ਰਾਸ਼ਟਰਮੰਡਲ ਖੇਡਾਂ 2022: ਕਾਮਨਵੈਲਥ ਦਾ ਇਤਿਹਾਸ ਅਤੇ ਕਿੰਨਾ ਸਫਲ ਰਿਹਾ ਹੈ ਭਾਰਤ

ਰਾਸ਼ਟਰਮੰਡਲ ਖੇਡਾਂ

ਤਸਵੀਰ ਸਰੋਤ, Getty Images

ਇਗਲੈਂਡ ਦੇ ਬਰਮਿੰਘਮ ਵਿਖੇ ਇਸ ਸਾਲ 28 ਜੁਲਾਈ ਤੋਂ 8 ਅਗਸਤ ਤੱਕ ਰਾਸ਼ਟਰਮੰਡਲ ਖੇਡਾਂ ਹੋ ਰਹੀਆਂ ਹਨ।

ਭਾਰਤ ਦੇ 215 ਖਿਡਾਰੀਆਂ ਦਾ ਦਲ ਇਨ੍ਹਾਂ ਖੇਡਾਂ ਵਿਚ ਸ਼ਾਮਲ ਹੋ ਰਿਹਾ ਹੈ ਅਤੇ ਨੀਰਜ ਚੋਪੜਾ ਦੇ ਸੱਟ ਲੱਗਣ ਤੋਂ ਬਾਅਦ ਹੁਣ ਪੀਵੀ ਸਿੰਧੂ ਭਾਰਤੀ ਦਲ ਦੀ ਅਗਵਾਈ ਕਰਨਗੇ।

ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਤੀਜੇ ਸਥਾਨ 'ਤੇ ਰਹਿਣ ਵਾਲੇ ਭਾਰਤ ਨੂੰ ਇਸ ਵਾਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।

ਆਓ ਜਾਣੀਏ ਰਾਸ਼ਟਰਮੰਡਲ ਖੇਡਾਂ ਬਾਰੇ ਵੱਡੀਆਂ ਗੱਲਾਂ।

Commonwealth Medals Table_Punjabi

ਰਾਸ਼ਟਰਮੰਡਲ ਖੇਡਾਂ ਕੀ ਹਨ?

ਰਾਸ਼ਟਰਮੰਡਲ ਖੇਡਾਂ ਮਤਲਬ ਕਾਮਨਵੈਲਥ ਗੇਮਜ਼ ਇੱਕ ਅੰਤਰਰਾਸ਼ਟਰੀ ਖੇਡ ਸਮਾਰੋਹ ਹੈ, ਜੋ ਹਰ ਚਾਰ ਸਾਲ ਬਾਅਦ ਕਰਵਾਏ ਜਾਂਦੇ ਹਨ।

ਰਾਸ਼ਟਰਮੰਡਲ ਖੇਡਾਂ ਨੂੰ ਆਪਣਾ ਨਾਮ ਕਾਮਨਵੈਲਥ ਦੇਸ਼ਾਂ ਤੋਂ ਮਿਲਿਆ ਹੈ।

ਬ੍ਰਿਟਿਸ਼ ਸਾਮਰਾਜ ਦੇ ਅਧੀਨ ਆਉਣ ਵਾਲੇ ਦੇਸ਼ਾਂ ਵਿੱਚ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਸੀ। ਅੱਜ ਇਹ ਓਲੰਪਿਕਸ, ਏਸ਼ਿਆਈ ਖੇਡਾਂ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਖੇਡ ਸਮਾਗਮ ਮੰਨਿਆ ਜਾਂਦਾ ਹੈ।

ਰਾਸ਼ਟਰਮੰਡਲ ਖੇਡਾਂ 2022-

ਤਸਵੀਰ ਸਰੋਤ, Ryan Pierse

ਤਸਵੀਰ ਕੈਪਸ਼ਨ, 2018 ਰਾਸ਼ਟਰਮੰਡਲ ਖੇਡਾਂ ਦੌਰਾਨ ਬਜਰੰਗ ਪੁਨਿਆ

ਪਹਿਲੀਆਂ ਰਾਸ਼ਟਰਮੰਡਲ ਖੇਡਾਂ 1930 ਵਿੱਚ ਕੈਨੇਡਾ ਦੇ ਸ਼ਹਿਰ ਹੈਮਿਲਟਨ ਵਿੱਚ ਆਯੋਜਿਤ ਕੀਤੇ ਲਈਆਂ ਸਨ। ਉਸ ਵੇਲੇ ਇਨ੍ਹਾਂ ਨੂੰ ਬ੍ਰਿਟਿਸ਼ ਐਮਪਾਇਰ ਗੇਮਜ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ।

