ਰਾਸ਼ਟਰਮੰਡਲ ਖੇਡਾਂ 2022: ਲੁਧਿਆਣਾ ਦੇ ਵਿਕਾਸ ਠਾਕੁਰ ਨੇ ਜਿੱਤਿਆ ਚਾਂਦੀ ਦਾ ਤਮਗਾ

ਵਿਕਾਸ ਠਾਕੁਰ

ਤਸਵੀਰ ਸਰੋਤ, Vikas/Insta

ਲੁਧਿਆਣਾ ਦੇ ਵਿਕਾਸ ਠਾਕੁਰ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ 96 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।

ਲੁਧਿਆਣਾ ਤੋਂ ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਚਾਂਦੀ ਦਾ ਤਮਗਾ ਜਿੱਤਣ ਨਾਲ ਵਿਕਾਸ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਹੈਟ੍ਰਿਕ ਹਾਸਲ ਕਰ ਲਈ ਹੈ।

ਵਿਕਾਸ ਦੀ ਇਸ ਸਫਲਤਾ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ।

ਵਿਕਾਸ ਦੇ ਪਿਤਾ ਬ੍ਰਿਜਲਾਲ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਇਸ ਵਾਰ ਵੀ ਵਿਕਾਸ ਤਮਗਾ ਦੇਖ ਕੇ ਜ਼ਰੂਰ ਆਵੇਗਾ।

ਪਰਿਵਾਰ ਮੁਤਾਬਕ ਵਿਕਾਸ ਦੀ ਮਾਂ ਆਸ਼ਾ ਠਾਕੁਰ ਦਾ ਵੀ ਜਨਮ ਦਿਨ ਹੈ ਅਤੇ ਇਹ ਉਨ੍ਹਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ।

ਵਿਕਾਸ ਠਾਕੁਰ ਦੀ ਮਾਂ ਆਪਣੇ ਬੇਟੇ ਦੀ ਕਾਮਯਾਬੀ ਤੋਂ ਖੁਸ਼ ਹਨ, ਉਨ੍ਹਾਂ ਕਿਹਾ ਕਿ ਉਸ ਦੇ ਜਨਮ ਦਿਨ ਦੇ ਮੌਕੇ 'ਤੇ ਉਸ ਲਈ ਇਸ ਤੋਂ ਵੱਡਾ ਤੋਹਫਾ ਕੋਈ ਨਹੀਂ ਹੋ ਸਕਦਾ।

ਉਹ ਪਿਛਲੇ 1 ਮਹੀਨੇ ਤੋਂ ਵਿਕਾਸ ਦੀ ਕਾਮਯਾਬੀ ਲਈ ਪ੍ਰਾਰਥਨਾ ਕਰ ਰਹੀ ਸੀ ਅਤੇ ਅੱਜ ਉਨ੍ਹਾਂ ਦੀ ਪ੍ਰਾਰਥਨਾ ਸਵੀਕਾਰ ਹੋ ਗਈ ਹੈ।

ਬੀਬੀਸੀ

ਰਾਸ਼ਟਰਮੰਡਲ ਖੇਡਾਂ 5ਵਾਂ ਦਿਨ

  • ਟੇਬਲ ਟੈਨਿਸ ਵਿਚ ਭਾਰਤੀ ਮਰਦਾਂ ਦੀ ਟੀਮ ਨੇ ਸਿੰਘਾਪੁਰ ਨੂੰ ਹਰਾਕੇ ਸੋਨ ਤਮਗਾ ਜਿੱਤਿਆ
  • ਲਾਅਨ ਟੈਨਿਸ ਵਿਚ ਭਾਰਤੀ ਔਰਤਾਂ ਦੀ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ
  • 96 ਕਿਲੋ ਭਾਰ ਤੋਲਣ ਮੁਕਾਬਲੇ ਵਿਚ ਵਿਕਾਸ ਠਾਕੁਰ ਨੇ ਚਾਂਦੀ ਦਾ ਤਮਗਾ ਜਿੱਤਿਆ
  • ਭਾਰਤ ਹੁਣ ਤੱਕ 5 ਸੋਨ, 4 ਚਾਂਦੀ ਅਤੇ 3 ਕਾਂਸੇ ਦੇ ਤਮਗੇ ਜਿੱਤਕੇ ਤਮਗਾ ਸੂਚੀ ਵਿਚ 6ਵੇਂ ਨੰਬਰ ਉੱਤੇ ਹੈ।
ਬੀਬੀਸੀ
ਲਾਅਨ ਬਾਲਜ਼

