ਬੋਰਿਸ ਜੌਨਸਨ ਦਾ ਅਸਤੀਫ਼ਾ: ਪ੍ਰਧਾਨ ਮੰਤਰੀ ਦੇ ਸਿਆਸੀ ਪਤਨ ਦੇ 5 ਕਾਰਨ

ਵੀਡੀਓ ਕੈਪਸ਼ਨ, ਬੌਰਿਸ ਜੌਨਸਨ ਦਾ ਕੰਜ਼ਰਵੇਟਿਵ ਆਗੂ ਵਜੋਂ ਅਸਤੀਫ਼ਾ : ਸਕੈਂਡਲ ਜੋ ਬਣਿਆ ਸਿਆਸੀ ਪਤਨ ਦਾ ਕਾਰਨ
    • ਲੇਖਕ, ਓਵੈਨ ਅਮੋਸ
    • ਰੋਲ, ਬੀਬੀਸੀ ਪੱਤਰਕਾਰ

ਤਿੰਨ ਸਾਲਾਂ ਤੋਂ ਵੀ ਘੱਟ ਸਮੇਂ ਪਹਿਲਾਂ ਬੋਰਿਸ ਜੌਨਸਨ ਨੇ ਕੰਜ਼ਰਵੇਟਿਵਾਂ ਦੀ ਅਗਵਾਈ ਕਰਦਿਆਂ 1987 ਤੋਂ ਬਾਅਦ ਸਭ ਤੋਂ ਵੱਡੀ ਚੋਣ ਜਿੱਤ ਹਾਸਿਲ ਕੀਤੀ ਸੀ।

ਪਰ ਹੁਣ ਪ੍ਰਧਾਨ ਮੰਤਰੀ ਨੂੰ ਕੰਜ਼ਰਵੇਟਿਵ ਪਾਰਟੀ ਆਗੂ ਵਜੋਂ ਅਸਤੀਫ਼ਾ ਦੇਣਾ ਪਿਆ ਹੈ।

ਆਪਣੇ ਅਸਤੀਫ਼ੇ ਦੇ ਐਲਾਨ ਮੌਕੇ ਮੁਲਕ ਦੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਵਜੋਂ ਫਿਲਹਾਲ ਕੰਮ ਕਰਦੇ ਰਹਿਣਗੇ।

ਤਿੰਨ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਜੌਨਸਨ ਨੇ ਆਮ ਚੋਣਾਂ ਵਿਚ ਇਤਿਹਾਸਕ ਹੂੰਝਾਫੇਰ ਜਿੱਤ ਹਾਸਲ ਕੀਤੀ ਸੀ।

ਪਰ ਪਿਛਲੇ ਕਈ ਮਹੀਨਿਆਂ ਦੌਰਾਨ ਉਹ ਕਈ ਵਿਵਾਦਾਂ ਵਿਚ ਘਿਰਦੇ ਨਜ਼ਰ ਆਏ, ਜਿਸ ਵਿੱਚ ਲੌਕਡਾਊਨ ਲਈ ਬਣਾਏ ਆਪਣੇ ਹੀ ਕਾਨੂੰਨ ਤੋੜਨੇ ਸ਼ਾਮਲ ਹਨ।

ਤਾਜ਼ਾ ਬਗਾਵਤ ਦਾ ਕਾਰਨ ਸਾਬਕਾ ਡਿਪਟੀ ਚੀਫ਼ ਵ੍ਹਿੱਪ ਕ੍ਰਿਸ ਪਿੰਚਰ ਖਿਲਾਫ਼ ਲੱਗੇ ਜਿਨਸੀ ਸੋਸ਼ਣ ਦੇ ਇਲਜਾਮਾਂ ਉੱਤੇ ਪ੍ਰਧਾਨ ਮੰਤਰੀ ਵਲੋਂ ਸਹੀ ਤਰੀਕੇ ਕਾਰਵਾਈ ਨਾ ਕਰਨਾ ਹੈ।

