ਭਾਰਤ-ਪਾਕਿਸਤਾਨ: ਦਾਦੇ ਦਾ ਹੱਦ ਤੋਂ ਜ਼ਿਆਦਾ ਹਿਸਾਬ ਰੱਖਣ ਪਿੱਛੇ ਦੀ ਵੰਡ ਨਾਲ ਜੁੜੀ ਕਹਾਣੀ ਜਦੋਂ ਪੋਤੀ ਨੂੰ ਪਤਾ ਲੱਗੀ

ਤਸਵੀਰ ਸਰੋਤ, Courtesy Sameera Chauhan
- ਲੇਖਕ, ਚੈਰੀਲਨ ਮੋਲਨ
- ਰੋਲ, ਬੀਬੀਸੀ ਨਿਊਜ਼
ਸਮੀਰਾ ਦੀ ਉਮਰ 10 ਸਾਲ ਦੀ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਪੰਜਾਬ ਦੋ ਹਨ, ਇੱਕ ਭਾਰਤ ਵਿੱਚ ਦੂਜਾ ਪਾਕਿਸਤਾਨ ਵਿੱਚ।
ਉਸ ਨੂੰ ਦੱਸਿਆ ਕਿ ਉਨ੍ਹਾਂ ਦੀ ਦਾਦੀ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ 'ਚ ਚਲੇ ਗਏ ਪੰਜਾਬ ਵਿੱਚ ਜੰਮੇ-ਪਲੇ ਹਨ।
ਇਸ ਵੰਡ ਤੋਂ ਬਾਅਦ ਦੇ ਰੌਲੇ-ਰੱਪਿਆਂ ਵਿੱਚੋਂ ਉਹ ਬਚ ਤੇ ਭੱਜ ਨਿਕਲੇ।
ਜਦੋਂ ਬਰਤਾਨਵੀਆਂ ਨੇ ਭਾਰਤ ਛੱਡਿਆ ਤਾਂ ਉਨ੍ਹਾਂ ਨੇ ਦੇਸ਼ ਨੂੰ, ਭਾਰਤ ਅਤੇ ਪਾਕਿਸਤਾਨ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਲੱਖਾਂ ਲੋਕਾਂ ਦਾ ਉਜਾੜਾ ਹੋਇਆ ਅਤੇ ਧਾਰਮਿਕ ਹਿੰਸਾ ਦੌਰਾਨ ਸੈਂਕੜੇ ਲੋਕ ਮਾਰੇ ਗਏ ਸਨ।
ਇਸ ਨਾਲ ਉਨ੍ਹਾਂ ਨੂੰ ਇਹ ਸਮਝਣ ਵਿੱਚ ਵੀ ਮਦਦ ਮਿਲੀ ਕਿ ਉਨ੍ਹਾਂ ਦੀ ਦਾਦੀ ਇੰਨੀ ਸੰਜੀਦਾ ਕਿਉਂ ਰਹਿੰਦੀ ਹੈ, ਜੋ 'ਨਿਰੰਤਰ ਚਿੰਤਾ ਵਾਲੀ ਹਾਲਤ' ਰਹਿੰਦੀ ਸੀ।
ਉਹ ਅਜਿਹੀ ਇਕੱਲੀ ਨਹੀਂ ਹੈ। ਦੁਨੀਆ ਭਰ ਵਿਚ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਬਹੁਤ ਸਾਰੇ ਨੌਜਵਾਨ ਆਪਣੇ ਪਰਿਵਾਰਾਂ 'ਤੇ ਰਹਿ ਗਏ ਸੰਤਾਪ ਦੇ ਜਖ਼ਮਾਂ ਦੀ ਤਾਬ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।