ਤਸਵੀਰ ਸਰੋਤ, @MEDIA_SAI

ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮੰਗਲਵਾਰ ਨੂੰ ਭਾਰਤ ਦੀ ਟੀਮ ਨੇ ਇੱਕ ਅਜਿਹੀ ਖੇਡ ਵਿੱਚ ਸੋਨ ਤਮਗਾ ਜਿੱਤਿਆ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।

ਭਾਰਤ ਦੀ ਮਹਿਲਾ ਲਾਅਨ ਬਾਲ ਟੀਮ ਨੇ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਫਾਇਨਲ ਮੁਕਾਬਲੇ ਵਿਚ 10-17 ਅੰਕਾਂ ਨਾਲ ਮਾਤ ਦਿੱਤੀ।

ਐਤਵਾਰ ਨੂੰ ਭਾਰਤ ਨੇ ਨਿਊਜ਼ੀਲੈਂਡ ਨੂੰ ਗੇਮ ਫੋਰਸ ਈਵੈਂਟ ਵਿੱਚ ਹਰਾ ਕੇ ਫਾਇਨਲ ਲਈ ਰਾਹ ਬਣਾ ਲਿਆ ਸੀ।

ਆਖ਼ਰਕਾਰ, ਲਾਅਨ ਬਾਲ ਗੇਮ ਕੀ ਹੈ ਅਤੇ ਇਸਦਾ ਫੋਰਸ ਇਵੈਂਟ ਕਿਵੇਂ ਹੈ, ਤੁਸੀਂ ਜਾਣਦੇ ਹੋ।

ਲਾਅਨ ਬਾਲ ਪੁਰਾਤਨ ਖੇਡ ਹੈ

ਲਾਅਨ ਬਾਲ ਗੇਂਦਬਾਜ਼ੀ ਦੀ ਖੇਡ ਦੀ ਇੱਕ ਕਿਸਮ ਹੈ। ਇਹ ਤੇਰ੍ਹਵੀਂ ਸਦੀ ਵਿੱਚ ਇੰਗਲੈਂਡ ਵਿੱਚ ਸ਼ੁਰੂ ਹੋਈ ਸੀ, ਅਤੇ ਇਸਦੇ ਰਸਮੀ ਨਿਯਮ ਅਤੇ ਕਾਨੂੰਨ 18ਵੀਂ ਸਦੀ ਦੇ ਅਖੀਰ ਵਿੱਚ ਬਣਾਏ ਗਏ ਸਨ।

ਮੰਨਿਆ ਜਾਂਦਾ ਹੈ ਕਿ ਲਾਅਨ ਬਾਲ ਦੀ ਖੇਡ ਭਾਰਤ ਵਿੱਚ 2010 ਦੀਆਂ ਰਾਸ਼ਟਰਮੰਡਲ ਖੇਡਾਂ ਤੋਂ ਸ਼ੁਰੂ ਹੋਈ ਹੈ।

ਅੱਜ ਇਹ ਖੇਡ ਲਗਭਗ 40 ਦੇਸ਼ਾਂ ਵਿੱਚ ਖੇਡੀ ਜਾਂਦੀ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਲਾਅਨ ਬਾਲ ਦੇ ਮੁਕਾਬਲੇ ਹੁੰਦੇ ਹਨ, ਪਰ ਇਸ ਨੂੰ ਅਜੇ ਤੱਕ ਓਲੰਪਿਕ ਅਤੇ ਏਸ਼ਿਆਈ ਖੇਡਾਂ ਵਿੱਚ ਥਾਂ ਨਹੀਂ ਮਿਲੀ।