ਦੋ ਦਿਨਾਂ ਵਿਚ 50 ਤੋਂ ਵੱਧ ਮੰਤਰੀਆਂ ਅਤੇ ਮੰਤਰਾਲੇ ਦੇ ਅਧਿਕਾਰੀਆਂ ਨੇ ਆਪਣੇ ਸਮੂਹਿਕ ਅਸਤੀਫ਼ੇ ਦੇਕੇ ਬੋਰਿਸ ਦੀ ਲੀਡਰਸ਼ਿਪ ਖ਼ਿਲਾਫ਼ ਬਗਾਵਤ ਕਰ ਦਿੱਤੀ।

ਪਰ ਇਹ ਇੰਝ ਹੋਇਆ ਕਿਵੇਂ ਅਤੇ ਉਹ ਕਿਹੜੇ ਕਾਰਨ ਹਨ ਜੋ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਬਣੇ

1. ਦਿ ਕ੍ਰਿਸ ਪਿੰਚਰ ਮਾਮਲਾ

ਬੁੱਧਵਾਰ 29 ਜੂਨ ਨੂੰ ਤਤਕਾਲੀ ਕੰਜ਼ਰਵੇਟਿਵ ਡਿਪਟੀ ਚੀਫ ਵ੍ਹਿਪ ਐੱਮਪੀ ਕ੍ਰਿਸ ਪਿੰਚਰ, ਲੰਡਨ ਵਿੱਚ ਇੱਕ ਪ੍ਰਾਈਵੇਟ ਮੈਂਬਰਾਂ ਦੇ ਕਲੱਬ ਵਿੱਚ ਗਏ।

ਉਨ੍ਹਾਂ ਦੇ ਸ਼ਬਦਾਂ ਵਿੱਚ, ਉਨ੍ਹਾਂ ਨੇ "ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ" ਅਤੇ "ਆਪਣੇ ਆਪ ਨੂੰ ਸ਼ਰਮਿੰਦਾ" ਕੀਤਾ।

ਉਨ੍ਹਾਂ ਉੱਤੇ ਦੋ ਮਰਦਾਂ ਨਾਲ ਛੇੜਛਾੜ ਦੇ ਇਲਜ਼ਾਮ ਲੱਗੇ ਹਨ, ਜਿਸ ਨਾਲ ਕੁਝ ਪੁਰਾਣੇ ਉਨ੍ਹਾਂ 'ਤੇ ਲੱਗੇ ਇਲਜ਼ਾਮਾਂ ਵੀ ਸਰਗਰਮ ਹੋ ਗਏ।

ਇਸ ਨਾਲ ਘਟਨਾਵਾਂ ਦੀ ਇੱਕ ਲੜੀ ਸ਼ੁਰੂ ਹੋਈ, ਜੋ ਪ੍ਰਧਾਨ ਮੰਤਰੀ ਬੋਰਿਸ ਦੇ ਪਤਨ ਨਾਲ ਖ਼ਤਮ ਹੋਈ।

ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਜੌਨਸਨ ਫਰਵਰੀ ਵਿੱਚ ਡਿਪਟੀ ਚੀਫ਼ ਵ੍ਹਿਪ ਵਜੋਂ ਨਿਯੁਕਤ ਕਰਨ ਤੋਂ ਪਹਿਲਾਂ ਪਿੰਚਰ 'ਤੇ ਲੱਗੇ "ਵਿਸ਼ੇਸ਼ ਇਲਜ਼ਾਮਾਂ" ਤੋਂ ਜਾਣੂ ਨਹੀਂ ਸਨ।

ਵੀਡੀਓ ਕੈਪਸ਼ਨ, ਬੋਰਿਸ ਜੌਨਸਨ ਦਾ ਕੀ ਹੈ ਲੇਖਕ ਖੁਸ਼ਵੰਤ ਸਿੰਘ ਦੇ ਪਰਿਵਾਰ ਨਾਲ ਕਨੈਕਸ਼ਨ?

