ਕਿਸੇ ਸ਼ਖਸ ਨੂੰ ਕਿੰਨਾ ਸੌਣਾ ਚਾਹੀਦਾ ਹੈ, ਨੀਂਦ ਲਈ ਲੋੜੀਂਦੇ ਘੰਟੇ ਕਿਵੇਂ ਤੈਅ ਹੁੰਦੇ ਹਨ

ਤਸਵੀਰ ਸਰੋਤ, NASA/ESA/CSA/JUPITER ERS TEAM/JUDY SCHMIDT
ਜੇਮਜ਼ ਵੈੱਬ ਖ਼ਗੋਲੀ ਦੂਰਬੀਨ ਵੱਲੋਂ ਭੇਜੀਆਂ ਨਵੀਆਂ ਤਸਵੀਰਾਂ ਜੋ ਖੋਲ੍ਹ ਰਹੀਆਂ ਬ੍ਰਹਿਮੰਡ ਦੇ ਭੇਦ
ਦੁਨੀਆਂ ਦੀ ਸਭ ਤੋਂ ਵੱਡੀ ਦੂਰਬੀਨ ਨੇ ਸੌਰ ਮੰਡਲ ਦੇ ਸਭ ਤੋਂ ਵੱਡੇ ਗ੍ਰਹਿ ਬ੍ਰਹਿਸਪਤੀ ਦੀਆਂ ਤਾਜ਼ਾ ਤਸਵੀਰਾਂ ਭੇਜੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਧਰਤੀ ਤੋਂ ਦੁੱਗਣੇ ਵਿਆਸ ਦਾ ਗੈਸੀ ਤੂਫ਼ਾਨ ਸਾਫ਼ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਤਸਵੀਰਾਂ ਵਿੱਚ ਬ੍ਰਹਿਸਪਤੀ ਦੇ ਵੱਡੇ ਗੈਸੀ ਵਾ-ਵਰੋਲੇ ਅਤੇ ਉਪ-ਗ੍ਰਹਿ ਦੇਖੇ ਜਾ ਸਕਦੇ ਹਨ। ਉਮੀਦ ਹੈ ਕਿ ਇਹ ਤਸਵੀਰਾਂ ਸਾਇੰਸਦਾਨਾਂ ਨੂ ਇਸ ਗ੍ਰਹਿ ਦੇ ਅੰਦਰੂਨੀ ਜੀਵਨ ਬਾਰੇ ਹੋਰ ਜਾਣਕਾਰੀ ਦੇਣਗੀਆਂ।
ਜੇਮਜ਼ ਵੈਬ ਟੈਲੀਸਕੋਪ ਨੂੰ ਪਿਛਲੇ ਸਾਲ ਦੇ ਅੰਤ ਵਿੱਚ ਪੁਲਾੜੀ ਸਫ਼ਰ ਤੇ ਭੇਜਿਆ ਗਿਆ ਸੀ। ਦੂਰਬੀਨ ਨੇ ਪਹਿਲਾਂ ਵੀ ਬ੍ਰਹਿਮੰਡ ਦੀ ਬਹੁਤ ਖ਼ੂਬਸੂਰਤ ਤਸਵੀਰਾਂ ਭੇਜੀਆਂ ਹਨ।
ਜੇਮਜ਼ ਵੈਬ ਟੈਲਾਸਾਈਟ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਯੂਰਪੀ ਪੁਲਾੜ ਏਜੰਸੀ ਅਤੇ ਕੈਨੇਡੀਅਨ ਸਪੇਸ ਏਜੰਸੀ ਦੇ ਸਹਿਯੋਗ ਨਾਲ ਭੇਜਿਆ ਹੈ।
ਫਿਲਹਾਲ ਇਹ ਧਰਤੀ ਤੋਂ ਲਗਭਗ 16 ਲੱਖ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਜੇਮਜ਼ ਵੈਬਸ ਟੈਲੀ ਸਕੋਪ ਨੇ ਪਹਿਲੀ ਰੰਗੀਨ ਤਸਵੀਰ 12 ਜੁਲਾਈ ਨੂੰ ਭੇਜੀ ਸੀ। ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ ਦੀਆਂ ਪੁਲਾੜ ਦੀਆਂ ਸਭ ਤੋਂ ਤੇਜ਼, ਵੇਰਵੇਭਰਭੂਰ ਤਸਵੀਰਾਂ ਕਿਹਾ ਜਾ ਰਿਹਾ ਹੈ।

