ਮੌਤਾਂ ਦਾ ਕਾਰਨ ਬਣ ਰਹੀ 'ਦੇਸੀ ਦਾਰੂ' ਬਣਾਉਣ ਵਿਚ ਕਿੱਥੇ ਗ਼ਲਤੀ ਹੁੰਦੀ ਹੈ, ਜੋ ਇਸ ਨੂੰ ਜ਼ਹਿਰੀਲਾ ਬਣਾ ਦਿੰਦੀ ਹੈ

ਨਕਲੀ ਸ਼ਰਾਬ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੀ ਖ਼ਬਰ ਦੇਸ਼ ਦੇ ਕਈ ਹਿੱਸਿਆਂ ਵਿੱਚੋਂ ਆਉਂਦੀ ਰਹਿੰਦੀ ਹੈ
    • ਲੇਖਕ, ਆਭਾ ਚੌਧਰੀ
    • ਰੋਲ, ਕੈਮਿਸਟਰੀ ਮਾਹਰ

ਗੁਜਰਾਤ ਵਿਚ 39 ਜਣਿਆਂ ਦੇ ਦੇਸੀ ਸ਼ਰਾਬ (ਘਰ ਦੀ ਕੱਢੀ ਦਾਰੂ) ਪੀ ਕੇ ਮਰਨ ਦੀ ਖ਼ਬਰ ਨੇ 2020 ਵਿਚ ਪੰਜਾਬ ਵਿਚ ਹੋਈਆਂ ਦਰਜਨਾਂ ਮੌਤਾਂ ਦੇ ਕਾਂਡ ਦੀ ਯਾਦ ਮੁੜ ਯਾਦ ਕਰਵਾ ਦਿੱਤੀ ਹੈ।

ਪੰਜਾਬ ਜਾਂ ਗੁਜਰਾਤ ਵਿਚ ਮੌਤਾਂ ਦੀਆਂ ਇਹ ਘਟਨਾਵਾਂ ਕੋਈ ਵਿਕਲੋਤਰੀਆਂ ਨਹੀਂ ਹਨ । ਆਮ ਤੌਰ ਉੱਤੇ ਅਜਿਹੀਆਂ ਘਟਨਾਵਾਂ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਵਾਪਰੀਆਂ ਰਹਿੰਦੀਆਂ ਹਨ।

ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ 'ਕੱਚੀ ਸ਼ਰਾਬ' ਬਣਾਉਣ 'ਚ ਅਜਿਹੀ ਕਿਹੜੀ ਗ਼ਲਤੀ ਹੋ ਜਾਂਦੀ ਹੈ, ਜੋ ਕਿ ਇਸ ਨੂੰ ਜ਼ਹਿਰ 'ਚ ਤਬਦੀਲ ਕਰ ਦਿੰਦੀ ਹੈ।

ਬੀਬੀਸੀ

ਗੁਜਰਾਤ ਵਿਚ 39 ਮੌਤਾਂ

  • 25 ਜੁਲਾਈ ਨੂੰ ਗੁਜਰਾਤ ਦੇ ਬੋਟਾਦ ਜ਼ਿਲ੍ਹੇ 'ਚ ਕਥਿਤ ਤੌਰ 'ਤੇ ਦੇਸੀ ਸ਼ਰਾਬ ਪੀਣ ਕਾਰਨ 40 ਤੋਂ ਵੀ ਵੱਧ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ।
  • ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸਚਿਨ ਪਿਥਵਾ ਮੁਤਾਬਕ, ਇਸ ਘਟਨਾ 'ਚ ਮੰਗਲਵਾਰ ਸਵੇਰ ਤੱਕ 39 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।
  • 40 ਤੋਂ ਵੀ ਵੱਧ ਬਿਮਾਰ ਲੋਕਾਂ ਨੂੰ ਇਲਾਜ ਲਈ ਭਾਵਨਗਰ, ਬੋਟਾਦ ਅਤੇ ਅਹਿਮਦਾਬਾਦ ਭੇਜਿਆ ਗਿਆ ਸੀ ।
  • ਗੁਜਰਾਤ ਦੇ ਡੀਜੀਪੀ ਆਸ਼ੀਸ਼ ਭਾਟੀਆ ਨੇ ਦੱਸਿਆ ਹੈ ਕਿ ਹੁਣ ਤੱਕ ਪੁਲਿਸ ਨੇ ਸ਼ਰਾਬ ਬਣਾਉਣ ਅਤੇ ਵੇਚਣ ਵਾਲਿਆ ਸਮੇਤ ਕੁੱਲ ਪੰਜ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।
  • ਹਾਦਸੇ ਦੀ ਜਾਂਚ 'ਚ ਮਦਦ ਕਰਨ ਲਈ ਗੁਜਰਾਤ ਏਟੀਐੱਸ ਵੀ ਮੰਗਲਵਾਰ ਨੂੰ ਬੋਟਾਦ ਪਹੁੰਚ ਗਈ ਹੈ।
ਬੀਬੀਸੀ