ਕੁਝ ਨੇ ਤਾਂ ਕਹਾਣੀਆਂ ਸਾਂਝੀਆਂ ਕਰਨ ਲਈ ਸੋਸ਼ਲ ਮੀਡੀਆ ਪ੍ਰੋਜੈਕਟ ਸ਼ੁਰੂ ਕੀਤੇ ਹਨ, ਜਦਕਿ ਦੂਜੇ ਕਈ ਗੁੰਮ ਹੋਏ ਪਰਿਵਾਰਕ ਮੈਂਬਰਾਂ ਨੂੰ ਲੱਭਣ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ।
ਵੰਡ ਦੇ 75 ਸਾਲਾਂ ਬਾਅਦ, ਬੀਬੀਸੀ ਨੇ ਕੁਝ ਨੌਜਵਾਨਾਂ ਨਾਲ ਗੱਲ ਕੀਤੀ, ਜਿਨ੍ਹਾਂ ਦੇ ਦਾਦਾ-ਦਾਦੀ ਨੇ ਵੰਡ ਦੇ ਸੰਤਾਪ ਨੂੰ ਹੰਢਾਇਆ ਹੈ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਇਸ ਨਾਲ ਕਿਵੇਂ ਪ੍ਰਭਾਵਿਤ ਹੋਈ।
'ਇਸ ਨੇ ਮੈਨੂੰ ਉਨ੍ਹਾਂ ਨੂੰ ਸਮਝਣ ਵਿੱਚ ਮਦਦ ਕੀਤੀ'
26 ਸਾਲਾ ਦੇਵਿਕਾ ਅਰੋੜਾ, ਆਪਣੇ ਦਾਦਾ ਜੀ ਨੂੰ ਯਾਦ ਕਰਦੀ ਹੈ। ਉਨ੍ਹਾਂ ਦੀ ਮੌਤ ਪਿਛਲੇ ਸਾਲ ਹੋਈ ਸੀ ਅਤੇ ਪੈਸੇ ਨੂੰ ਲੈ ਕੇ ਬੇਹੱਦ ਸਾਵਧਾਨ ਰਹਿੰਦੇ ਸੀ।
ਉਹ ਹਮੇਸ਼ਾ ਨਿਯੰਤਰਣ ਵਿੱਚ ਰਹਿਣਾ ਚਾਹੁੰਦੇ ਸੀ, ਇੱਕ ਇੱਛਾ ਜੋ ਭਿਆਨਕ ਅਤੇ ਲਗਭਗ ਜ਼ਿੱਦੀ ਆਜ਼ਾਦੀ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ।
ਦੇਵਿਕਾ ਆਖਦੇ ਹਨ, "ਉਹ ਮਦਦ ਲਈ ਆਪਣੇ ਬੱਚਿਆਂ ਜਾਂ ਪੋਤੇ-ਪੋਤੀਆਂ ਵਿੱਚੋਂ ਕਿਸੇ 'ਤੇ ਭਰੋਸਾ ਨਹੀਂ ਕਰਦੇ ਸਨ।"

ਤਸਵੀਰ ਸਰੋਤ, Courtesy Devika Arora
ਉਨ੍ਹਾਂ ਦਾ ਵਿਵਹਾਰ ਦੇਵਿਕਾ ਨੂੰ ਉਦੋਂ ਸਮਝ ਆਉਣ ਲੱਗਾ ਜਦੋਂ ਦੇਵਿਕਾ ਨੇ ਉਨ੍ਹਾਂ ਨੂੰ ਵੰਡ ਬਾਰੇ ਗੱਲ ਕਰਦੇ ਸੁਣਿਆ ਸੀ।
ਉਹ ਕਹਿੰਦੀ ਹੈ, "ਵੰਡ ਦੌਰਾਨ, ਉਨ੍ਹਾਂ ਨੇ ਰਾਤੋ-ਰਾਤ ਆਪਣੀ ਜ਼ਿੰਦਗੀ ਨੂੰ ਕਾਬੂ ਤੋਂ ਬਾਹਰ ਹੋਣ ਦਾ ਤਜਰਬਾ ਕੀਤਾ। ਉਨ੍ਹਾਂ ਨੇ ਆਪਣੀ ਬਾਕੀ ਦੀ ਜ਼ਿੰਦਗੀ ਇਸ ਤਰ੍ਹਾਂ ਬਿਤਾਈ ਕਿ ਉਹ ਦੁਬਾਰਾ ਕਦੇ ਕੰਟਰੋਲ ਨਹੀਂ ਗੁਆਉਣਾ ਚਾਹੁੰਦੇ ਸੀ।"