ਤਸਵੀਰ ਸਰੋਤ, EPA
ਇਸ ਦੇਸ ਨੂੰ ਆਜ਼ਾਦ ਕਰਾਉਣ ਵਾਲੇ ਬਾਦਸ਼ਾਹ ਦੇ 189 ਸਾਲ ਪੁਰਾਣੇ ਦਿਲ ਉੱਪਰ ਵਿਵਾਦ ਕੀ ਹੈ
ਪੁਰਤਗਾਲ ਤੋਂ ਅਜ਼ਾਦੀ ਦੇ 200 ਸਾਲ ਪੂਰੇ ਹੋਣ ਦੇ ਮੌਕੇ ਉੱਪਰ ਬ੍ਰਾਜ਼ੀਲ ਦੇ ਪਹਿਲੇ ਬਾਦਸ਼ਾਹ ਡੌਮ ਪੇਡ੍ਰੋ ਪਹਿਲੇ ਦੇ ਸੁਰੱਖਿਅਤ ਰੱਖਿਆ ਹੋਇਆ ਦਿਲ ਪੁਰਤਗਾਲ ਤੋਂ ਬ੍ਰਾਜ਼ੀਲ ਪਹੁੰਚ ਗਿਆ ਹੈ।
ਇਸ ਦਿਲ ਨੂੰ ਦਵਾਈਆਂ ਦੇ ਘੋਲ ਦੇ ਸਹਾਰੇ ਪਿਛਲੇ 189 ਸਾਲਾਂ ਤੋਂ ਸਾਂਭ ਕੇ ਰੱਖਿਆ ਗਿਆ ਹੈ।
ਫਾਰਮਿਲਡਹਾਈਡ ਨਾਲ ਭਰੀ ਇੱਕ ਸੋਨੇ ਦੀ ਫਲਾਸਕ ਵਿੱਚ ਰੱਖੇ ਬਾਦਸ਼ਾਹ ਡੌਮ ਪੇਡ੍ਰੋ ਪਹਿਲੇ ਜੇ ਇਸ ਦਿਲ ਨੂੰ ਫ਼ੌਜੀ ਜਹਾਜ਼ ਵਿੱਚ ਬ੍ਰਾਜ਼ੀਲ ਲਿਆਂਦਾ ਗਿਆ। ਲੋਕਾਂ ਦੇ ਦਰਸ਼ਨਾਂ ਲਈ ਪੇਸ਼ ਕਰਨ ਤੋਂ ਪਹਿਲਾਂ ਇਸ ਦਾ ਫੌਜੀ ਸਨਮਾਨਾਂ ਨਾਲ ਸਵਾਗਤ ਕੀਤਾ ਜਾਵੇਗਾ।
ਸੱਤ ਸਿਤੰਬਰ ਨੂੰ ਬ੍ਰਾਜ਼ੀਲ ਦੀ ਅਜ਼ਾਦੀ ਦੇ 200 ਸਾਲ ਪੂਰੇ ਹੋ ਰਹੇ ਹਨ। ਅਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਹੋ ਜਾਣ ਤੋਂ ਬਾਅਦ ਰਾਜਾ ਪੇਡ੍ਰੋ ਪਹਿਲੇ ਦੇ ਦਿਲ ਨੂੰ ਵਾਪਸ ਪੁਰਤਗਾਲ ਭੇਜ ਦਿੱਤਾ ਜਾਵੇਗਾ।