ਬੀਬੀਸੀ ਦੀ ਹਿੰਦੀ ਸਰਵਿਸ 12 ਫਰਵਰੀ, 2019 ਨੂੰ ਦੇਸੀ ਸ਼ਰਾਬ ਦੇ ਜਾਨਲੇਵਾ ਹੋਣ 'ਤੇ ਕੈਮਿਸਟਰੀ ਦੀ ਜਾਣਕਾਰ ਆਭਾ ਚੌਧਰੀ ਦਾ ਇਹ ਲੇਖ ਪ੍ਰਕਾਸ਼ਿਤ ਕੀਤਾ ਸੀ, ਜਿਸ ਨੂੰ ਮੁੜ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।

ਅਜਿਹਾ ਨਹੀਂ ਹੈ ਕਿ ਦੇਸੀ ਸ਼ਰਾਬ ( ਲਾਹਣ) ਬਣਾਉਣ, ਵੇਚਣ ਅਤੇ ਪਿਲਾਉਣ ਦਾ ਧੰਦਾ ਨਵਾਂ ਹੈ ਅਤੇ ਦੇਸੀ ਸ਼ਰਾਬ ਦੇ ਕਾਰੋਬਾਰ 'ਤੇ ਜ਼ਹਿਰ ਦਾ ਕਹਿਰ ਕੋਈ ਪਹਿਲੀ ਵਾਰ ਟੁੱਟਿਆ ਹੈ।

ਉਦੋਂ ਤੋਂ ਹੀ ਅਜਿਹੀ ਮਿਲਾਵਟ ਦਾ ਸਿਲਸਿਲਾ ਜਾਰੀ ਹੈ। ਅਜਿਹਾ ਕਈ ਵਾਰ ਹੋਇਆ ਹੈ ਜਦੋਂ ਦੇਸ਼ ਦੇ ਕਈ ਹਿੱਸਿਆਂ ਤੋਂ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦੀਆਂ ਖ਼ਬਰਾਂ ਆ ਚੁੱਕੀਆਂ ਹਨ।

ਦੇਸੀ ਸ਼ਰਾਬ ਜਿਸ ਨੂੰ ਕਿ ਆਮ ਬੋਲਚਾਲ ਦੀ ਭਾਸ਼ਾ 'ਚ 'ਕੱਚੀ ਦਾਰੂ' ਅਤੇ 'ਲਾਹਣ' ਵੀ ਕਿਹਾ ਜਾਂਦਾ ਹੈ, ਉਸ ਦਾ ਰਸਾਇਣਕ ਸੱਚ ਬਹੁਤ ਹੀ ਸਧਾਰਨ ਹੈ।

ਕੱਚੀ ਸ਼ਰਾਬ ਨੂੰ ਵਧੇਰੇ ਨਸ਼ੀਲਾ ਬਣਾਉਣ ਦੀ ਪ੍ਰਕਿਰਿਆ ਦੇ ਕਾਰਨ ਇਹ ਵਧੇਰੇ ਜ਼ਹਿਰੀਲੀ ਹੋ ਜਾਂਦੀ ਹੈ।