ਲੱਖਾਂ ਲੋਕਾਂ ਵਾਂਗ ਦੇਵਿਕਾ ਦੇ ਦਾਦੇ ਨੇ ਵੀ ਵੰਡ ਦੌਰਾਨ ਕਈ ਪਰਿਵਾਰਕ ਮੈਂਬਰ ਗੁਆ ਦਿੱਤੇ ਸਨ।
ਦੇਵਿਕਾ ਦੱਸਦੇ ਹਨ, "ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੀ ਮਾਂ ਅਤੇ ਚਾਰ ਭੈਣਾਂ ਨੂੰ ਖੂਹ ਵਿੱਚ ਛਾਲ ਮਾਰਦਿਆਂ ਦੇਖਿਆ, ਜਿਸ ਨੂੰ ਫਿਰ ਲੋਕਾਂ ਨੇ ਕੰਬਲਾਂ ਨਾਲ ਢੱਕਿਆ ਗਿਆ ਸੀ ਅਤੇ ਸਸਕਾਰ ਕੀਤਾ ਗਿਆ ਸੀ।"
"ਦਰਅਸਲ, ਉਨ੍ਹਾਂ ਨੇ ਭੀੜ ਵੱਲੋਂ ਬਲਾਤਕਾਰ ਤੋਂ ਬਚਣ ਲਈ ਅਜਿਹਾ ਕਦਮ ਚੁੱਕਿਆ ਸੀ।"
ਇਸ ਨੌਜਵਾਨ ਨੇ ਪਾਕਿਸਤਾਨ ਦੇ ਮੁਲਤਾਨ ਸ਼ਹਿਰ ਤੋਂ ਭਾਰਤ ਦਾ ਸਫ਼ਰ ਇਕੱਲੇ ਹੀ ਕੀਤਾ ਸੀ। ਉਨ੍ਹਾਂ ਦੀ ਉਮਰ ਸਿਰਫ਼ 16 ਸਾਲਾਂ ਦਾ ਸੀ ਜਦੋਂ ਉਹ ਦਿੱਲੀ ਆਏ, ਉਨ੍ਹਾਂ ਕੋਲ ਕੱਪੜਿਆਂ ਤੋਂ ਇਲਾਵਾ ਕੁਝ ਨਹੀਂ ਸੀ।
ਉਹ ਕਹਿੰਦੇ ਹਨ, "ਇਹ ਭਾਵਨਾ ਕਿ ਜ਼ਿੰਦਗੀ ਭਰ ਉਨ੍ਹਾਂ ਦੇ ਹੱਡਾਂ ਵਿੱਚ ਰਚ ਗਈ ਸੀ, "ਮੈਨੂੰ ਨਹੀਂ ਲਗਦਾ ਕਿ ਕਦੇ ਇਸ ਨੇ ਉਨ੍ਹਾਂ ਛੱਡਿਆ ਹੋਵੇ।"

ਇਹ ਵੀ ਪੜ੍ਹੋ-

'ਉਨ੍ਹਾਂ ਦੀ ਚੁੱਪੀ ਵੀ ਬੋਲਣ ਲੱਗੀ'
37 ਸਾਲਾ ਰੁਪੀ ਸੀ ਟੁਟ, ਆਪਣੇ ਦਾਦਾ ਜੀ ਕੋਲੋਂ ਵੰਡ ਦੀਆਂ ਕਹਾਣੀਆਂ ਸੁਣਦਿਆਂ ਵੱਡੀ ਹੋਈ ਸੀ।
ਉਹ ਅਤੇ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਭੱਜ ਕੇ ਆ ਗਏ ਸਨ ਜਦੋਂ ਇੱਕ ਸ਼ੁਭਚਿੰਤਕ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ "ਕੱਲ੍ਹ ਨੂੰ ਮਾਰ ਦਿੱਤਾ ਜਾਵੇਗਾ।"