1954-1966 ਤੱਕ ਰਾਸ਼ਟਰਮੰਡਲ ਖੇਡਾਂ ਨੂੰ ਬ੍ਰਿਟਿਸ਼ ਐਮਪਾਇਰ ਐਂਡ ਕਾਮਨਵੈਲਥ ਗੇਮਜ਼ ਆਖਿਆ ਗਿਆ।

1970-1974 ਵਿੱਚ ਇਸ ਦਾ ਨਾਮ ਬ੍ਰਿਟੇਨ ਕਾਮਨਵੈਲਥ ਖੇਡਾਂ ਰਿਹਾ।

1978 ਵਿੱਚ ਇਸ ਦਾ ਨਾਮ ਕਾਮਨਵੈਲਥ ਗੇਮਜ਼ (ਰਾਸ਼ਟਰਮੰਡਲ ਖੇਡਾਂ) ਪਿਆ ਅਤੇ ਹੁਣ ਤੱਕ ਇਸ ਨੂੰ ਇਸੇ ਨਾਮ ਨਾਲ ਜਾਣਿਆ ਜਾਂਦਾ ਹੈ।

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਕਦੋਂ ਸ਼ਾਮਿਲ ਹੋਇਆ

1934 ਵਿੱਚ ਦੂਜੇ ਕਾਮਨਵੈਲਥ ਗੇਮਜ਼ ਜਾਂ ਬ੍ਰਿਟਿਸ਼ ਇੰਮਪਾਇਰ ਗੇਮਸ ਲੰਡਨ ਵਿੱਚ ਹੋਏ।

ਇਸ ਵਿੱਚ ਭਾਰਤ ਸਮੇਤ ਕੁੱਲ 16 ਦੇਸ਼ਾਂ ਦੇ 500 ਖਿਡਾਰੀਆਂ ਨੇ ਹਿੱਸਾ ਲਿਆ। ਭਾਰਤ ਵਿੱਚ ਉਸ ਸਮੇਂ ਅੰਗਰੇਜ਼ਾਂ ਦਾ ਰਾਜ ਸੀ ,ਇਸ ਲਈ ਭਾਰਤ ਬ੍ਰਿਟਿਸ਼ ਝੰਡੇ ਅਧੀਨ ਖੇਡਿਆ ਸੀ।

ਭਾਰਤ ਨੇ ਕੇਵਲ ਦੋ ਖੇਡਾਂ, ਜਿਨ੍ਹਾਂ ਵਿੱਚ ਕੁਸ਼ਤੀ ਅਤੇ ਅਥਲੈਟਿਕਸ ਸ਼ਾਮਿਲ ਸਨ, ਵਿੱਚ ਹਿੱਸਾ ਲਿਆ ਸੀ।

ਭਾਰਤ ਨੇ ਕੇਵਲ ਕਾਂਸੀ ਦਾ ਇੱਕ ਤਮਗਾ ਜਿੱਤ ਕੇ ਆਪਣਾ ਖਾਤਾ ਖੋਲ੍ਹਿਆ ਅਤੇ 12ਵੇਂ ਸਥਾਨ 'ਤੇ ਰਿਹਾ।

ਇਹ ਤਮਗਾ ਕੁਸ਼ਤੀ ਦੇ 74 ਕਿਲੋ ਵਰਗ ਵਿੱਚ ਰਾਸ਼ਿਦ ਅਨਵਰ ਨੇ ਜਿੱਤਿਆ ਸੀ।

ਰਾਸ਼ਟਰਮੰਡਲ ਖੇਡਾਂ 2022

ਤਸਵੀਰ ਸਰੋਤ, HUDSON

ਤਸਵੀਰ ਕੈਪਸ਼ਨ, ਸਾਲ 1943 ਦੌਰਾਨ ਲੰਡਨ ਵਿੱਚ ਹੋਏ ਬ੍ਰਿਟਿਸ਼ ਐਮਪਾਇਰ ਗੇਮਜ਼ ਲਈ ਤਿਆਰੀ ਕਰਦੇ ਤਿੰਨ ਦੱਖਣੀ ਅਫ਼ਰੀਕੀ ਖਿਡਾਰੀ