ਹਾਲਾਂਕਿ ਇਸ ਖੇਡ ਨੂੰ 1966 ਨੂੰ ਛੱਡ ਕੇ ਹਰ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਲਾਅਨ ਬਾਲ ਖੇਡ ਦੇ ਨਿਯਮ

ਲਾਅਨ ਬਾਲ ਗੇਮ ਮੈਦਾਨ ਜਾਂ ਲਾਅਨ ਵਿੱਚ ਖੇਡੀ ਜਾਂਦੀ ਹੈ। ਇਹ ਖੇਡ ਸਿੰਗਲ ਜਾਂ ਟੀਮ ਵਿੱਚ ਖੇਡੀ ਜਾ ਸਕਦੀ ਹੈ।

ਸਿੰਗਲਜ਼ ਵਿੱਚ, ਦੋ ਖਿਡਾਰੀ ਆਹਮੋ-ਸਾਹਮਣੇ ਹੁੰਦੇ ਹਨ, ਜਦੋਂ ਕਿ ਟੀਮ ਈਵੈਂਟ ਫਾਰਮੈਟ ਵਿੱਚ, 2, ਤਿੰਨ ਜਾਂ ਚਾਰ ਖਿਡਾਰੀਆਂ ਦੀ ਇੱਕ ਟੀਮ ਬਣਾਈ ਜਾਂਦੀ ਹੈ।

ਚਾਰ ਖਿਡਾਰੀਆਂ ਦੇ ਫਾਰਮੈਟ ਨੂੰ ਫੋਰਸ ਕਿਹਾ ਜਾਂਦਾ ਹੈ।

ਰੂਪਾ ਰਾਣੀ ਟਿਕਰੀ

ਤਸਵੀਰ ਸਰੋਤ, Nathan Stirk/Getty Images

ਤਸਵੀਰ ਕੈਪਸ਼ਨ, ਰੂਪਾ ਰਾਣੀ ਟਿਕਰੀ

ਖੇਡ ਸਿੱਕੇ ਦੇ ਟਾਸ ਨਾਲ ਸ਼ੁਰੂ ਹੁੰਦੀ ਹੈ। ਟਾਸ ਜਿੱਤਣ ਵਾਲੀ ਟੀਮ ਨੂੰ ਜੈਕ ਬਾਲ ਨੂੰ ਸੁੱਟਣ ਦਾ ਮੌਕਾ ਮਿਲਦਾ ਹੈ।

ਇਹ ਮੁੱਖ ਰੇੜਨ ਵਾਲੀ ਬਾਲ ਨਾਲੋਂ ਛੋਟੀ ਗੇਂਦ ਹੈ। ਟੌਸ ਜਿੱਤਣ ਵਾਲਾ ਖਿਡਾਰੀ ਇਸ ਨੂੰ ਖੇਡ ਖੇਤਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਰੇੜਦਾ ਹੈ। ਜਿੱਥੇ ਜੈਕ ਰੁਕਦਾ ਹੈ, ਇਹ ਖਿਡਾਰੀਆਂ ਦਾ ਨਿਸ਼ਾਨਾ ਬਣ ਜਾਂਦਾ ਹੈ।

ਹੁਣ ਖਿਡਾਰੀਆਂ ਨੂੰ ਸੁੱਟਣ ਵਾਲੀ ਗੇਂਦ ਨੂੰ ਇਕ-ਇਕ ਕਰਕੇ ਰੇੜਨਾ ਪੈਂਦਾ ਹੈ ਅਤੇ ਇਸਦਾ ਮਕਸਦ ਬਾਲ ਨੂੰ ਜੈਕ ਦੇ ਸਭ ਤੋਂ ਨੇੜੇ ਪਹੁੰਚਾਉਣਾ ਹੁੰਦਾ ਹੈ।

