ਸਿੱਧੂ ਮੂਸੇਵਾਲਾ ਕੇਸ: ਦਿੱਲੀ ਪੁਲਿਸ ਮੁਤਾਬਕ ਜੇ ਹਮਲੇ ਦਾ ਪਲਾਨ ਫੇਲ੍ਹ ਹੁੰਦਾ ਤਾਂ ਹਮਲਾਵਰਾਂ ਦਾ ਇਹ ਸੀ ‘ਪਲਾਨ ਬੀ’

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, FB/Sidhu Moosewala

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ 2 ਸ਼ੂਟਰਾਂ ਸਣੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਪੁਲਿਸ ਦੇ ਅਧਿਕਾਰੀ ਐੱਚਜੀਐੱਸ ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਉੱਤੇ ਏਕੇ-47 ਮਨਪ੍ਰੀਤ ਮੰਨੂ ਨਾਮ ਦੇ ਸ਼ਖ਼ਸ ਨੇ ਚਲਾਈ ਸੀ।

ਉਨ੍ਹਾਂ ਦੱਸਿਆ ਕਿ ਇਸ ਕਤਲ ਵਿੱਚ ਕਈ ਪਿਸਤੌਲ ਵਰਤੇ ਗਏ। ਇਸ ਤੋਂ ਇਲਾਵਾ ਇਨ੍ਹਾਂ ਕੋਲ ਗ੍ਰਨੇਡ ਵੀ ਬਰਾਮਦ ਹੋਏ ਹਨ।

ਦਿੱਲੀ ਪੁਲਿਸ ਮੁਤਾਬਕ ਫੜੇ ਗਏ ਦੋ ਸ਼ੂਟਰਾਂ ਦਾ ਕਨੈਕਸ਼ਨ ਗੋਲਡੀ ਬਰਾੜ ਦੇ ਨਾਲ ਸੀ। ਪੁਲਿਸ ਮੁਤਾਬਕ ਇਨ੍ਹਾਂ ਵੱਲੋਂ ਕੁਝ ਹਥਿਆਰ ਹਿਸਾਰ ਦੇ ਇੱਕ ਪਿੰਡ ਵਿੱਚ ਰਿਜ਼ਰਵ (ਰਾਖਵੇਂ) ਰੱਖੇ ਗਏ ਸਨ।

ਧਾਲੀਵਾਲ ਨੇ ਇਹ ਵੀ ਦੱਸਿਆ ਹੈ ਕਿ ਹਮਲਾਵਰਾਂ ਦਾ ਮੁਖੀ ਪ੍ਰਿਅਵ੍ਰੱਤ ਫੌਜੀ ਨਾਮ ਦਾ ਸ਼ਖ਼ਸ ਸੀ।

ਇਹ ਵੀ ਪੜ੍ਹੋ:

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਮਾਸਾ ਦੇ ਪਿੰਡ ਜਵਾਹਰਕੇ ਨੇੜੇ ਕਰ ਦਿੱਤਾ ਗਿਆ ਸੀ। ਉਸੇ ਵੇਲੇ ਉਹ ਆਪਣੇ ਦੋ ਦੋਸਤਾਂ ਨਾਲ ਸਨ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ 8 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਹੈ।

ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 6 ਸ਼ੂਟਰਾਂ ਦੀ ਪਛਾਣ ਕੀਤੀ ਸੀ ਜਿਨ੍ਹਾਂ ਵਿੱਚੋਂ 2 ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਐੱਚਜੀਐੱਸ ਧਾਲੀਵਾਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਦਿੱਲੀ ਪੁਲਿਸ ਦੇ ਅਧਿਕਾਰੀ ਐੱਚਜੀਐੱਸ ਧਾਲੀਵਾਲ