ਤਸਵੀਰ ਸਰੋਤ, COURTESY SAMEERA CHAUHAN
ਭਾਰਤ-ਪਾਕਿਸਤਾਨ: ਦਾਦੇ ਦਾ ਹੱਦ ਤੋਂ ਜ਼ਿਆਦਾ ਹਿਸਾਬ ਰੱਖਣ ਪਿੱਛੇ ਦੀ ਵੰਡ ਨਾਲ ਜੁੜੀ ਕਹਾਣੀ ਜਦੋਂ ਪੋਤੀ ਨੂੰ ਪਤਾ ਲੱਗੀ
ਸਮੀਰਾ ਦੀ ਉਮਰ 10 ਸਾਲ ਦੀ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਪੰਜਾਬ ਦੋ ਹਨ, ਇੱਕ ਭਾਰਤ ਵਿੱਚ ਦੂਜਾ ਪਾਕਿਸਤਾਨ ਵਿੱਚ।
ਉਸ ਨੂੰ ਦੱਸਿਆ ਕਿ ਉਨ੍ਹਾਂ ਦੀ ਦਾਦੀ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ 'ਚ ਚਲੇ ਗਏ ਪੰਜਾਬ ਵਿੱਚ ਜੰਮੇ-ਪਲੇ ਹਨ।
ਇਸ ਵੰਡ ਤੋਂ ਬਾਅਦ ਦੇ ਰੌਲੇ-ਰੱਪਿਆਂ ਵਿੱਚੋਂ ਉਹ ਬਚ ਤੇ ਭੱਜ ਨਿਕਲੇ।
ਜਦੋਂ ਬਰਤਾਨਵੀਆਂ ਨੇ ਭਾਰਤ ਛੱਡਿਆ ਤਾਂ ਉਨ੍ਹਾਂ ਨੇ ਦੇਸ਼ ਨੂੰ, ਭਾਰਤ ਅਤੇ ਪਾਕਿਸਤਾਨ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਲੱਖਾਂ ਲੋਕਾਂ ਦਾ ਉਜਾੜਾ ਹੋਇਆ ਅਤੇ ਧਾਰਮਿਕ ਹਿੰਸਾ ਦੌਰਾਨ ਸੈਂਕੜੇ ਲੋਕ ਮਾਰੇ ਗਏ ਸਨ।
ਇਸ ਨਾਲ ਉਨ੍ਹਾਂ ਨੂੰ ਇਹ ਸਮਝਣ ਵਿੱਚ ਵੀ ਮਦਦ ਮਿਲੀ ਕਿ ਉਨ੍ਹਾਂ ਦੀ ਦਾਦੀ ਇੰਨੀ ਸੰਜੀਦਾ ਕਿਉਂ ਰਹਿੰਦੀ ਹੈ, ਜੋ 'ਨਿਰੰਤਰ ਚਿੰਤਾ ਵਾਲੀ ਹਾਲਤ' ਰਹਿੰਦੀ ਸੀ।