ਹਾਲਾਂਕਿ, ਮੰਤਰੀਆਂ ਨੇ ਬਾਅਦ ਵਿੱਚ ਇਸ ਲਾਈਨ ਨੂੰ ਦੁਹਰਾਇਆ, ਭਾਵੇਂ ਇਹ ਗ਼ਲਤ ਨਿਕਲੀ।

4 ਜੁਲਾਈ ਨੂੰ ਬੀਬੀਸੀ ਨੇ ਦੱਸਿਆ ਕਿ ਜੌਨਸਨ ਨੂੰ ਇਸ ਦੀ ਰਸਮੀਂ ਸ਼ਿਕਾਇਤ ਬਾਰੇ ਜਾਣਕਾਰੀ ਸੀ।

ਅਗਲੇ ਦਿਨ, ਇੱਕ ਸਾਬਕਾ ਸਿਵਲ ਅਧਿਕਾਰੀ ਲਾਰਡ ਮੈਕਡੋਨਲਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਵਿਅਕਤੀਗਤ ਤੌਰ 'ਤੇ ਸ਼ਿਕਾਇਤ ਬਾਰੇ ਦੱਸਿਆ ਗਿਆ ਸੀ।

ਜੌਨਸਨ ਨੇ ਮੰਨਿਆ ਕਿ ਸਾਲ 2019 ਵਿੱਚ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਗਿਆ ਸੀ ਅਤੇ ਉਨ੍ਹਾਂ ਨੇ ਪਿੰਚਰ ਨੂੰ ਡਿਪਟੀ ਚੀਫ ਵ੍ਹਿਪ ਨਿਯੁਕਤ ਕਰਨ ਲਈ ਮੁਆਫ਼ੀ ਵੀ ਮੰਗੀ।

ਇਹ ਵੀ ਪੜ੍ਹੋ-

2. ਬੌਰਿਸ ਜੌਨਸਨ ਦਾ ਪਾਰਟੀ ਗੇਟ

ਇਸ ਸਾਲ ਅਪ੍ਰੈਲ ਵਿੱਚ ਪ੍ਰਧਾਨ ਮੰਤਰੀ ਨੂੰ ਜੂਨ 2020 ਵਿੱਚ ਆਪਣੇ ਜਨਮ ਦਿਨ 'ਤੇ ਇੱਕ ਇਕੱਠ ਵਿੱਚ ਸ਼ਾਮਲ ਹੋਣ ਕਾਰਨ ਲੌਕਡਾਊਨ ਦੇ ਨਿਯਮਾਂ ਨੂੰ ਤੋੜਨ ਲਈ ਜੁਰਮਾਨਾ ਵੀ ਲਗਾਇਆ ਗਿਆ ਸੀ।

ਉਨ੍ਹਾਂ ਨੇ ਪਹਿਲੇ ਲੌਕਡਾਊਨ ਦੌਰਾਨ ਡਾਉਨਿੰਗ ਸਟ੍ਰੀਟ ਗਾਰਡਨ ਵਿੱਚ "ਆਪਣੀ ਖ਼ੁਦ ਦੀ ਸ਼ਰਾਬ ਲਿਆਓ" ਪਾਰਟੀ ਵਿੱਚ ਜਾਣ ਲਈ ਮੁਆਫ਼ੀ ਵੀ ਮੰਗੀ।

ਵ੍ਹਾਈਟ ਹਾਲ ਅਤੇ ਡਾਊਨਿੰਗ ਸਟ੍ਰੀਟ ਵਿੱਚ ਲੌਕਡਾਊਨ ਦੇ ਨਿਯਮ ਤੋੜਨ ਲਈ ਪੁਲਿਸ ਨੇ 83 ਲੋਕਾਂ 'ਤੇ 126 ਜੁਰਮਾਨੇ ਲਗਾਏ।

ਬੋਰਿਸ ਜੌਨਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੋਰਿਸ ਜੌਨਸਨ ਨੇ ਸਵੀਕਾਰ ਕੀਤਾ ਕਿ ਪਿੰਚਰ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਡਿਪਟੀ ਚੀਫ ਵ੍ਹਿਪ ਬਣਾ ਕੇ ਗ਼ਲਤੀ ਕੀਤੀ ਸੀ