ਉਨ੍ਹਾਂ ਦੀ ਦਾਦੀ ਆਪਣੇ ਤਜ਼ਰਬਿਆਂ ਬਾਰੇ ਘੱਟ ਹੀ ਬੋਲਦੀ ਸੀ।
"ਉਹ ਜਿੰਨੀ ਵਾਰ ਬੋਲੇ, ਉਹ ਭੌਤਿਕ ਸੰਪਤੀਆਂ ਦੇ ਸੰਦਰਭ ਵਿੱਚ ਬੋਲੇ, ਜੋ ਉਨ੍ਹਾਂ ਗੁਆ ਦਿੱਤੀਆਂ ਸਨ। ਪਰ ਵੱਡੇ ਪੱਧਰ 'ਤੇ, ਉਹ ਇੱਕ ਖੁਸ਼ ਮਿਜਾਜ ਔਰਤ ਸੀ ਜੋ ਹਮੇਸ਼ਾ ਜੀਵਨ ਵਿੱਚ ਸੰਤੁਸ਼ਟ ਜਾਪਦੀ ਸੀ।"
ਰੂਪੀ ਨੂੰ ਯਾਦ ਹੈ ਕਿ ਉਨ੍ਹਾਂ ਦੀ ਦਾਦੀ ਅਕਸਰ ਬਿਮਾਰ ਰਹਿੰਦੀ ਹੈ। ਉਨ੍ਹਾਂ ਦੀਆਂ ਲੱਤਾਂ ਵਿਚ ਲਗਾਤਾਰ ਦਰਦ ਰਹਿੰਦਾ ਸੀ।

ਤਸਵੀਰ ਸਰੋਤ, Courtesy Rupy C Tut
ਉਹ ਕਹਿੰਦੇ ਹਨ, "ਜਿਵੇਂ-ਜਿਵੇਂ ਉਨ੍ਹਾਂ ਦੀ ਸਿਹਤ ਵਿਗੜਦੀ ਗਈ, ਮੈਂ ਮਹਿਸੂਸ ਕੀਤਾ ਕਿ ਸਾਡੇ ਵਿਚਕਾਰ ਦੂਰੀ ਵਧਦੀ ਗਈ। ਉਨ੍ਹਾਂ ਨਾਲ ਗੱਲ ਕਰਨਾ ਔਖਾ ਹੋ ਗਿਆ।"
ਇਹ ਕਈ ਸਾਲਾਂ ਬਾਅਦ ਅਤੇ ਹੋਰ ਪਰਿਵਾਰਕ ਮੈਂਬਰਾਂ ਰਾਹੀਂ ਰੂਪੀ ਨੇ ਆਪਣੀ ਦਾਦੀ ਬਾਰੇ ਦਿਲ ਦਹਿਲਾਉਣ ਵਾਲੀ ਗੱਲ ਸੁਣੀ।
"ਉਨ੍ਹਾਂ ਦੇ ਨਵਜੰਮੇ ਬੱਚੇ ਦੀ ਜਾਂ ਤਾਂ ਪਾਕਿਸਤਾਨ ਤੋਂ ਭਾਰਤ ਦੀ ਯਾਤਰਾ ਦੌਰਾਨ ਜਾਂ ਕਿਸੇ ਸ਼ਰਨਾਰਥੀ ਕੈਂਪ ਵਿੱਚ ਮੌਤ ਹੋ ਗਈ ਸੀ। ਪਰ ਉਨ੍ਹਾਂ ਨੇ ਕਦੇ ਵੀ ਬੱਚੇ ਬਾਰੇ ਜਾਂ ਸਦਮੇ ਬਾਰੇ ਬਹੁਤ ਕੁਝ ਨਹੀਂ ਦੱਸਿਆ, ਇੱਥੋਂ ਤੱਕ ਕਿ ਧੀਆਂ ਨੂੰ ਵੀ ਨਹੀਂ।"
ਰੂਪੀ ਮੰਨਣਾ ਹੈ ਕਿ ਇਸ ਦੁਖਦਾਈ ਨੁਕਸਾਨ ਨੇ "ਉਨ੍ਹਾਂ ਨੂੰ ਡੂੰਘਾ ਸਦਮਾ ਪਹੁੰਚਾਇਆ।"
ਇਸੇ ਸਦਮੇ ਕਾਰਨ ਹੀ ਰੂਪੀ ਆਪਣੀ ਦਾਦੀ ਨੇ ਨੇੜੇ ਹੋਈ, "ਮੈਂ ਇੱਕ ਬੱਚੇ ਨੂੰ ਦੇਰ ਨਾਲ ਗਰਭਪਾਤ ਵਿੱਚ ਗੁਆ ਦਿੱਤਾ ਸੀ, ਇਸ ਲਈ ਮੈਂ ਉਸ ਦਰਦ ਨੂੰ ਮਹਿਸੂਸ ਕੀਤਾ, ਹਾਲਾਂਕਿ, ਉਨ੍ਹਾਂ ਇਸ ਬਾਰੇ ਕਦੇ ਗੱਲ ਨਹੀਂ ਕੀਤੀ।"