ਇਸ ਨੂੰ ਗੁੜ, ਸ਼ੀਰਾ ਆਦਿ ਨਾਲ ਤਿਆਰ ਕੀਤਾ ਜਾਂਦਾ ਹੈ। ਪਰ ਇਸ 'ਚ ਯੂਰੀਆ ਅਤੇ ਬੇਸਰਾਮਬੇਲ ਦੇ ਪੱਤੇ ਪਾ ਦਿੱਤੇ ਜਾਦੇ ਹਨ ਤਾਂ ਜੋ ਨਸ਼ਾ ਹੋਰ ਤੇਜ਼ ਅਤੇ ਟਿਕਾਊ ਹੋ ਜਾਵੇ।

ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ: 'ਤਰਲੇ ਕਰਦੀ ਹਾਂ, ਮੇਰਾ ਪੁੱਤ ਮੈਨੂੰ ਆਵਾਜ਼ ਦੇ'- ਵੀਡੀਓ (2020)

ਵੀਡੀਓ ਕੈਪਸ਼ਨ, ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ: 'ਤਰਲੇ ਕਰਦੀ ਹਾਂ, ਮੇਰਾ ਪੁੱਤ ਮੈਨੂੰ ਆਵਾਜ਼ ਦੇ'

ਮਿਥਾਇਲ ਅਲਕੋਹਲ

ਸ਼ਰਾਬ ਨੂੰ ਹੋਰ ਨਸ਼ੀਲਾ ਬਣਾਉਣ ਲਈ ਇਸ ਵਿੱਚ ਆਕਸੀਟੋਸਿਨ ਮਿਲਾਇਆ ਜਾਂਦਾ ਹੈ, ਜੋ ਮੌਤ ਦਾ ਕਾਰਨ ਬਣਦਾ ਹੈ।

ਹਾਲ ਹੀ ਦੇ ਸਾਲਾਂ ਵਿੱਚ, ਆਕਸੀਟੋਸਿਨ ਬਾਰੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਆਕਸੀਟੋਸਿਨ ਨਪੁੰਸਕਤਾ ਅਤੇ ਦਿਮਾਗ਼ੀ ਪ੍ਰਣਾਲੀ ਨਾਲ ਸਬੰਧਤ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਇਸ ਨੂੰ ਖਾਣ ਨਾਲ ਅੱਖਾਂ ਵਿੱਚ ਜਲਨ, ਖੁਜਲੀ, ਪੇਟ ਵਿੱਚ ਜਲਣ ਹੋ ਸਕਦੀ ਹੈ ਅਤੇ ਲੰਬੇ ਸਮੇਂ ਤੱਕ ਇਸ ਨਾਲ ਅੱਖਾਂ ਦੀ ਰੌਸ਼ਨੀ ਵੀ ਖ਼ਤਮ ਹੋ ਸਕਦੀ ਹੈ।

ਕੱਚੀ ਸ਼ਰਾਬ ਵਿੱਚ ਯੂਰੀਆ ਅਤੇ ਆਕਸੀਟੋਸਿਨ ਵਰਗੇ ਰਸਾਇਣਾਂ ਦੇ ਮਿਲਾਨ ਕਾਰਨ ਮਿਥਾਇਲ ਅਲਕੋਹਲ ਬਣ ਜਾਂਦੀ ਹੈ, ਜੋ ਲੋਕਾਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ।

ਵਿਗਿਆਨੀਆਂ ਅਨੁਸਾਰ ਮਿਥਾਇਲ ਸਰੀਰ ਵਿੱਚ ਦਾਖ਼ਲ ਹੁੰਦੇ ਹੀ ਰਸਾਇਣਕ ਕਿਰਿਆ ਤੇਜ਼ ਹੋ ਜਾਂਦੀ ਹੈ। ਇਸ ਕਾਰਨ ਸਰੀਰ ਦੇ ਅੰਦਰੂਨੀ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਤੁਰੰਤ ਮੌਤ ਹੋ ਜਾਂਦੀ ਹੈ।

ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ:'ਕੰਮ ਕਰਦਾ ਸੀ ਤਾਂ ਪੀਂਦਾ ਵੀ ਸੀ, ਜ਼ਹਿਰੀਲੀ ਸ਼ਰਾਬ ਨੇ ਮਾਰ ਦਿੱਤਾ'- ਵੀਡੀਓ (2020)

ਵੀਡੀਓ ਕੈਪਸ਼ਨ, ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ:'ਕੰਮ ਕਰਦਾ ਸੀ ਤਾਂ ਪੀਂਦਾ ਵੀ ਸੀ, ਜ਼ਹਿਰੀਲੀ ਸ਼ਰਾਬ ਨੇ ਮਾਰ ਦਿੱਤਾ'

ਮਿਲਾਵਟ ਵਿੱਚ ਅਸੰਤੁਲਨ

ਕੁਝ ਲੋਕਾਂ ਦੇ ਸਰੀਰ ਵਿੱਚ, ਇਹ ਰਸਾਇਣਕ ਪ੍ਰਕਿਰਿਆ ਹੌਲੀ-ਹੌਲੀ ਹੁੰਦੀ ਹੈ, ਇਸ ਲਈ ਉਹ ਬਚ ਜਾਂਦੇ ਹਨ।

ਜਿਸ ਰਸਾਇਣਕ ਪਦਾਰਥ ਨੂੰ ਦੇਸੀ ਸ਼ਰਾਬ ਵਜੋਂ ਵੇਚਿਆ ਜਾਂਦਾ ਹੈ, ਉਹ 95 ਫੀਸਦੀ ਤੱਕ ਸ਼ੁੱਧ ਸ਼ਰਾਬ ਭਾਵ ਮਿਲਾਵਟ ਰਹਿਤ ਹੈ। ਇਸ ਨੂੰ ਈਥਾਨੌਲ ਵੀ ਕਿਹਾ ਜਾਂਦਾ ਹੈ।

ਇਹ ਗੰਨੇ ਦਾ ਰਸ, ਗੁਲੂਕੋਜ਼, ਨਮਕੀਨ, ਮਹੂਆ ਦੇ ਫੁੱਲ, ਆਲੂ, ਚੌਲ, ਜੌਂ, ਮੱਕੀ ਵਰਗੀ ਕਿਸੇ ਵੀ ਸਟਾਰਚ ਵਾਲੀ ਚੀਜ਼ ਨੂੰ ਫਰਮੈਂਟੇਸ਼ਨ ਦੁਆਰਾ ਤਿਆਰ ਕੀਤਾ ਜਾਂਦਾ ਹੈ।

ਇਸ ਈਥਾਨੌਲ ਨੂੰ ਨਸ਼ੀਲਾ ਬਣਾਉਣ ਦੇ ਲਾਲਚ ਵਿੱਚ ਵਪਾਰੀ ਇਸ ਵਿੱਚ ਮਿਥੇਨੌਲ ਮਿਲਾਉਂਦੇ ਹਨ ਅਤੇ ਇਹ ਉਦੋਂ ਜ਼ਹਿਰੀਲਾ ਹੋ ਜਾਂਦਾ ਹੈ।

ਜਦੋਂ 'ਵੁੱਡ ਅਲਕੋਹਲ', 'ਵੁੱਡ ਨੈਫਥਾ' ਦੇ ਨਾਂ ਨਾਲ ਜਾਣੇ ਜਾਂਦੇ ਮੀਥੇਨੌਲ ਦੇ ਮਿਸ਼ਰਣ ਵਿੱਚ ਸੰਤੁਲਨ ਵਿਗਾੜ ਦਿੰਦਾ ਹੈ ।

ਇਹ ਵੀ ਪੜ੍ਹੋ:

ਮਿਥੇਨੌਲ ਜ਼ਹਿਰੀਲੀ ਚੀਜ਼ ਹੈ

ਮੀਥੇਨੌਲ ਰਸਾਇਣ ਵਿਗਿਆਨ ਦੀ ਦੁਨੀਆ ਵਿੱਚ ਸਭ ਤੋਂ ਸਰਲ ਅਲਕੋਹਲ ਹੈ। ਇਹ ਆਮ ਤਾਪਮਾਨ 'ਤੇ ਤਰਲ ਰੂਪ ਵਿੱਚ ਹੁੰਦਾ ਹੈ।