2022 ਦੀਆਂ ਰਾਸ਼ਟਰਮੰਡਲ ਖੇਡਾਂ ਕਦੋਂ ਅਤੇ ਕਿੱਥੇ ਹੋਣ ਜਾ ਰਹੀਆਂ ਹਨ

ਇਸ ਵਾਰ ਰਾਸ਼ਟਰਮੰਡਲ ਖੇਡਾਂ ਇੰਗਲੈਂਡ ਦੇ ਬਰਮਿੰਘਮ ਵਿੱਚ 28 ਜੁਲਾਈ,2022 ਤੋਂ 8 ਅਗਸਤ,2022 ਤੱਕ ਹੋਣ ਜਾ ਰਹੀਆਂ ਹਨ। 72 ਦੇਸ਼ ਇਸ ਵਿੱਚ ਹਿੱਸਾ ਲੈ ਰਹੇ ਹਨ।

19 ਖੇਡਾਂ ਵਿੱਚ 283 ਮੈਡਲ ਈਵੈਂਟ ਹੋਣਗੇ ਅਤੇ 4500 ਵੱਧ ਖਿਡਾਰੀ ਇਸ ਵਿੱਚ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ:

24 ਸਾਲ ਦੇ ਵਕਫ਼ੇ ਤੋਂ ਬਾਅਦ ਇਸ ਵਰਗ ਰਾਸ਼ਟਰਮੰਡਲ ਖੇਡਾਂ ਵਿੱਚ ਕ੍ਰਿਕਟ ਦੀ ਐਂਟਰੀ ਹੋ ਰਹੀ ਹੈ।

ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਮਹਿਲਾਵਾਂ ਦੀ ਕ੍ਰਿਕਟ ਪ੍ਰਤੀਯੋਗਿਤਾ ਹੋਵੇਗੀ ਅਤੇ ਟੀ ਟਵੰਟੀ ਕ੍ਰਿਕਟ ਮੈਚ ਦਾ ਆਯੋਜਨ ਰਾਸ਼ਟਰਮੰਡਲ ਖੇਡਾਂ ਵਿੱਚ ਕੀਤਾ ਜਾਵੇਗਾ।

ਭਾਰਤ ਤੇ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਵਿੱਚ ਮੁਕਾਬਲਾ 29 ਜੁਲਾਈ ਨੂੰ ਹੋਵੇਗਾ।

ਬਰਮਿੰਘਮ ਵਿੱਚ ਕਿੱਥੇ ਕਿੱਥੇ ਹੋਣਗੇ ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ

  • ਅਲੈਗਜ਼ੈਂਡਰ ਸਟੇਡੀਅਮ-ਅਥਲੈਟਿਕਸ ਪੈਰਾ ਅਥਲੈਟਿਕਸ ਓਪਨਿੰਗ ਅਤੇ ਕਲੋਜ਼ਿੰਗ ਸੈਰੇਮਨੀ
  • ਅਰੀਨਾ ਬਰਮਿੰਘਮ-ਜਿਮਨਾਸਟਿਕਸ
  • ਕੈਨੇਕ ਚੇਸ ਫੋਰਸਟ-ਸਾਈਕਲਿੰਗ
  • ਕੋਵੈਂਟਰੀ ਅਰੀਨਾ -ਜੂਡੋ ਅਤੇ ਰੈਸਲਿੰਗ
  • ਕੁਵੈਂਟਰੀ ਸਟੇਡੀਅਮ ਰਗਬੀ
  • ਐਜਬੈਸਟਨ ਸਟੇਡੀਅਮ-ਕ੍ਰਿਕਟ ਟੀ- 20
  • ਲੀ ਵੈਲੀਵੇਲੋਪਾਰਕ-ਸਾਈਕਲਿੰਗ
  • ਦੀ ਐਨ ਆਈ ਸੀ- ਬੈਡਮਿੰਟਨ ਬਾਕਸਿੰਗ ਬਾਸਕਟਬਾਲ ਟੇਬਲ ਟੈਨਿਸ ਪੈਰਾ ਟੇਬਲ ਟੈਨਿਸ ਅਤੇ ਵੇਟਲਿਫਟਿੰਗ
  • ਸੈਂਡਵੈੱਲ ਸੈਂਟਰ- ਡਾਈਵਿੰਗ,ਤੈਰਾਕੀ,ਪੈਰਾ ਤੈਰਾਕੀ
  • ਸਮਿੱਥ ਫੀਲਡ- ਬਾਸਕਿਟਬਾਲ, ਵ੍ਹੀਲਚੇਅਰ ਬਾਸਕਟਬਾਲ
  • ਯੂਨੀਵਰਸਿਟੀ ਆਫ ਬਰਮਿੰਘਮ ਮੌਕੇ ਅਤੇ ਸਕੁਐਸ਼ ਸੈੱਟਰ- ਹਾਕੀ,ਸਕੁਐਸ਼
  • ਵਿਕਟੋਰੀਆ ਪਾਰਕ- ਲਾਨ ਬਾਲਜ਼, ਪੈਰਾ ਲਾਨ ਬਾਲਜ਼
  • ਵਿਕਟੋਰੀਆ ਸਕੁਏਅਰ-ਅਥਲੈਟਿਕਸ
  • ਵਾਰਵਿਕ ਸਾਈਕਲਿੰਗ
  • ਵੈਸਟ ਪਾਰਕ ਸਾਈਕਲਿੰਗ

ਰਾਸ਼ਟਰਮੰਡਲ ਖੇਡਾਂ 2022 ਵਿੱਚ ਹਿੱਸਾ ਲੈਣ ਜਾ ਰਹੀ ਭਾਰਤੀ ਟੀਮ ਬਾਰੇ ਕੁਝ ਵੱਡੀਆਂ ਗੱਲਾਂ

ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦੇ ਕੁੱਲ 215 ਖਿਡਾਰੀ ਭਾਗ ਲੈਣਗੇ। ਇਨ੍ਹਾਂ ਵਿੱਚ ਮੀਰਾਬਾਈ ਚਾਨੂ,ਲਵਲੀਨਾ ਬੋਰਗੋਹਾਈ, ਪੀਵੀ ਸਿੰਧੂ, ਸਾਕਸ਼ੀ ਮਲਿਕ,ਬਜਰੰਗ ਪੂਨੀਆ,ਨਿਖ਼ਤ ਜ਼ਰੀਨ ਵਰਗੇ ਨਾਮ ਸ਼ਾਮਿਲ ਹਨ।

ਭਾਰਤੀ ਟੀਮ ਕੁਸ਼ਤੀ, ਬਹਾਕੀ ਬੈਡਮਿੰਟਨ ਅਥਲੈਟਿਕਸ ਮਹਿਲਾ ਕ੍ਰਿਕਟ ਟੇਬਲ ਟੈਨਿਸ ਵਰਗੀਆਂ ਖੇਡਾਂ ਵਿੱਚ ਭਾਗ ਲਵੇਗੀ।

ਰਾਸ਼ਟਰਮੰਡਲ ਖੇਡਾਂ 2022

ਤਸਵੀਰ ਸਰੋਤ, ADRIAN DENNIS

ਤਸਵੀਰ ਕੈਪਸ਼ਨ, ਸਾਲ 2002 ਦੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਟੀਮ

ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਲੈਣ ਵਾਲੀ 37 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ।

ਕਿਨ੍ਹਾਂ ਖੇਡਾਂ ਉੱਪਰ ਹੋਵੇਗੀ ਭਾਰਤ ਦੀ ਨਜ਼ਰ

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਕੁਸ਼ਤੀ, ਭਾਰਤੋਲਨ,ਮੁੱਕੇਬਾਜ਼ੀ ਵਿੱਚ ਚੰਗੇ ਤਮਗੇ ਜਿੱਤਣ ਦੀ ਉਮੀਦ ਹੈ।ਭਾਰਤ ਨੇ ਪਹਿਲਾਂ ਵੀ ਇਨ੍ਹਾਂ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।