ਇੱਕ ਸਿਵਿਲ ਅਧਿਕਾਰੀ ਸੂ ਗਰੇ ਦੀ ਰਿਪੋਰਟ ਵਿੱਚ ਸਿਆਸੀ ਸਟਾਫ ਵੱਲੋਂ ਸਮਾਜਿਕ ਸਮਾਗਮਾਂ ਦੀ ਇੱਕ ਲੜੀ ਦਾ ਵੇਰਵਾ ਦਿੱਤਾ ਗਿਆ, ਜੋ ਲੌਕਡਾਊਨ ਨਿਯਮਾਂ ਨੂੰ ਛਿੱਕੇ ਟੰਗ ਰਹੇ ਸਨ।

ਉਨ੍ਹਾਂ ਨੇ ਲਿਖਿਆ, " ਕੇਂਦਰ ਦੀ ਸੀਨੀਅਰ ਲੀਡਰਸ਼ਿਪ, ਰਾਜਨੀਤਿਕ ਅਤੇ ਅਧਿਕਾਰਤ, ਦੋਵਾਂ ਨੂੰ ਇਸ ਸੱਭਿਆਚਾਰ ਲਈ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ।"

ਪਿਛਲੇ ਦਸੰਬਰ ਵਿੱਚ ਜੌਨਸਨ ਨੇ ਕਾਮਨਜ਼ ਨੂੰ ਦੱਸਿਆ ਕਿ "ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਸੀ। ਹੁਣ ਉਸ ਦੀ ਇੱਕ ਕਾਮਨਜ਼ ਕਮੇਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਨ੍ਹਾਂ ਨੇ ਜਾਣਬੁਝ ਕੇ ਸੰਸਦ ਨੂੰ ਗੁੰਮਰਾਹ ਕੀਤਾ।"

3. ਜੀਵਨ ਸੰਕਟ ਦੀ ਲਾਗਤ ਅਤੇ ਟੈਕਸ ਵਾਧਾ

ਸਾਲ 2022 ਵਿੱਚ ਮਹਿੰਗਾਈ ਇੱਕ ਦਮ ਵਧੀ, ਇਸ ਦੀ ਮੌਜੂਦਾ 9.1 ਫੀਸਦ ਤੱਕ ਪਹੁੰਚ ਗਈ ਹੈ।

ਬਹੁਤ ਸਾਰੇ ਕਾਰਨ ਬੋਰਿਸ ਜੌਨਸਨ ਦੇ ਕੰਟਰੋਲ ਤੋਂ ਬਾਹਰ ਸਨ। ਮਿਸਾਲ ਵਜੋਂ ਯੂਕਰੇਨ 'ਤੇ ਰੂਸ ਦੇ ਹਮਲੇ ਨੇ ਤੇਲ ਦੀਆਂ ਕੀਮਤਾਂ ਅਤੇ ਭੋਜਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।

ਵੀਡੀਓ ਕੈਪਸ਼ਨ, ਬੋਰਿਸ ਜੌਨਸਨ ਦੇ ਅਸਤੀਫੇ ਨੂੰ ਲੈ ਕੇ ਭਾਰਤੀ ਅਤੇ ਪਾਕ ਮੂਲ ਦੇ ਬਰਤਾਨਵੀ ਕੀ ਕਹਿੰਦੇ ਹਨ

ਜਦੋਂ ਕਿ ਸਰਕਾਰ ਨੇ ਕੁਝ ਕਦਮ ਚੁੱਕੇ ਹਨ ਜਿਵੇਂ, ਤੇਲ-ਗੈਸ ਡਿਊਟੀ 5 ਪੈਨਸ ਲੀਟਰ ਘਟਾ ਕੇ, ਇਹ ਅਪ੍ਰੈਲ ਵਿੱਚ ਟੈਕਸ ਵਾਧੇ ਦੇ ਨਾਲ ਵੀ ਅੱਗੇ ਵਧਿਆ ਹੈ। ਨੈਸ਼ਨਲ ਇੰਸ਼ੋਰੈਂਸ ਪੌਂਡ ਵਿੱਚ 1.25 ਪੈਨਸ ਵਧ ਗਈ।

