ ਵੀ ਇਸ ਗੱਲ ਦਾ ਵੀ ਦਾਅਵਾ ਕਰਦੇ ਹਨ ਕਿ ਨਾਬਾਲਗ ਦੀ ਮੌਤ ਵਾਲੇ ਦਿਨ ਦੋ ਭਰਾਵਾਂ ਦੀ ਲੋਕੇਸ਼ਨ ਵੀ ਪਿੰਡ ਵਿੱਚ ਨਹੀਂ ਮਿਲੀ ਹੈ, ਫਿਰ ਜਾਂਚ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇਗੀ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ
Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)