ਹਾਕੀ ਵਿੱਚ ਭਾਰਤੀ ਟੀਮ ਤੋਂ ਉਮੀਦਾਂ ਹਨ ਅਤੇ ਇਸ ਨਾਲ ਹੀ ਬੈਡਮਿੰਟਨ ਚ ਭਾਰਤ ਆਪਣਾ ਕਮਾਲ ਦਿਖਾ ਸਕਦਾ ਹੈ।

ਕਿਨ੍ਹਾਂ ਖਿਡਾਰੀਆਂ ਉਪਰ ਹੋਵੇਗੀ ਭਾਰਤ ਦੀ ਨਜ਼ਰ

  • ਪੀਵੀ ਸਿੰਧੂ
  • ਲਕਸ਼ੈ ਸੇਨ
  • ਕਿਦਾਂਬਰੀ ਸ੍ਰੀਕਾਂਤ
  • ਅਮਿਤ ਪੰਘਲ
  • ਨਿਖ਼ਤ ਜ਼ਰੀਨ
  • ਮੀਰਾਬਾਈ ਚਾਨੂ
  • ਵਿਨੇਸ਼ ਫੋਗਟ
  • ਸਾਕਸ਼ੀ ਮਲਿਕ
  • ਰਵੀ ਕੁਮਾਰ ਦਾਹੀਆ
  • ਬਜਰੰਗ ਪੂਨੀਆ

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ ਕਿੰਨੇ ਤਮਗੇ ਜਿੱਤੇ ਹਨ

1934-2018 ਤੱਕ ਭਾਰਤ ਨੇ ਕੁੱਲ 503 ਤਮਗੇ ਜਿੱਤੇ ਹਨ।

181 ਸੋਨ,173 ਚਾਂਦੀ, 149 ਕਾਂਸੀ ਦੇ ਤਮਗੇ ਸ਼ਾਮਲ ਹਨ।

ਆਜ਼ਾਦੀ ਤੋਂ ਬਾਅਦ ਭਾਰਤ ਨੇ ਜ਼ਿਆਦਾਤਰ ਅਥਲੈਟਿਕਸ ਵਿੱਚ ਹਿੱਸਾ ਲਿਆ ਹੈ ਅਤੇ ਕਈ ਖਿਡਾਰੀਆਂ ਨੂੰ ਆਪਣੀਆਂ ਉਮੀਦਾਂ ਦੇ ਹਿਸਾਬ ਨਾਲ ਕਾਮਯਾਬੀ ਨਹੀਂ ਮਿਲੀ।

ਰਾਸ਼ਟਰਮੰਡਲ ਖੇਡਾਂ 2022

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1934-2018 ਤੱਕ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਕੁੱਲ 503 ਤਮਗੇ ਜਿੱਤੇ ਹਨ।

ਪਰ ਬਾਅਦ ਦੇ ਸਾਲਾਂ ਵਿੱਚ ਭਾਰਤ ਦੇ ਪ੍ਰਦਰਸ਼ਨ ਵਿੱਚ ਕਾਫੀ ਸੁਧਾਰ ਵੇਖਣ ਨੂੰ ਮਿਲਿਆ ਹੈ। 2010 ਵਿੱਚ 19ਵੇਂ ਰਾਸ਼ਟਰਮੰਡਲ ਖੇਡਾਂ ਦੀ ਜ਼ਿੰਮੇਵਾਰੀ ਸੰਭਾਲੀ ਸੀ।

ਇਸ ਵਿੱਚ ਭਾਰਤ ਨੇ ਕੁੱਲ 101 ਤਮਗੇ ਜਿੱਤ ਕੇ ਰਿਕਾਰਡ ਮੈਡਲ ਆਪਣੇ ਨਾਮ ਕੀਤੇ ਸਨ। 38 ਸੋਨ,27 ਚਾਂਦੀ ਅਤੇ 36 ਕਾਂਸੀ ਦੇ ਤਮਗੇ ਜਿੱਤੇ ਸਨ। ਕੁੱਲ ਤਮਗਿਆਂ ਵਿੱਚ ਭਾਰਤ ਦੂਜੇ ਸਥਾਨ 'ਤੇ ਸੀ।