ਸਰਕਾਰ ਨੇ ਕਿਹਾ ਕਿ ਟੈਕਸ ਵਾਧਾ ਸਿਹਤ ਅਤੇ ਸਮਾਜਿਕ ਦੇਖਭਾਲ ਲਈ ਭੁਗਤਾਨ ਕਰੇਗਾ ਅਤੇ ਇਸ ਹਫ਼ਤੇ ਵਿੱਚ ਆਏ ਬਦਲਾਅ ਨੇ ਝਟਕੇ ਨੂੰ ਨਰਮ ਕਰ ਦਿੱਤਾ ਹੈ।

ਪਰ ਕੋਈ ਵੀ ਵਿਅਕਤੀ ਜੋ ਇੱਕ ਸਾਲ ਵਿੱਚ 34,000 ਪੌਂਡ ਤੋਂ ਵੱਧ ਕਮਾਉਂਦਾ ਹੈ, ਉਹ ਅਜੇ ਵੀ ਵਧੇਰੇ ਭੁਗਤਾਨ ਕਰੇਗਾ।

ਲੇਬਰ ਆਗੂ ਸਰ ਕੀਰ ਸਟਾਰਮਰ ਨੇ ਅਪ੍ਰੈਲ ਵਿੱਚ ਕਿਹਾ ਸੀ, "ਦਹਾਕਿਆਂ ਦੇ ਸਭ ਤੋਂ ਮਾੜੇ ਜੀਵਨ ਸੰਕਟ ਦੀ ਲਾਗਤ ਦੇ ਮੱਧ ਵਿੱਚ ਸਰਕਾਰ ਕੰਮ ਕਰਨ ਵਾਲੇ ਲੋਕਾਂ 'ਤੇ ਟੈਕਸ ਵਧਾਉਣਾ ਚੁਣਦੀ ਹੈ।"

4. ਓਵੈਨ ਪੈਟਰਸਰਨ ਰਾਅ

ਅਕਤੂਬਰ 2021 ਵਿੱਚ ਹਾਊਸ ਆਫ ਕਾਮਨਜ਼ ਦੀ ਕਮੇਟੀ ਨੇ ਉਸ ਸਮੇਂ ਦੇ ਕੰਜ਼ਰਵੇਟਿਵ ਐੱਮਪੀ ਓਵੇਨ ਪੈਟਰਸਨ ਨੂੰ 30 ਦਿਨਾਂ ਲਈ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਸੀ।

ਕਮੇਟੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਉਨ੍ਹਾਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰਨ ਲਈ ਲਾਬਿੰਗ ਨਿਯਮਾਂ ਨੂੰ ਤੋੜਿਆ, ਜਿਨ੍ਹਾਂ ਨੇ ਉਨ੍ਹਾਂ ਨੂੰ ਭੁਗਤਾਨ ਕੀਤਾ ਹੈ।

ਪਰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੰਜ਼ਵੇਟਿਵਾਂ ਨੇ ਉਨ੍ਹਾਂ ਦੀ ਮੁਅੱਤਲੀ ਨੂੰ ਰੋਕਣ ਲਈ ਵੋਟ ਭੁਗਤਾਈ ਅਤੇ ਇਹ ਵੇਖਣ ਲਈ ਇੱਕ ਨਵੀਂ ਕਮੇਟੀ ਸਥਾਪਤ ਕੀਤੀ ਕਿ ਜਾਂਚ ਕਿਵੇਂ ਕੀਤੀ ਗਈ ਸੀ।

ਬੋਰਿਸ ਜੌਨਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੋਰਿਸ ਜੌਨਸਨ ਫਿਲਹਾਲ ਪ੍ਰਧਾਨ ਮੰਤਰੀ ਅਹੁੰਦੇ ਉੱਤੇ ਬਣੇ ਰਹਿਣਗੇ