ਇਹ ਵੀ ਪੜ੍ਹੋ-

ਉਹ ਅਜਿਹੀ ਇਕੱਲੀ ਨਹੀਂ ਹੈ। ਦੁਨੀਆਂ ਭਰ ਵਿਚ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਬਹੁਤ ਸਾਰੇ ਨੌਜਵਾਨ ਆਪਣੇ ਪਰਿਵਾਰਾਂ 'ਤੇ ਰਹਿ ਗਏ ਸੰਤਾਪ ਦੇ ਜਖ਼ਮਾਂ ਦੀ ਤਾਬ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।
ਕੁਝ ਨੇ ਤਾਂ ਕਹਾਣੀਆਂ ਸਾਂਝੀਆਂ ਕਰਨ ਲਈ ਸੋਸ਼ਲ ਮੀਡੀਆ ਪ੍ਰੋਜੈਕਟ ਸ਼ੁਰੂ ਕੀਤੇ ਹਨ, ਜਦਕਿ ਦੂਜੇ ਕਈ ਗੁੰਮ ਹੋਏ ਪਰਿਵਾਰਕ ਮੈਂਬਰਾਂ ਨੂੰ ਲੱਭਣ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ।
ਵੰਡ ਦੇ 75 ਸਾਲਾਂ ਬਾਅਦ, ਬੀਬੀਸੀ ਨੇ ਕੁਝ ਨੌਜਵਾਨਾਂ ਨਾਲ ਗੱਲ ਕੀਤੀ, ਜਿਨ੍ਹਾਂ ਦੇ ਦਾਦਾ-ਦਾਦੀ ਨੇ ਵੰਡ ਦੇ ਸੰਤਾਪ ਨੂੰ ਹੰਢਾਇਆ ਹੈ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਇਸ ਨਾਲ ਕਿਵੇਂ ਪ੍ਰਭਾਵਿਤ ਹੋਈ।

ਤਸਵੀਰ ਸਰੋਤ, Getty Images
ਕਿਸੇ ਬੰਦੇ ਨੂੰ ਕਿੰਨਾ ਸੌਣਾ ਚਾਹੀਦਾ ਹੈ, ਨੀਂਦ ਲਈ ਲੋੜੀਂਦੇ ਘੰਟੇ ਕਿਵੇਂ ਤੈਅ ਹੁੰਦੇ ਹਨ
ਇੱਕ ਸਿਹਤਮੰਦ ਇਨਸਾਨ ਨੂੰ ਹਰ ਰਾਤ ਕਿੰਨੇ ਘੰਟਿਆਂ ਦੀ ਨੀਂਦ ਜ਼ਰੂਰੀ ਹੁੰਦੀ ਹੈ?, ਹੋ ਸਕਦਾ ਹੈ ਕਿ ਤੁਹਾਡਾ ਜਵਾਬ ਹੋਵੇ- ਅੱਠ ਘੰਟੇ ਪਰ ਵਿਗਿਆਨ ਮੁਤਾਬਿਕ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ।
"ਇਹ ਸਿਰਫ਼ ਇੱਕ ਭੁਲੇਖਾ ਹੈ। ਇਹ ਉਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਅਸੀਂ ਕਹੀਏ ਕਿ ਹਰੇਕ ਇਨਸਾਨ ਦਾ ਕੱਦ 6 ਫੁੱਟ ਹੋਣਾ ਚਾਹੀਦਾ ਹੈ ਅਤੇ ਜੇ ਤੁਹਾਡਾ ਕੱਦ ਇਸ ਤੋਂ ਘੱਟ ਹੈ ਤਾਂ ਤੁਹਾਡੇ ਲਈ ਇਹ ਮੁਸੀਬਤ ਵਾਲੀ ਗੱਲ ਹੈ।"
ਬੀਬੀਸੀ ਨੂੰ ਇਹ ਗੱਲ ਡਾਕਟਰ ਲੂਈਸ ਪਤੇਕ ਨੇ ਆਖੀ ਹੈ, ਜੋ ਕਿ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਨਿਊਰੋਲੋਜੀ ਵਿਭਾਗ ਦਾ ਹਿੱਸਾ ਹਨ।
ਸਾਨੂੰ ਸਭ ਨੂੰ ਤਰੋਤਾਜ਼ਾ ਮਹਿਸੂਸ ਕਰਨ ਲਈ ਇੱਕੋ ਜਿੰਨੀ ਨੀਂਦ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਇਹ ਸਾਡੇ ਸੁਭਾਅ ਜਾਂ ਹਾਲਾਤਾਂ 'ਤੇ ਨਿਰਭਰ ਨਹੀਂ ਕਰਦਾ।
ਇਹ ਸਾਡੇ ਜੀਨਜ਼ ਉਪਰ ਨਿਰਭਰ ਕਰਦਾ ਹੈ। ਕੁਝ ਲੋਕਾਂ ਦੇ ਜੀਨਜ਼ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਨ੍ਹਾਂ ਨੂੰ ਬਾਕੀ ਲੋਕਾਂ ਤੋਂ ਘੱਟ ਨੀਂਦ ਦੀ ਲੋੜ ਹੁੰਦੀ ਹੈ।