ਇਨ੍ਹਾਂ ਖੇਡਾਂ ਵਿੱਚ ਆਸਟ੍ਰੇਲੀਆ 180 ਤਮਗਿਆਂ ਨਾਲ ਪਹਿਲੇ ਸਥਾਨ 'ਤੇ ਸੀ।

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਕਿਸ ਖੇਡ ਵਿੱਚ ਸਭ ਤੋਂ ਵੱਧ ਤਮਗੇ ਹਾਸਲ ਹੋਏ ਹਨ

1934 ਤੋਂ ਲੈ ਕੇ ਹੁਣ ਤੱਕ ਭਾਰਤ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਭਾਰਤ ਨੂੰ ਸਭ ਤੋਂ ਜ਼ਿਆਦਾ ਤਗ਼ਮੇ ਸ਼ੂਟਿੰਗ ਵਿੱਚ ਹਾਸਲ ਹੋਏ ਹਨ।

ਇਸ ਤੋਂ ਬਾਅਦ ਭਾਰ ਤੋਲਣ ਅਤੇ ਕੁਸ਼ਤੀ ਦਾ ਨੰਬਰ ਆਉਂਦਾ ਹੈ। ਚੌਥੇ ਨੰਬਰ 'ਤੇ ਮੁੱਕੇਬਾਜ਼ੀ ਅਤੇ ਪੰਜਵੇਂ 'ਤੇ ਬੈਡਮਿੰਟਨ ਹੈ।

ਰਾਸ਼ਟਰਮੰਡਲ ਖੇਡਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1934 ਤੋਂ ਲੈ ਕੇ ਹੁਣ ਤੱਕ ਭਾਰਤ ਨੂੰ ਸਭ ਤੋਂ ਜ਼ਿਆਦਾ ਤਗ਼ਮੇ ਸ਼ੂਟਿੰਗ ਵਿੱਚ ਹਾਸਲ ਹੋਏ ਹਨ।

ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਹੁਣ ਤੱਕ ਕੁੱਲ 135 ਤਮਗੇ ਹਾਸਲ ਹੋਏ ਹਨ। 66 ਗੋਲਡ,44ਸਿਲਵਰ ਅਤੇ 28 ਕਾਂਸੀ ਦੇ ਤਮਗੇ ਸ਼ਾਮਲ ਹਨ।

ਭਾਰਤੋਲਨ ਵਿੱਚ ਭਾਰਤ ਨੂੰ ਹੁਣ ਤੱਕ ਕੁੱਲ 125 ਤਮਗੇ ਮਿਲੇ ਹਨ।

ਕੁਸ਼ਤੀ ਵਿੱਚ ਭਾਰਤ ਨੇ ਆਪਣਾ ਪਹਿਲਾ ਤਮਗਾ ਜਿਤਿਆ ਸੀ ਅਤੇ ਇਸ ਖੇਡ ਵਿੱਚ ਹੁਣ ਤੱਕ 43 ਤਮਗੇ ਮਿਲ ਚੁੱਕੇ ਹਨ।

ਰਾਸ਼ਟਰਮੰਡਲ ਖੇਡਾਂ ਵਿੱਚ ਕੌਣ ਹੈ ਸਭ ਤੋਂ ਸਫ਼ਲ ਖਿਡਾਰੀ

ਓਲੰਪਿਕਸ ਦੀ ਅਧਿਕਾਰਿਕ ਵੈੱਬਸਾਈਟ ਮੁਤਾਬਕ ਸ਼ੂਟਰ ਜਸਪਾਲ ਰਾਣਾ ਰਾਸ਼ਟਰਮੰਡਲ ਖੇਡਾਂ ਵਿੱਚ ਸਭ ਤੋਂ ਸਫਲ ਖਿਡਾਰੀ ਰਹੇ ਹਨ।

ਰਾਣਾ ਨੇ ਕੁੱਲ 15 ਤਮਗੇ ਜਿੱਤੇ ਹਨ ਜਿਨ੍ਹਾਂ ਵਿੱਚ 9 ਗੋਲਡ,4 ਚਾਰ ਸਿਲਵਰ ਅਤੇ 2 ਕਾਂਸੀ ਦੇ ਤਮਗੇ ਸ਼ਾਮਿਲ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)