ਰੌਲਾ ਪਾਉਣ ਤੋਂ ਬਾਅਦ, ਪੈਟਰਸਨ ਨੇ ਅਸਤੀਫ਼ਾ ਦੇ ਦਿੱਤਾ। ਜੌਹਨਸਨ ਨੇ ਬਾਅਦ ਵਿੱਚ ਮੰਨਿਆ ਕਿ ਉਨ੍ਹਾਂ ਨੇ ਕੇਸ ਨਾਲ ਨਜਿੱਠਣ ਵਿੱਚ "ਕਾਰ ਹਾਦਸਾਗ੍ਰਸਤ" ਕੀਤੀ ਸੀ।

5. ਫੋਕਸ ਦੀ ਕਮੀ ਅਤੇ ਵਿਚਾਰ

ਬੋਰਿਸ ਜੌਨਸਨ ਨੇ ਇੱਕ ਸਪੱਸ਼ਟ, ਆਸਾਨੀ ਨਾਲ ਪਾਲਣਾ ਕੀਤੀ ਜਾਣ ਵਾਲੀ ਨੀਤੀ, 'ਗੈੱਟ ਬ੍ਰੈਗਜ਼ਿਟ ਡਨ' ਦੇ ਆਧਾਰ 'ਤੇ ਸ਼ਾਨਦਾਰ ਬਹੁਮਤ ਹਾਸਿਲ ਕੀਤਾ ਸੀ।

ਪਰ ਉਦੋਂ ਤੋਂ ਹੀ ਉਨ੍ਹਾਂ ਦੇ ਆਲੋਚਕਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਦਫ਼ਤਰ ਦੇ ਗਲਿਆਰਿਆਂ ਵਿੱਚ ਫੌਕਸ ਅਤੇ ਵਿਚਾਰ ਦੀ ਘਾਟ ਹੈ।

ਦੂਜਿਆਂ ਨੇ ਪ੍ਰਧਾਨ ਮੰਤਰੀ ਦੀ ਦਾਰਸ਼ਨਿਕਤਾ 'ਤੇ ਸਵਾਲ ਕੀਤਾ।

ਜੂਨ ਵਿੱਚ, ਕੰਜ਼ਰਵੇਟਿਵ ਐੱਮਪੀ ਅਤੇ ਸਾਬਕਾ ਮੰਤਰੀ ਜੇਰੇਮੀ ਹੰਟ ਨੇ ਜੌਨਸਨ ਉੱਤੇ "ਇਮਾਨਦਾਰੀ, ਯੋਗਤਾ ਅਤੇ ਦੂਰਦਰਸ਼ਨ" ਦੀ ਘਾਟ ਦਾ ਦੋਸ਼ ਲਗਾਇਆ ਸੀ।

ਹੰਟ ਭਰੋਸਗੀ ਵੋਟ ਤੋਂ ਪਹਿਲਾਂ ਕਹਿ ਰਹੇ ਸਨ, ਹਾਲਾਂਕਿ, ਜੌਨਸਨ ਨੇ ਇਹ ਜਿੱਤ ਲਿਆ ਸੀ ਪਰ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਸਨ।

ਜ਼ਿਮਨੀ ਚੋਣਾਂ ਵਿਚ ਹਾਰਾਂ ਦਾ ਸਿਲਸਿਲਾ ਜਾਰੀ ਰਿਹਾ। ਜੌਨਸਨ ਨੇ ਕਿਹਾ ਕਿ ਉਹ "ਮਨੋਵਿਗਿਆਨਕ ਤਬਦੀਲੀ" ਵਿੱਚੋਂ ਨਹੀਂ ਲੰਘੇਣਗੇ।

ਪਰ ਇਹ, ਹੁਣ, ਕੰਜ਼ਰਵੇਟਿਵ ਸੰਸਦ ਮੈਂਬਰਾਂ ਦੀ ਚਿੰਤਾ ਨਹੀਂ ਹੈ। ਉਹ ਬੋਲ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਜਾ ਰਹੇ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)