ਇਸ ਦੀ ਵਰਤੋਂ ਐਂਟੀਫ੍ਰੀਜ (ਫ੍ਰੀਜ਼ਿੰਗ ਪੁਆਇੰਟ ਨੂੰ ਘੱਟ ਕਰਨ ਲਈ ਕਿਸੇ ਕੂਲਿੰਗ ਸਿਸਟਮ 'ਚ ਪਾਣੀ 'ਚ ਮਿਲਾਇਆ ਜਾਣ ਵਾਲਾ) ਵੱਜੋਂ ਕੀਤੀ ਜਾਂਦੀ ਹੈ ਅਤੇ ਹੋਰਨਾਂ ਪਦਾਰਥਾਂ ਦੇ ਘੋਲ ਤਿਆਰ ਕਰਨ 'ਚ ਅਤੇ ਬਾਲਣ ਦੇ ਰੂਪ ਵੱਜੋਂ ਹੁੰਦਾ ਹੈ।

ਮੁੱਛਲ ਪਿੰਡ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, 2020 ਵਿੱਚ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ 'ਜ਼ਹਿਰੀਲੀ ਸ਼ਰਾਬ' ਪੀਣ ਨਾਲ ਹੁਣ ਤੱਕ 100 ਤੋਂ ਵੱਧ ਮੌਤ ਹੋਈ ਸੀ

ਇਹ ਇੱਕ ਰੰਗਹੀਣ ਅਤੇ ਜਲਣਸ਼ੀਲ ਤਰਲ ਹੈ ਜਿਸਦੀ ਗੰਧ ਈਥਾਨੌਲ (ਪੀਣ ਵਿੱਚ ਵਰਤੀ ਜਾਂਦੀ ਅਲਕੋਹਲ) ਵਰਗੀ ਹੈ।

ਜਾਣਕਾਰੀ ਲਈ ਮਿਥੇਨੌਲ ਇੱਕ ਜ਼ਹਿਰੀਲੀ ਚੀਜ਼ ਹੈ, ਜੋ ਪੀਣ ਲਈ ਬਿਲਕੁਲ ਨਹੀਂ ਹੈ। ਇਸ ਨੂੰ ਪੀਣ ਨਾਲ ਮੌਤ ਹੋ ਸਕਦੀ ਹੈ, ਅੱਖਾਂ ਦੀ ਰੌਸ਼ਨੀ ਜਾ ਸਕਦੀ ਹੈ।

ਉਦਯੋਗ ਈਥੌਨਾਲ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਸ ਦੀ ਘੁਲਣ ਸਮਰੱਥਾ ਜ਼ਿਆਦਾ ਹੁੰਦੀ ਹੈ।

ਇਹ ਵਾਰਨਿਸ਼, ਪਾਲਿਸ਼, ਫਾਰਮਾਸਿਊਟੀਕਲ ਘੋਲ, ਈਥਰ, ਕਲੋਰੋਫਾਰਮ, ਨਕਲੀ ਰੰਗ, ਪਾਰਦਰਸ਼ੀ ਸਾਬਣ, ਅਤਰ ਅਤੇ ਫਲਾਂ ਦੀ ਖੁਸ਼ਬੂ ਅਤੇ ਹੋਰ ਰਸਾਇਣਕ ਮਿਸ਼ਰਣਾਂ ਦੀ ਬਣਾਉਣ ਲਈ ਵਰਤਿਆ ਜਾਂਦਾ ਹੈ।

ਇਹ ਪੀਣ ਲਈ ਕਈ ਤਰ੍ਹਾਂ ਦੀਆਂ ਸ਼ਰਾਬਾਂ, ਜ਼ਖਮਾਂ ਨੂੰ ਸਾਫ਼ ਕਰਨ 'ਚ ਇੱਕ ਬੈਕਟੀਰੀਆ ਕਿਲਰ ਵੱਜੋਂ ਅਤੇ ਪ੍ਰਯੋਗਸ਼ਾਲਾ 'ਚ ਸੌਲਵੇਂਟ ਵਜੋਂ ਵਰਤਿਆ ਜਾਂਦਾ ਹੈ।