ਤਸਵੀਰ ਸਰੋਤ, Getty Images
ਟਵਿਨ ਟਾਵਰ : ਕੁਤੁਬ ਮਿਨਾਰ ਤੋਂ ਉੱਚੀਆਂ ਦੋ ਇਮਾਰਤਾਂ 3700 ਕਿੱਲੋ ਬਾਰੂਦ ਨਾਲ 9 ਸੈਕਿੰਡ ਵਿਚ ਕਿਵੇਂ ਹੋਣਗੀਆਂ ਢਹਿ-ਢੇਰੀ
ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਸ਼ਹਿਰ ਨੋਏਡਾ ਦੇ ਟਵਿਨ ਟਾਵਰਾਂ ਨੂੰ ਆਉਂਦੀ 28 ਅਗਸਤ ਨੂੰ ਦੁਪਹਿਰ 2:30 ਵਜੇ ਢਾਹ ਦਿੱਤਾ ਜਾਵੇਗਾ।
ਕੁਤੁਬ ਮੀਨਾਰ ਤੋਂ ਵੀ ਵੱਧ ਉੱਚੇ ਇਨ੍ਹਾਂ 40 ਮੰਜ਼ਿਲਾ ਟਾਵਰਾਂ ਨੂੰ ਸੁਪਰਟੈੱਕ ਕੰਪਨੀ ਨੇ ਬਣਾਇਆ ਹੈ ਅਤੇ ਹੁਣ ਇਨ੍ਹਾਂ ਨੂੰ ਢਾਹਿਆ ਜਾ ਰਿਹਾ ਹੈ।
ਦਰਅਸਲ ਇਨ੍ਹਾਂ ਟਾਵਰਾਂ ਨੂੰ ਬਣਾਉਣ ਸਮੇਂ ਇਮਾਰਤ ਬਣਾਉਣ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।
ਏਐੱਨਆਈ ਦੀ ਰਿਪੋਰਟ ਮੁਤਾਬਕ, ਸੁਪਰੀਮ ਕੋਰਟ ਨੇ ਇਸ ਸਬੰਧੀ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਨੋਇਡਾ ਅਥਾਰਿਟੀ ਅਤੇ ਸੁਪਰਟੈੱਕ ਦੋਵਾਂ ਦੇ ''ਨਾਪਾਕ ਸਹਿ ਅਪਰਾਧ'' ਦਾ ਨਤੀਜਾ ਹੈ।
ਸੋ ਇਸ ਲਈ ਅਦਾਲਤ ਨੇ ਕੰਪਨੀ ਨੇ ਆਦੇਸ਼ ਦਿੱਤੇ ਸਨ ਕਿ ਇਨ੍ਹਾਂ ਟਾਵਰਾਂ ਨੂੰ ਢਾਹ ਦਿੱਤਾ ਜਾਵੇ।
ਅਦਾਲਤ ਨੇ ਇਹ ਵੀ ਕਿਹਾ ਸੀ ਕਿ ਇਨ੍ਹਾਂ ਨੂੰ ਢਾਹੁਣ 'ਚ ਆਉਣ ਵਾਲਾ ਸਾਰਾ ਖਰਚਾ ਵੀ ਕੰਪਨੀ ਹੀ ਕਰੇਗੀ।

ਇਹ ਵੀ ਪੜ੍ਹੋ-

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