ਰੂਪੀ ਵਰਤਮਾਨ ਵਿੱਚ ਸੈਨ ਫਰਾਂਸਿਸਕੋ ਵਿੱਚ ਇੱਕ ਵਿਜ਼ੂਅਲ ਕਲਾਕਾਰ ਵਜੋਂ ਕੰਮ ਕਰਦੀ ਹੈ ਅਤੇ ਆਖਦੇ ਹਨ ਕਿ ਉਨ੍ਹਾਂ ਦੀਆਂ ਪੇਂਟਿੰਗਾਂ, ਜੋ ਕਿ ਅਕਸਰ ਵੰਡ ਤੋਂ ਪ੍ਰੇਰਿਤ ਹੁੰਦੀਆਂ ਹਨ, ਉਹ ਸਾਧਨ ਹਨ ਜਿਨ੍ਹਾਂ ਰਾਹੀਂ ਉਹ ਆਪਣੀ ਦਾਦੀ ਦੇ ਸਦਮੇ ਦੀ ਗਵਾਹੀ ਭਰਦੀ ਹੈ।
ਇਹ ਉਸ ਲਈ ਪਹਿਲੀ ਪੀੜ੍ਹੀ ਦੇ ਭਾਰਤੀ ਪਰਵਾਸੀ ਅਤੇ "ਵੰਡ ਦੀ ਦੂਜੀ ਪੀੜ੍ਹੀ ਦੇ ਗਵਾਹ" ਵਜੋਂ ਵਿਸਥਾਪਨ ਦੀਆਂ ਆਪਣੀਆਂ ਭਾਵਨਾਵਾਂ 'ਤੇ ਕਾਰਵਾਈ ਲਈ ਇੱਕ ਮਾਧਿਅਮ ਵਜੋਂ ਵੀ ਕੰਮ ਕਰਦਾ ਹੈ।
'ਇੱਕ ਉਗਰ ਨਾਰੀਵਾਦੀ'
ਪਹਿਲਾਂ ਪਾਕਿਸਤਾਨ ਅਤੇ ਬਾਅਦ ਵਿੱਚ ਬੰਗਲਾਦੇਸ਼ ਵਿੱਚ ਵੱਡੀ ਹੋਈ 39 ਸਾਲਾ ਕਲਸੂਮ ਲਖ਼ਾਨੀ ਦੱਸਦੇ ਹਨ ਕਿ ਉਹ ਹਮੇਸ਼ਾ ਆਪਣੀ ਦਾਦੀ ਨੂੰ ਇੱਕ "ਪਿਆਰੇ ਸ਼ਖ਼ਸ ਵਜੋਂ ਜਾਣਦੇ ਸੀ ਜਿਸ ਨਾਲ ਜਦੋਂ ਵੀ ਉਹ ਮਿਲਦੇ ਉਨ੍ਹਾਂ ਟੋਫੀਆਂ ਮਿਲਦੀਆਂ ਸਨ।"
ਪਰ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਆਪਣੇ ਬਾਰੇ ਦਿਲਚਸਪ ਕਹਾਣੀਆਂ ਵੀ ਸੁਣੀਆਂ ਸਨ। ਜੋ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਅਤੇ ਬਾਅਦ ਵਿੱਚ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਕੀਤੇ ਗਏ ਰਾਹਤ ਕਾਰਜਾਂ ਬਾਰੇ ਸਨ।
ਆਪਣੇ 20ਵੇ ਦਹਾਕੇ ਵਿੱਚ, ਲਖਾਨੀ ਅਮਰੀਕਾ ਚਲੇ ਗਏ ਸਨ, ਉਨ੍ਹਾਂ ਨੇ ਆਪਣੀ ਦਾਦੀ ਦੀਆਂ ਕਹਾਣੀਆਂ ਨੂੰ ਦਸਤਾਵੇਜ਼ਾਂ ਵਿੱਚ ਢਾਲਣ ਲਈ ਮੁੜ ਬੰਗਲਾਦੇਸ਼ ਦੇ ਢਾਕਾ ਸ਼ਹਿਰ ਦੀ ਯਾਤਰੀ ਕੀਤੀ।