ਬਾਲ ਜਿੰਨੀ ਨੇੜੇ ਪਹੁੰਚਦੀ ਹੈ, ਓਨਾ ਹੀ ਵਧੀਆ ਸਕੋਰ ਹੁੰਦਾ ਹੈ। ਸਿੰਗਲ ਈਵੈਂਟ ਫਾਰਮੈਟ ਵਿੱਚ, ਪਹਿਲੇ 25 ਅੰਕ ਪ੍ਰਾਪਤ ਕਰਨ ਵਾਲਾ ਖਿਡਾਰੀ ਸੈੱਟ ਜਿੱਤਦਾ ਹੈ।

ਇੱਕ ਖਿਡਾਰੀ ਦੀ ਗੇਂਦ ਸੁੱਟੇ ਜਾਣ 'ਤੇ ਖੇਡਣ ਵਾਲੇ ਰਿੰਗ ਤੋਂ ਬਾਹਰ ਜਾ ਸਕਦੀ ਹੈ, ਪਰ ਅੰਤ ਵਿੱਚ ਇਸਨੂੰ ਖੇਡਣ ਵਾਲੇ ਖੇਤਰ ਦੇ ਅੰਦਰ ਹੀ ਰਹਿਣਾ ਪੈਂਦਾ ਹੈ।

ਨਹੀਂ ਤਾਂ ਇਹ ਖੇਡ ਤੋਂ ਬਾਹਰ ਜਾਂ ਖੇਡ ਵਿੱਚ ਨਹੀਂ ਮੰਨਿਆ ਜਾਂਦਾ ਹੈ।

ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਫੋਰਸ ਈਵੈਂਟ ਵਿੱਚ ਟੀਮ ਦੇ ਹਰ ਖਿਡਾਰੀ ਨੂੰ ਹਰ ਸਿਰੇ ਤੋਂ 2 ਗੇਂਦਾਂ ਰੇੜਨ ਕਰਨ ਦਾ ਮੌਕਾ ਮਿਲਦਾ ਹੈ।

ਯਾਨੀ ਚਾਰ ਸਿਰਿਆਂ ਦੇ ਅਨੁਸਾਰ, ਟੀਮ ਦੇ ਚਾਰ ਖਿਡਾਰੀਆਂ ਨੂੰ 8-8 ਗੇਂਦਾਂ ਰੇੜਨ ਕਰਨ ਦਾ ਮੌਕਾ ਮਿਲਦਾ ਹੈ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਖੇਡ ਇੱਥੇ ਖਤਮ ਨਹੀਂ ਹੁੰਦੀ, ਫੋਰਸ ਈਵੈਂਟ ਵਿੱਚ ਕੁੱਲ 15 ਗੇਦਾਂ ਰੇੜਨ ਦੇ ਗੇੜ ਸਮਾਪਤ ਹੋਣ ਤੋਂ ਬਾਅਦ ਅੰਕਾਂ ਵਿੱਚ ਮੋਹਰੀ ਰਹਿਣ ਵਾਲੀ ਟੀਮ ਨੂੰ ਜੇਤੂ ਐਲਾਨਿਆ ਜਾਂਦਾ ਹੈ।

ਲਾਅਨ ਬਾਲ ਵਿਚ ਭਾਰਤੀ ਟੀਮ ਸੰਘਰਸ਼

ਭਾਰਤੀ ਟੀਮ ਦੇ ਫੋਰਸ ਈਵੈਂਟ ਵਿੱਚ ਲਵਲੀ ਚੌਬੇ (ਲੀਡ ਵਿੱਚ), ਪਿੰਕੀ (ਦੂਜੇ), ਨਯਨਮੋਨੀ ਸੈਕੀਆ (ਤੀਜੇ) ਅਤੇ ਰੂਪਾ ਰਾਣੀ ਟਿਰਕੀ (ਸਕਿੱਪ) ਪੁਜੀਸ਼ਨ ਉੱਤੇ ਖੇਡਦੇ ਹਨ।