ਵੀਡੀਓ ਕੈਪਸ਼ਨ, ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਦਾ ਦੁੱਖ

ਕਿਵੇਂ ਹੁੰਦੀ ਹੈ ਮੌਤ

ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਸਰੀਰ ਕਿਵੇਂ ਪ੍ਰਤੀਕਿਰਿਆ ਦਿੰਦਾ ਹੈ ?

ਇਸ ਸਵਾਲ 'ਤੇ ਡਾ. ਅਜੀਤ ਸ਼੍ਰੀਵਾਸਤਵ ਕਹਿੰਦੇ ਹਨ, "ਸਾਧਾਰਨ ਅਲਕੋਹਲ ਐਥਾਈਲ ਅਲਕੋਹਲ ਹੈ ਜਦਕਿ ਜ਼ਹਿਰੀਲੇ ਅਲਕੋਹਲ ਨੂੰ ਮਿਥਾਇਲ ਅਲਕੋਹਲ ਕਿਹਾ ਜਾਂਦਾ ਹੈ।"

"ਕੋਈ ਵੀ ਅਲਕੋਹਲ ਸਰੀਰ ਵਿੱਚ ਜਿਗਰ ਰਾਹੀਂ ਐਲਡੀਹਾਈਡ ਵਿੱਚ ਬਦਲ ਜਾਂਦੀ ਹੈ। ਪਰ ਮਿਥਾਈਲ ਅਲਕੋਹਲ ਫਾਰਮਲਡੀਹਾਈਡ ਨਾਂ ਦੇ ਜ਼ਹਿਰ ਵਿੱਚ ਬਦਲ ਜਾਂਦੀ ਹੈ।"

"ਇਹ ਜ਼ਹਿਰ ਅੱਖਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਅੰਨ੍ਹਾਪਣ ਇਸ ਦਾ ਪਹਿਲਾ ਲੱਛਣ ਹੈ। ਜੇਕਰ ਕਿਸੇ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਹੈ ਤਾਂ ਸਰੀਰ 'ਚ ਫਾਰਮਿਕ ਐਸਿਡ ਨਾਂ ਦਾ ਜ਼ਹਿਰੀਲਾ ਪਦਾਰਥ ਬਣਨਾ ਸ਼ੁਰੂ ਹੋ ਜਾਂਦਾ ਹੈ। ਇਹ ਦਿਮਾਗ਼ ਦੀ ਕੰਮ ਕਰਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ।"

ਹੈਰਾਨੀ ਦੀ ਗੱਲ ਇਹ ਹੈ ਕਿ ਜ਼ਹਿਰੀਲੀ ਸ਼ਰਾਬ ਦਾ ਇਲਾਜ ਵੀ ਸ਼ਰਾਬ ਨਾਲ ਹੀ ਹੁੰਦਾ ਹੈ।

ਡਾਕਟਰ ਅਜੀਤ ਸ਼੍ਰੀਵਾਸਤਵ ਕਹਿੰਦੇ ਹਨ, "ਮਿਥਾਈਲ ਅਲਕੋਹਲ ਦੇ ਜ਼ਹਿਰ ਦਾ ਇਲਾਜ ਐਥਾਈਲ ਅਲਕੋਹਲ ਹੈ। ਗੋਲੀਆਂ ਵੀ ਜ਼ਹਿਰੀਲੀ ਅਲਕੋਹਲ ਦੇ ਐਂਟੀਡੋਟ ਵਜੋਂ ਉਪਲੱਬਧ ਹਨ, ਪਰ ਭਾਰਤ ਵਿੱਚ ਇਸ ਦੀ ਉਪਲਬਧਤਾ ਘੱਟ ਹੈ।"

ਇਹ ਵੀ ਪੜ੍ਹੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)