ਲਖਾਨੀ ਕਹਿੰਦੀ ਹੈ, "ਉਨ੍ਹਾਂ ਨੇ ਮੈਨੂੰ ਪਾਕਿਸਤਾਨ ਮਹਿਲਾ ਨੈਸ਼ਨਲ ਗਾਰਡ (ਪੀਡਬਲਯੂਐੱਨਜੀ) ਵਿੱਚ ਆਪਣੇ ਸਮੇਂ ਬਾਰੇ ਦੱਸਿਆ ਅਤੇ ਕਿਵੇਂ ਉਹ ਇਸ ਦੇ ਪਹਿਲੇ ਕਮਾਂਡਰਾਂ ਵਿੱਚੋਂ ਇੱਕ ਸਨ।"

ਤਸਵੀਰ ਸਰੋਤ, Courtesy Kalsoom Lakhani
ਪੀਡਬਲਯੂਐੱਨਜੀ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਦੀ ਪਤਨੀ ਬੇਗ਼ਮ ਰੌਨਾ ਲਿਆਕਤ ਅਲੀ ਖ਼ਾਨ ਵੱਲੋਂ ਸਥਾਪਿਤ ਕੀਤੀ ਗਈ ਇੱਕ ਸਵੈਸੇਵੀ ਸੰਸਥਾ ਸੀ।
ਇਸ ਦੇ ਮੈਂਬਰਾਂ ਨੇ ਫਰਸਟ ਏਡ ਦਾ ਪ੍ਰਬੰਧ ਕੀਤਾ ਅਤੇ ਲੋਕਾਂ ਨੂੰ ਭੋਜਨ ਅਤੇ ਕੱਪੜੇ ਵੰਡੇ, ਖ਼ਾਸ ਤੌਰ 'ਤੇ ਔਰਤਾਂ, ਜੋ ਕਿ ਵੰਡ ਕਾਰਨ ਬੇਘਰ ਹੋ ਗਏ ਸਨ।
ਲਖਾਨੀ ਦੱਸਦੇ ਹਨ, "ਉਨ੍ਹਾਂ ਨੇ (ਦਾਦੀ) ਉੱਥੇ ਰਾਈਫਲ ਚਲਾਉਣੀ ਸਿੱਖੀ ਅਤੇ 1971 ਵਿੱਚ ਉਹ ਆਪਣੇ ਪਰਿਵਾਰ ਦੀ ਰੱਖਿਆ ਲਈ ਆਪਣੇ ਬਿਸਤਰੇ ਦੇ ਹੇਠਾਂ ਰਾਈਫਲ ਲੈ ਕੇ ਸੌਂਦੇ ਸਨ।"
ਜਿੰਨਾ ਜ਼ਿਆਦਾ ਉਨ੍ਹਾਂ ਨੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਲਖਾਨੀ ਨੇ ਇੱਕ "ਉਗਰ ਨਾਰੀਵਾਦੀ" ਅਤੇ ਇੱਕ "ਅਜਿਹੀ ਔਰਤ ਦੀ ਖੋਜ ਕੀਤੀ ਜਿਸ ਨੇ ਮੁਸੀਬਤਾਂ ਦੇ ਬਾਵਜੂਦ ਆਪਣੇ ਆਦਰਸ਼ਾਂ ਦੇ ਨਾਲ ਨਿਡਰ ਹੋ ਕੇ ਜੀਣਾ ਚੁਣਿਆ।"
"ਸਾਡੀ ਗੱਲਬਾਤ ਨੇ ਸਾਨੂੰ ਹੋਰ ਵੀ ਨੇੜੇ ਲਿਆਂਦਾ ਅਤੇ ਅੱਜ ਮੈਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਪ੍ਰੇਰਣਾਦਾਇਕ ਹਸਤੀ ਮੰਨਦਾ ਹਾਂ।"

ਇਹ ਵੀ ਪੜ੍ਹੋ-

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