ਦਿੱਲੀ ਪੁਲਿਸ ਦੀ ਪ੍ਰੈੱਸ ਕਾਨਫਰੰਸ ਦੀਆਂ ਮੁੱਖ ਗੱਲਾਂ

  • 29 ਮਈ ਨੂੰ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਸਾਡੀ ਸਪੈੱਸ਼ਲ ਸੈੱਲ ਦੀ ਟੀਮ ਨੇ ਇਸ ਉੱਤੇ ਕੰਮ ਕਰਨਾ ਸ਼ੁਰੂ ਕੀਤਾ।
  • ਅਸੀਂ ਛੇ ਸ਼ੂਟਰਾਂ ਦੀ ਪਛਾਣ ਕੀਤੀ, ਕੌਣ ਕਿਹੜੀ ਗੱਡੀ ਵਿੱਚ ਸੀ, ਕਿਸ ਨੇ ਪਿਸਟਲ ਨਾਲ ਫਾਈਇੰਗ ਕੀਤੀ, ਕਿਸ ਨੇ ਏੇਕੇ-47 ਨਾਲ ਫਾਈਰਿੰਗ ਕੀਤੀ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਸਥਾਪਤ ਕਰ ਸਕੇ ਹਾਂ।
  • ਜਦੋਂ ਸਿੱਧੂ ਮੂਸੇਵਾਲਾ ਘਰੋਂ ਨਿਕਲੇ ਤਾਂ ਸੰਦੀਪ ਕੇਕੜਾ ਨੇ ਬੋਲੈਰੋ ਅਤੇ ਕਰੋਲਾ ਗੱਡੀਆਂ ਵਿੱਚ ਬੈਠੇ ਸ਼ੂਟਰਾਂ ਨੂੰ ਜਾਣਕਾਰੀ ਦਿੱਤੀ।
  • ਮਨਪ੍ਰੀਤ ਮੰਨੂ ਨੇ ਪਹਿਲਾਂ ਮੂਸੇਵਾਲਾ ਦੀ ਥਾਰ ਗੱਡੀ ਨੂੰ ਓਵਰਟੇਕ ਕਰਕੇ ਫਾਇਰ ਕੀਤਾ ਅਤੇ ਫ਼ਿਰ ਕਰੋਲਾ ਗੱਡੀ ਤੋਂ ਦੂਜੀ ਟੀਮ ਨਿਕਲੀ ਅਤੇ ਛੇ ਸ਼ੂਟਰਾਂ ਨੇ ਸਿੱਧੂ ਮੂਸੇਵਾਲੇ ਉੱਤੇ ਫਾਇਰ ਕੀਤੇ।
  • ਦੋ ਸ਼ੂਟਰਾਂ ਅਤੇ ਇੱਕ ਹੋਰ ਨੂੰ ਕੱਛ (ਗੁਜਰਾਤ) ਤੋਂ ਸਾਡੀ ਟੀਮ ਨੇ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ ਜਗਰੂਪ ਰੂਪਾ, ਪ੍ਰਿਅਵ੍ਰੱਤ ਫੌਜੀ ਅਤੇ ਮਨਪ੍ਰੀਤ ਮੰਨੂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ ਵਿਸਫੋਟਕ ਪਦਾਰਥਾਂ ਸਣੇ ਹੋਰ ਹਥਿਆਰ ਮਿਲੇ ਹਨ।
  • ਮਨੂ ਡਾਗਰ ਦੇ ਜ਼ਰੀਏ ਦੋ ਸ਼ੂਟਰ ਸਨ, ਇਸ ਤੋਂ ਇਲਾਵਾ ਦੋ ਸ਼ੂਟਰ ਵੱਖ ਸਨ ਅਤੇ ਪੰਜਾਬ ਵਾਲੇ ਦੋ ਸ਼ੂਟਰ ਸਨ।
  • ਬੋਲੈਰੋ ਗੱਡੀ ਵਾਲੀ ਟੀਮ ਨੂੰ ਪ੍ਰਿਅਵ੍ਰੱਤ ਫੌਜੀ ਹੈੱਡ ਕਰ ਰਿਹਾ ਸੀ।
ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ: ਦੋ ਸ਼ੂਟਰਾਂ ਸਣੇ ਤਿੰਨ ਗ੍ਰਿਫ਼ਤਾਰ, ਪੁਲਿਸ ਨੇ ਦੱਸਿਆ, ‘ਕਿਸ ਨੇ ਚਲਾਈ ਏਕੇ - 47’
  • ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਨ੍ਹਾਂ ਨੇ ਕਾਲ ਕਰਕੇ ਕਿਹਾ ਕਿ ਕੰਮ ਹੋ ਗਿਆ ਹੈ।
  • ਇਨ੍ਹਾਂ ਵੱਲੋਂ ਕੁਝ ਹਥਿਆਰ ਹਿਸਾਰ ਦੇ ਪਿੰਡ ਕਿਰਮਾਰਾ ਵਿੱਚ ਰਿਜ਼ਰਵ (ਰਾਖਵੇਂ) ਰੱਖੇ ਗਏ ਸਨ, ਲੋੜ ਪੈਣ ਉੱਤੇ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਹੋਣਾ ਸੀ। ਇਨ੍ਹਾਂ ਹਥਿਆਰਾਂ ਦੀ ਰਿਕਵਰੀ ਪ੍ਰਿਅਵ੍ਰੱਤ ਫੌਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ।
  • ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਬਹੁਤ ਦਿਨਾਂ ਤੋਂ ਲੱਗੇ ਹੋਏ ਸਨ ਅਤੇ ਇਨ੍ਹਾਂ ਨੇ ਕਈ ਰੈਕੀਆਂ ਕੀਤੀਆਂ। ਇਹ ਰੈਕੀਆਂ ਕਈ ਪੜਾਅ ਵਿੱਚ ਹੋਈਆਂ ਅਤੇ ਘੱਟੋ-ਘੱਟੋ 8-9 ਵਾਰ ਰੈਕੀਆਂ ਹੋਈਆਂ।
  • ਇਸ ਮਾਮਲੇ ਵਿੱਚ ਗ੍ਰਿਫ਼ਤਾਰੀਆਂ ਤਾਂ ਕਈ ਹੋ ਚੁੱਕੀਆਂ ਹਨ, ਪਰ ਕੁੱਲ ਸ਼ੂਟਰ ਛੇ ਸਨ ਅਤੇ ਇਨ੍ਹਾਂ ਵਿੱਚੋਂ ਦੋ ਸ਼ੂਟਰ ਗ੍ਰਿਫ਼ਤਾਰ ਹੋਏ ਹਨ।
ਹਥਿਆਰ