ਬਾਰਾਂ ਸਾਲਾਂ ਦੇ ਛੋਟੇ ਜਿਹੇ ਸਫ਼ਰ ਵਿੱਚ ਹੁਣ ਸੋਨ ਤਮਗਾ ਹਾਸਿਲ ਹੋ ਗਿਆ ਹੈ। ਪਰ ਭਾਰਤੀ ਮਹਿਲਾ ਟੀਮ ਲਈ ਬਰਮਿੰਘਮ ਦਾ ਸਫ਼ਰ ਆਸਾਨ ਨਹੀਂ ਸੀ।

ਸਪਾਂਸਰਾਂ ਦੀ ਅਣਹੋਂਦ ਵਿੱਚ ਟੀਮ ਦੇ ਖਿਡਾਰੀ ਆਪਣੇ ਪੈਸੇ ਨਾਲ ਇੰਗਲੈਂਡ ਦਾ ਦੌਰਾ ਕਰ ਰਹੇ ਹਨ।

लॉन बॉल

ਤਸਵੀਰ ਸਰੋਤ, Reuters

ਲਵਲੀ ਚੌਬੇ ਝਾਰਖੰਡ ਪੁਲਿਸ ਵਿੱਚ ਕਾਂਸਟੇਬਲ ਹਨ, ਨਯਨਮੋਨੀ ਸੈਕੀਆ ਅਸਾਮ ਪੁਲਿਸ ਵਿੱਚ ਕਾਂਸਟੇਬਲ ਹਨ।

ਰੂਪਾ ਰਾਣੀ ਟਿਰਕੀ ਰਾਮਗੜ੍ਹ, ਝਾਰਖੰਡ ਵਿੱਚ ਇੱਕ ਖੇਡ ਅਧਿਕਾਰੀ ਹੈ ਜਦਕਿ ਪਿੰਕੀ ਦਿੱਲੀ ਦੇ ਇੱਕ ਸਕੂਲ ਵਿੱਚ ਖੇਡ ਅਧਿਆਪਕ ਹੈ।

ਕ੍ਰਿਕਟਰ ਪਸੰਦ ਕਰਦੇ ਹਨ

ਹਾਲਾਂਕਿ ਲਾਅਨ ਬਾਲ ਪੂਰੀ ਦੁਨੀਆ ਵਿੱਚ ਨਹੀਂ ਖੇਡੀ ਜਾਂਦੀ, ਪਰ ਇੰਗਲੈਂਡ ਅਤੇ ਆਸਟਰੇਲੀਆ ਦੇ ਕਈ ਕ੍ਰਿਕਟਰ ਵੀ ਇਹ ਖੇਡ ਖੇਡਦੇ ਹਨ।

ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਅਤੇ ਮਾਰਕ ਵਾ ਵੀ ਆਪਣੇ ਘਰੇਲੂ ਮੈਦਾਨ ਵਿੱਚ ਇਹ ਖੇਡ ਖੇਡਦੇ ਹਨ।

ਮਹਿੰਦਰ ਸਿੰਘ ਧੋਨੀ ਨੂੰ ਵੀ ਕਈ ਵਾਰ ਰਾਂਚੀ ਦੇ ਲਾਅਨ ਬਾਲ ਅਭਿਆਸ ਮੈਦਾਨ 'ਤੇ ਖੇਡਦੇ ਦੇਖਿਆ ਗਿਆ ਹੈ।

ਉਮੀਦ ਹੈ ਕਿ ਟੀਮ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਅਤੇ ਇਸ ਖੇਡ ਨੂੰ ਸਰਕਾਰ ਤੋਂ ਵੀ ਮਦਦ ਮਿਲੇਗੀ ਤਾਂ ਜੋ ਇਸ ਨੂੰ ਹੋਰ ਮਸ਼ਹੂਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)