ਤਸਵੀਰ ਸਰੋਤ, ANI

  • ਛੇ ਲੋਕਾਂ ਨੇ ਫਾਈਰਿੰਗ ਕੀਤੀ ਅਤੇ ਬੋਲੈਰੋ ਗੱਡੀ ਵਾਲੀ ਟੀਮ ਦੇ ਮੁਖੀ ਅਤੇ ਗੱਡੀ ਚਲਾਉਣ ਵਾਲੇ ਨੂੰ ਅਸੀਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵੇ ਬੋਲੈਰੋ ਗੱਡੀ ਵਾਲੇ ਸ਼ੂਟਰਾਂ ਨੂੰ ਜਿਸ ਨੇ ਟਰਾਂਸਪੋਰਟ ਮੁਹੱਈਆ ਕਰਵਾਈ, ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
  • ਬੋਲੈਰੋ ਗੱਡੀ ਨੂੰ ਕਸ਼ਿਸ਼ ਚਲਾ ਰਿਹਾ ਸੀ, ਉਸ ਦੇ ਨਾਲ ਪ੍ਰਿਅਵ੍ਰੱਤ, ਅੰਕਿਤ ਸਿਰਸਾ ਅਤੇ ਦੀਪਕ ਮੁੰਡੀ ਬੈਠੇ ਸਨ।
  • ਕਰੋਲਾ ਗੱਡੀ ਨੂੰ ਜਗਰੂਪ ਰੂਪਾ ਚਲਾ ਰਿਹਾ ਸੀ ਅਤੇ ਨਾਲ ਮਨਪ੍ਰੀਤ ਮੰਨੂ ਬੈਠਾ ਸੀ ਅਤੇ ਮਨਪ੍ਰੀਤ ਨੇ ਹੀ ਥਾਰ ਨੂੰ ਓਵਰਟੇਕ ਕਰਨ ਲਈ ਏਕੇ-47 ਨਾਲ ਫਾਇਰ ਕੀਤਾ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)